ਵਧੇਰੇ ਹਾਦਸਿਆਂ ਨੂੰ ਜਨਮ ਦਿੰਦੇ ਹਨਡਿਸਟ੍ਰੈਕਟਿਡ ਡਰਾਈਵਰ : ਰਿਪੋਰਟ

ਓਮਨੀਟਰੈਕਸ ਵੱਲੋਂ ਜਾਰੀ ਕੀਤੇ ਗਏ ਨਵੇਂ ਡਾਟਾ ਅਨੁਸਾਰ ਕਿਸੇ ਹੋਰ ਧਿਆਨ ਵਿੱਚ ਲੱਗੇ ਡਰਾਈਵਰਾਂ ਦੀ ਹੋਰਨਾਂ ਡਰਾਈਵਰਾਂ ਦੇ ਮੁਕਾਬਲੇ ਹਾਦਸਿਆਂ ਦਾ ਸਿ਼ਕਾਰ ਹੋਣ ਦੀ ਸੰਭਾਵਨਾਂ 72 ਫੀ ਸਦੀ ਜਿ਼ਆਦਾ ਹੁੰਦੀ ਹੈ।

ਹੈਵੀ ਡਿਊਟੀ ਟਰੱਕਿੰਗ ਵੱਲੋੋਂ ਕੀਤੀ ਗਈ ਰਿਪੋਰਟਿੰਗ ਮੁਤਾਬਕ ਡਾਟਾ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹੋ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਡਰਾਈਵਰਾਂ ਦਾ ਡਰਾਈਵਿੰਗ ਤੋਂ ਧਿਆਨ ਹਮੇਸ਼ਾਂ ਭਟਕਿਆ ਰਹਿੰਦਾ ਹੈ ਉਹ ਘੱਟ ਸੁਰੱਖਿਅਤ ਹੁੰਦੇ ਹਨ, ਉਹ ਬਹੁਤਾ ਕਰਕੇ ਡਰਾਈਵਿੰਗ ਸਬੰਧੀ ਮੂਲ ਗਲਤੀਆਂ ਕਰਦੇ ਹਨ ਤੇ ਹੋਰਨਾਂ ਡਰਾਈਵਰਾਂ ਦੇ ਮੁਕਾਬਲੇ ਸਪੀਡ ਦੀ ਹੱਦ ਤੋਂ ਤੇਜ਼ ਡਰਾਈਵ ਕਰਦੇ ਹਨ।

ਹਾਲਾਂਕਿ ਕਾਨੂੰਨ ਕਮਰਸ਼ੀਅਲ ਡਰਾਈਵਰਾਂ ਨੂੰ ਡਰਾਈਵ ਕਰਦੇ ਸਮੇਂ ਹੈਂਡਜ਼-ਫਰੀ ਫੋਨ ਦੀ ਵਰਤੋਂ ਕਰਨ ਤੋਂ ਵਰਜਦਾ ਹੈ ਪਰ ਰਿਪੋਰਟ ਦਰਸਾਉਂਦੀ ਹੈ ਕਿ ਜਿਹੜੇ ਡਰਾਈਵਰ ਡਰਾਈਵਿੰਗ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ ਉਹ ਸਪੀਡ ਲਿਮਿਟ ਤੋਂ 10 ਪਲੱਸ ਮੀਲ ਦੀ ਰਫਤਾਰ ਨਾਲ ਗੱਡੀ ਨੂੰ ਤਿੰਨ ਗੁਣਾਂ ਤੇਜ਼ੀ ਨਾਲ ਚਲਾਉਂਦੇ ਹਨ।

ਜੇ ਉਚੇਚੇ ਤੌਰ ਉੱਤੇ ਗੱਲ ਕੀਤੀ ਜਾਵੇ ਤਾਂ ਇਨ ਕੈਬ ਵੀਡੀਓ ਤੇ ਆਬਜ਼ਰਵੇਸ਼ਨ ਡਾਟਾ, ਜੋ ਕਿ 29 ਡਰਾਈਵਿੰਗ ਮੀਲ ਦਾ ਇੱਕਠਾ ਕੀਤਾ ਗਿਆ ਹੈ, ਦਾ ਕੀਤਾ ਗਿਆ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਜਿਨ੍ਹਾਂ ਡਰਾਈਵਰਾਂ ਦਾ ਧਿਆਨ ਭਟਕਿਆ ਰਹਿੰਦਾ ਹੈ ਉਹ ਹੋਰਨਾਂ ਡਰਾਈਵਰਾਂ ਦੇ ਮੁਕਾਬਲੇ ਹਾਦਸਿਆਂ ਨੂੰ ਵਧੇਰੇ ਜਨਮ ਦਿੰਦੇ ਹਨ, ਕਿਸੇ ਲਾਂਘੇ ਉੱਤੇ ਘੱਟ ਰੁਕਦੇ ਹਨ ਤੇ ਸਪੀਡ ਦੀ ਹੱਦ ਤੋਂ ਜਿ਼ਆਦਾ ਉੱਤੇ ਗੱਡੀ ਚਲਾਉਂਦੇ ਹਨ।ਓਮਨੀਟਰੈਕਸ ਨੇ ਇਹ ਵੀ ਪਾਇਆ ਕਿ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਆਮ ਤੌਰ ਉੱਤੇ ਜਿਹੜੀ ਧਾਰਨਾ ਪਾਈ ਜਾਂਦੀ ਹੈ ਉਹ ਬਿਲਕੁਲ ਸਹੀ ਹੈ ਕਿ ਮੋਬਾਈਲ ਡਿਵਾਇਸਿਜ਼ ਹੀ ਡਰਾਈਵਿੰਗ ਤੋਂ ਧਿਆਨ ਭਟਕਣ ਦਾ ਮੁੱਖ ਕਾਰਨ ਹੈ।

