ਸੀਟੀਏ ਨੇ ਫੈਡਰਲ ਸਰਕਾਰ ਤੋਂ ਕੀਤੀ ਵਿੱਤੀ ਮਦਦ ਦੀ ਮੰਗ

A steady flow of semis lead the way down a busy interstate highway in Tennessee. Heat waves rising from the pavement give a nice shimmering effect to vehicles and forest behind the lead trucks. Excellent reverse copy space across both top and bottom of image.

ਹਾਲਾਂਕਿ ਕੋਵਿਡ-19 ਸੰਕਟ ਦੌਰਾਨ ਟਰੱਕ ਡਰਾਈਵਰਾਂ ਲਈ ਸਮਰਥਨ ਤੇ ਸ਼ਲਾਘਾ ਇਸ ਸਮੇਂ ਆਪਣੇ ਪੂਰੇ ਚਰਮ ੳੁੱਤੇ ਹੈ, ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਤੋਂ ਇਹ ਸਾਹਮਣੇ ਆਇਆ ਹੈ ਕਿ ਇਸ ਸਮੇਂ ਉਨ੍ਹਾਂ ਟਰੱਕਿੰਗ ਕੰਪਨੀਆਂ ਨੂੰ ਰਾਹਤ ਦੇਣ ਲਈ ਫੈਡਰਲ ਮਦਦ ਦੀ ਕਾਫੀ ਲੋੜ ਹੈ ਜਿਨ੍ਹਾਂ ਦੇ ਕੰਮਕਾਜ ੳੁੱਤੇ ਕੋਵਿਡ-19 ਮਹਾਮਾਰੀ ਦਾ ਕਾਫੀ ਅਸਰ ਪਿਆ ਹੈ।

ਸੀਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਦ ਕੈਨੇਡੀਅਨ ਟਰੱਕਿੰਗ ਸੈਕਟਰ ਇਹ ਯਕੀਨੀ ਬਣਾਉਣ ਲਈ ਇਸ ਸੰਕਟ ਦੀ ਘੜੀ ਵਿੱਚ ਐਨੀ ਸਖ਼ਤ ਮਿਹਨਤ ਕਰ ਰਿਹਾ ਹੈ ਤਾਂ ਕਿ ਕੈਨੇਡੀਅਨਾਂ ਤੱਕ ਫੂਡ ਤੇ ਸੈਨਿਟਰੀ ਉਤਪਾਦ ਸਮੇਤ ਜ਼ਰੂਰੀ ਵਸਤਾਂ ਸਮੇਂ ਸਿਰ ਪਹੁੰਚਦੀਆਂ ਰਹਿਣ। ਪਰ ਹੁਣ ਇਹ ਸਾਫ ਹੁੰਦਾ ਜਾ ਰਿਹਾ ਹੈ ਕਿ ਸਾਡੀ ਇੰਡਸਟਰੀ ਵੱਲੋਂ ਜਿਵੇਂ ਜਿਵੇਂ ਸਪਲਾਈ ਚੇਨ ਤੇ ਅਰਥਚਾਰੇ ਨੂੰ ਕਾਇਮ ਰੱਖਣ ਲਈ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਸਾਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਕੋਵਿਡ-19 ਸੰਕਟ ਦੌਰਾਨ ਤੇ ਇਸ ਤੋਂ ਬਾਅਦ ਸਪਲਾਈ ਚੇਨ ਨੂੰ ਸਥਿਰ ਰੱਖਣ ਲਈ ਅਜਿਹੀਆਂ ਚੁਣੌਤੀਆਂ ਦਾ ਹੱਲ ਲੱਭਿਆ ਜਾਣਾ ਜ਼ਰੂਰੀ ਹੈ।

