ਯੂਐਸ ਸੈਨੇਟ ਕਮੇਟੀ ਨੇ ਹਾਈਵੇਅ ਫੰਡਿੰਗ ਬਿੱਲ ਨੂੰ ਦਿੱਤੀ ਮਨਜ਼ੂਰੀ ਬਿੱਲ ਵਿੱਚ ਟਰੱਕਿੰਗ ਨਾਲ ਸਬੰਧਤ ਸੋਧਾਂ ਸ਼ਾਮਲ

Bright modern long haul big rig semi truck with semi trailer moving on the green road
Bright red bonnet American modern long haul big rig semi truck with dry van semi trailer transporting commercial cargo moving on the wide multiline green highway road

ਕਾਮਰਸ, ਸਾਇੰਸ ਤੇ ਟਰਾਂਸਪੋਰਟੇਸ਼ਨ ਉੱਤੇ ਯੂਐਸ ਸੈਨੇਟ ਕਮੇਟੀ ਵੱਲੋਂ ਹਾਈਵੇਅ ਫੰਡਿੰਗ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਬਿੱਲ ਵਿੱਚ ਟਰੱਕਿੰਗ ਨਾਲ ਸਬੰਧਤ ਕਈ ਤਰ੍ਹਾਂ ਦੇ ਪ੍ਰਾਵਧਾਨ ਤੇ ਸੋਧਾਂ ਸ਼ਾਮਲ ਹਨ। ਇਹ ਜਾਣਕਾਰੀ ਸੀਸੀਜੇ ਨੇ ਦਿੱਤੀ।

ਿੱਲ ਵਿੱਚ ਕੁੱਝ ਪ੍ਰਾਵਧਾਨ ਤਾਂ ਉਹੀ ਸਨ ਜਿਹੜੇ ਬੀਤੇ ਦਿਨੀਂ ਕਮੇਟੀ ਦੀ ਸਟੇਜ ਤੋਂ ਪਾਸ ਹੋਏ ਯੂਐਸ ਹਾਊਸ ਦੇ ਹਾਈਵੇਅ ਬਿੱਲ ਵਿੱਚ ਸ਼ਾਮਲ ਸਨ। ਸੈਨੇਟ ਦੇ ਵਰਜ਼ਨ ਵਿੱਚ ਕੈਰੀਅਰਜ਼ ਨੂੰ ਲੋੜੀਂਦੀ ਘੱਟ ਤੋਂ ਘੱਟ ਲਾਇਬਿਲਿਟੀ ਇੰਸ਼ੋਰੈਂਸ ਵਾਲਾ ਵਾਧਾ ਸ਼ਾਮਲ ਨਹੀਂ ਸੀ।ਕਮੇਟੀ ਵਿੱਚ 3 ਦੇ ਮੁਕਾਬਲੇ 25 ਵੋਟਾਂ ਨਾਲ ਪਾਸ ਹੋਣ ਤੋਂ ਬਾਅਦ ਇਹ ਬਿੱਲ ਸੈਨੇਟ ਵਿੱਚ ਮਨਜ਼ੂਰੀ ਲਈ ਜਾਵੇਗਾ। ਸੀਸੀਜੇ ਦੀ ਰਿਪੋਰਟ ਅਨੁਸਾਰ ਹਾਊਸ ਦੇ ਹਾਈਵੇਅ ਬਿੱਲ ਤੋਂ ਉਲਟ ਸੈਨੇਟ ਵਰਜ਼ਨ ਵਿੱਚ ਟਰੱਕ ਪਾਰਕਿੰਗ ਦੀ ਘਾਟ ਨੂੰ ਹੱਲ ਕਰਨ ਲਈ ਵੀ ਕੋਈ ਗ੍ਰਾਂਟ ਦੀ ਗੱਲ ਸ਼ਾਮਲ ਨਹੀਂ ਕੀਤੀ ਗਈ ਹੈ ਤੇ ਟਰੱਕ ਡਰਾਈਵਰਾਂ ਲਈ ਸਲੀਪ ਐਪਨੀਆ ਵਾਸਤੇ ਸਕਰੀਨਿੰਗ ਦੇ ਪ੍ਰਬੰਧ ਦਾ ਜਿ਼ਕਰ ਵੀ ਨਹੀਂ ਹੈ।

