ਸੀਟੀਏ ਨੇ ਨੈਸ਼ਨਲ ਸਪਲਾਈ ਚੇਨ ਟਾਸਕ ਫੋਰਸ ਨਾਲ ਕੀਤੀ ਮੁਲਾਕਾਤ

Supply chain containers on port
container depot and cargo truck, modern logistics background

ਕੈਨੇਡੀਅਨ ਟਰੱਕਿੰਗ ਅਲਾਇੰਸ ਤੇ ਕਿਊਬਿਕ ਟਰੱਕਿੰਗ ਐਸੋਸਿਏਸ਼ਨ ਦੇ ਸਟਾਫ ਸਮੇਤ ਕੈਨੇਡੀਅਨ ਟਰਾਂਸਪੋਰਟ ਲੀਡਰਜ਼ ਵੱਲੋਂ ਬੀਤੇ ਦਿਨੀਂ ਮਾਂਟਰੀਅਲ ਵਿੱਚ ਮੀਟਿੰਗ ਕੀਤੀ ਗਈ। ਇਸ ਦੌਰਾਨ ਸਪਲਾਈ ਚੇਨ ਵਿੱਚ ਕਪੈਸਿਟੀ ਸੰਕਟ ਨੂੰ ਹੱਲ ਕਰਨ ਉੱਤੇ ਵਿਚਾਰ ਚਰਚਾ ਕੀਤੀ ਗਈ। 

ਸੀਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਇਸ ਹਫਤੇ ਦੀ ਗੱਲਬਾਤ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਸਪਲਾਈ ਚੇਨ ਦੇ ਸਾਰੇ ਮੈਂਬਰ ਕੈਨੇਡੀਅਨ ਬਿਜ਼ਨਸ ਤੇ ਪਾਲਿਸੀ ਕਮਿਊਨਿਟੀ ਨੂੰ ਦਰਪੇਸ਼ ਸਪਲਾਈ ਚੇਨ ਦੀਆਂ ਮੌਜੂਦਾ ਊਣਤਾਈਆਂ ਨੂੰ ਖ਼ਤਮ ਕਰਨ ਲਈ ਮੌਕੇ ਦੀ ਨਜ਼ਾਕਤ ਨੂੰ ਸਮਝਣ ਲਈ ਦਬਾਅ ਪਾ ਰਹੇ ਹਨ। ਅਜਿਹਾ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਗਲੋਬਲ ਮੁਕਾਬਲੇਬਾਜ਼ੀ ਦੇ ਇਸ ਦੌਰ ਵਿੱਚ ਕੈਨੇਡਾ ਦੀ ਸਾਖ਼ ਨੂੰ ਬਚਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਇਹ ਸੀਟੀਏ ਦਾ ਟੀਚਾ ਹੈ ਕਿ ਉਹ ਸਮੁੱਚੀ ਸਪਲਾਈ ਚੇਨ ਦੀਆਂ ਊਣਤਾਈਆਂ ਦੀ ਪਛਾਣ ਕਰੇ ਤੇ ਸਰਕਾਰ ਅਤੇ ਸਟੇਕਹੋਲਡਰਜ਼ ਨੂੰ ਹੱਲ ਪੇਸ਼ ਕਰ ਸਕੇ ਤਾਂ ਕਿ ਉਸ ਨੂੰ ਲਾਗੂ ਕੀਤਾ ਜਾ ਸਕੇ।

ਸੀਟੀਏ ਨੇ ਅਜਿਹੇ ਕਈ ਰੈਗੂਲੇਟਰੀ ਤੇ ਪ੍ਰਸ਼ਾਸਕੀ ਬੈਰੀਅਰਜ਼ ਬਾਰੇ ਮੁੱਦੇ ਉਠਾਏ ਜਿਨ੍ਹਾਂ ਬਾਰੇ ਕੈਨੇਡੀਅਨ ਤੇ ਅਮਰੀਕੀ ਸਰਕਾਰਾਂ ਟਰੱਕਿੰਗ ਇੰਡਸਟਰੀ ਨਾਲ ਰਲ ਕੇ ਕੰਮ ਕਰ ਸਕਦੀਆਂ ਹਨ। ਇਸ ਨਾਲ ਸਪਲਾਈ ਚੇਨ ਦੀ ਸਮਰੱਥਾ ਵਿੱਚ ਵਧੇਰੇ ਸੁਧਾਰ ਹੋ ਸਕੇਗਾ ਤੇ ਮਹਿੰਗਾਈ ਨੂੰ ਵੀ ਠੱਲ੍ਹ ਪੈ ਸਕੇਗੀ। 

