ਸਿਆਲਾਂ ਲਈ ਯੋਜਨਾ ਬਣਾ ਕੇ ਹੀ ਸਫਰ ਉੱਤੇ ਚੱਲੋ

-ਡੇਵ ਐਲਨਿਸਕੀ

ਸਾਲ 2020 ਦੇ ਨਵੰਬਰ ਮਹੀਨੇ ਦ ਵੈਦਰ ਨੈੱਟਵਰਕ ਵੱਲੋਂ ਕੀਤੀ ਗਈ ਪੇਸ਼ੀਨਿਗੋਈ ਵਿੱਚ ਦੱਸਿਆ ਗਿਆ ਕਿ ਕੈਨੇਡਾ ਵਿੱਚ ਸਰਦ ਰੁੱਤ ਕਾਫੀ ਸਖ਼ਤ ਰਹੇਗੀ।ਪਹਾੜੀ ਚੱਟਾਨਾਂ ਨਾਲ ਟਕਰਾ ਕੇ ਤੂਫਾਨ ਪ੍ਰੇਰੀਜ਼ ਵੱਲ ਵਧਿਆ ਤੇ ਉਸ ਸਮੇਂ ਤਾਪਮਾਨ ਠੀਕ ਸੀ ਤੇ ਫਿਰ ਅਚਾਨਕ ਇਹ ਪੂਰੇ ਸੀਜ਼ਨ ਦੇ ਮੁਕਾਬਲੇ ਕਾਫੀ ਡਿੱਗ ਗਿਆ।

ਦਸੰਬਰ ਵਿੱਚ ਤੇ ਜਨਵਰੀ ਦੇ ਸ਼ੁਰੂ ਵਿੱਚ ਦਰਮਿਆਨੀ ਠੰਢ ਰਹਿਣ ਤੋਂ ਬਾਅਦ ਨਵੇਂ ਸਾਲ ਨਾਲ ਹੀ ਪ੍ਰੇਰੀਜ਼ ਵਿੱਚ ਠੰਢ ਵਿੱਚ ਇੱਕਦਮ ਵਾਧਾ ਹੋਇਆ ਤੇ ਉਸ ਦੌਰਾਨ ਕੀਤੀਆਂ ਗਈਆਂ ਭਵਿੱਖਬਾਣੀਆਂ ਵਿੱਚ ਇਹੋ ਆਖਿਆ ਗਿਆ ਕਿ ਠੰਢ ਵਿੱਚ ਹੋਇਆ ਇਹ ਹਲਕਾ ਵਾਧਾ ਜਲਦ ਹੀ ਖ਼ਤਮ ਹੋ ਜਾਵੇਗਾ। ਇਸ ਤਰ੍ਹਾਂ ਸਮੇਂ ਤੋਂ ਪਹਿਲਾਂ ਹੀ ਇਹ ਮੰਨ ਲੈਣਾ ਕਿ ਠੰਢ ਖਤਮ ਹੋਣ ਵਾਲੀ ਹੈ ਖਤਰੇ ਨੂੰ ਸੱਦਾ ਦੇਣ ਵਾਲੀ ਗੱਲ ਹੈ।

ਭਾਵੇਂ ਤੁਸੀਂ ਪੱਛਮ ਵੱਲ ਨਵੇਂ ਹੋਵੋਂ, ਜਾਂ ਫਿਰ ਤਜਰਬੇਕਾਰ ਡਰਾਈਵਰ ਜਿਹੜਾ ਪ੍ਰੇਰੀਜ਼ ਵਿੱਚ ਟਰਿੱਪ ਕਰਦਾ ਰਿਹਾ ਹੋਵੇ ਜਾਂ ਫਿਰ ਹਲਕੀ ਤਿੱਖੀ ਠੰਢ ਤੋਂ ਬਾਅਦ ਸਿਆਲਾਂ ਦੀਆਂ ਤਿਆਰੀਆਂ ਲਈ ਨਵੇਂ ਸਿਰੇ ਤੋਂ ਸੇਧ ਦੀ ਲੋੜ ਹੋਵੇ, ਇੱਥੇ ਉਨ੍ਹਾਂ ਵਿਸਿ਼ਆਂ ਦੀ ਗੱਲ ਕੀਤੀ ਜਾਵੇਗੀ ਜਿਨ੍ਹਾਂ ਨਾਲ ਤੁਸੀਂ ਇਹ ਸਮਝ ਸਕੋਂ ਕਿ ਸਰਦ ਰੁੱਤ ਦੇ ਆਉਣ ਵਾਲੇ ਚੁਣੌਤੀ ਭਰੇ ਹਫਤਿਆਂ ਲਈ ਕਿਹੋ ਜਿਹੀ ਤਿਆਰੀ ਕੀਤੀ ਜਾ ਸਕਦੀ ਹੈ।

