ਵਰਕਰਜ਼, ਡਰਾਈਵਰਜ਼ ਲਈ ਯੂਐਸ ਫੂਡ ਜਾਇੰਟਨੇ ਵੈਕਸੀਨੇਸ਼ਨ ਕੀਤੀ ਲਾਜ਼ਮੀ

ਹਰ ਹਾਲ ਸਾਰਿਆਂ ਦੀ ਵੈਕਸੀਨੇਸ਼ਨ ਕਰਵਾਉਣ ਦਾ ਬੁਖਾਰ ਹੁਣ ਟਰੱਕਿੰਗ ਇੰਡਸਟਰੀ ਵਿੱਚ ਵੀ ਫੈਲ ਗਿਆ ਹੈ, ਕੁੱਝ ਸਿੱ਼ਪਰਜ਼ ਤੇ ਇੰਡਸਟਰੀ ਦੇ ਵੱਡੇ ਖਿਡਾਰੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਡਰਾਈਵਰਜ਼ ਦੀ ਵੈਕਸੀਨੇਸ਼ਨ ਮੁਕੰਮਲ ਹੋਈ ਹੋਵੇ। ਇਨ੍ਹਾਂ ਵਿੱਚ ਸੱਭ ਤੋਂ ਮੂਹਰੇ ਹੈ ਟਾਇਸਨ ਫੂਡਜ਼। ਇਹ ਖੁਲਾਸਾ ਕਮਰਸ਼ੀਅਲ ਕੈਰੀਅਰ ਜਰਨਲ ਦੀ ਰਿਪੋਰਟ ਵਿੱਚ ਕੀਤਾ ਗਿਆ।

ਟਾਇਸਨ ਦੇ ਪ੍ਰੈਜ਼ੀਡੈਂਟ ਤੇ ਸੀਈਓ ਡੌਨੀ ਕਿੰਗ ਨੇ ਕੋਵਿਡ-19 ਦੇ ਨਵੇਂ ਤੇ ਵਧੇਰੇ ਖਤਰਨਾਕ ਸਟਰੇਨ ਦੇ ਸਬੰਧ ਵਿੱਚ ਲਿਖਿਆ ਕਿ ਕੰਪਨੀ ਇਹ ਸ਼ਰਤ ਰੱਖ ਰਹੀ ਹੈ ਕਿ ਕੰਪਨੀ ਦੇ ਸਾਰੇ ਅਮਰੀਕੀ ਵਰਕਰ ਵੈਕਸੀਨ ਜ਼ਰੂਰ ਲਵਾਉਣ। ਟਾਇਸਨ ਫੂਡਜ਼ ਨੂੰ ਆਪਣੀਆਂ ਮੀਟ ਪ੍ਰੋਸੈਸਿੰਗ ਫੈਸਿਲਿਟੀਜ਼ ਵਿੱਚ ਕੋਵਿਡ ਆਉਟਬ੍ਰੇਕਜ਼ ਨਾਲ ਸੰਘਰਸ਼ ਕਰਨਾ ਪਿਆ ਹੈ। ਪਰ ਉਨ੍ਹਾਂ ਆਖਿਆ ਕਿ ਸੀਸੀਜੇ ਨੇ ਪਾਇਆ ਹੈ ਕਿ ਸਿ਼ੱਪਰਜ਼ ਵੱਲੋਂ ਵੈਕਸੀਨੇਸ਼ਨ ਕਰਵਾ ਚੁੱਕੇ ਡਰਾਈਵਰਜ਼ ਦੀ ਮੰਗ ਕਾਫੀ ਵੱਧ ਗਈ ਹੈ, ਖਾਸਤੌਰ ਉੱਤੇ ਅਜਿਹੇ ਡਰਾਈਵਰਜ਼ ਜਿਹੜੇ ਫੂਡ ਗ੍ਰੇਡ ਫਰੇਟ ਨਾਲ ਕੰਮ ਕਰਦੇ ਹਨ।