ਇਸ ਦੌਰਾਨ ਰੈਗੂਲੇਟਰੀ ਮੁੱਦੇ ਜਿਵੇਂ ਕਿ ਟਰਾਂਜਿ਼ਟ, ਖਾਲੀ ਟਰੇਲਰ ਨੂੰ ਭੇਜਣਾ, ਇਮੀਗ੍ਰੇਸ਼ਨ ਨੀਤੀਆਂ ਤੇ 10 ਸਿੱਕ ਡੇਅਜ਼ ਵਰਗੇ ਕਾਨੂੰਨੀ ਮੁੱਦਿਆਂ ਨੂੰ ਸੀਟੀਏ ਵੱਲੋਂ ਉਠਾਇਆ ਗਿਆ, ਜਿਨ੍ਹਾਂ ਕਾਰਨ ਟਰੱਕਾਂ ਦੀ ਸਮਰੱਥਾ ਉੱਤੇ ਅਸਰ ਪੈਂਦਾ ਹੈ, ਜਦਕਿ ਪ੍ਰਸ਼ਾਸਨਿਕ ਫੰਡਿੰਗ ਮੁੱਦੇ ਜਿਵੇਂ ਕਿ ਹਾਈਵੇਅ 185 ਨੂੰ ਦੋਹਰਾ ਕੀਤਾ ਜਾਣਾ ਤੇ ਪੂਰਬੀਕੈਨੇਡੀਅਨ ਐਲਸੀਵੀ ਨੈੱਟਵਰਕ ਨੂੰ ਖੋਲ੍ਹਣਾ ਆਦਿ ਵੀ ਸੀਟੀਏ ਵੱਲੋਂ ਉਠਾਏ ਗਏ।  

ਬਾਰਡਰ ਆਈਟਮਾਂ ਜਿਵੇਂ ਕਿ ਕੈਨੇਡਾ ਵਿੱਚ ਤੇਜ਼ ਐਨਰੋਲਮੈਂਟ ਸੈਂਟਰਾਂ ਨੂੰ ਮੁੜ ਖੋਲ੍ਹਣਾ, ਕਸਟਮਜ਼ ਹਾਰਡਵੇਅਰ/ਸੌਫਟਵੇਅਰ ਵਿੱਚ ਲਗਾਤਾਰ ਨਿਵੇਸ਼ ਲਈ ਮਜ਼ਬੂਤ ਸਮਰਥਨ, ਫੂਡ ਨਰੀਖਣ ਨੂੰ ਕਾਰਗਰ ਬਣਾਉਣਾ, ਕਸਟਮ ਬੋ੍ਰਕਰ ਇੰਡਸਟਰੀ ਵਿੱਚ ਸਰਵਿਸ ਦੇ ਮਿਆਰ ਵਿੱਚ ਸੁਧਾਰ ਵਰਗੇ ਮੁੱਦਿਆਂ ਉੱਤੇ ਵੀ ਇਸ ਮੌਕੇ ਵਿਚਾਰ ਵਟਾਂਦਰਾ ਕੀਤਾ ਗਿਆ।

ਖਾਸਤੌਰ ਉੱਤੇ ਲੇਬਰ ਤੇ ਡਰਾਈਵਰਾਂ ਦੀ ਸਮਰੱਥਾ, ਸੀਟੀਏ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕੈਨੇਡਾ ਸਰਕਾਰ ਇਸ ਸੈਕਟਰ ਨੂੰ ਟਰੇਨਿੰਗ ਡਾਲਰ ਮੁਹੱਈਆ ਕਰਾਵੇ, ਵਿਦੇਸ਼ੀ ਲੇਬਰ ਤੱਕ ਬਿਹਤਰ ਪਹੁੰਚ ਕਰਾਵੇ ਤੇ ਡਰਾਈਵਰ ਇੰਕ· ਖਿਲਾਫ ਵਿਸਥਾਰਪੂਰਬਕ ਕੌਮੀ ਪੱਧਰ ਉੱਤੇ ਕਾਰਵਾਈ ਕਰੇ।ਸੀਟੀਏ ਵੱਲੋਂ ਆਪਣੀਆਂ ਟਿੱਪਣੀਆਂ ਰਸਮੀ ਤੌਰ ਉੱਤੇ ਨੈਸ਼ਨਲ ਸਪਲਾਈ ਚੇਨ ਟਾਸਕ ਫੋਰਸ ਕੋਲ ਜਮ੍ਹਾਂ ਕਰਵਾਈਆਂ ਜਾਣਗੀਆਂ।