ਸੀਟੀਏ ਨੇ ਕੋਵਿਡ-19 ਰਿਕਵਰੀ ਰੋਡਮੈਪਓਟਵਾ ਨੂੰ ਕਰਵਾਇਆ ਮੁਹੱਈਆ

ਕੋਵਿਡ-19 ਮਹਾਂਮਾਰੀ ਦੌਰਾਨ ਕੈਨੇਡਾ ਸਰਕਾਰ ਨੇ ਕਈ ਵਿਭਾਗਾਂ ਤੇ ਮੰਤਰੀਆਂ ਰਾਹੀਂ ਟਰੱਕਿੰਗ ਇੰਡਸਟਰੀ ਨੂੰ ਦਮਦਾਰ ਤੇ ਫੌਰੀ
ਮਦਦ ਦਿੱਤੀ| ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਇਕਜੁੱਟ ਰੱਖਣ ਵਾਲੀ ਤੇ ਵਿਆਪਕ
ਕਾਰਵਾਈ ਸਦਕਾ ਹੀ ਕੋਵਿਡ-19 ਤੋਂ ਬਚਾਅ ਲਈ ਸਫਲ ਨੀਤੀ ਤਿਆਰ ਕੀਤੀ ਜਾ ਸਕੇਗੀ|
ਸੀਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਫੈਡਰਲ ਪੱਧਰ ਉੱਤੇ ਨਿਯੰਤਰਿਤ ਸੈਕਟਰ ਕੈਨੇਡੀਅਨ ਅਰਥਚਾਰੇ ਦੇ
ਸਾਰੇ ਪੱਖਾਂ ਨੂੰ ਸੇਵਾਵਾਂ ਦੇ ਰਹੇ ਹਨ ਤੇ ਟਰੱਕਿੰਗ ਇੰਡਸਟਰੀ ਕਈ ਵਿਭਾਗਾਂ ਦੇ ਫੈਸਲਿਆਂ ਤੋਂ ਪ੍ਰਭਾਵਿਤ ਹੋਈ ਹੈ| ਸੀਟੀਏ ਦਾ ਕੋਵਿਡ-19
ਰਿਕਵਰੀ ਰੋਡਮੈਪ ਕਿਰਤ, ਵਾਤਾਵਰਣ, ਕਰੌਸ ਬਾਰਡਰ ਨੀਤੀ, ਟੈਕਸੇਸ਼ਨ, ਬੁਨਿਆਦੀ ਢਾਂਚੇ ਤੇ ਟਰੱਕ ਸੇਫਟੀ ਵੱਲੋਂ ਕੀਤੀਆਂ ਗਈਆਂ
ਨੀਤੀਗਤ ਸਿਫਾਰਿਸ਼ਾਂ ਨੂੰ ਉਜਾਗਰ ਕਰਦਾ ਹੈ|
ਸੀਟੀਏ ਦਸਤਾਵੇਜ਼ ਵਿੱਚ ਹਾਈਲਾਈਟ ਕੀਤੇ ਗਏ ਮੁੱਦਿਆਂ ਵਿੱਚ ਹੇਠ ਲਿਖੇ ਨੁਕਤੇ ਸ਼ਾਮਲ ਹਨ:
• ਡਰਾਈਵਰ ਇਨਕਾਰਪੋਰੇਸ਼ਨ
• ਡਰਾਈਵਰਾਂ ਦੀ ਘਾਟ ਸਬੰਧੀ ਹੱਲ
• ਸਕਿੱਲ ਟਰੇਨਿੰਗ
• ਸੀਬੀਐਸਏ ਦੀ ਟਰੱਕ ਟਰਨ ਅਰਾਊਂਡ ਪਾਲਿਸੀ
• ਇਨ-ਟਰਾਂਜ਼ਿਟ ਪਾਇਲਟ ਪ੍ਰੋਗਰਾਮ
• ਸਰਹੱਦ ਉੱਤੇ ਕਾਗਜ਼ੀ ਪ੍ਰਕਿਜਿਆ ਨੂੰ ਖ਼ਤਮ ਕਰਨਾ
• ਲਾਜ਼ਮੀ ਸਵੱਛ ਫਿਊਲ
• ਐਕਸਾਈਜ਼ ਟੈਕਸ ਸਬੰਧੀ ਛੋਟ ਬਾਰੇ ਫੈਡਰਲ ਸਰਕਾਰ ਦਾ ਪ੍ਰੋਗਰਾਮ
• ਟਰੈਕਟਰਾਂ/ਟਰੇਲਰਾਂ ਲਈ ਕੈਪੀਟਲ ਕੌਸਟ ਭੱਤੇ
• ਕੌਮੀ/ਸੰਤੁਲਤ ਡਲੀਟ ਕਿੱਟ ਐਨਫੋਰਸਮੈਂਟ ਰਣਨੀਤੀ
