ਹਾਲੀਡੇਅ ਸੀਜ਼ਨ ਵਿੱਚ ਚੋਰੀਆਂ ਦੇ ਰੁਝਾਨ ਬਾਰੇ ਕਾਰਗੋ ਨੈੱਟ ਨੇ ਪੇਸ਼ ਕੀਤੀ ਰਿਪੋਰਟ

ਇੰਜ ਲੱਗਦਾ ਹੈ ਕਿ ਕਾਰਗੋ ਚੋਰੀ ਕਰਨ ਵਾਲਿਆਂ ਨੇ ਵੀ ਕ੍ਰਿਸਮਸ ਦੌਰਾਨ ਛੁੱਟੀਆਂ ਮਨਾਈਆਂ। ਪਰ ਕਾਰਗੋ ਨੈੱਟ ਦੀ ਰਿਪੋਰਟ ਮੁਤਾਬਕ ਕ੍ਰਿਸਮਸ ਤੋਂ ਬਾਅਦ ਤੇ ਨਵੇਂ ਸਾਲ ਦੌਰਾਨ ਕਾਰਗੋ ਚੋਰਾਂ ਨੇ ਭੋਰਾ ਅਰਾਮ ਨਹੀਂ ਕੀਤਾ।

ਇਸ ਫਰਮ ਵੱਲੋਂ ਪਿਛਲੇ ਪੰਜ ਸਾਲਾਂ ਤੋਂ 23 ਦਸੰਬਰ ਤੋਂ 2 ਜਨਵਰੀ ਤੱਕ 10 ਦਿਨਾਂ ਦੇ ਚੋਰੀ ਸਬੰਧੀ ਡਾਟਾ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਸ ਫਰਮ ਵੱਲੋਂ ਅਜਿਹਾ ਛੁੱਟੀਆਂ ਦੇ ਅਰਸੇ ਦੌਰਾਨ ਸਪਲਾਈ ਚੇਨ ਪੋ੍ਰਫੈਸ਼ਨਲਜ਼ ਨੂੰ ਆਪਣੀ ਸਪਲਾਈ ਚੇਨ ਦੀ ਹਿਫਾਜ਼ਤ ਵਿੱਚ ਮਦਦ ਕਰਨ ਲਈ ਕੀਤਾ ਜਾ ਰਿਹਾ ਹੈ।

ਪ੍ਰਾਪਤ ਅੰਕੜਿਆਂ ਅਨੁਸਾਰ ਕ੍ਰਿਸਮਸ ਵਾਲੇ ਦਿਨ ਚੋਰੀ ਦੀਆਂ ਗਤੀਵਿਧੀਆਂ ਸੱਭ ਤੋਂ ਘੱਟ ਪਾਈਆਂ ਗਈਆਂ, ਪਰ ਉਸ ਤੋਂ ਦੋ ਦਿਨ ਪਹਿਲਾਂ 24 ਫੀ ਸਦੀ ਤੱਕ ਚੋਰੀਆਂ ਦਰਜ ਕੀਤੀਆਂ ਗਈਆਂ। ਹੋਰਨਾਂ ਦਿਨਾਂ ਦੇ ਮੁਕਾਬਲੇ ਵਿਸ਼ਲੇਸ਼ਕਾਂ ਨੇ ਪਾਇਆ ਕਿ 23 ਦਸੰਬਰ, 31 ਦਸੰਬਰ ਤੇ ਪਹਿਲੀ ਜਨਵਰੀ ਨੂੰ ਚੋਰੀ ਦੇ ਮਾਮਲਿਆਂ ਵਿੱਚ ਵਾਧਾ ਹੋਇਆ।ਕਾਰਗੋ ਨੈੱਟ ਦੀ ਰਿਪੋਰਟ ਮੁਤਾਬਕ ਹਾਲੀਡੇਅ ਸੀਜ਼ਨ ਦੌਰਾਨ ਇਲੈਕਟ੍ਰੌਨਿਕਸ, ਵੱਡੇ ਐਪਲਾਇੰਸਿਜ਼, ਸ਼ਰਾਬ ਵਾਲੇ ਤੇ ਨੌਨ ਐਲਕੋਹਲਿਕ ਪੇਅ ਪਦਾਰਥ ਕਾਰਗੋ ਚੋਰਾਂ ਦੇ ਨਿਸ਼ਾਨੇ ਉੱਤੇ ਸੱਭ ਤੋਂ ਵੱਧ ਰਹੇ। 

