ਸਾਰਿਆਂ ਲਈ ਇੱਕੋ ਜਿਹਾ ਮੈਦਾਨ,ਪਸ਼ੂ ਢੋਆ-ਢੁਆਈ ਦੇ ਇੱਕੋ ਜਿਹਾ ਨਿਯਮ ਹੋਣੇ ਜਰੂਰੀ !!!

292

ਪਸ਼ੂਧਨ ਦੀ ਢੋਆ-ਢੁਆਈ ਸਬੰਧੀ ਬਦਲੇ ਜਾ ਰਹੇ ਨਿਯਮਾਂ ਦੀ ਸ਼ਲਾਘਾ ਪਰ ਕੁਝ ਚਿੰਤਾਵਾਂ ਅਜੇ ਵੀ ਬਰਕਰਾਰ!

ਰਜਾਇਨਾ (ਸਸਕੈਚਵਨ)- ਕਨੇਡੀਅਨ ਟਰੱਕਿੰਗ ਅਲਾਇੰਸ (ਸੀ. ਟੀ. ਏ.) ਨੇ ਕਨੇਡੀਅਨ ਫੂਡ ਅਤੇ ਇੰਸਪੈਕਸ਼ਨ ਏਜੰਸੀਆਂ (ਸੀ. ਐਫ. ਆਈ. ਏ.) ਦੁਆਰਾ ਪਸ਼ੂਧਨ ਦੀ ਢੋਆ-ਢੁਆਈ ਸਬੰਧੀ ਨਿਯਮਾਂ ਦੇ ਆਧੁਨਿਕੀਕਰਨ ਦੀ ਸ਼ਲਾਘਾ ਕੀਤੀ ਹੈ ,ਪਰ ਨਾਲ ਹੀ ਸੰਸਥਾ ਨੇ ਇਸ ਪ੍ਰਸਤਾਵਿਤ ਨਿਯਮ ਤਬਦੀਲੀ ਤੇ ਕੁਝ ਚਿੰਤਾਵਾਂ ਵੀ ਜ਼ਾਹਿਰ ਕੀਤੀਆਂ ਹਨ। ਸਸਕੈਚਵਨ ਟਰੱਕਿੰਗ ਐਸੋਸੀਏਸ਼ਨ (ਐਸ. ਟੀ. ਏ.) ਦੇ ਕਾਰਜਕਾਰੀ ਡਾਇਰੈਕਟਰ ਸੂਜ਼ਨ ਐਵਰਟ ਅਤੇ ਖੇਤਰੀ ਵਾਈਸ ਪ੍ਰਧਾਨ ਨੇ ਕਿਹਾ ਕਿ ਇਸ ਵਿਚ ਸਭ ਤੋਂ ਅਹਿਮ ਇਹ ਹੈ ਕਿ ਪਸ਼ੂਧਨ ਦੀ ਟਰਾਂਸਪੋਰਟੇਸ਼ਨ ਦਰਮਿਆਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਕੀ ਕਿਹਾ ਜਾਂਦਾ ਹੈ, ਅਤੇ ਵਪਾਰਕ ਕੈਰੀਅਰਜ਼ ਤੋਂ ਕੀ ਆਸ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਵਿਚ ਸਭ ਤੋਂ ਅਹਿਮ ਟਰੇਨਿੰਗ ਅਤੇ ਰਿਕਾਰਡ ਰੱਖਣ ਸਬੰਧੀ ਵਿਵਸਥਾ ਹੈ ਅਤੇ ਟਰਾਂਸਪੋਰਟੇਸ਼ਨ ਦਰਮਿਆਨ ਮਾਲਕੀ ਬਾਰੇ ਵੀ ਰਿਕਾਰਡ ਰੱਖਣ ਦੀ ਵਿਵਸਥਾ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਟਰਾਂਸਪੋਰਟ ਸਰਵਿਸ ਸਬੰਧੀ ਕੋਈ ਫੀਸ ਲਾਗੂ ਨਹੀਂ ਹੋਣੀ ਚਾਹੀਦੀ। ਸ੍ਰੀ ਐਡਵਾਰਡ ਨੇ ਕਿਹਾ ਕਿ ਫ਼ਾਰ-ਹਾਇਰ ਕੈਰੀਅਰਜ਼ ਅਤੇ ਪ੍ਰਾਈਵੇਟ ਕੈਰੀਅਜ਼ ਵਿਚਕਾਰ ਇਹਨਾਂ ਤਬਦੀਲੀਆਂ ਕਾਰਨ ਮੁਕਾਬਲੇ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ।
Ewart ਨੇ ਕਿਹਾ ਕਿ ਐਸ. ਟੀ. ਏ. ਵਪਾਰਕ ਅਤੇ ਪ੍ਰਾਈਵੇਟ ਕੈਰੀਅਰ ਵਿਚਕਾਰ ਕੋਈ ਫਰਕ ਨਹੀਂ ਕਰਨਾ ਚਾਹੁੰਦੀ। ਉਹਨਾਂ ਕਿਹਾ ਕਿ ਹੋਰ ਖੇਤਰਾਂ ਵਿਚ ਵੀ ਸੀ. ਟੀ. ਏ. ਅਨਫਿਟ ਅਤੇ ਫਿੱਟ ਜਾਨਵਰਾਂ ਸਮੇਤ ਸਾਰੇ ਪਸ਼ੂਧਨ ਬਾਰੇ ਬਦਲੇ ਜਾ ਰਹੇ ਨਿਯਮਾਂ ਨਾਲ ਸਹਿਮਤ ਹੈ ਪਰ ਅਨਫਿਟ ਜਾਨਵਰਾਂ ਨੂੰ ਲੋਡ ਕਰਨ ਤੇ ਪਾਬੰਦੀ ਦਾ ਸਵਾਗਤ ਹੈ ਕਿਉਂਕਿ ਇਸ ਨਾਲ ਦੂਜੇ ਜਾਨਵਰ ਵੀ ਪ੍ਰਭਾਵਿਤ ਹੁੰਦੇ ਹਨ। ਡਰਾਈਵਰਾਂ ਦੇ ਲਈ ਇਹ ਤਹਿ ਕਰਨਾ ਮੁਸ਼ਕਿਲ ਹੁੰਦਾ ਹੈ ਕਿ ਅਨਫਿਟ ਅਤੇ ਫਿੱਟ ਜਾਨਵਰਾਂ ਨੂੰ ਲੋਡ ਕਰਨ ਬਾਰੇ ਕਿਸ ਤਰ੍ਹਾਂ ਜਵਾਬ ਦਿੱਤਾ ਜਾਵੇ ਅਤੇ ਕੀ ਜ਼ਿੰਮੇਵਾਰੀਆਂ ਹੋਣੀਆ ਚਾਹੀਦੀਆਂ ਹਨ। ਸੀ. ਈ. ਏ. ਜ਼ਿੰਮੇਵਾਰੀਆਂ ਦੀ ਤਬਦੀਲੀ ਸਬੰਧੀ ਵੀ ਵਿਵਸਥਾ ਚਾਹੁੰਦੀ ਹੈ, ਜਿਸ …
ਵਿਚ ਇਹ ਵੀ ਲਾਜ਼ਮੀ ਕੀਤਾ ਜਾਵੇ ਕਿ ਜਾਨਵਰਾਂ ਨੂੰ ਲੋਡ ਕਰਦੇ ਵਕਤ ਪਾਰਟੀ ਵੀ ਉਥੇ ਹਾਜ਼ਰ ਹੋਵੇ।ਇਸੇ ਤਰ੍ਹਾਂ ਇਸ ਪ੍ਰਸਤਾਵਿਤ ਨਿਸਮਾਂ ਵਿਚ ਇਹ ਵੀ ਹੋਣਾ ਚਾਹੀਦਾ ਹੈ ਕਿ ਜਾਨਵਰਾਂ ਦੀ ਪਹੁੰਚ ਤੇ ਵੀ ਪਾਰਟੀ ਦਾ ਹਾਜ਼ਰ ਹੋਣਾ ਚਾਹੀਦਾ ਹੈ।