ਸਰਦ ਰੁੱਤ ਵਿੱਚ ਡਰਾਈਵਿੰਗ ਤੇ ਇਸ ਕਿੱਤੇ ਨਾਲ ਜੁੜੀਆਂ ਚੁਣੌਤੀਆਂ

Truck Tire in Snow

ਡਰਾਈਵਿੰਗ ਬੜਾ ਚੁਣੌਤੀਪੂਰਣ ਕੰਮ ਹੈ। ਸਿਆਲਾਂ ਦੀ ਰੁੱਤ ਸ਼ੁਰੂ ਹੋਣ ਨਾਲ ਇਸ ਨਾਲ ਹੋਰ ਵੀ ਚੁਣੌਤੀਆਂ ਜੁੜ ਜਾਂਦੀਆਂ ਹਨ। ਬਹੁਤੇ ਡਰਾਈਵਰ ਟਰੇਨਰਜ਼ ਲਈ ਅਹਿਤਿਆਤ ਵਰਤਣ ਵਾਲੀ ਵੰਨਗੀਆਂ ਦੋ ਹਿੱਸਿਆਂ ਵਿੱਚ ਵੰਡੀਆਂ ਜਾਂਦੀਆਂ ਹਨ। ਪਹਿਲੀ ਵੰਨਗੀ ਹੈ ਵ੍ਹੀਕਲ, ਲਾਈਟਾਂ, ਟਾਇਰਜ਼, ਵਾਸ਼ਰ ਫਲੂਅਡ, ਬੇ੍ਰਕਾਂ ਆਦਿ।ਦੂਜੀ ਤੇ ਸੱਭ ਤੋਂ ਅਹਿਮ ਵੰਨਗੀ ਹੈ ਡਰਾਈਵਰ ਦਾ ਵਿਵਹਾਰ। ਇੱਕ ਤੀਜੀ ਤੇ ਅਹਿਮ ਵੰਨਗੀ ਵੀ ਹੈ ਤੇ ਉਹ ਹੈ, ਜਿਸ ਨੂੰ ਅਸੀਂ ਆਰਗੇਨਾਈਜ਼ੇਸ਼ਨ ਪਾਲਿਸੀ ਆਖ ਸਕਦੇ ਹਾਂ।

ਪਹਿਲੀ ਸਰਦ ਰੁੱਤ ਸੇਫਟੀ ਵੰਨਗੀ ਬਹੁਤ ਹੀ ਜਾਣੀ ਪਛਾਣੀ ਹੈ ਤੇ ਇਹ ਬਹੁਤੇ ਫਲੀਟਸ ਲਈ ਮੁਲਾਂਕਣ ਹੋਣੀ ਚਾਹੀਦੀ ਹੈ। ਹਰੇਕ ਵ੍ਹੀਕਲ ਮਾਲਕ ਨੂੰ ਸੀਜ਼ਨਲ ਮੇਨਟੇਨੈਂਸ ਪ੍ਰੋਗਰਾਮ ਲਾਗੂ ਕਰਨਾ ਚਾਹੀਦਾ ਹੈ ਜਿੱਥੇ ਸੇਫਟੀ ਪੱਖੋਂ ਨਾਜ਼ੁਕ ਨੁਕਤਿਆਂ ਦੀ ਜਾਂਚ ਕੀਤੀ ਜਾ ਸਕੇ ਤੇ ਉਨ੍ਹਾਂ ਨੂੰ ਮੇਨਟੇਨ ਕੀਤਾ ਜਾ ਸਕੇ।ਸੱਭ ਤੋਂ ਪਹਿਲਾਂ ਧਿਆਨ ਟਾਇਰਾਂ ਵੱਲ ਦੇਣ ਦੀ ਲੋੜ ਹੈ, ਚੰਗੇ ਟਾਇਰਾਂ ਤੋਂ ਬਿਨਾਂ ਬਰਫਬਾਰੀ ਤੇ ਠੰਢੇ ਮੌਸਮ ਵਿੱਚ ਡਰਾਈਵਰ ਨੂੰ ਆਪਣੀ ਗੱਡੀ ਉੱਤੇ ਨਿਯੰਤਰਣ ਕਰਨ ਵਿੱਚ ਕਾਫੀ ਦਿੱਕਤ ਪੇਸ਼ ਸਕਦੀ ਹੈ। ਅਗਲੀ ਕੰਮ ਦੀ ਗੱਲ ਹੈ ਡਰਾਈਵਰ ਵੱਲੋਂ ਵਿੰਡਸ਼ੀਲਡ, ਵਾਈਪਰਜ਼, ਵਾਸ਼ ਤੇ ਡੀਫਰੌਸਟ ਸਿਸਟਮਜ਼ ਦੀ ਜਾਂਚ ਕਰਨਾ। ਜੇ ਡਰਾਈਵਰ ਇਨ੍ਹਾਂ ਨੂੰ ਨਹੀਂ ਜਾਂਚਦਾ ਤਾਂ ਉਨ੍ਹਾਂ ਤੋਂ ਕੰਮ ਲੈਣ ਵਿੱਚ ਦਿੱਕਤ ਹੋ ਸਕਦੀ ਹੈ।ਗੱਡੀ ਦਾ ਲਾਈਟਿੰਗ ਸਿਸਟਮ ਵੀ ਜ਼ਰੂਰ ਜਾਂਚਣਾ ਚਾਹੀਦਾ ਹੈ ਤੇ ਸਰਦੀਆਂ ਦੇ ਮੌਸਮ ਬਾਰੇ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਦਿਨ ਜਲਦੀ ਢਲ ਜਾਂਦੇ ਹਨ ਇਸ ਲਈ ਕੰਮ ਕਰਨ ਲਈ ਘੱਟ ਸਮਾਂ ਹੁੰਦਾ ਹੈ। ਇਸ ਤੋਂ ਇਲਾਵਾ ਖਾਸ ਧਿਆਨ ਐਂਟੀਲੌਕ ਬ੍ਰੇਕਿੰਗ, ਫਿਊਲ, ਸਟਾਰਟਿੰਗ ਤੇ ਚਾਰਜਿੰਗ ਸਿਸਟਮਜ਼ ਉੱਤੇ ਦਿੱਤਾ ਜਾਣਾ ਚਾਹੀਦਾ ਹੈ।

