ਸਸਕੈਚਾਵੈਨ ਦੇ ਟਰੇਮਕਾਰ ਵੈੱਸਟ ਵੱਲੋਂ ਪ੍ਰੋਪੇਨ ਟੈਂਕ ਟਰੱਕ ਅਸੈਂਬਲੀ ਸੈੱਟ-ਅੱਪ

ਸਸਕੈਚਾਵੈਨ ਦੇ ਟਰੇਮਕਾਰ ਵੈੱਸਟ ਵੱਲੋਂ ਆਪਣੇ ਵੇਬਰਨ ਫੈਸਿਲਿਟੀ ਵਿੱਚ ਪ੍ਰੋਪੇਨ ਟੈਂਕ ਟਰੱਕ ਅਸੈਂਬਲੀ ਸੈੱਟ-ਅੱਪ ਕੀਤੀ ਜਾਵੇਗੀ। ਇਹ ਅਨਾਊਂਸਮੈਂਟ ਇਵੈਨਸਟੋਨ ਪਾਰਕ ਵਿੱਚ ਕਰੂਡ ਆਇਲ ਇੰਡਸਟਰੀ ਨੂੰ ਸਰਵਿਸ ਦੇਣ ਲਈ 2008 ਖੋਲ੍ਹੇ ਗਏ ਟਰੇਮਕਾਰ ਵੈਸਟ ਦੇ ਪਹਿਲੇ ਸਰਵਿਸ ਸੈਂਟਰ ਦੇ ਇੱਕ ਦਹਾਕੇ ਦੇ ਜਸ਼ਨਾਂ ਮੌਕੇ ਬੀਤੇ 6 ਸਤੰਬਰ ਨੂੰ ਕੀਤੀ ਗਈ। ਜੈਕੁਏਸ ਟਰੇਮਬਲੇਅ ਨੇ ਇਸ ਮੌਕੇ ਕਿਹਾ ਕਿ ਵੇਬਰਨ ਸਰਵਿਸ ਕੇਂਦਰ ਵਿਖੇ ਪ੍ਰੋਪੇਨ ਟਰੱਕਾਂ ਨੂੰ ਅਸੈਂਬਲ ਕਰਦਿਆਂ ਵਧੀਕ ਵੋਕੇਸ਼ਨ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਪ੍ਰੋਜੈਕਟ ਵਿੱਚ ਮੁਢਲੀ ਇਨਵੈਸਟਮੈਂਟ $500,000 ਦੀ ਕੀਤੀ ਜਾਵੇਗੀ ਜਿਸ ਨਾਲ ਇਲਾਕੇ ਵਿੱਚ 15 ਥੋੜੇ ਸਮੇਂ ਵਾਲੀਆਂ ਨੌਕਰੀਆਂ ਪੈਦਾ ਹੋਣਗੀਆਂ। ਹੋਰਾਂ ਤੋਂ ਇਲਾਵਾ ਵੇਅਬਰਨ ਦੇ ਮੇਅਰ ਮਾਰਕਲ ਰੋਇ ਅਤੇ ਸਸਕੈਚੇਵੇਨ ਦੇ ਵਾਤਾਵਰਣ ਮੰਤਰੀ ਡਸਟਿਨ ਡੰਕਨ ਵੀ ਇਸ ਦਸ ਸਾਲਾ ਜਸ਼ਨਾਂ ਵਿੱਚ ਸ਼ਾਮਿਲ ਹੋਏ।