ਟਰੱਕ ਤੇ ਟਰੇਲਰ ਲਈ ਸਾਜ਼ੋ ਸਮਾਨ
ਸਰਦ ਰੁੱਤ ਵਿੱਚ ਡਰਾਈਵਿੰਗ ਲਈ ਜ਼ਰੂਰੀ ਸਕਿੱਲਜ਼ ਦੀ ਲੋੜ ਹੈ। ਇਸ ਲਈ ਸਹੀ ਸਾਜ਼ੋ ਸਮਾਨ ਦੀ ਵੀ ਲੋੜ ਹੈ।

ਟਾਇਰ ਚੇਨਜ਼
ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲੀ ਅਕਤੂਬਰ ਤੋਂ 30 ਅਪਰੈਲ ਤੱਕ ਕਮਰਸ਼ੀਅਲ ਟਰੱਕਾਂ ਲਈ ਟਾਇਰ ਚੇਨਜ਼ ਦੀ ਲੋੜ ਪੈਂਦੀ ਹੈ।ਭਾਵੇਂ ਮੌਸਮ ਗਰਮ ਹੋਵੇ ਤੇ ਪੇਵਮੈਂਟ ਸੁੱਕਾ ਹੋਵੇ, ਤੁਹਾਨੂੰ ਆਪਣੇ ਨਾਲ ਉਸ ਸੂਰਤ ਵਿੱਚ ਸਟੀਲ ਚੇਨਾਂ ਰੱਖਣੀਆਂ ਚਾਹੀਦੀਆਂ ਹਨ ਜੇ ਇਸ ਅਰਸੇ ਦੌਰਾਨ ਤੁਹਾਡਾ ਜੀਵੀਡਬਲਿਊ 11,794 ਕਿੱਲੋ ਤੋਂ ਵੱਧ ਜਾਂਦਾ ਹੈ।

ਟਾਇਰ ਚੇਨਜ਼ ਸਰਦ ਰੁੱਤ ਵਾਲੇ ਹਾਲਾਤ ਵਿੱਚ ਅਹਿਮ ਟਰੱਕਿੰਗ ਟੂਲ ਹੁੰਦੀਆਂ ਹਨ ਫਿਰ ਭਾਵੇਂ ਤੁਸੀਂ ਕਿਤੇ ਵੀ ਡਰਾਈਵ ਕਰੋਂ। ਭਾਵੇਂ ਠੰਢ ਘੱਟ ਹੋਵੇ, ਜੇ ਸਰਦੀਆਂ ਦਾ ਮੌਸਮ ਹੈ ਤਾਂ ਆਪਣੇ ਨਾਲ ਚੇਨਜ਼ ਰੱਖੋ ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਚੇਨ ਪਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਵਰਤਣਾ ਕਿਵੇਂ ਹੈ।

ਵਾਧੂ ਫਲੂਅਡਜ਼

ਵਾਧੂ ਫਲੂਅਡਜ਼ ਤੋਂ ਇਲਾਵਾ ਤੁਹਾਡੇ ਕੋਲ ਸਾਰਾ ਸਾਲ ਕੂਲੈਂਟ, ਤੇਲ ਤੇ ਵਾਸ਼ਰ ਫਲੂਅਡ ਜ਼ਰੂਰ ਹੋਣੇ ਚਾਹੀਦੇ ਹਨ, ਮੈਂ ਇਹੋ ਸਲਾਹ ਦੇਵਾਂਗਾ ਕਿ ਤੁਸੀਂ ਏਅਰਬ੍ਰੇਕ ਐਂਟੀਫਰੀਜ਼ ਤੇ ਡੀਜ਼ਲ ਐਮਰਜੰਸੀ ਟਰੀਟਮੈਂਟ ਆਪਣੇ ਨਾਲ ਰੱਖੋ।ਏਅਰਬ੍ਰੇਕ ਐਂਟੀਫਰੀਜ਼- ਜੋ ਰਬੜ ਦੀ ਸੀਲਜ਼ ਦੀ ਹਿਫਾਜ਼ਤ ਕਰਦੀਆਂ ਹਨ- ਏਅਰਲਾਈਨਜ਼ ਵਿੱਚ ਆਈਸ ਬਲਾਕੇਜ ਹੋਣ ਤੋਂ ਅਤੇ ਆਈਸ ਬਲਾਕੇਜ ਤੋੜਨ ਵਿੱਚ ਮਦਦ ਕਰਦੀਆਂ ਹਨ।ਮੈਂ ਸਰਦੀਆਂ ਵਾਲੇ ਦਿਨਾਂ ਵਿੱਚ ਟਰਿੱਪ ਤੋਂ ਬਾਅਦ ਆਪਣੀ ਗੱਡੀ ਦੀ ਜਾਂਚ ਦੌਰਾਨ ਇਸ ਦੇ ਕੁੱਝ ਟੇਬਲਸਪੂਨ ਰੈੱਡ ਟਰੇਲਰ ਸਪਲਾਈ ਲਾਈਨ ਵਿੱਚ ਪਾਉਣ ਦੀ ਸਲਾਹ ਦਿੰਦਾ ਹਾਂ ਅਤੇ ਫਿਰ ਰੈੱਡ ਸਪਲਾਈ ਬਟਨ ਨੂੰ ਘੱਟੋ ਘੱਟ 30 ਮਿੰਟ (ਬ੍ਰੇਕ ਫਰੀਜਿ਼ੰਗ ਨੂੰ ਰੋਕਣ ਤੇ ਐਂਟੀਫਰੀਜ਼ ਨੂੰ ਟਰੇਲਰ ਲਾਈਨਾਂ ਵਿੱਚੋਂ ਸਰਕੂਲੇਟ ਹੋਣ ਦੇਣ) ਲਈ ਨੱਪ ਕੇ ਰੱਖਣ ਦੀ ਵੀ ਸਲਾਹ ਦਿੰਦਾ ਹਾਂ।ਇਸ ਨੂੰ ਟਰੱਕ ਵਿੱਚ ਕਿੱਥੇ ਪਾਇਆ ਜਾਵੇ ਇਸ ਬਾਰੇ ਟੈਕਨੀਸ਼ੀਅਨ ਦੀ ਸਲਾਹ ਲਵੋ।

ਡੀਜ਼ਲ ਐਮਰਜੰਸੀ ਟਰੀਟਮੈਂਟ ਅਜਿਹਾ ਰਸਾਇਣ ਹੈ ਜਿਸਨੂੰ ਤੁਸੀਂ ਆਪਣੇ ਟਰੱਕ ਦੇ ਡੀਜ਼ਲ ਟੈਕਸ ਵਿੱਚ ਜੰਮੇਂ ਹੋਏ ਫਿਊਲ ਨੂੰ ਤਰਲ ਬਣਾਉਣ ਲਈ ਵਰਤ ਸਕਦੇ ਹੋਂ।ਜੇ ਮੌਸਮ ਬਹੁਤ ਜਿ਼ਆਦਾ ਠੰਢਾ ਹੋਵੇ ਤੇ ਤੁਹਾਨੂੰ ਲੱਗ ਰਿਹਾ ਹੋਵੇ ਕਿ ਜੰਮੇ ਹੋਏ ਫਿਊਲ ਕਾਰਨ ਤੁਹਾਡਾ ਇੰਜਣ ਸਟਾਰਟ ਨਹੀਂ ਹੋ ਰਿਹਾ, ਤਾਂ ਇਹ ਸਸਤਾ ਜਿਹਾ ਉਤਪਾਦ ਤੁਹਾਡੇ ਸਫਰ ਨੂੰ ਚੱਲਦਾ ਰੱਖਣ ਵਿੱਚ ਮਦਦ ਕਰ ਸਕਦਾ ਹੈ।

