ਸੀਬੀਐਸਏ-ਸੀਬੀਪੀ ਵੱਲੋਂ ਕਰਵਾਇਆ ਜਾਰਿਹਾ ਹੈ ਫਾਸਟ ਐਨਰੋਲਮੈਂਟ ਈਵੈਂਟ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਤੇ ਯੂਐਸ ਕਸਟਮਜ਼ ਤੇ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਵੱਲੋਂ ਸਾਂਝੇ ਤੌਰ ਉੱਤੇ ਇਹ ਐਲਾਨ ਕੀਤਾ ਗਿਆ ਹੈ ਕਿ ਫਰੀ ਐਂਡ ਸਕਿਓਰ ਟਰੇਡ ( ਫਾਸਟ) ਐਨਰੋਲਮੈਂਟ ਈਵੈਂਟ 12 ਤੋਂ 16 ਜੁਲਾਈ ਤੱਕ ਫੋਰਟ ਐਰੀ ਐਨਰੋਲਮੈਂਟ ਸੈਂਟਰ ਉੱਤੇ ਕਰਵਾਇਆ ਜਾ ਰਿਹਾ ਹੈ। ਇਹ ਰਜਿਸਟ੍ਰੇਸ਼ਨ ਸ਼ਰਤਾਂ ਸਮੇਤ ਮਨਜ਼ੂਰਸ਼ੁਦਾ ਫਾਸਟ ਬਿਨੈਕਾਰਾਂ ਲਈ ਖੁੱਲ੍ਹੀ ਹੈ, ਜਿਸ ਵਿੱਚ ਇਹ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਕਿ ਕੋਈ ਆਪਣੇ ਆਪ ਨੂੰ ਇੰਗਲਿਸ਼ ਵਿੱਚ -ਫਾਸਟ ਐਨਰੋਲਮੈਂਟ ਈਵੈਂਟ ਅਪਡੇਟ-ਈਐਨ ਪਬਲਿਕ ਤੇ ਫਰੈਂਚ ਵਿੱਚ- ਫਾਸਟ ਐਨਰੋਲਮੈਂਟ ਈਵੈਂਟ ਅਪਡੇਟ-ਐਫਆਰ ਪਬਲਿਕ (English -FAST Enrollment Event Update-EN_public and French – FAST Enrollment Event Update-FR_public.) ਉੱਤੇ ਕਿਵੇਂ ਰਜਿਸਟਰ ਕਰਵਾ ਸਕਦਾ ਹੈ।

ਇਸ ਈਵੈਂਟ ਲਈ ਇੰਟਰਵਿਊ ਵਾਲੀਆਂ ਥਾਂਵਾਂ ਬਹੁਤ ਸੀਮਤ ਹਨ, ਇਸ ਲਈ ਦਿਲਚਸਪੀ ਰੱਖਣ ਵਾਲੇ ਕੈਰੀਅਰਜਂ ਤੇ ਜਿਹੜੇ ਡਰਾਈਵਰ ਖੁਦ ਲਈ ਫਾਸਟ ਕਾਰਡਜ਼ ਹਾਸਲ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਰਜਿਸਟਰ ਕਰਵਾਉਣ ਲਈ ਹੱਲਾਸੇ਼ਰੀ ਦਿੱਤੀ ਜਾਂਦੀ ਹੈ।

ਫਾਸਟ ਪ੍ਰੋਗਰਾਮ ਕਮਰਸ਼ੀਅਲ ਕਲੀਅਰੈਂਸ ਪ੍ਰੋਗਰਾਮ ਹੈ, ਜਿਹੜਾ ਕੈਨੇਡਾ-ਅਮਰੀਕਾ ਸਰਹੱਦ ਉੱਤੇ ਕਾਨੂੰਨੀ ਵਪਾਰ ਨੂੰ ਸਹੀ ਤੇ ਸੁਚਾਰੂ ਢੰਗ ਨਾਲ ਚਲਾਉਣ ਤੇ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਇਹ ਪ੍ਰੋਗਰਾਮ ਯੋਗ ਰਹਿਣ ਵਾਲੇ ਕੈਰੀਅਰਜ਼, ਡਰਾਈਵਰਾਂ ਤੇ ਹੋਰਨਾਂ ਸਪਲਾਈ ਚੇਨ ਪਾਰਟਨਰਜ਼ ਨੂੰ ਫਾਸਟ ਲੇਨ ਤੱਕ ਪਹੁੰਚ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਨਾਲ ਦੁਵੱਲੇ ਬਾਰਡਰ ਟਰੇਡ ਤੇ ਸਕਿਊਰਿਟੀ ਪ੍ਰੋਗਰਾਮਾਂ