ਸੈਨੇਟ ਦੇ ਸਰਫੇਸ ਟਰਾਂਸਪੋਰਟੇਸ਼ਨ ਇਨਵੈਸਟਮੈਂਟ ਐਕਟ ਆਫ 2021 ਵਿੱਚ ਸ਼ਾਮਲ ਪ੍ਰਬੰਧਾਂ ਵਿੱਚ ਹੇਠ ਲਿਖੇ ਨੁਕਤੇ ਸ਼ਾਮਲ ਕੀਤੇ ਗਏ ਹਨ :

  • ਆਟੋਮੈਟਿਕ ਐਮਰਜੰਸੀ ਬ੍ਰੇਕਿੰਗ ਸਿਸਟਮਜ਼ : ਬਿੱਲ ਵਿੱਚ ਏਈਬੀ ਨੂੰ ਸਾਰੇ ਟਰੱਕਾਂ ਵਿੱਚ ਇਨਸਟਾਲ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ ਹੈ। ਸੈਨੇਟਰ ਮਾਰਸਾ ਬਲੈਕਬਰਨ (ਰਿਪਬਲਿਕਨ-ਟੈਨੇਸੀ) ਵੱਲੋਂ ਪੇਸ਼ ਸੋਧ ਵਿੱਚ ਮੌਜੂਦਾ ਸਮੇਂ ਵਿੱਚ ਵਰਤੋਂ ਵਿੱਚ ਜਿਹੜਾ ਏਈਬੀ ਸਿਸਟਮ ਹੈ ਉਸ ਦਾ ਡੌਟ ਤੋਂ ਮੁਲਾਂਕਣ ਕਰਵਾਉਣ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ ਹੈ ਤੇ ਸਿਸਟਮਜ਼ ਵਿੱਚ ਪਾਈਆਂ ਗਈਆਂ ਕਿਸੇ ਵੀ ਤਰ੍ਹਾਂ ਦੀਆਂ ਕਮੀਆਂ ਨੂੰ ਦੂਰ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਏਈਬੀਜ਼ ਨਾਲ ਟਰੱਕ ਡਰਾਈਵਰਾਂ ਦੇ ਤਜ਼ਰਬਿਆਂ ਨੂੰ ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਸਾਂਝਾ ਕਰਨ ਦੀ ਗੱਲ ਆਖੀ ਗਈ ਹੈ।
  • ਅੰਡਰ-21 ਅਪਰੈਂਟਸਸਿ਼ਪ ਪ੍ਰੋਗਰਾਮ : ਸੈਨੇਟਰ ਕੈਂਟਵੈੱਲ ਵੱਲੋਂ ਦਰਜ ਕਰਵਾਈ ਗਈ ਸੋਧ ਵਿੱਚ 21 ਸਾਲ ਤੋਂ ਘੱਟ ਉਮਰ ਦੇ ਟਰੱਕ ਡਰਾਈਵਰਾਂ ਲਈ ਅਪਰੈਂਟਸਸਿ਼ਪ ਪ੍ਰੋਗਰਾਮ ਲਿਆਉਣ ਦੀ ਗੱਲ ਕੀਤੀ ਗਈ ਹੈ, ਇਹ ਡਰਾਈਵ ਸੇਫ ਐਕਟ ਨਾਲ ਦਾ ਹੀ ਪ੍ਰੋਗਰਾਮ ਹੈ ਜਿਹੜਾ ਪਹਿਲਾਂ ਹੀ ਕਾਂਗਰਸ ਦੀ ਨਜ਼ਰ ਵਿੱਚ ਹੈ। ਅਮੈਰੀਕਨ ਟਰੱਕਿੰਗ ਐਸੋਸਿਏਸ਼ਨਜ਼ ਦੇ ਪ੍ਰੈਜ਼ੀਡੈਂਟ ਤੇ ਸੀਈਓ ਕ੍ਰਿਸ ਸਪੀਅਰ ਵੱਲੋਂ ਇਸ ਨੁਕਤੇ ਦੀ ਸ਼ਲਾਘਾ ਕੀਤੀ ਗਈ, ਉਨ੍ਹਾਂ ਆਖਿਆ ਕਿ ਇਸ ਸੇਫਟੀ-ਪੱਖੀ ਤੇ ਰੋਜ਼ਗਾਰ ਪੱਖੀ ਪ੍ਰਬੰਧ ਨਾਲ ਨਵੇਂ ਤੇ ਸਖ਼ਤ ਅਪਰੈਂਟਸਸਿ਼ਪ ਪ੍ਰੋਗਰਾਮ ਨਾਲ ਯੂਐਸ ਦੀ ਸਪਲਾਈ ਚੇਨ ਹੋਰ ਮਜ਼ਬੂਤ ਹੋਵੇਗੀ, ਟਰੱਕਿੰਗ ਵਰਕਫੋਰਸ ਹੋਰ ਸਸ਼ਕਤ ਹੋਵੇਗੀ ਤੇ ਇਸ ਦੇ ਉਭਰ ਰਹੇ ਮੈਂਬਰਜ਼ ਦੇ ਸੇਫਟੀ ਤੇ ਟਰੇਨਿੰਗ ਮਿਆਰ ਹੋਰ ਉੱਚੇ ਹੋਣਗੇ।
  • ਲੀਜ਼-ਪਰਚੇਜ਼ ਅਗਰੀਮੈਂਟਸ : ਟਰੱਕ ਲੀਜ਼-ਪਰਚੇਜ਼ ਅਗਰੀਮੈਂਟਸ ਦਾ ਅਧਿਐਨ ਕਰਨ ਲਈ ਟਰੱਕ ਲੀਜਿੰ਼ਗ ਟਾਸਕ ਫੋਰਸ ਕਾਇਮ ਕੀਤੀ ਜਾਵੇਗੀ।
  • ਅੰਡਰਰਾਈਡ ਪ੍ਰੋਟੈਕਸ਼ਨ : ਟਰੇਲਰਜ਼ ਨੂੰ ਪਿਛਲੇ ਹਿੱਸੇ ਵਿੱਚ ਹੋਣ ਵਾਲੇ ਕਿਸੇ ਤਰ੍ਹਾਂ ਦੇ ਹਾਦਸੇ ਦੌਰਾਨ ਬਚਾਉਣ ਲਈ ਰੀਅਰ ਇੰਪੈਕਟ ਗਾਰਡਜ਼ ਨਾਲ ਲੈਸ ਕਰਨਾ ਤਾਂ ਕਿ ਜਦੋਂ 35 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਕੋਈ ਪੈਸੰਜਰ ਵ੍ਹੀਕਲ ਟਰੇਲਰ ਨਾਲ ਟਕਰਾਵੇ ਤਾਂ ਟਰੇਲਰ ਦਾ ਬਚਾਅ ਹੋ ਸਕੇ। ਇਸ ਵਿੱਚ ਅੰਡਰਰਾਈਡ ਹਾਦਸਿਆਂ ਜਿਸ ਵਿੱਚ ਕੋਈ ਪੈਸੰਜਰ ਵ੍ਹੀਕਲ 65 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਸਫਰ ਦੌਰਾਨ ਟਰੇਲਰ ਵਿੱਚ ਟਕਰਾਂਉਣ ਦੀ ਸੂਰਤ ਵਿੱਚ ਟਰੇਲਰ ਨੂੰ ਨੁਕਸਾਨ ਤੋਂ ਬਚਾਉਣ ਲਈ ਅੰਡਰਾਰਾਈਡ ਗਾਰਡਜ਼ ਵਿਕਸਤ ਕਰਨ ਲਈ ਖੋਜ ਕਰਨ ਦਾ ਪ੍ਰਬੰਧ ਕਰਨਾ ਵੀ ਸ਼ਾਮਲ ਹੈ।