ਹੋਰ ਸਿੱਟੇ ਹੇਠ ਲਿਖੇ ਅਨੁਸਾਰ ਹਨ :

  • ਜਿਹੜੇ ਟਰੱਕ ਡਰਾਈਵਰ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨਜ਼ ਉੱਤੇ ਵਧੇਰੇ ਧਿਆਨ ਦਿੰਦੇ ਹਨ ਉਹ ਉਨ੍ਹਾਂ ਡਰਾਈਵਰਾਂ ਦੇ ਮੁਕਾਬਲੇ 2 ਗੁਣਾਂ ਹਾਦਸਿਆਂ ਵਿੱਚ ਵਧੇਰੇ ਸ਼ਾਮਲ ਹੁੰਦੇ ਹਨ, ਜਿਹੜੇ ਸਾਰਾ ਧਿਆਨ ਡਰਾਈਵਿੰਗ ਵੱਲ ਲਾਉਂਦੇ ਹਨ।
  • ਜਿਨ੍ਹਾਂ ਡਰਾਈਵਰਾਂ ਦਾ ਧਿਆਨ ਵਧੇਰੇ ਭਟਕਦਾ ਹੈ ਉਹ ਧਿਆਨ ਨਾਲ ਗੱਡੀ ਚਲਾਉਣ ਵਾਲੇ ਡਰਾਈਵਰਾਂ ਦੇ ਮੁਕਾਬਲੇ ਸਟੌਪ ਸਾਈਨਜ਼ ਉੱਤੇ ਵੀ ਨਹੀਂ ਰੁਕਦੇ ਤੇ ਟਰੈਫਿਕ ਲਾਈਟਾਂ ਦੀ ਵੀ ਪਰਵਾਹ ਕੀਤੇ ਬਿਨਾਂ 2·7 ਗੁਣਾਂ ਤੇਜ਼ੀ ਨਾਲ ਸਾਰੇ ਨਿਯਮ ਤੋੜ ਦਿੰਦੇ ਹਨ।
  • ਜਿਨ੍ਹਾਂ ਡਰਾਈਵਰਾਂ ਦਾ ਧਿਆਨ ਮੋਬਾਈਲ ਫੋਨਜ਼ ਵਿੱਚ ਜਿ਼ਆਦਾਤਰ ਰਹਿੰਦਾ ਹੈ ਉਹ ਉਨ੍ਹਾਂ ਡਰਾਈਵਰਾਂ ਦੇ ਮੁਕਾਬਲੇ 3·2 ਗੁਣਾਂ ਵਧੇਰੇ ਤੇਜ਼ੀ ਨਾਲ ਸਪੀਡ ਲਿਮਿਟ ਤੋਂ 10 ਪਲੱਸ ਮੀਲ ਪ੍ਰਤੀ ਘੰਟਾ ਤੇਜ਼ੀ ਨਾਲ ਗੱਡੀ ਚਲਾਉਂਦੇ ਹਨ ਤੇ ਹਾਦਸਿਆਂ ਨੂੰ ਜਨਮ ਦਿੰਦੇ ਹਨ।
  • ਅਰਾਮ ਨਾਲ ਗੱਡੀ ਚਲਾਉਣ ਵਾਲਿਆਂ ਦੇ ਮੁਕਾਬਲੇ ਜਿਨ੍ਹਾਂ ਦਾ ਧਿਆਨ ਵੰਡਿਆਂ ਰਹਿੰਦਾ ਹੈ ਅਜਿਹੇ ਡਰਾਈਵਰ 2·3 ਗੁਣਾਂ ਜਿ਼ਆਦਾ ਦੀ ਦਰ ਨਾਲ ਲੇਨਜ਼ ਬਦਲਦੇ ਹਨ। ਇਨ੍ਹਾਂ ਦੀ ਪਛਾਣ ਮੋਸਟ ਡਿਸਟ੍ਰੈਕਟਿਡ ਡਰਾਈਵਰਜ਼ ਵਜੋਂ ਤੇ ਦੂਜਿਆਂ ਦੀ ਪਛਾਣ ਲੀਸਟ ਡਿਸਟ੍ਰੈਕਟਿਡ ਡਰਾਈਵਰਜ਼ ਵਜੋਂ ਕੀਤੀ ਜਾਂਦੀ ਹੈ।
  • ਲੀਸਟ ਡਿਸਟ੍ਰੈਕਟਿਡ ਡਰਾਈਵਰਾਂ ਦੇ ਮੁਕਾਬਲੇ ਮੋਸਟ ਡਿਸਟ੍ਰੈਕਟਿਡ ਡਰਾਈਵਰ 3 ਗੁਣਾਂ ਦੇ ਹਿਸਾਬ ਨਾਲ ਘੱਟ ਸੀਟਬੈਲਟ ਲਾਉਂਦੇ ਹਨ।