ਕਿਉਂਕਿ ਸੀ. ਈ. ਏ. ਮੁਤਾਬਕ ਜਾਨਵਰਾਂ ਦੀ ਸਥਿਤੀ ਉਤਾਰਦੇ ਵਕਤ ਅਜਿਹੀ ਨਹੀਂ ਹੁੰਦੀ, ਜਿਹੋ ਜਿਹੀ ਕਿ ਉਹਨਾਂ ਨੂੰ ਲੋਡ ਕਰਦੇ ਵਕਤ ਹੁੰਦੀ ਹੈ। ਸ੍ਰੀ ਐਵਰਟ ਨੇ ਕਿਹਾ ਕਿ ਟਰਾਂਸਪੋਰਟ ਦੇ ਦਰਮਿਆਨ ਜਾਨਵਰ ਦੀ ਸਥਿਤੀ ਖਰਾਬ ਸੀ ਜਾਂ ਇਸ ਨਾਲ ਸਮਝੌਤਾ ਕੀਤਾ ਗਿਆ ਤਾਂ ਇਸ ਬਾਰੇ ਸਾਰੀ ਜ਼ਿੰਮੇਵਾਰੀ ਕੈਰੀਅਰ ਜਾਂ ਡਰਾਈਵਰ ਤੇ ਨਹੀਂ ਸੁੱਟੀ ਜਾਣੀ ਚਾਹੀਦੀ ਕਿ ਜਾਨਵਰ ਦੀ ਹਾਲਤ ਟਰਾਂਸਪੋਰਟ ਦਰਮਿਆਨ ਖਰਾਬ ਕਿਵੇਂ ਹੋ ਗਈ। ਪਸ਼ੂਧਨ ਦੀ ਢੋਆ ਢੁਆਈ ਬਾਰੇ ਅਲਬਰਟਾ ਬੀਫ ਪ੍ਰੋਡਿਊਸਰਾਂ ਦੀ ਸੰਸਥਾ ਨੇ ਵੀ ਨਿਸਮ ਬਦਲਣ ਦੇ ਲਈ ਦਬਾਅ ਪਾਇਆ ਹੈ। ਇਸ ਸੰਸਥਾ ਦਾ ਕਹਿਣਾ ਹੈ ਕਿ ਨਿਯਮਾਂ ਵਿਚ ਤਬਦੀਲੀ ਦੀ ਬਜਾਏ ਵਿਗਿਆਨ ਅਤੇ ਮਾਪਦੰਡਾਂ ਤੇ ਆਧਾਰਿਤ ਨਿਯਮਾਂ ਦੀ ਲੋੜ ਹੈ। ਲੰਮੀ ਦੂਰੀ ਤੇ ਜਾਨਵਰਾਂ ਨੂੰ ਲਿਜਾਣ ਦਰਮਿਆਨ ਪੈਦਾ ਹੋਣ ਵਾਲੀਆਂ ਪ੍ਰਸਥਿਤੀਆਂ ਨਾਲ ਨਿਪਟਣ ਲਈ ਲਚਕੀਲਾ ਸਿਸਟਮ ਅਪਣਾਉਣ ਦੀ ਲੋੜ ਹੈ। ਬਾਕੀ ਖੇਤਰਾਂ ਸਮੇਤ ਕੈਨੇਡਾ ਦੇ ਟਰਾਂਸਪੋਰਟ ਢਾਂਚੇ ਦੀ ਪੜਚੋਲ ਕੀਤੇ ਜਾਣ ਅਤੇ ਇਸ ਦਰਮਿਆਨ ਪਸ਼ੂ ਧਨ ਉਤਾਰਦੇ ਵਕਤ ਪਾਰਟੀ ਉਥੇ ਮੌਜੂਦ ਰਹਿੰਦੀ ਹੈ ਕਿ ਨਹੀਂ, ਇਸ ਤੇ ਵੀ ਜ਼ੋਰ ਦਿੱਤਾ ਹੈ।