ਸਪੇਅਰ ਪਾਰਟਸ ਤੇ ਟੂਲਜ਼

ਸਾਰੇ ਡਰਾਈਵਰਾਂ ਨੂੰ ਆਪਣੇ ਨਾਲ ਸਪੇਅਰ ਬਲਬ, ਫਿਊਜਿ਼ਜ਼, ਬੈਲਟਾਂ ਤੇ ਟਰੱਕ-ਟਰੇਲਰ ਨਾਲ ਸਬੰਧਤ ਖਾਸ ਪਾਰਟਸ ਤੇ ਉਨ੍ਹਾਂ ਨੂੰ ਬਦਲਣ ਲਈ ਲੋੜੀਂਦੇ ਸੰਦ ਰੱਖਣੇ ਚਾਹੀਦੇ ਹਨ। ਜਦੋਂ ਬਾਹਰ ਮੌਸਮ ਬੇਹੱਦ ਠੰਢਾ ਹੋਵੇ ਤਾਂ ਤੁਸੀਂ ਆਪਣੇ ਟਰੱਕ ਤੇ ਉਸ ਦੇ ਹੀਟਿੰਗ ਸਿਸਟਮ ਉੱਤੇ ਖੁਦ ਨੂੰ ਜਿਊਂਦਾ ਰੱਖਣ ਲਈ ਨਿਰਭਰ ਕਰ ਸਕਦੇ ਹੋਂ।ਤੁਸੀਂ ਐਮਰਜੰਸੀ ਲਈ ਜਿੰਨੀ ਤਿਆਰੀ ਕਰੋਂਗੇ ਓਨੀ ਹੀ ਬਿਹਤਰ ਹੈ ਖਾਸਤੌਰ ਉੱਤੇ ਜੇ ਬਰਫੀਲੇ ਤੂਫਾਨ ਤੋਂ ਭਾਵ ਟਰੱਕਾਂ ਵਿੱਚ ਹੋਣ ਵਾਲੀ ਦੇਰ ਹੋਵੇ।

ਕੈਬ ਲਈ ਸਪਲਾਈਜ਼

ਆਪਣੀ ਕੈਬ ਵਿੱਚ ਤੁਹਾਨੂੰ ਕੀ ਲੈ ਕੇ ਜਾਣਾ ਚਾਹੀਦਾ ਹੈ ਇਸ ਦਾ ਫੈਸਲਾ ਅੱਜ ਦਾ ਮੌਸਮ ਵੇਖ ਕੇ ਨਾ ਕਰੋ। ਤੁਹਾਨੂੰ ਰਸਤੇ ਵਿੱਚ ਕਿੰਨੀ ਤਰ੍ਹਾਂ ਦਾ ਮੌਸਮ ਮਿਲ ਸਕਦਾ ਹੈ ਇਸ ਦਾ ਧਿਆਨ ਰੱਖ ਕੇ ਚੱਲੋ।ਮੌਸਮ ਸਬੰਧੀ ਚੇਤਾਵਨੀ ਵਿੱਚ ਤੁਹਾਨੂੰ ਆਖਿਆ ਜਾਵੇਗਾ ਕਿ ਅੱਜ ਮੌਸਮ ਠੀਕ ਠਾਕ ਤੇ ਥੋੜ੍ਹਾ ਜਿਹਾ ਮੀਂਹ ਵਾਲਾ ਰਹਿਣ ਦੀ ਉਮੀਦ ਹੈ, ਪਰ ਜਦੋਂ ਤੁਸੀਂ ਪ੍ਰੇਰੀਜ਼ ਤੇ ਪਹਾੜਾਂ ਰਾਹੀਂ ਲੰਘਦੇ ਹੋਂ ਤਾਂ ਤੁਹਾਨੂੰ ਇੱਕ ਦਿਨ ਵਿੱਚ ਤਿੰਨ ਮੌਸਮ ਵੇਖਣ ਨੂੰ ਮਿਲ ਸਕਦੇ ਹਨ।