ਲਾਸਕੋਵਸਕੀ ਨੇ ਆਖਿਆ ਕਿ ਇਸ ਮਹਾਮਾਰੀ ਕਾਰਨ ਕੈਨੇਡਾ ਸਰਕਾਰ ਵੱਲੋਂ ਆਰਥਿਕ ਪੱਖੋਂ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਕਈ ਕੈਨੇਡੀਅਨਾਂ ਤੇ ਕਾਰੋਬਾਰਾਂ ਨੂੰ ਸਹਿਯੋਗ ਦੇਣ ਲਈ ਵਿੱਤੀ ਮਾਪਦੰਡ ਪੇਸ਼ ਕੀਤੇ ਗਏ ਹਨ। ਪਰ ਸਾਡੇ ਸੈਕਟਰ ਨੂੰ ਵੀ ਕੈਨੇਡਾ ਐਮਰਜੰਸੀ ਵੇਜ ਸਬਸਿਡੀ (ਸੀਈਡਬਲਿਊਐਸ) ਤੋਂ ਅਗਾਂਹ ਸਹਿਯੋਗ ਦੀ ਲੋੜ ਹੈ। ਸਾਡੇ ਸੈਕਟਰ ਦੇ ਸਰੂਪ ਕਾਰਨ ਤੇ ਸਪਲਾਈ ਚੇਨ ਨੂੰ ਕਾਇਮ ਰੱਖਣ ਲਈ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਨੂੰ ਧਿਆਨ ਵਿੱਚ ਰੱਖਕੇ ਅਜਿਹਾ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਈਐਮਐਸ ਭਾਵੇਂ ਕਈ ਸੈਕਟਰਾਂ ਲਈ ਕਾਰਗਰ ਹੋਵੇਗਾ ਪਰ ਇਹ ਕੈਨੇਡੀਅਨ ਟਰੱਕਿੰਗ ਇੰਡਸਟਰੀ ਨੂੰ ਸਥਿਰ ਨਹੀਂ ਰੱਖ ਸਕਦਾ।

ਸਪਲਾਈ ਚੇਨ ਵਿੱਚ ਸਕਿਊਰਿਟੀ ਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਸੀਟੀਏ ਵੱਲੋਂ ਕੈਨੇਡਾ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਅਜਿਹਾ ਪੇਅਰੋਲ ਟੈਕਸ ਡੈਫਰਲ ਪ੍ਰੋਗਰਾਮ ਪੇਸ਼ ਕੀਤਾ ਜਾਵੇ ਜਿਸ ਨਾਲ ਆਪਣੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਫਲੀਟਸ ਦੀ ਆਰਥਿਕ ਮਦਦ ਹੋ ਸਕੇ। ਇਸ ਤੋਂ ਇਲਾਵਾ ਸੀਟੀਏ ਚਾਹੁੰਦੀ ਹੈ ਕਿ ਕੋਵਿਡ-19 ਕਾਰਨ ਤੇਜ਼ੀ ਨਾਲ ਵੱਧ ਰਹੀਆਂ ਕੀਮਤਾਂ ਦੇ ਮਦੇਨਜ਼ਰ ਸਾਰੇ ਟਰੱਕ ਡਰਾਈਵਰਾਂ ਦੇ ਮੀਲ ਅਲਾਉਐਂਸ ਵਿੱਚ ਵਾਧਾ ਕੀਤਾ ਜਾਵੇ।

ਇਸ ਰਾਹਤ ਪੈਕੇਜ ਦੀ ਮੰਗ ਸੀਟੀਏ ਬਿਜ਼ਨਸ ਕੰਡੀਸ਼ਨਜ਼ ਸਰਵੇਖਣ ਵਿੱਚ ਸਾਹਮਣੇ ਆਈ। ਕੁੱਲ ਮਿਲਾ ਕੇ ਕੈਨੇਡਾ ਭਰ ਵਿੱਚੋਂ 60,000 ਕੈਨੇਡੀਅਨ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੇ ਸੀਟੀਏ ਦੇ ਮੈਂਬਰ ਫਲੀਟਸ ਵਿੱਚੋਂ 100 ਦੇ ਲੱਗਭਗ ਫਲੀਟਸ ਨੇ ਇਸ ਸਰਵੇਖਣ ਵਿੱਚ ਹਿੱਸਾ ਲਿਆ।

ਸਰਵੇਖਣ ਵਿੱਚ ਹੇਠ ਲਿਖੇ ਖੁਲਾਸੇ ਹੋਏ :