ਏ. ਬੀ. ਪੀ. ਦੇ ਨਾਲ ਹੀ ਗਊ ਮਾਸ ਉਤਪਾਦਨ ਸਬੰਧੀ ਮਾਹਿਰ ਕੈਰੀਨ ਸ਼ਮੀਡ ਦਾ ਕਹਿਣਾ ਹੈ ਕਿ ਜ਼ਿੰਮੇਵਾਰੀ ਤਹਿ ਕਰਨ ਦੇ ਲਈ ਪ੍ਰਸਤਾਵਿਤ ਵਿਅਕਤੀਆਂ ਨੂੰ ਭੌਤਿਕ ਤੌਰ ਤੇ ਹਾਜਰ ਹੋਣ ਵਾਲੇ ਪਸ਼ੂਆਂ ਨੂੰ ਸਵੀਕਾਰ ਕਰਨ ਦਾ ਪ੍ਰਸਤਾਵ ਅਨਾਜ ਅਤੇ ਬੀਫ ਉਦਯੋਗ ਦੇ ਲਈ ਗਲਤ ਹੈ। ਸ੍ਰੀ ਸ਼ਮੀਡ ਨੇ ਚਿਤਾਵਨੀ ਦਿੱਤੀ ਕਿ ਜਦੋਂ ਉਹ ਪਹਿਲਾਂ ਹੀ ਕਾਫੀ ਮਜ਼ਬੂਤ ਨਿਯਮ ਹਨ ਕਿ ਟਰਾਂਸਪੋਰਟੇਸ਼ਨ ਦਰਮਿਆਨ ਗਊ ਮਾਸ ਮਵੇਸ਼ੀ ਕਲਿਆਣ ਸੰਸਥਾ ਵੀ ਹੈ, ਜਿਸ ਦੇ ਸਿਸਟਮ ਵਿਚ ਸੁਧਾਰ ਦੀ ਲੋੜ ਹੈ। ਅਜਿਹਾ ਕਰਨਾ ਬਹੁਤ ਅਹਿਮ ਹੈ ਅਤੇ ਮਹੱਤਵਪੂਰਨ ਵੀ ਹੈ। ਉਹਨਾਂ ਕਿਹਾ ਕਿ ਇਸ ਕਿਸਮ ਦੇ ਨਿਸਮਾਂ ਵਿਚ ਤਬਦੀਲੀ ਕਰਦੇ ਵਕਤ ਇਹ ਯਕੀਨੀ ਕਰਨਾ ਵੀ ਲਾਜ਼ਮੀ ਹੈ ਕਿ ਨਿਯਮਾਂ ਵਿਚ ਤਬਦੀਲੀ ਦਾ ਪਸ਼ੂਆਂ ਦੇ ਕਲਿਆਣ ਉਤੇ ਕੋਈ ਅਸਰ ਨਾ ਪਵੇ। ਇਸ ਪਾਸੇ ਧਿਆਨ ਦੇਣ ਲਈ ਸ੍ਰੀ ਸ਼ਿਮਡ ਨੇ ਖੇਤੀ ਅਤੇ ਖੇਤੀ-ਖੁਰਾਕ ਕੈਨੇਡਾ ਦੁਆਰਾ ਕੀਤੀ ਗਈ ਪੜਚੋਲ ਵੱਲ ਇਸ਼ਾਰਾ ਕੀਤਾ ਹੈ, ਜੋ ਕਿ 9 ਹਜ਼ਾਰ ਤੋਂ ਜ਼ਿਆਦਾ ਭਾਰੀ ਅਤੇ ਲਘੂ ਅਤੇ ਲੰਮੀ ਦੂਰੀ ਦੀ ਟਰਾਂਸਪੋਰਟ ਦਰਮਿਆਨ ਕਰੀਬ ਪੰਜ ਲੱਖ ਪਸ਼ੂਆਂ ਤੇ ਕੀਤੇ ਸਰਵੇਖਣ ਤੇ ਆਧਾਰਿਤ ਹੈ। ਇਸ ਖੋਜ ਤੋਂ ਪਤਾ ਲੱਗਿਆ ਕਿ 99.95 ਫੀਸਦੀ ਪਸ਼ੂ ਲੰਮੀ ਦੂਰੀ ਅਤੇ 99.98 ਫੀਸਦੀ ਛੋਟੀ ਦੂਰੀ ਦੀ ਟਰਾਂਸਪੋਰਟੇਸ਼ਨ ਦਰਮਿਆਨ ਪਸ਼ੂ ਬਿਨਾਂ ਕਿਸੇ ਸੱਟ-ਫੇਟ ਦੇ ਪਹੁੰਚਾਏ ਜਾ ਰਹੇ ਹਨ। ਸ੍ਰੀ ਸ਼ਿਮਡ ਦਾ ਕਹਿਣਾ ਹੈ ਕਿ ਅਸੀਂ ਪਸ਼ੂ ਕਲਿਆਣ ਦੇ ਸਾਰੇ ਪਹਿਲੂਆਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਬੀਫ ਲਈ ਲਿਜਾਏ ਜਾਂਦੇ ਪਸ਼ੂ ਆਪਣੇ ਠਿਕਾਣੇ ਤੇ ਬਹੁਤ ਵਧੀਆ ਸਥਿਤੀ ਵਿਚ ਪਹੁੰਚਦੇ ਹਨ।