ਕੰਮ ਵਾਲੇ ਕੱਪੜੇ

ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ (ਪੀਪੀਈ) ਤੇ ਤੁਸੀਂ ਆਪਣੇ ਕੰਮ ਲਈ ਜਿਹੜੇ ਕੱਪੜੇ ਪਾਉਂਦੇ ਹੋਂ ਤੇ ਜਿਨ੍ਹਾਂ ਸੰਦਾ ਦੀ ਵਰਤੋਂ ਕਰਦੇ ਹੋਂ ਉਨ੍ਹਾਂ ਬਾਰੇ ਸੋਚ ਕੇ ਚੱਲੋ। ਇਹ ਸਾਰੀਆਂ ਆਈਟਮਾਂ ਸਰਦ ਮੌਸਮ ਦਾ ਖਿਆਲ ਰੱਖ ਕੇ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਤੁਹਾਡੇ ਸਰਦ ਰੁੱਤ ਦੇ ਕੱਪੜੇ ਜਿੱਥੇ ਸੇਫਟੀ ਸਬੰਧੀ ਸ਼ਰਤਾਂ ਪੂਰੀਆਂ ਕਰਦੇ ਹੋਣੇ ਚਾਹੀਦੇ ਹਨ ਉਸ ਦੇ ਨਾਲ ਹੀ ਤੁਹਾਨੂੰ ਠੰਢ ਤੋਂ ਵੀ ਬਚਾਉਣ ਵਾਲੇ ਹੋਣੇ ਚਾਹੀਦੇ ਹਨ। ਬਾਹਰੀ ਪਰਤਾਂ ਸਪਸ਼ਟ ਤੌਰ ਉੱਤੇ ਨਜ਼ਰ ਆਉਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ ਤੇ ਵਿਸ਼ੇਸ਼ ਕੱਪੜੇ ਸੇਫਟੀ ਗੀਅਰ ਜਿਵੇਂ ਕਿ ਹਾਰਡਹੈਟਸ ਦੇ ਥੱਲੇ ਪਾਏ ਜਾਣ ਦੀ ਵੀ ਲੋੜ ਪੈ ਸਕਦੀ ਹੈ।

ਠੰਢ ਦੇ ਮੌਸਮ ਵਿੱਚ ਲੱਗਣ ਵਾਲੀ ਮਾਮੂਲੀ ਸੱਟ ਵੀ ਖਰਾਬ ਮੌਸਮ ਵਿੱਚ ਫਰੌਸਟਬਾਈਟ ਬਣ ਸਕਦੀ ਹੈ। ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਗਰਮ ਜੁਰਾਬਾਂ, ਬੂਟ, ਦਸਤਾਨੇ ਤੇ ਗਰਮ ਹੈੱਡਵੀਅਰ ਹੋਣ ਜਿਨ੍ਹਾਂ ਨਾਲ ਕੰਨ, ਠੋਡੀ ਤੇ ਨੱਕ ਕਵਰ ਹੋਣ।ਜਦੋਂ ਇਹ ਤੁਹਾਡੇ ਦਸਤਾਨਿਆਂ, ਜੁਰਾਬਾਂ ਤੇ ਟੋਪੀ ਦੀ ਗੱਲ ਆਉਂਦੀ ਹੈ ਤਾਂ ਮੇਰੀ ਸਲਾਹ ਇਹ ਹੈ ਕਿ ਕੁੱਝ ਮਹਿੰਗੇ ਸੈੱਟ ਲੈਣ ਦੀ ਥਾਂ ਕਈ ਸਸਤੀਆਂ ਆਈਟਮਾਂ ਲਵੋ।