ਇੱਥੇ ਇਸ ਗੱਲ ਵੱਲ ਵੀ ਗੌਰ ਕੀਤਾ ਜਾਣਾ ਚਾਹੀਦਾ ਹੈ ਕਿ ਸਰਦ ਰੁੱਤ ਦੌਰਾਨ ਡਰਾਈਵਿੰਗ ਵਿਵਹਾਰ ਦਾ ਕਾਫੀ ਅਸਰ ਪੈਂਦਾ ਹੈ। ਅੱਗੇ ਆਉਣ ਵਾਲੀਆਂ ਚੁਣੌਤੀਆਂ ਲਈ ਡਰਾਈਵਰਾਂ ਨੂੰ ਮਾਨਸਿਕ ਤੌਰ ਉੱਤੇ ਤਿਆਰ ਰਹਿਣਾ ਚਾਹੀਦਾ ਹੈ। ਆਰਗੇਨਾਈਜ਼ੇਸ਼ਨਜ਼ ਨੂੰ ਵੀ ਡਰਾਈਵਰਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਤੇ ਹਲੀਮੀ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਇਹ ਸਮਝਣਾ ਚਾਹੀਦਾ ਹੈ ਕਿ ਸਰਦ ਰੁੱਤ ਕਾਰਨ ਈਵੈਂਟਸ ਵਿੱਚ ਦੇਰ ਹੋ ਸਕਦੀ ਹੈ। ਜਿਹੜੇ ਨਾਜ਼ੁਕ ਡਰਾਈਵਿੰਗ ਵਿਵਹਾਰ ਵੱਲ ਧਿਆਨ ਦੇਣ ਦੀ ਲੋੜ ਹੈ ਜਾਂ ਜਿਸ ਲਈ ਸਿਖਲਾਈ ਦੀ ਲੋੜ ਹੈ ਉਹ ਹਨ ਮਾਨਸਿਕ ਅਵਸਥਾ, ਸਪੀਡ ਕੰਟਰੋਲ, ਸਪੇਸ ਮੈਨੇਜਮੈਂਟ, ਹੱਦੋਂ ਵੱਧ ਮਾੜੇ ਹਾਲਾਤ ਦੌਰਾਨ ਕੰਮ ਕਰਨਾ ਤੇ ਟਰਿੱਪ ਦੀ ਪਲੈਨਿੰਗ।

ਆਪਣੀ ਮਾਨਸਿਕ ਹਾਲਤ ਬਾਰੇ ਡਰਾਈਵਰਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ, ਉਨ੍ਹਾਂ ਨੂੰ ਆਪਣੇ ਮੂਡ ਬਾਰੇ ਪਤਾ ਹੋਣਾ ਚਾਹੀਦਾ ਹੈ, ਉਨ੍ਹਾਂ ਦੇ ਤਣਾਅ ਦਾ ਪੱਧਰ ਤੇ ਡਰਾਈਵਿੰਗ ਸਮੇਂ ਸਤਰਕਤਾ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ। ਅੱਸੀ ਹਜ਼ਾਰ ਪਾਊਂਡ (80,000) ਵਜ਼ਨੀ ਗੱਡੀ ਨੂੰ ਸੜਕ ਉੱਤੇ ਸੁਚੱਜੇ ਢੰਗ ਨਾਲ ਚਲਾਉਣਾ ਅਜਿਹੇ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਜਿਸਦੀ ਮਾਨਸਿਕ ਹਾਲਤ ਠੀਕ ਨਾ ਹੋਵੇ। ਹਾਦਸਿਆਂ ਦਾ ਮੁੱਖ ਕਾਰਨ ਸਪੀਡ ਹੈ, ਜਿੰਨੀ ਤੇਜ਼ ਅਸੀਂ ਗੱਡੀ ਚਲਾਵਾਂਗੇ ਓਨੀ ਦੇਰ ਨਾਲ ਅਸੀਂ ਕਿਸੇ ਵੀ ਹਾਲ ਵਿੱਚ ਗੱਡੀ ਨੂੰ ਰੋਕ ਸਕਾਂਗੇ। ਇੱਕ ਡਰਾਈਵਰ ਨੂੰ ਇਸ ਗੱਲ ਤੋਂ ਜਾਣੂ ਹੋਣਾ ਚਾਹੀਦਾ ਹੈ ਕਿ ਸੜਕ ਦੀ ਕਿੰਨੀ ਥਾਂ ਉੱਤੇ ਦਿੱਤੇ ਗਏ ਸਮੇਂ ਵਿੱਚ ਉਹ ਐਨੀ ਵੱਡੀ ਗੱਡੀ ਨੂੰ ਰੋਕ ਸਕਣਗੇ। ਆਮ ਤੌਰ ਉੱਤੇ ਬਰਫ ਨਾਲ ਲੱਦੀ ਸੜਕ ਉੱਤੇ 90 ਤੇ 100 ਕਿਲੋਮੀਟਰ ਪ੍ਰਤੀ ਘੰਟੇ ਦਰਮਿਆਨ 44 ਮੀਟਰ ਦੀ ਸਰਫੇਸ ਉੱਤੇ ਕਿਸੇ ਟਰੈਕਟਰ ਟਰੇਲਰ ਨੂੰ ਪੂਰੀ ਤਰ੍ਹਾਂ ਰੁਕਣ ਲਈ 150 ਮੀਟਰ ਤੱਕ ਘਿਸਟਣਾ ਪੈ ਸਕਦਾ ਹੈ।ਇਹ ਉਸ ਸਮੇਂ ਹੈ ਜਦੋਂ ਵਿਜ਼ੀਬਿਲਿਟੀ ਵੀ ਇੱਕ ਕਾਰਕ ਹੋਵੇ, ਬਹੁਤੇ ਹੈੱਡਲਾਈਟ ਸਿਸਟਮਜ਼ ਡਰਾਈਵਰ ਦੇ ਸਾਹਮਣੇ ਦੀ 450 ਮੀਟਰ ਤੱਕ ਦੀ ਥਾਂ ਰੁਸ਼ਨਾਅ ਸਕਦੇ ਹਨ। ਅਣਕਿਆਸੇ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਡਰਾਈਵਰਾਂ ਨੂੰ ਸੁਰੱਖਿਅਤ ਢੰਗ ਨਾਲ ਆਪਣੀ ਗੱਡੀ ਨੂੰ ਰੋਕਣਾ ਆਉਣਾ ਚਾਹੀਦਾ ਹੈ। ਬਹੁਤੀਆਂ ਪ੍ਰੋਵਿੰਸਾਂ ਦੇ ਮਾਪਦੰਡਾਂ ਅਨੁਸਾਰ 250 ਮੀਟਰ ਦੀ ਵਿਜੀ਼ਬਿਲਿਟੀ ਨੂੰ ਵੀ ਘੱਟ ਮੰਨਿਆ ਜਾਂਦਾ ਹੈ।ਡਰਾਈਵਰਾਂ ਨੂੰ ਹਾਦਸਿਆਂ ਤੋਂ ਰਹਿਤ ਗੱਡੀ ਨੂੰ ਰੋਕਣ ਲਈ ਆਪਣੀ ਸਪੀਡ ਨੂੰ ਘਟਾਉਣ ਦਾ ਚੇਤਾ ਰੱਖਣਾ ਚਾਹੀਦਾ ਹੈ।   

ਿੰਟਰ ਸੇਫ ਡਰਾਈਵਿੰਗ ਪ੍ਰੋਗਰਾਮ ਨੂੰ ਸਹੀ ਢੰਗ ਨਾਲ ਚਲਾਉਣ ਲਈ ਵਿੰਟਰ ਰਿਫਰੈਸ਼ਰ ਟਰੇਨਿੰਗ ਦੀ ਕਾਫੀ ਅਹਿਮੀਅਤ ਹੈ। ਕਰਮਚਾਰੀਆਂ ਦੀ ਚੋਣ ਕੈਰੀਅਰ ਤੋਂ ਕੈਰੀਅਰ ਵੱਖਰੀ ਹੋਵੇਗੀ। 1000 ਟਰੱਕਾਂ ਵਾਲੇ ਕੈਰੀਅਰ ਦੀ ਹਾਜ਼ਰੀ 100 ਪਾਵਰ ਯੂਨਿਟ ਕੈਰੀਅਰ ਜਿੰਨੀ ਨਹੀਂ ਹੋਵੇਗੀ।ਕਿਸੇ ਵੀ ਈਵੈਂਟ ਵਿੱਚ ਇਹ ਟਰੇਨਿੰਗ ਅਜਿਹੇ ਡਰਾਈਵਰਾਂ ਨਾਲ ਹੋਣੀ ਚਾਹੀਦੀ ਹੈ ਜਿਹੜੇ ਰਿਸਕੀ ਲੇਨਜ਼ ਵਿੱਚ ਆਪਰੇਟ ਕਰਦੇ ਹਨ ਜਾਂ ਅਜਿਹੇ ਡਰਾਈਵਰਜ਼ ਜਿਨ੍ਹਾਂ ਦਾ ਹਾਦਸੇ ਹੋਣ ਦਾ ਖਦਸ਼ਾ ਜਿ਼ਆਦਾ ਹੈ।

ਕੋਈ ਵੀ ਆਰਗੇਨਾਈਜ਼ੇਸ਼ਨ ਇੱਕ ਆਖਰੀ ਨੁਕਤਾ ਇਹ ਲਾਗੂ ਕਰ ਸਕਦੀ ਹੈ, ਜੋ ਉਨ੍ਹਾਂ ਪਹਿਲਾਂ ਕਦੇ ਨਹੀਂ ਅਜ਼ਮਾਇਆ ਤੇ ਉਹ ਹੈ ਵਿੰਟਰ ਸ਼ੱਟਡਾਊਨ ਪਾਲਿਸੀ। ਇਹ ਮਾਪਦੰਡ ਆਪਰੇਸ਼ਨ, ਲੇਨ, ਕਾਂਬੀਨੇਸ਼ਨ ਤੇ ਲੋਕੇਸ਼ਨ ਉੱਤੇ ਨਿਰਭਰ ਕਰਦਿਆਂ ਹੋਇਆਂ ਵੱਖ ਹੋ ਸਕਦੇ ਹਨ। ਪਰ ਕੁੱਝ ਸਮਾਨਤਾਵਾਂ ਵੀ ਹੋ ਸਕਦੀਆਂ ਹਨ ਜਿਵੇਂ ਕਿ ਫੋਰਕਾਸਟ ਕਮਿਊਨਿਕੇਸ਼ਨ, ਮੌਸਮ ਦੀ ਮਾਨੀਟਰਿੰਗ, ਬਰਫਬਾਰੀ ਦੀ ਵੌਲਿਊਮ, ਵਿਜ਼ੀਬਿਲਿਟੀ, ਹਵਾ, ਬਰਫ ਦਾ ਇੱਕਠਾ ਹੋਣਾ, ਆਪਰੇਟ ਕਰਨ ਲਈ ਸੁਝਾਈ ਗਈ ਸਪੀਡ ਆਦਿ। ਇਹ ਮਾਪਦੰਡ ਚੰਗੀ ਤਰ੍ਹਾਂ ਸੋਚੇ ਵਿਚਾਰੇ ਤੇ ਸਪਸ਼ਟ ਹੋਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਦੀ ਸਹੀ ਪਾਲਣਾ ਹੋ ਸਕੇ। ਜਿਹੜੇ ਡਰਾਈਵਰ ਹਾਲਾਤ ਸੁਧਰਨ ਤੱਕ ਅੱਗੇ ਨਹੀਂ ਵਧਣਾ ਚਾਹੁੰਦੇ ਉਨ੍ਹਾਂ ਦੀ ਮਦਦ ਲਈ ਸਪਸ਼ਟ ਚੇਤਾਵਨੀ ਵੀ ਹੋਣੀ ਚਾਹੀਦੀ ਹੈ। ਕਿਸੇ ਵੀ ਟਰੱਕਿੰਗ ਆਪਰੇਸ਼ਨ ਲਈ ਸਰਦੀਆਂ ਵਿੱਚ ਡਰਾਈਵਿੰਗ ਕਰਨਾ ਕਈ ਤਰ੍ਹਾਂ ਦੀਆਂ ਚੁਣੌਤੀਆਂ ਨੂੰ ਜਨਮ ਦਿੰਦਾ ਹੈ। ਤਿਆਰੀ ਹਰ ਖੇਡ ਦਾ ਅਸਲ ਨਾਂ ਹੈ।