ਟਾਇਸਨ ਨੇ ਸਾਰੇ ਆਫੀਸਰ ਵਰਕਰਜ਼ ਨੂੰ ਪਹਿਲੀ ਅਕਤੂਬਰ ਤੱਕ ਵੈਕਸੀਨੇਸ਼ਨ ਕਰਵਾਉਣ ਲਈ ਆਖ ਦਿੱਤਾ ਹੈ ਤੇ ਬਾਕੀ ਸਾਰੇ ਵਰਕਰਜ਼ ਨੂੰ ਮੁਕੰਮਲ ਵੈਕਸੀਨੇਸ਼ਨ ਕਰਵਾਉਣ ਲਈ ਪਹਿਲੀ ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਵੇਂ ਹਾਇਰ ਕੀਤੇ ਵਰਕਰਜ਼ ਨੂੰ ਕੰਮ ਉੱਤੇ ਆਉਣ ਵਾਲੀ ਤਰੀਕ ਤੋਂ ਟੀਕਾਕਰਣ ਮੁਕੰਮਲ ਹੋਣ ਲਈ ਆਖਿਆ ਗਿਆ ਹੈ। ਅਜੇ ਤੱਕ ਸਿਰਫ ਯੂਨੀਅਨ ਵਰਕਰਜ਼ ਨੂੰ ਹੀ ਇਸ ਸ਼ਰਤ ਤੋਂ ਛੋਟ ਦਿੱਤੀ ਗਈ ਹੈ। ਟਾਇਸਨ ਸਿੱਧੇ ਤੌਰ ਉੱਤੇ ਇਸ ਮਾਮਲੇ ਉੱਤੇ ਯੂਨੀਅਨ ਨਾਲ ਗੱਲਬਾਤ ਕਰੇਗੀ।

ਅਮਰੀਕਾ ਵਿੱਚ ਸੱਭ ਤੋਂ ਵੱਡੇ ਪ੍ਰਾਈਵੇਟ ਫਲੀਟਸ ਵਿੱਚੋਂ ਇੱਕ ਟਾਇਸਨ ਕੋਲ 1300 ਤੋਂ ਵੱਧ ਟਰੱਕ ਡਰਾਈਵਰ ਕੰਮ ਕਰਦੇ ਹਨ ਤੇ ਕੰਪਨੀ ਨੇ ਆਪਣਾ ਵੈਕਸੀਨੇਸ਼ਨ ਸਟੇਟਸ ਦੱਸਣ ਦੇ ਏਵਜ ਵਿੱਚ ਫਰੰਟਲਾਈਨ ਵਰਕਰਜ਼ ਨੂੰ 200 ਡਾਲਰ ਦਾ ਇਨਸੈਂਟਿਵ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ।ਟਾਇਸਨ ਵੱਲੋਂ ਅਜਿਹਾ ਕਦਮ ਚੁੱਕੇ ਜਾਣ ਤੋਂ ਬਾਅਦ ਹੋਰ ਸਿ਼ਪਰਜ਼ ਵੀ ਆਪਣੇ ਡਰਾਈਵਰਾਂ ਨੂੰ ਵੈਕਸੀਨੇਸ਼ਨ ਦਾ ਕੰਮ ਪੂਰਾ ਕਰਵਾਉਣ ਦੀ ਬੇਨਤੀ ਕਰ ਰਹੇ ਹਨ।

ਇੱਕ ਦਰਮਿਆਨੇ ਰੀਜਨਲ ਕੈਰੀਅਰ ਦੇ ਫਲੀਟ ਐਗਜ਼ੈਕਟਿਵ ਨੇ ਆਖਿਆ ਕਿ ਇੱਕ ਸਿ਼ੱਪਰ ਨੇ ਸਿਰਫ ਡਰਾਈਵਰਾਂ ਨੂੰ ਵੈਕਸੀਨੇਟ ਕਰਨ ਲਈ ਆਖਿਆ ਹੈ। ਇੱਕ ਹੋਰ ਸਰੋਤ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਸੀਸੀਜੇ ਦਾ ਇੱਕ ਸਿ਼ੱਪਰ ਨਾਲ ਹੋਇਆਂ ਕਾਂਟਰੈਕਟ ਦਿਖਾਉਂਦਿਆਂ ਦੱਸਿਆ ਕਿ ਉਸ ਵਿੱਚ ਲਿਖਿਆ ਹੈ ਕਿ ਡਰਾਈਵਰਾਂ ਨੂੰ ਆਪਣਾ ਵੈਕਸੀਨੇਸ਼ਨ ਸਟੇਟਸ ਐਚਆਰ ਕੋਲ ਮੌਜੂਦ ਫਾਈਲ ਵਿੱਚ ਜ਼ਰੂਰ ਦਰਜ ਕਰਵਾਉਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਪੈ੍ਰਮੇਸਿਜ਼ ਵਿੱਚ ਮਾਸਕ ਪਾਉਣ ਤੋਂ ਛੋਟ ਮਿਲ ਸਕੇ।