ਇਸ ਤਰ੍ਹਾਂ ਦੇ ਕੱਪੜਿਆਂ ਦੇ ਕਈ ਜੋੜੇ ਹੋਣ ਦੀ ਸੂਰਤ ਵਿੱਚ ਤੁਹਾਡੇ ਪਾਏ ਹੋਏ ਕੱਪੜਿਆਂ ਦੇ ਗਿੱਲੇ ਤੇ ਨੁਕਸਾਨੇ ਜਾਣ ਉੱਤੇ ਤੁਸੀਂ ਸੁੱਕੇ ਹੋਏ ਕੱਪੜੇ ਪਾ ਸਕਦੇ ਹੋਂ, ਜੇ ਤੁਹਾਨੂੰ ਉਹ ਗਿੱਲੇ ਜਾਂ ਨੁਕਸਾਨੇ ਕੱਪੜਿਆਂ ਤੋਂ ਹੱਥ ਵੀ ਧੁਆਉਣੇ ਪੈਣ ਤਾਂ ਤੁਹਾਡੇ ਕੋਲ ਵਾਧੂ ਤੇ ਸਸਤੇ ਕੱਪੜੇ ਹੋਣਗੇ।

ਐਮਰਜੰਸੀ ਸਪਲਾਈਜ਼

ਸੜਕ ਬੰਦ ਹੋਣ ਕਾਰਨ ਉਸ ਦੇ ਖੁੱਲ੍ਹਣ ਦੀ ਉਡੀਕ ਕਰਦੇ ਸਮੇਂ ਤੁਹਾਨੂੰ ਗੱਡੀ ਲੰਮਾਂ ਸਮਾਂ ਪਾਰਕ ਕਰਕੇ ਰੱਖਣੀ ਪੈ ਸਕਦੀ ਹੈ।ਇਸ ਲਈ ਆਪਣੇ ਨਾਲ ਘੱਟੋ ਘੱਟ ਤਿੰਨ ਦਿਲ ਤੱਕ ਚੱਲਣ ਜੋਗਾ ਖਾਣਾ ਤੇ ਪਾਣੀ ਨਾਲ ਲੈ ਕੇ ਚੱਲੋ। ਤੁਹਾਡੇ ਕਿਤੇ ਫਸ ਜਾਣ ਦੇ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਆਪਣੇ ਨਾਲ ਵਾਧੂ ਕੰਬਲ ਤੇ ਗਰਮ ਕੱਪੜੇ ਰੱਖੋ। ਸਰਦ ਰੁੱਤ ਲਈ ਆਪਣੇ ਨਾਲ ਸਲੀਪਿੰਗ ਬੈਗ ਲੈ ਕੇ ਜਾਣਾ ਵੀ ਕਾਫੀ ਵਧੀਆ ਬਦਲ ਹੈ।

ਆਖਿਰਕਾਰ, ਇਹ ਯਕੀਨੀ ਬਣਾਓ ਕਿ ਤੁਸੀਂ ਆਪਣਾ ਸੈੱਲਫੋਨ ਚਾਰਜ ਰੱਖੋ ਤੇ ਜੇ ਤੁਹਾਡੇ ਟਰੱਕ ਵਿੱਚ ਵੀਐਚਐਫ-ਸੀਬੀ ਰੇਡੀਓ ਜਾਂ ਸੈਟੇਲਾਈਟ ਕਮਿਊਨਿਕੇਸ਼ਨ ਸਿਸਟਮ ਵਰਗੇ ਕਮਿਊਨਿਕੇਸ਼ਨ ਇਕਿਉਪਮੈਂਟ ਹੋਣ ਤਾਂ ਇਹ ਸਿੱਖੋ ਕਿ ਉਨ੍ਹਾਂ ਦੀ ਵਰਤੋਂ ਕਿਵੇਂ ਕਰਨੀ ਹੈ।