ਚੋਰੀ ਕੀਤੀ ਗਈ ਖੇਪ ਦੀ ਔਸਤ ਕੀਮਤ 151,199 ਡਾਲਰ ਸੀ।ਫਰਮ ਨੇ ਆਖਿਆ ਕਿ ਇਸ ਹਾਲੀਡੇਅ ਸੀਜ਼ਨ ਦੌਰਾਨ ਦੱਖਣ ਪੂਰਬੀ ਤੇ ਮਿਡਵੈਸਟਰਨ ਅਮਰੀਕਾ ਵਿੱਚ ਕੰਪਿਊਟਰ ਇਲੈਕਟ੍ਰੌਨਿਕਸ, ਪ੍ਰਿੰਟਰ ਇੰਕ, ਡਿਜ਼ਾਈਨਰ ਕੱਪੜਿਆਂ, ਬਿਊਟੀ ਪ੍ਰੋਡਕਟਸ, ਟਾਇਰਜ਼ ਤੇ ਵੱਡੇ ਐਪਲਾਇੰਸਿਜ਼ ਚੋਰੀ ਕਰਨ ਦੀਆਂ ਗਤੀਵਿਧੀਆਂ ਬਾਦਸਤੂਰ ਜਾਰੀ ਰਹੀਆਂ। 

ਇੱਥੇ ਦੱਸਣਾ ਬਣਦਾ ਹੈ ਕਿ ਸ਼ੌਰਟ ਹਾਲ ਸਿ਼ਪਮੈਂਟਸ ਦੀ ਡਲਿਵਰੀ ਉਸੇ ਦਿਨ ਮੰਗਵਾ ਕੇ, ਟਰੈਕਿੰਗ ਡਿਵਾਈਸਿਜ਼ ਰਾਹੀਂ, ਟਰੇਲਰਜ਼ ਉੱਤੇ ਇਸ ਤਰ੍ਹਾਂ ਦੀਆਂ ਚੋਰੀਆਂ ਰੋਕਣ ਲਈ ਹਾਈ ਸਕਿਊਰਿਟੀ ਤਾਲਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਜਿਹੇ ਸਕਿਊਰਿਟੀ ਪ੍ਰਬੰਧ ਕਰਕੇ ਆਰਗੇਨਾਈਜ਼ੇਸ਼ਨਜ਼ ਚੋਰੀਆਂ ਰੋਕ ਸਕਦੀਆਂ ਹਨ। ਡਰਾਈਵਰਾਂ ਨੂੰ ਆਪਣੀਆਂ ਗੱਡੀਆਂ ਜਾਂ ਖੇਪ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਚਾਹੀਦਾ, ਖਾਸਤੌਰ ਉੱਤੇ ਆਪਣੇ ਪਿੱਕਅੱਪ ਤੋਂ 250 ਮੀਲ ਦੇ ਦਾਇਰੇ ਵਿੱਚ ਕਿਤੇ ਨਹੀਂ ਜਾਣਾ ਚਾਹੀਦਾ।ਜੇ ਡਰਾਈਵਰਾਂ ਨੂੰ ਅਜਿਹਾ ਲੱਗਦਾ ਹੈ ਕਿ ਕੋਈ ਗੱਡੀ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ ਤਾਂ ਉਨ੍ਹਾਂ ਨੂੰ ਪੂਰੀ ਮੁਸਤੈਦੀ ਤੋਂ ਕੰਮ ਲੈਣਾ ਚਾਹੀਦਾ ਹੈ।