ਰੋਕਣਯੋਗ ਕਿ ਨਹੀਂ? ਡਰਾਈਵਰ ਨੇ ਹਾਦਸੇ ਨੂੰ ਰੋਕਿਆ ਪਰ ਟਰੇਲਰ ਖੱਡ ਵਿੱਚ ਡਿੱਗ ਪਿਆ

ਇਹ ਕਿਹਾ ਜਾ ਰਿਹਾ ਸੀ ਕਿ 'ਬੈਕਹਾਲ ਬਲੂਜ਼' ਡਬਲਜ਼ ਦੇ ਡਰਾਈਵਰ ਜੌਨ ਡੋਇ ਨੇ ਚਾਰ ਲੇਨ ਤੇ ਘਾਹ ਨਾਲ ਢੱਕੇ ਮੀਡੀਅਨ ਵਾਲੇ ਪੇਨਿੰਗਟਨ ਪਾਰਕਵੇਅ ਉੱਤੇ ਜਿਥੇ 65 ਮੀਲ ਪ੍ਰਤੀ ਘੰਟਾ ਦੀ ਸਪੀਡ ਪੋਸਟਡ ਸੀ ਅਤੇ ਬਰਸਾਤੀ ਰਾਤ ਕਰਕੇ ਰਸਤਾ ਸਾਫ਼ ਨਹੀਂ ਸੀ ਦਿਖਾਈ ਦੇ ਰਿਹਾ ਜਾਣ ਬੁੱਝ ਕੇ ਖਾਈ ਵਿੱਚ ਟਰੇਲਰ ਸੁੱਟ ਦਿੱਤਾ। ਜਦ ਕਿ ਮੌਸਮ ਖ਼ਰਾਬ ਹੋਣ ਕਰਕੇ ਡੋਇ ਨੇ ਡਰਾਈਵਿੰਗ ਮੌਕੇ ਸਭ ਤੋਂ ਸੱਜੇ ਪਾਸੇ ਵਾਲੀ ਲੇਨ ਵਿੱਚ ਆਪਣੇ ਟਰੱਕ ਦਾ 45 ਮੀਲ ਪ੍ਰਤੀ ਘੰਟਾ ਦੀ ਸਪੀਡ ਦਾ ਕਰੂਜ਼ ਲਗਾਇਆ ਹੋਇਆ ਸੀ, ਟਰੈਫ਼ਿਕ ਬਹੁਤ ਘੱਟ ਸੀ ਤੇ ਟਾਈਮ 1 ਵਜੇ ਬਾਅਦ ਦੁਪਹਿਰ ਦਾ ਸੀ ਅਤੇ ਉਹਨੇ ਆਪਣੇ ਥਰਮੋਸ ਵਿੱਚੋਂ ਕੋਕੋਆ ਤੇ ਕੋਫ਼ੀ ਮਿਕਸ ਪੀਤਾ ਹੋਇਆ ਸੀ।

ਡੋਇ ਦਾ ਸਟਰੇਟ ਟਰੱਕ ਲੱਦਿਆ ਹੋਇਆ ਸੀ ਜਿਸ ਨੇ ਬੜੀ ਹੁਸ਼ਿਆਰੀ ਨਾਲ ਉਹਨੂੰ ਆਪਣੀ ਲੇਨ ਅੰਦਰ ਰੱਖਿਆ ਹੋਇਆ ਸੀ ਕਿ ਅਚਾਨਕ ਮੀਡੀਅਨ ਦੇ ਦੂਜੇ ਪਾਸੇ ਦੀ ਸਾਈਡ ਸਟਰੀਟ ਤੋਂ 1971 ਮਾਡਲ ਮਰਸਡੀਜ਼ ਸੇਡਾਨ ਰਾਕਟ ਦੀ ਸਪੀਡ ਨਾਲ ਆਈ ਅਤੇ ਡੋਇ ਦੇ ਟਰੈਕਟਰ ਦੇ ਖ਼ੱਬੇ ਪਾਸੇ ਵਾਲੇ ਫੈਂਡਰ ਨਾਲ ਆਣ ਟਕਰਾਈ ਜਿਸ ਨੂੰ ਬੀਅਰ ਨਾਲ ਰੱਜੀ ਆਈ ਟੀਨਏਜ਼ਰ ਬਿਲੀ ਚਲਾ ਰਹੀ ਸੀ! ਡੋਇ ਨੇ ਆਪਣੇ ਕੋਬਰਾ ਦੇ ਰੀਫ਼ਲੈਕਟਰਾਂ ਨਾਲ ਕਵਰ ਹੋਏ ਵ੍ਹੀਲਜ਼ ਨੂੰ ਸੱਜੇ ਪਾਸੇ ਕੱਟਿਆ ਤਾਂ ਕਿ ਹਾਦਸੇ ਤੋਂ ਬਚਾਅ ਹੋ ਸਕੇ ਪਰ ਅਜਿਹਾ ਹੋ ਨਾ ਸਕਿਆ। ਡੋਇ ਦਾ ਪਿਛਲਾ ਟਰੇਲਰ ਖਾਈ ਵਿੱਚ ਜਾ ਡਿੱਗਿਆ ਤੇ ਨੀਲਾ ਧੂਆਂ ਅਸਮਾਨ ਵਿੱਚ ਉੱਡਣ ਲੱਗਾ ਜਦ ਕਿ ਕਲਾਈਸਡੇਲਜ਼ ਬੇਨਜ਼ ਕੁਝ ਦੂਰੀ ਤੇ ਗਾਇਬ ਹੋ ਗਈ।

ਉਦੋਂ ਤੋਂ ਹੀ ਡੋਇ ਨੈਸ਼ਨਲ ਸੇਫ਼ਟੀ ਕੌਂਸਲ ਦੀ ਐਕਸੀਡੈਂਟ ਰਿਵਿਊ ਕਮੇਟੀ ਕੋਲ ਆਪਣੇ ਸੇਫ਼ਟੀ ਡਾਇਰੈਕਟਰ ਵੱਲੋਂ ਮਿਲੀ ਪ੍ਰੈਵੈਂਟੇਬਲ-ਐਕਸੀਡੈਂਟ ਵਾਰਨਿੰਗ ਲੈਟਰ ਲਈ ਲੜਦਾ ਫੈਸਲੇ ਦੀ ਉਡੀਕ ਕਰ ਰਿਹਾ ਸੀ। ਐਨ ਐਸ ਸੀ ਨੇ ਆਪਣੀ ਰੂਲਿੰਗ ਡੋਇ ਦੇ ਹੱਕ ਵਿੱਚ ਦਿੰਦਿਆਂ ਕਿਹਾ ਕਿ ਉਹਨੇ ਟਰੱਕ ਪਾਸੇ ਵੱਲ ਕਰਕੇ ਹਾਦਸੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਕਲਾਈਸਡੇਲ ਦੇ ਅਟੈਕ ਤੋਂ ਬਚ ਨਾ ਸਕਿਆ।