ਪ੍ਰੇਰੀਜ਼ ਤੇ ਪਹਾੜਾਂ ਲਈ ਟਰਿੱਪ ਦੀ ਯੋਜਨਾ ਬਣਾਓ

ਸਹੀ ਢੰਗ ਨਾਲ ਟਰਿੱਪ ਦੀ ਯੋਜਨਾ ਬਣਾਉਣ ਨਾਲ ਭੈੜੀ ਤੋਂ਼ ਭੈੜੀ ਠੰਢ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕਿ ਟਰਿੱਪ ਉੱਤੇ ਜਾਇਆ ਜਾਵੇ, ਹਰੇਕ ਪ੍ਰੋਵਿੰਸ ਤੇ ਸਟੇਟ ਦੀ ਰੋਡ ਰਿਪੋਰਟ ਵੈੱਬਸਾਈਟ ਉੱਤੇ ਲੱਭੋ ਤੇ ਉਸ ਨੂੰ ਚੇਤੇ ਰੱਖੋ। ਇਸ ਜਾਣਕਾਰੀ ਨੂੰ ਉਸ ਸਮੇਂ ਚੈੱਕ ਨਾ ਕਰੋ ਜਦੋਂ ਤੁਸੀਂ ਡਰਾਈਵ ਕਰ ਰਹੇ ਹੋਵੋਂ, ਸਗੋਂ ਇਸ ਦੀ ਵਰਤੋਂ ਉਦੋਂ ਕਰੋ ਜਦੋਂ ਤੁਸੀਂ ਰੁਕੇ ਹੋਵੋਂ ਤੇ ਉਦੋਂ ਵੇਖੋ ਕਿ ਅੱਗੇ ਕੀ ਹੈ।

ਲਾਂਗ ਡਿਸਟੈਂਸ ਟਰਿੱਪ ਦੀ ਪਲੈਨਿੰਗ

ਲਾਂਗ ਡਿਸਟੈਂਸ ਟਰਿੱਪ ਦੀ ਪਲੈਨਿੰਗ ਤੁਹਾਡੇ ਸਾਰੇ ਰੂਟ ਦੀ ਪਲੈਨਿੰਗ ਦੀ ਪ੍ਰਕਿਰਿਆ ਹੈ। ਭਾਵੇਂ ਤੁਹਾਡੀ ਕੰਪਨੀ ਇਸ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਾਵੇ ਕਿ ਤੁਸੀਂ ਕਿਹੋ ਜਿਹੀਆਂ ਸੜਕਾਂ ਉੱਤੇ ਸਫਰ ਕਰੋਂਗੇ ਪਰ ਤੁਹਾਨੂੰ ਹਮੇਸ਼ਾਂ ਅਗਲੇ ਦਿਨ ਦੀ ਤਿਆਰੀ ਪਹਿਲੀ ਰਾਤ ਨੂੰ ਹੀ ਕਰ ਲੈਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਹੋ ਜਿਹੀਆਂ ਸੜਕਾਂ ਉੱਤੋਂ ਲੰਘੋਗੇ। ਇਸ ਨਾਲ ਇੱਕ ਤਾਂ ਤੁਹਾਡੇ ਸਮੇਂ ਦੀ ਬਚਤ ਹੋਵੇਗੀ ਤੇ ਦੂਜਾ ਜੇ ਕਿਤੇ ਉਸਾਰੀ ਹੋ ਰਹੀ ਹੋਵੇਗੀ, ਤੂਫਾਨ ਸਬੰਧੀ ਚੇਤਾਵਨੀ ਹੋਵੇਗੀ, ਚੇਨ-ਅੱਪਜ਼ ਤੇ ਰਸਤੇ ਬੰਦ ਹੋਣਗੇ, ਉਸ ਬਾਰੇ ਤੁਹਾਨੂੰ ਪਹਿਲਾਂ ਹੀ ਪਤਾ ਹੋਵੇਗਾ।