  • ਔਸਤਨਕਰੀਅਰਜ਼ਨੂੰਆਪਣੀਆਮਦਨਵਿੱਚ 27 ਫੀਸਦੀਕਮੀਸਹਿਣੀਪੈਰਿਹੀਹੈ।
  • ਕਰੀਅਰਜ਼ਵੱਲੋਂ 300 ਫੀਸਦੀਐਂਪਟੀਮਾਈਲਜ਼ਦੇਵਾਧੇਬਾਰੇਰਿਪੋਰਟਕੀਤਾਗਿਆਹੈ। (ਇਹਉਹਸਥਿਤੀਹੁੰਦੀਹੈਜਦੋਂਟਰੱਕਤਾਂਚੱਲਰਹੇਹੁੰਦੇਹਨਪਰਆਪਣੀਆਂਸੇਵਾਵਾਂਬਦਲੇਉਨ੍ਹਾਂਨੂੰਕੋਈਪੇਅਲੋਡਆਮਦਨਨਹੀਂਹੋਰਹੀਹੁੰਦੀ)
  • ਹਾਲਾਤਵਿੱਚਸੁਧਾਰਤੋਂਬਿਨਾਂ, 37 ਫੀਸਦੀਫਲੀਟਸਨੂੰਆਪਣਾਕੰਮਕਾਜਜਾਰੀਰੱਖਣਨੂੰਲੈਕੇਕਾਫੀਚਿੰਤਾਹੋਰਹੀਹੈ।
  • 63 ਫੀਸਦੀਫਲੀਟਸਵੱਲੋਂਇਹਸੰਕੇਤਦਿੱਤਾਗਿਆਹੈਕਿਉਨ੍ਹਾਂਦੇਕਸਟਮਰਜ਼ਵੱਲੋਂਪੇਅਮੈਂਟਨੂੰਮੁਲਤਵੀਕਰਨਦੀਗੁਜ਼ਾਰਿਸ਼ਕੀਤੀਗਈਹੈਜਾਂਫਿਰਕਈਕਸਟਮਰਜ਼ਵੱਲੋਂਟਰੱਕਿੰਗਕੰਪਨੀਨੂੰਉਨ੍ਹਾਂਦੀਆਂਸੇਵਾਵਾਂਬਦਲੇਕੋਈਅਦਾਇਗੀਨਹੀਂਕੀਤੀਗਈ।

ਕਈ ਟਰੱਕਿੰਗ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਜਲਦ ਹੀ ਖਤਰਨਾਕ ਹਾਲਾਤ ਵਿੱਚ ਪਹੁੰਚਣ ਵਾਲੇ ਹਨ ਜਦਕਿ ਕਈ ਟਰੱਕ ਕੋਵਿਡ-19 ਉਤਪਾਦ ਦੀ ਢੋਆ ਢੁਆਈ ਵਿੱਚ ਰੁੱਝੇ ਹੋਏ ਹਨ ਤੇ ਸਟੋਰ ਦੀਆਂ ਸ਼ੈਲਫਾਂ ਨੂੰ ਖਾਲੀ ਨਹੀਂ ਰਹਿਣ ਦੇ ਰਹੇ। ਪਰ ਉਨ੍ਹਾਂ ਨੂੰ ਮੋੜਵਾਂ ਭਾੜਾ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਦੀ ਕਮਾਈ ਖੁਰਦੀ ਜਾ ਰਹੀ ਹੈ ਤੇ ਉਹ ਆਪਣੇ ਕੰਮ ਦੀ ਪੂਰੀ ਲਾਗਤ ਵੀ ਨਹੀਂ ਕੱਢ ਪਾ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੀਆਂ ਸੇਵਾਵਾਂ ਦੀ ਕਸਟਮਰਜ਼ ਵੱਲੋਂ ਮੰਗ ਘਟਦੀ ਜਾ ਰਹੀ ਹੈ ਜਦਕਿ ਪੇਅਮੈਂਟ ਤੇ ਉਗਰਾਹੀ ਵਰਗੇ ਨਵੇਂ ਮੁੱਦੇ ਖੜ੍ਹੇ ਹੋ ਗਏ ਹਨ।

ਲਾਸਕੋਵਸਕੀ ਨੇ ਆਖਿਆ ਕਿ ਇਸ ਸੰਕਟ ਦੀ ਘੜੀ ਦੌਰਾਨ ਓਟਵਾ ਕੈਨੇਡੀਅਨ ਟਰੱਕਿੰਗ ਇੰਡਸਟਰੀ ਨਾਲ ਕੰਮ ਕਰਨ ਲਈ ਕਾਫੀ ਚੌਕਸ ਰਿਹਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਟਰੱਕਿੰਗ ਇੰਡਸਟਰੀ ਲੋੜੀਂਦੀਆਂ ਸੇਵਾਵਾਂ ਨੂੰ ਜਾਰੀ ਰੱਖ ਸਕੇ। ਉਨ੍ਹਾਂ ਆਖਿਆ ਕਿ ਸਾਨੂੰ ਪੂਰੀ ਆਸ ਹੈ ਕਿ ਸਾਡੀ ਸਰਕਾਰ ਸਾਡੀ ਇੰਡਸਟਰੀ ਨੂੰ ਇਸ ਔਖੇ ਸਮੇਂ ਵਿੱਚ ਲੋੜੀਂਦੀ ਵਿੱਤੀ ਮਦਦ ਜ਼ਰੂਰ ਮੁਹੱਈਆ ਕਰਾਵੇਗੀ ਤਾਂ ਕਿ ਅਸੀਂ ਕੈਨੇਡਾ ਨੂੰ ਸੰਕਟ ਤੋਂ ਬਾਹਰ ਆਉਣ ਵਿੱਚ ਸਹਿਯੋਗ ਦੇ ਸਕੀਏ।