ਸੂਤਰ ਨੇ ਦੱਸਿਆ ਕਿ ਸਾਡੇ ਕੋਲ ਤਰ੍ਹਾਂ ਤਰ੍ਹਾਂ ਦੇ ਫੂਡ ਗ੍ਰੇਡ ਉਤਪਾਦ ਹੁੰਦੇ ਹਨ। ਸਾਡੇ ਕਈ ਕਸਟਮਰਜ਼ ਦੀ ਮੰਗ ਹੁੰਦੀ ਹੈ, ਜਿਵੇਂ ਕਿ ਸਿਹਤ ਸਬੰਧੀ ਸਖਤ ਮਾਪਦੰਡ ਚਾਹੁੰਦੇ ਹਨ ਤੇ ਆਪਣੇ ਡਰਾਈਵਰਜ਼ ਲਈ ਸੇਫਟੀ ਵੀ ਚਾਹੁੰਦੇ ਹਨ, ਇਸ ਲਈ ਇਸ ਤਰ੍ਹਾਂ ਦੇ ਸਖ਼ਤ ਨਿਯਮ ਅਜਿਹੀਆਂ ਫੈਸਿਲਿਟੀਜ਼ ਵਿੱਚ ਹੁੰਦੇ ਹਨ ਕਿ ਉੱਥੇ ਕੌਣ ਜਾ ਸਕਦਾ ਹੈ ਤੇ ਉਨ੍ਹਾਂ ਨੂੰ ਕੀ ਕੀ ਪੀਪੀਈ ਪਾਉਣੇ ਚਾਹੀਦੇ ਹਨ।

ਟਾਇਸਨ ਦੇ ਮਾਮਲੇ ਵਿੱਚ ਇਹ ਸਪਸ਼ਟ ਹੈ ਕਿ ਜਿਹੜੇ ਡਰਾਈਵਰ ਵੈਕਸੀਨ ਤੋਂ ਇਨਕਾਰ ਕਰਨਗੇ ਤੇ ਜਿਨ੍ਹਾਂ ਦਾ ਯੂਨੀਅਨ ਨਾਲ ਹੋਣ ਵਾਲੀ ਡੀਲ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੋਵੇਗਾ, ਉਨ੍ਹਾਂ ਨੂੰ ਕਿਤੇ ਹੋਰ ਕੰਮ ਲੱਭਣਾ ਹੋਵੇਗਾ।

ਐਗਜ਼ੈਕਟਿਵ ਨੇ ਆਖਿਆ ਕਿ ਸਾਨੂੰ ਪਿਛਲੇ ਹਫਤੇ ਇੱਕ ਡਰਾਈਵਰ ਨੂੰ ਸਸਪੈਂਡ ਕਰਨਾ ਪਿਆ ਕਿਉਂਕਿ ਉਹ ਸਿ਼ੱਪਰਜ਼ ਦੀ ਮਾਸਕ ਪਾਲਿਸੀ ਨਾਲ ਸਹਿਯੋਗ ਨਹੀਂ ਸੀ ਕਰ ਰਿਹਾ ਪਰ ਉਨ੍ਹਾਂ ਨੇ ਆਪਣੀ ਮਾਸਕ ਪਾਲਿਸੀ ਵਿੱਚ ਇਹ ਵੀ ਆਖਿਆ ਸੀ ਕਿ ਜੇ ਡਰਾਈਵਰ ਐਚਆਰ ਨੂੰ ਆਪਣੀ ਵੈਕਸੀਨੇਸ਼ਨ ਦਾ ਸਬੂਤ ਦੇ ਦਿੰਦਾ ਹੈ ਤਾਂ ਉਸ ਡਰਾਈਵਰ ਨੂੰ ਮਾਸਕ ਪਾਉਣ ਤੋਂ ਛੋਟ ਦੇ ਦਿੱਤੀ ਜਾਵੇਗੀ।