ਨਿੱਕੀ ਦੂਰੀ ਵਾਲੇ ਟਰਿੱਪ ਦੀ ਪਲੈਨਿੰਗ

ਨਿੱਕੀ ਦੂਰੀ ਵਾਲੇ ਟਰਿੱਪ ਦੀ ਪਲੈਨਿੰਗ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਤੁਸੀਂ ਦਿਨ ਭਰ ਆਪਣੇ ਰੂਟ ਪਲੈਨ ਨੂੰ ਵਾਰੀ ਵਾਰੀ ਜਾਂਚ ਸਕਦੇ ਹੋਂ।ਮੇਰਾ ਟਰੱਕਿੰਗ ਦਾ ਤਜਰਬਾ ਫਲੈਟਡੈੱਕ ਡਰਾਈਵਿੰਗ ਦਾ ਹੈ ਇਸ ਲਈ ਮੈਂ ਹਰੇਕ ਤਿੰਨ ਘੰਟੇ ਬਾਅਦ ਰੁਕਦਾ ਸੀ ਤੇ ਸੇਫਟੀ ਕਾਰਨਾਂ ਕਰਕੇ ਆਪਣੇ ਸਾਰੇ ਲੋਡ ਤੇ ਇਕਿਉਪਮੈਂਟ ਦੀ ਜਾਂਚ ਕਰਦਾ ਸੀ।ਮੈਂ ਇਨ੍ਹਾਂ ਸਟੌਪਸ ਨੂੰ ਆਪਣੇ ਅਗਲੇ ਸਟੌਪ ਦੀ ਯੋਜਨਾ ਲਈ ਵਰਤਾਂਗਾ, ਇਸ ਨਾਲ ਮੈਨੂੰ ਆਪਣੇ ਸਮੇਂ ਦੀ ਬਚਤ ਕਰਨ ਵਿੱਚ ਮਦਦ ਮਿਲੇਗੀ ਤੇ ਇਸ ਨਾਲ ਮੈਨੂੰ ਇਸ ਗੱਲ ਦੀ ਘਬਰਾਹਟ ਨਹੀਂ ਹੋਵੇਗੀ ਕਿ ਮੈਂ ਕਿੱਥੇ ਰੁਕਣਾ ਹੈ।

ਸਾਰਾ ਦਿਨ ਰੋਡ ਸਬੰਧੀ ਰਿਪੋਰਟਾਂ ਚੈੱਕ ਕਰਨ ਨਾਲ ਤੁਸੀਂ ਆਪਣਾ ਸਫਰ ਜਾਰੀ ਰੱਖਣ ਦੀ ਥਾਂ ਕਿਤੇ ਰੁਕਣ ਦਾ ਫੈਸਲਾ ਵੀ ਕਰ ਸਕਦੇ ਹੋਂ। ਮਿਸਾਲ ਵਜੋਂ, ਜੇ ਵਧੀਆ ਹਾਲਾਤ ਵਿੱਚ ਤੁਹਾਡੇ ਕੋਲ ਆਪਣੇ ਅਗਲੇ ਸਟੌਪ ਉੱਤੇ ਪਹੁੰਚਣ ਲਈ ਕਾਫੀ ਸਮਾਂ ਹੋਵੇ ਪਰ ਸੜਕ ਮੌਸਮ ਖਰਾਬ ਹੋਣ ਕਾਰਨ ਬੰਦ ਹੋਵੇ ਤਾਂ ਤੁਸੀਂ ਸੁਰੱਖਿਅਤ ਢੰਗ ਨਾਲ ਆਪਣੀ ਮੰਜਿ਼ਲ ਉੱਤੇ ਨਹੀਂ ਪਹੁੰਚ ਸਕੋਂਗੇ। ਅਜਿਹੇ ਮਾਮਲੇ ਵਿੱਚ, ਉੱਥੇ ਹੀ ਰਹੋ ਜਿੱਥੇ ਤੁਸੀਂ ਹੋਵੋਂ ਤੇ ਅਗਲੇ ਪੜਾਅ ਲਈ ਨਵੇਂ ਸਿਰੇ ਤੋਂ ਸ਼ੁਰੂਆਤ ਕਰੋ।