ਸਾਲਾਨਾ ਡਰਾਈਵਰ ਆਫ ਦ ਯੀਅਰ ਕਾਂਟੈਸਟਲਈ ਨਾਮੀਨੇਸ਼ਨਜ਼ ਖੁੱਲ੍ਹੇ

ਸੀਸੀਜੇ ਪਬਲਿਸ਼ਰ ਰੈਂਡਲ-ਰੇਲੀ ਵੱਲੋਂ ਕੋ-ਪ੍ਰੋਡਿਊਸ ਕੀਤੇ ਜਾਣ ਵਾਲੇ ਕਾਂਟੈਸਟ ਵਿੱਚ ਅਗਲੇ ਸਾਲ
ਮਾਰਚ ਦੇ ਮਹੀਨੇ ਦੋ ਉੱਘੇ ਟਰੱਕ ਡਰਾਈਵਰ ਨੂੰ 25000 ਡਾਲਰ ਦਾ ਇਨਾਮ ਦਿੱਤਾ ਜਾਵੇਗਾ|
ਟਰੱਕਲੋਡ ਕੈਰੀਅਰਜ਼ ਐਸੋਸਿਏਸ਼ਨ ਦੇ ਡਰਾਈਵਰ ਆਫ ਦ ਯੀਅਰ ਕਾਂਟੈਸਟ ਲਈ ਅਰਜ਼ੀਆਂ
ਦਾਖਲ ਕਰਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ| ਇਸ ਸਬੰਧ ਵਿੱਚ ਕੈਰੀਅਰਜ਼ ਆਪਣੇ ਡਰਾਈਵਰਾਂ ਨੂੰ
ਨੌਮੀਨੇਟ ਕਰ ਸਕਦੇ ਹਨ ਜਾਂ ਫਿਰ ਓਨਰ ਆਪਰੇਟਰਜ਼ ਦੇ ਨਾਂ ਵੀ ਵਿਚਾਰ ਲਈ ਦਿੱਤੇ ਜਾ ਸਕਦੇ
ਹਨ|
ਇਹ ਮੁਕਾਬਲਾ ਅਸਲ ਵਿੱਚ ਚੰਗੇ ਸੇਫਟੀ ਰਿਕਾਰਡ ਵਾਲੇ ਡਰਾਈਵਰਾਂ ਨੂੰ ਮਾਨਤਾ ਦੇਣ ਲਈ
ਕਰਵਾਇਆ ਜਾਂਦਾ ਹੈ| ਇਸ ਦੌਰਾਨ ਅਜਿਹੇ ਡਰਾਈਵਰਾਂ ਦੀ ਚੋਣ ਕੀਤੀ ਜਾਂਦੀ ਹੈ ਜਿਨ੍ਹਾਂ ਨੇ
ਟਰੱਕਿੰਗ ਦੇ ਅਕਸ ਵਿੱਚ ਸੁਧਾਰ ਲਿਆਂਦਾ ਹੋਵੇ ਤੇ ਆਪਣੀਆਂ ਕਮਿਊਨਿਟੀਜ਼ ਦੀ ਸੇਵਾ ਨਿਭਾਈ
ਹੋਵੇ| ਓਨਰ ਆਪਰੇਟਰ ਐਵਾਰਡ ਨਾਲ ਬਿਹਤਰੀਨ ਕਾਰੋਬਾਰੀ ਰੁਝਾਨਾਂ ਨੂੰ ਪਛਾਣ ਮਿਲਦੀ ਹੈ|
2020 ਓਨਰ ਆਪਰੇਟਰ ਆਫ ਦ ਯੀਅਰ ਤੇ 2020 ਕੰਪਨੀ ਡਰਾਈਵਰ ਆਫ ਦ ਯੀਅਰ, ਦੋਵਾਂ
ਨੂੰ 25000 ਡਾਲਰ ਦਾ ਇਨਾਮ ਮਿਲੇਗਾ| ਦੋਵਾਂ ਵੰਨਗੀਆਂ ਵਿੱਚ ਦੋ ਫਾਈਨਲਿਸਟਸ, ਚਾਰ ਹੋਰ
ਡਰਾਈਵਰ ਵੀ 2500 ਡਾਲਰ ਜਿੱਤ ਸਕਣਗੇ| ਛੇ ਫਾਈਨਲਿਸਟਸ 23 ਤੋਂ 26 ਜਨਵਰੀ ਨੂੰ
ਨੈਸ਼ਵਿੱਲ ਵਿੱਚ ਹੋਣ ਵਾਲੀ ਟੀਸੀਏ ਦੀ ਸਾਲਾਨਾ ਮੀਟਿੰਗ ਟਰੱਕਲੋਡ 2021 ਵਿੱਚ ਹਿੱਸਾ ਲੈ
ਸਕਣਗੇ| ਜ਼ਿਕਰਯੋਗ ਹੈ ਕਿ ਓਨਰ ਆਪਰੇਟਰ ਆਫ ਦਾ ਯੀਅਰ ਕਾਂਟੈਸਟ ਟੀਸੀਏ ਤੇ
ਓਵਰਡਰਾਈਵ ਵੱਲੋਂ ਇਸ ਕਾਂਟੈਸਟ ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ|