ਵਰਤੇ ਹੋਏ ਟਰੱਕਾਂ ਦੀ ਵਿੱਕਰੀ ਦੇ ਚੱਕਰ ਦੇ ਅੰਤ ਦੀ ਸ਼ੁਰੂਆਤ : ਐਕਟ

Trucking Trucks in a Row in different colours.

ਐਕਟ ਰਿਸਰਚ ਵੱਲੋਂ ਪਿੱਛੇ ਜਿਹੇ ਪ੍ਰਕਾਸਿ਼ਤ ਕੀਤੀ ਗਈ ਪ੍ਰੀਲਿਮਨਰੀ ਰਲੀਜ਼ ਅਨੁਸਾਰ ਮਹੀਨਾ ਦਰ ਮਹੀਨਾ ਦੇ ਹਿਸਾਬ ਨਾਲ ਮੁੱਢਲੇ ਵਰਤੇ ਹੋਏ ਕਲਾਸ 8 ਰੀਟੇਲ ਵੌਲਿਊਮਜ਼ (ਇੱਕ ਡੀਲਰ ਦੀਆਂ ਸੇਲਜ਼) ਵਿੱਚ 10 ਫੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਮਈ 2021 ਦੇ ਮੁਕਾਬਲੇ ਇਹ 40 ਫੀ ਸਦੀ ਘੱਟ ਹੈ।

ਐਕਟ ਦੀ ਇਸ ਮੁੱਢਲੀ ਰਿਪੋਰਟ ਵਿੱਚ ਜਾਰੀ ਕੀਤੇ ਗਏ ਹੋਰ ਡਾਟਾ ਵਿੱਚ ਮਈ 2022 ਲਈ ਮਹੀਨਾ ਦਰ ਮਹੀਨਾ ਤੁਲਨਾਤਮਕ ਅਧਿਐਨ ਵੀ ਸ਼ਾਮਲ ਕੀਤਾ ਗਿਆ ਹੈ। ਜਿਸ ਤੋਂ ਸਾਹਮਣੇ ਆਇਆ ਹੈ ਕਿ ਔਸਤਨ ਰੀਟੇਲ ਪ੍ਰਾਈਸ ਤੇ ਔਸਤਨ ਉਮਰ ਵਿੱਚ ਵਰਚੂਅਲ ਪੱਧਰ ਉੱਤੇ ਕੋਈ ਤਬਦੀਲੀ ਨਹੀਂ ਹੋਈ, ਜੋ ਕਿ ਕ੍ਰਮਵਾਰ -1 ਫੀ ਸਦੀ ਤੇ +1 ਫੀ ਸਦੀ ਰਹੇ, ਜਦਕਿ ਔਸਤ ਮੀਲ 2 ਫੀ ਸਦੀ ਘੱਟ ਸਨ। 2021 ਦੇ ਮਈ ਮਹੀਨੇ ਮੁਕਾਬਲੇ ਔਸਤ ਰੀਟੇਲ ਪ੍ਰਾਈਸ 66 ਫੀ ਸਦੀ ਵੱਧ ਸੀ ਜਦਕਿ ਔਸਤ ਮੀਲ ਤੇ ਉਮਰ ਕ੍ਰਮਵਾਰ 4 ਫੀ ਸਦੀ ਤੇ 7 ਫੀ ਸਦੀ ਵੱਧ ਸਨ।

ਐਕਟਸ ਕਲਾਸਿਜ਼ 3-8 ਯੂਜ਼ਡ ਟਰੱਕ ਰਿਪੋਰਟ ਵਿੱਚ ਔਸਤ ਸੈਲਿੰਗ ਪ੍ਰਾਈਸ, ਮੀਲ ਤੇ ਉਮਰ ਦੇ ਆਧਾਰ ਉੱਤੇ ਇੰਡਸਟਰੀ ਡਾਟਾ ਦੇ ਸੈਂਪਲ ਉੱਤੇ ਡਾਟਾ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਰਿਪੋਰਟ ਵਿੱਚ ਹਰੇਕ ਵੱਡੇ ਟਰੱਕ ਓਈਐਮਜ਼ਫਰੇਟਲਾਈਨਰ(ਡੇਮਲਰ),ਕੈਨਵਰਥ ਤੇ ਪੀਟਰਬਿਲਟ(ਪੈਕਰ), ਇੰਟਰਨੈਸ਼ਨਲ (ਨੇਵੀਸਟਾਰ), ਤੇ ਵੌਲਵੋ ਤੇ ਮੈਕ (ਵੌਲਵੋ) ਲਈ ਸੱਭ ਤੋਂ ਵੱਧ ਵਿਕਣ ਵਾਲੇ ਕਲਾਸ 8 ਮਾਡਲਾਂ ਲਈ ਔਸਤ ਸੈਲਿੰਗ ਪ੍ਰਾਈਸ ਵੀ ਮੁਹੱਈਆ ਕਰਵਾਈ ਜਾਂਦੀ ਹੈ।ਯੂਜ਼ਡ ਟਰੱਕ ਮਾਰਕਿਟ ਦੀ ਬਿਹਤਰ ਸਮਝ ਲਈ ਇਸ ਰਿਪੋਰਟ ਦੀ ਇੰਡਸਟਰੀ ਭਰ ਵਿੱਚ ਹੋਰ ਕਿਸੇ ਵੱਲੋਂ, ਜਿਨ੍ਹਾਂ ਵਿੱਚ ਕਮਰਸ਼ੀਅਲ ਵ੍ਹੀਕਲ ਡੀਲਰਜ਼ ਵੀ ਸ਼ਾਮਲ ਹਨ, ਵਰਤੋਂ ਕੀਤੀ ਜਾਂਦੀ ਹੈ। ਅਜਿਹਾ ਨੇੜ ਭਵਿੱਖ ਦੀ ਕਾਰਗੁਜ਼ਾਰੀ ਵਿੱਚ ਹੋਣ ਵਾਲੀਆਂ ਤਬਦੀਲੀਆਂ ਨਾਲ ਵੀ ਸਬੰਧਤ ਹੁੰਦਾ ਹੈ। 

ਐਕਟ ਰਿਸਰਚ ਵਿਖੇ ਵਾਈਸ ਪ੍ਰੈਜ਼ੀਡੈਂਟ ਸਟੀਵ ਟੈਮ ਅਨੁਸਾਰ ਬੜੀ ਮੰਦਭਾਗੀ ਗੱਲ ਹੈ ਕਿ ਇਨਵੈਂਟਰੀਜ਼ ਸਬੰਧੀ ਇਸ ਤਰ੍ਹਾਂ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਰਿਪੋਰਟ ਗਲਤ ਸਮੇਂ ਉੱਤੇ ਆਈ ਹੈ। ਇਸੇ ਸਮੇਂ ਇਹ ਉਸ ਵਰਤਾਰੇ ਦਾ ਹਿੱਸਾ ਹੈ ਜਿਹੜਾ ਸਾਈਕਲ ਦੇ ਇਨਫਲੈਕਸ਼ਨ ਪੁਆਇੰਟ ਨੂੰ ਬਿਆਨਦਾ ਹੈ। ਉਨ੍ਹਾਂ ਆਖਿਆ ਕਿ ਮਾਲ ਭਾੜੇ ਦੀ ਵਿਕਾਸ ਦਰ ਮੱਠੀ ਪੈ ਰਹੀ ਹੈ, ਤੇ ਜਲਦ ਹੀ ਇਹ ਸੁੰਗੜਨੀ ਸ਼ੁਰੂ ਹੋ ਜਾਵੇਗੀ। ਫਿਰ ਵੀ ਮੁਨਾਫਾ ਕਮਾਉਣ ਦਾ ਰੁਝਾਣ ਪਛੜਨ ਦੀ ਸੰਭਾਵਨਾ ਹੈ, ਟਰੱਕਰਜ਼ ਪੈਸਾ ਬਣਾਉਣਾ ਜਾਰੀ ਰੱਖਣਗੇ ਤੇ ਸਾਜ਼ੋ ਸਮਾਨ ਵਿੱਚ ਨਿਵੇਸ਼ ਕਰਦੇ ਰਹਿਣਗੇ, ਆਖਿਰਕਾਰ ਮਾਰਕਿਟ ਨੂੰ ਗਲਬਾ ਪਾ ਲੈਣਗੇ। ਜਿਸ ਦੇ ਸਿੱਧੇ ਨਤੀਜੇ ਵਜੋਂ ਮਾਲ ਭਾੜੇ ਦੇ ਰੇਟ, ਜਿਨ੍ਹਾਂ ਕਾਰਨ ਟਰੱਕਾਂ ਦੀ ਡਿਮਾਂਡ ਘੱਟ ਜਾਵੇਗੀ ਤੇ ਆਖਿਰਕਾਰ, ਟਰੱਕਾਂ ਦੀਆਂ ਕੀਮਤਾਂ ਘੱਟ ਜਾਣਗੀਆਂ।

ਟੈਮ ਨੇ ਅੱਗੇ ਆਖਿਆ ਕਿ ਫਿਰ ਵੀ, ਕਲਾਸ 8 ਟਰੱਕਾਂ ਲਈ ਸਮੁੱਚੀ ਕੀਮਤ ਚੁਣੌਤੀਆਂ ਦੇ ਬਾਵਜੂਦ ਲਚੀਲੀ ਰਹੀ। ਇੱਥੇ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਤੇਜ਼ੀ ਨਾਲ ਨਕਾਰੇ ਜਾਣ ਕਾਰਨ ਇਹ ਮਾਰਕਿਟ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਤੇ ਇਨ੍ਹਾਂ ਦੇ ਅੱਗੇ ਹੋਰ ਵਧਣ ਦੀ ਸੰਭਾਵਨਾ ਹੈ। ਅਖੀਰ ਵਿੱਚ ਉਨ੍ਹਾਂ ਆਖਿਆ ਕਿ ਇਹ ਸਾਈਕਲ ਦੇ ਅੰਤ ਦੀ ਸ਼ੁਰੂਆਤ ਹੈ, ਜੋ ਕਿ ਹੇਠਾਂ ਜਾਂਦੇ ਸਮੇਂ ਵੀ ਦਿਲਚਸਪ ਰਹੀ ਤੇ ਉੱਪਰ ਆਉਂਦੇ ਹੋਏ ਵੀ ਦਿਲਚਸਪ ਰਹੀ।