• ਕੌਮੀ/ਸੰਤੁਲਤ ਸਪੀਡ ਲਿਮਿਟਰ ਪਾਲਿਸੀ
• ਡਰੱਗ ਐਂਡ ਅਲਕੋਹਲ ਸਬੰਧੀ ਟੈਸਟ
• ਨਵੇਂ ਕੌਮੀ ਕੈਰੀਅਰ ਐਂਟਰੈਂਟ ਪ੍ਰੋਗਰਾਮ
• ਕੌਮੀ/ਸੰਤੁਲਤ ਹਾਈ ਰਿਸਕ ਕੈਰੀਅਰਜ਼ ਦਾ ਨਰੀਖਣ

• ਜੂਨ 2021 ਤੋਂ ਲਾਜ਼ਮੀ ਈਐਲਡੀ
• ਟਰੱਕ ਪਾਰਕਿੰਗ/ਰੈਸਟ ਏਰੀਆਜ਼ ਦਾ ਪਸਾਰ
• ਨਵੀਂ ਟਰੱਕ ਸੇਫਟੀ ਤਕਨਾਲੋਜੀ ਲਈ ਭੱਤੇ
• ਐਨਵਾਇਰਮੈਂਟਲ ਇਕਿਉਪਮੈਂਟ ਲਈ ਭੱਤੇ
• ਨੈਸ਼ਨਲ ਓ/ਓ ਪਰਮਿਟ ਹਾਰਮੋਨਾਈਜ਼ੇਸ਼ਨ
• ਸੀਟੀਏ ਇਨਫਰਾਸਟ੍ਰਕਚਰ ਪ੍ਰਾਇਰਟੀਜ਼
ਇਨ੍ਹਾਂ ਸਿਫਾਰਸ਼ਾਂ ਦੀ ਸੂਚੀ ਵਿੱਚ ਇੰਡਸਟਰੀ ਵਿੱਚ ਮੁਕਾਬਲੇਬਾਜ਼ੀ ਵਿੱਚ ਸੁਧਾਰ ਲਿਆਉਣ ਲਈ ਦੋ ਥੀਮਜ਼ ਨਿਰਧਾਰਤ ਕੀਤੇ ਗਏ
ਹਨ-ਜਨਤਕ ਨੀਤੀਆਂ ਪੇਸ਼ ਕਰਨਾ ਜਿਨ੍ਹਾਂ ਨਾਲ ਟਰੱਕਿੰਗ ਇੰਡਸਟਰੀ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੋਵੇ ਤੇ ਇਸ ਦੇ ਨਾਲ ਹੀ
ਗੈਰਆਗਿਆਕਾਰੀ ਕੈਰੀਅਰਜ਼ ਖਿਲਾਫ ਕਾਨੂੰਨੀ ਕਾਰਵਾਈ ਕਰਕੇ, ਆਗਿਆਕਾਰੀ ਕੈਰੀਅਰਜ਼ ਲਈ ਕੰਮ ਦੇ ਹਾਲਾਤ ਨੂੰ ਹੋਰ
ਸਾਜ਼ਗਾਰ ਬਣਾਉਣ ਲਈ ਰਾਹ ਪੱਧਰਾ ਹੋ ਸਕੇ|
ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਟਰੱਕਿੰਗ ਇੰਡਸਟਰੀ ਵੱਲੋਂ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ| ਇੰਡਸਟਰੀ
ਪੀਪੀਈ ਵਰਗੀਆਂ ਬੇਹੱਦ ਲੋੜੀਂਦੀਆਂ ਵਸਤਾਂ, ਮੈਡੀਕਲ ਸਪਲਾਈਜ਼, ਫੂਡ ਤੇ ਸਟੋਰਜ਼ ਵਿੱਚ ਹੋਰ ਰੋਜ਼ਾਨਾ ਵਰਤੋਂ ਵਿੱਚ ਆਉਣ
ਵਾਲੀਆਂ ਜ਼ਰੂਰੀ ਵਸਤਾਂ ਪਹੁੰਚਾਉਂਦੀ ਰਹੀ ਹੈ| ਇਹ ਨੌਰਥ ਅਮੈਰੀਕਨ ਸਪਲਾਈ ਚੇਨ ਸਾਰੇ ਕੈਨੇਡੀਅਨਾਂ ਦੀ ਭਲਾਈ ਲਈ ਹੀ ਦਿਨ
ਰਾਤ ਇੱਕ ਕਰਕੇ ਕੰਮ ਕਰ ਰਹੀ ਹੈ|