ਹਾਲੀਡੇਅ ਸੀਜ਼ਨ 2021-ਜਿਨ੍ਹਾਂ ਚੁਣੌਤੀਆਂ ਬਾਰੇ ਟਰੱਕਿੰਗ ਇੰਡਸਟਰੀ ਨੂੰ ਜਾਗਰੂਕ ਹੋਣਾ ਚਾਹੀਦਾ ਹੈ?

holiday season 2021 truck on snowy road

ਪਿਛਲੇ ਦੋ ਸਾਲਾਂ ਵਿੱਚ ਟਰੱਕਿੰਗ ਇੰਡਸਟਰੀ ਨੂੰ ਕਾਫੀ ਅਸਥਿਰਤਾ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਅਗਲੇ ਕੁੱਝ ਹੋਰ ਮਹੀਨਿਆਂ ਵਿੱਚ ਇਸ ਪਾਸੇ ਕੋਈ ਬਹੁਤਾ ਸੁਧਾਰ ਨਹੀਂ ਹੋਣ ਵਾਲਾ। ਸਪਲਾਈ ਚੇਨ ਤੇ ਲਾਜਿਸਟਿਕਸ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਟਰੱਕਿੰਗ, ਖਾਸ ਤੌਰ ਉੱਤੇ ਸਾਲ 2021 ਦੇ ਆ ਰਹੇ ਹਾਲੀਡੇਅ ਸੀਜ਼ਨ ਨੂੰ ਵੇਖਦਿਆਂ ਹੋਇਆਂ ਆਖਿਆ ਜਾ ਸਕਦਾ ਹੈ ਕਿ ਇਸ ਅਸਥਿਰਤਾ ਦੇ ਕੁੱਝ ਖਾਸ ਕਾਰਨ ਹਨ।

ਆਓ ਹਾਲੀਡੇਅ ਸੀਜ਼ਨ ਦੇ ਉਨ੍ਹਾਂ ਕਾਰਕਾਂ ਦਾ ਮੁਲਾਂਕਣ ਕਰੀਏ ਜਿਨ੍ਹਾਂ ਤੋਂ ਇੰਡਸਟਰੀ ਦਾ ਹਿੱਸਾ ਰਹਿੰਦਿਆਂ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ :

  • ਡਰਾਈਵਰਾਂ ਦੀ ਚੱਲ ਰਹੀ ਘਾਟ : ਇੱਕ ਅੰਦਾਜ਼ੇ ਮੁਤਾਬਕ ਕੈਨੇਡਾ ਭਰ ਵਿੱਚ 20,000 ਟਰੱਕ ਡਰਾਈਵਰਾਂ ਦੀ ਘਾਟ ਪਾਈ ਜਾ ਰਹੀ ਹੈ, ਇਸ ਤੋਂ ਇਹੋ ਸੰਕੇਤ ਮਿਲਦਾ ਹੈ ਕਿ ਲੋੜ ਸਮੇਂ ਸਾਡੇ ਕੋਲ ਢੋਆ ਢੁਆਈ ਲਈ ਲੋੜੀਂਦੇ ਡਰਾਈਵਰ ਹੀ ਨਹੀਂ ਹਨ।
  • ਸਾਜੋ਼ ਸਮਾਨ ਦੀ ਚੱਲ ਰਹੀ ਘਾਟ ਤੇ ਸਪਲਾਈ ਵਿੱਚ ਦੇਰ : ਡਰਾਈਵਰਾਂ ਦੀ ਵੱਡੀ ਘਾਟ ਦੇ ਨਾਲ ਨਾਲ ਟਰੱਕਾਂ ਤੇ ਟਰੱਕਾਂ ਦੇ ਹਿੱਸਿਆਂ ਦੀ ਵੀ ਘਾਟ ਪਾਈ ਜਾ ਰਹੀ ਹੈ, ਆਰਡਰ ਕਰਨ ਤੋਂ ਲੈ ਕੇ ਟਰੱਕਾਂ ਦੀ ਡਲਿਵਰੀ ਤੇ ਨਾਲ ਸਬੰਧਤ ਹਿੱਸਿਆਂ ਦੀ ਡਲਿਵਰੀ ਦਰਮਿਆਨ ਉਡੀਕ ਦਾ ਸਮਾਂ ਕਾਫੀ ਲੰਮਾਂ ਹੈ। ਸਥਿਤੀ ਇਸ ਤਰ੍ਹਾਂ ਦੀ ਵੀ ਉਭਰਦੀ ਹੈ ਕਿ ਕਿਤੇ ਡਰਾਈਵਰ ਤਾਂ ਹੁੰਦਾ ਹੈ ਪਰ ਸਮਾਨ ਢੋਣ ਲਈ ਟਰੱਕ ਹੀ ਨਹੀਂ ਹੁੰਦਾ।
  • ਵੌਲਿਊਮ ਲਿਮਿਟਸ : ਡਰਾਈਵਰ ਤੇ ਸਾਜ਼ੋ ਸਮਾਨ ਦੀ ਘਾਟ ਦੇ ਉੱਤੇ ਦੱਸੇ ਗਏ ਦੋ ਕਾਰਨਾਂ ਤੋਂ ਇਲਾਵਾ ਵਸਤਾਂ ਦੀ ਢੋਆ ਢੁਆਈ ਲਈ ਉਪਲਬਧ ਵੌਲਿਊਮ ਦੀ ਮਾਤਰਾ ਦੀਆਂ ਵੀ ਲਿਮਿਟਸ ਹਨ।ਕਈ ਵਾਰੀ ਭੇਜੇ ਜਾਣ ਲਈ ਸਮਾਨ ਤਿਆਰ ਹੁੰਦਾ ਹੈ ਪਰ ਹੋ ਸਕਦਾ ਹੈ ਕਿ ਲੋਡਜ਼, ਕੰਟੇਨਰਜ਼, ਟਰੱਕਸ, ਡਰਾਈਵਰਜ਼, ਡਿਸਪੈਚਰਜ਼ ਜਾਂ ਮੰਜਿ਼ਲ ਤੱਕ ਸਮਾਨ ਨੂੰ ਡਲਿਵਰ ਕਰਨ ਲਈ ਸਟਾਫ ਦੀ ਘਾਟ ਹੋਣ ਕਾਰਨ ਸਮਾਨ ਪਹੁੰਚਾਇਆ ਹੀ ਨਾ ਜਾ ਸਕੇ।
  • ਕੇਪੈਕਸ ਵਿੱਚ ਵਾਧਾ : ਹਰੇਕ ਸੈਕਟਰ ਖਾਸਤੌਰ ਉੱਤੇ ਟਰੱਕਿੰਗ ਵਿੱਚ ਸਪਲਾਈ ਤੇ ਮੰਗ ਵਿੱਚ ਅਸੰਗਤਤਾ ਪਾਈ ਜਾ ਰਹੀ ਹੈ, ਵਸਤਾਂ ਦੀਆਂ ਕੀਮਤਾਂ ਅੰਦਾਜ਼ੇ ਤੋਂ ਵੀ ਅਗਾਂਹ ਟੱਪ ਗਈਆਂ ਹਨ ਤੇ ਸਪੌਟ ਰੇਟ ਪਹਿਲਾਂ ਨਾਲੋਂ ਕਿਤੇ ਜਿ਼ਆਦਾ ਹਨ। ਕਾਰੋਬਾਰ ਤੇ ਵਿਅਕਤੀ ਵਿਸ਼ੇਸ਼ ਪੱਧਰ ਤੱਕ ਮਹਿੰਗਾਈ ਦਾ ਸੇਕ ਸਾਰਿਆਂ ਨੂੰ ਲੱਗ ਰਿਹਾ ਹੈ।
  • ਵਰਕਫੋਰਸ ਦੀ ਘਾਟ : ਹੁਣ ਅਜਿਹੀ ਸਥਿਤੀ ਬਣ ਚੁੱਕੀ ਹੈ ਕਿ ਕੋਵਿਡ ਤੋਂ ਬਾਅਦ ਸਾਰਾ ਕੁੱਝ ਰਿਕਵਰੀ ਫੇਜ਼ ਵਿੱਚ ਹੈ, ਰੀਟੇਲ, ਵੇਅਰਹਾਊਸਿਜ਼, ਵੰਡ ਵਾਲੀਆਂ ਥਾਂਵਾਂ, ਉਤਪਾਦਕਾਂ, ਬ੍ਰੋਕਰੇਜਿਜ਼, ਟਰੱਕਿੰਗ ਕੰਪਨੀਆਂ ਆਦਿ ਕੋਲ ਲਗਾਤਾਰ ਵਰਕਰਜ਼ ਦੀ ਘਾਟ ਚੱਲ ਰਹੀ ਹੈ। ਇਸ ਨਾਲ ਆਮ ਤੌਰ ਉੱਤੇ ਟਰੱਕਿੰਗ ਇੰਡਸਟਰੀ ਤੇ ਕੁੱਲ ਮਿਲਾ ਕੇ ਲੋੜੀਂਦੀਆਂ ਵਸਤਾਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ।
  • ਕਰੌਸ ਬਾਰਡਰ ਹੋਣ ਵਾਲੀ ਦੇਰ : ਉੱਪਰ ਦੱਸੇ ਗਏ ਸਾਰੇ ਕਾਰਕਾਂ ਕਾਰਨ ਐਂਟਰੀ ਦੇ ਹਰੇਕ ਪੋਰਟ ਉੱਤੇ ਭੀੜ ਰਹਿੰਦੀ ਹੈ ਜਿਸ ਕਾਰਨ ਕਰੌਸ ਬਾਰਡਰ ਸਪਲਾਈ ਵਿੱਚ ਦੇਰ ਹੁੰਦੀ ਹੈ।
  • ਿਊਲ ਦੀ ਘਾਟ : ਫਿਊਲ ਦੀ ਘਾਟ ਕਾਰਨ ਕੈਨੇਡਾ ਤੇ ਅਮਰੀਕਾ ਦੋਵਾਂ ਦੇਸ਼ਾਂ ਵਿੱਚ ਅਜੇ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਹਨ। ਇਸ ਤੋਂ ਇਲਾਵਾ ਪਿਛਲੇ ਕੁੱਝ ਮਹੀਨਿਆਂ ਵਿੱਚ ਗੈਸ/ਫਿਊਲ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਵੀ ਹੋਇਆ ਹੈ।

ਇਸ ਸਮੇਂ ਸਹੀ ਯੋਜਨਾਬੰਦੀ ਤੇ ਮੈਨਪਾਵਰ, ਸਾਜੋ਼ ਸਮਾਨ ਦੀ ਸਹੀ ਵੰਡ ਅਤੇ ਦੇਸ਼ ਭਰ ਵਿੱਚ ਸਪਲਾਈ ਚੇਨ ਨੂੰ ਸਹੀ ਕਰਨ ਦੀ ਲੋੜ ਹੈ।