ਸੀ. ਟੀ. ਏ. ਦੇ ਵਿਸ਼ਲੇਸ਼ਕ ਨੀਤੀ ਡਾਇਰੈਕਟਰ ਲੌਕ ਸ਼ੋਅਨ ਨੇ ਵੀ ਇਹੀ ਸੰਕੇਤ ਦਿੱਤੇ ਹਨ ਕਿ ਉਹ ਇਕ ਨਿਯਮਬੱਧ ਢਾਂਚੇ ਦਾ ਸਵਾਗਤ ਕਰਦੇ ਹਨ ਜੋ ਕਿ ਗਿਆਨ ਅਤੇ ਕੁਸ਼ਲਤਾ ਦੇ ਆਧਾਰਿਤ ਵਿਵਸਥਾ ਕਰਦਾ ਹੋਵੇ। ਸੀ. ਟੀ. ਏ. ਆਮ ਤੌਰ ਤੇ ਕੈਨੇਡਾ ਵਿਚ ਪਸ਼ੂਧਨ ਦੀ ਟਰਾਂਸਪੋਰਟੇਸ਼ਨ ਦੇ ਕੰਟਰੋਲਡ ਨਿਯਮਾਂ ਨੂੰ ਮਜ਼ਬੂਤ ਕਰਨ ਦਾ ਸਮਰਥਨ ਕਰਦਾ ਹੈ ਅਤੇ ਕ੍ਰੈਡੈਂਸ਼ੀਅਲ ਪਸ਼ੂ ਕਲਿਆਣ ਬਾਰੇ ਵੀ ਸਮਝਦਾ ਅਤੇ ਸਵੀਕਾਰ ਕਰਦਾ ਹੈ ਜੋ ਟਰਾਂਸਪੋਰਟ ਦੇ ਵਿਸਥਾਰ ਲਈ ਹਨ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਸ਼ੂਆਂ ਦੀ ਢੋਆ ਢੁਆਈ ਵਿਚ ਸ਼ਾਮਲ ਸਾਰੀਆਂ ਸਮੱਸਿਆਵਾਂ ਅਤੇ ਸਾਰੀਆਂ ਪਾਰਟੀਆਂ ਦੀ ਸਲਾਹ ਨੂੰ ਬਿਹਤਰੀਨ ਸਮਝਦੇ ਹਾਂ। ਸ੍ਰੀ ਈਵਾਰਟ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਮੌਜੂਦਾ ਸਥਿਤੀ ਅਤੇ ਲੋਡ ਹੋਣ ਵੇਲੇ ਪਸ਼ੂਆਂ ਦੀ ਸਿਹਤ ਦੇ ਲਈ ਜ਼ਿੰਮੇਵਾਰੀ ਨਿਰਧਾਰਿਤ ਕਰਨ ਲਈ ਵਹੀਕਲ ਚਲਾਉਣ ਵਾਲੇ ਤੇ ਜ਼ਿੰਮੇਵਾਰੀ ਨਹੀਂ ਪਾਈ ਜਾ ਸਕਦੀ। ਉਹਨਾਂ ਕਿਹਾ ਕਿ ਪਸ਼ੂਆਂ ਦੇ ਆਰਾਮ, ਫੀਡ ਅਤੇ ਪਾਣੀ ਆਦਿ ਬਾਰੇ ਵਿਵਸਥਾ ਪਹਿਲਾਂ ਹੀ ਨਿਰਧਾਰਤ ਹੋਣੀ ਚਾਹੀਦੀ ਹੈ I
——————————————————————————————