ਇਸ ਦੌਰਾਨ ਇੱਕ ਐਡਵਾਈਜ਼ਰੀ ਕਮੇਟੀ ਕਾਇਮ ਕਰਨ ਦਾ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ ਗਈ ਹੈ ਜਿਹੜੀ ਅੰਡਰਰਾਈਡ ਹਾਦਸਿਆਂ ਤੇ ਮੌਤਾਂ ਨੂੰ ਘਟਾਉਣ ਲਈ ਸੇਫਟੀ ਨਿਯਮਾਂ ਸਬੰਧੀ ਡੌਟ ਨੂੰ ਅੰਡਰਰਾਈਡ ਪ੍ਰੋਟੈਕਸ਼ਨ ਬਾਰੇ ਸਲਾਹ ਤੇ ਸਿਫਾਰਸ਼ ਕਰੇ।
  • ਇਲੈਕਟ੍ਰੌਨਿਕ ਲਾਗਿੰਗ ਡਿਵਾਈਸ ਓਵਰਸਾਈਟ : ਇਸ ਤਹਿਤ ਡੌਟ ਨੂੰ ਈਐਲਡੀਜ਼ ਦੀ ਪ੍ਰਭਾਵਸ਼ੀਲਤਾ ਤੇ ਲਾਗਤ ਬਾਰੇ ਵਿਸ਼ਲੇਸ਼ਣ ਕਰਨ ਤੋਂ ਬਾਅਦ ਕਾਂਗਰਸ ਨੂੰ ਰਿਪੋਰਟ ਸੌਂਪਣ ਲਈ ਆਖਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਈਐਲਡੀ ਲੌਗਜ਼ ਦੇ ਨਾਲ ਨਾਲ ਸਰਪ੍ਰਸਤੀ ਸਬੰਧੀ ਜਾਣਕਾਰੀ ਤੇ ਈਐਲਡੀ ਰਾਹੀਂ ਨਿਜੀ ਤੌਰ ਉੱਤੇ ਹਾਸਲ ਕੀਤੀ ਗਈ ਸ਼ਨਾਖ਼ਤਯੋਗ ਜਾਣਕਾਰੀ ਦਾ ਮੁਲਾਂਕਣ ਕਰਨ ਲਈ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਨਿਸਟ੍ਰੇਸ਼ਨ ਵੱਲੋਂ ਵਰਤੀ ਗਈ ਪੂਰੀ ਪ੍ਰਕਿਰਿਆ ਦਾ ਵੇਰਵਾ ਦੇਣ ਤੋਂ ਇਲਾਵਾ ਅਜਿਹਾ ਵੇਰਵਾ ਜਿਸ ਰਾਹੀਂ ਕੋਈ ਆਪਰੇਟਰ ਈਐਲਡੀਜ਼ ਦੇ ਸਬੰਧ ਵਿੱਚ ਐਫਐਮਸੀਐਸਏ ਵੱਲੋਂ ਜਾਰੀ ਉਲੰਘਣਾਂ ਖਿਲਾਫ ਚੁਣੌਤੀ ਦੇ ਸਕੇ ਤੇ ਜਾਂ ਫਿਰ ਅਪੀਲ ਕਰ ਸਕੇ।
  • ਮਨੁੱਖੀ ਸਮਗਲਿੰਗ ਨਾਲ ਸਿੱਝਣ ਲਈ : ਕਮਰਸ਼ੀਅਲ ਵਾਹਨਾਂ ਵਿੱਚ ਮਨੁੱਖੀ ਸਮਗਲਿੰਗ ਦਾ ਪਤਾ ਲਾਉਣ, ਇਸ ਦੀ ਰੋਕਥਾਮ ਤੇ ਰਿਪੋਰਟ ਕਰਨ ਲਈ ਫੰਡ ਜਾਰੀ ਕਰਨ ਸਬੰਧੀ।