ਮੰਦਵਾੜੇ ਦੇ ਖਤਰੇ ਨੂੰ ਐਕਟ ਨੇ ਨਕਾਰਿਆ

2019 ਦੀ ਤੀਜੀ ਤਿਮਾਹੀ ਦੌਰਾਨ ਆਰਥਿਕ ਮੰਦਵਾੜੇ ਦਾ ਜਿਹੜਾ ਖਤਰਾ ਖੜ੍ਹਾ ਹੋਇਆ ਸੀ ਉਹ ਹੌਲੀ
ਹੌਲੀ ਹੁਣ ਮੱਠਾ ਪੈ ਗਿਆ ਹੈ। ਐਕਟ ਰਿਸਰਚਸ ਦੇ ਪ੍ਰੈਜ਼ੀਡੈਂਟ ਤੇ ਸੀਨੀਅਰ ਵਿਸ਼ਲੇਸ਼ਕ ਕੇਨੀ ਵੀਥ ਦਾ
ਕਹਿਣਾ ਹੈ ਕਿ ਇੰਡਸਟਰੀਅਲ ਐਕਟੀਵਿਟੀ ਦੇ ਇਸ ਮੱਠੇ ਦੌਰ ਵਿੱਚੋਂ ਲੰਘਣ ਲਈ ਕੰਜਿ਼ਊਮਰਜ਼ ਦੀਆਂ
ਬੁਨਿਆਦੀ ਗੱਲਾਂ, ਜਿਵੇਂ ਕਿ ਮੰਗ ਤੇ ਸਪਲਾਈ ਆਦਿ, ਵੱਲੋਂ ਲੋੜੀਂਦੀ ਗਤੀ ਮੁਹੱਈਆ ਕਰਵਾਏ ਜਾਣ ਦੀ
ਸੰਭਾਵਨਾ ਹੈ।
ਇਹ ਵੀ ਆਖਿਆ ਗਿਆ ਕਿ ਉਤਪਾਦਨ ਦੇ ਖੇਤਰ ਵਿੱਚ ਮੰਦਵਾੜਾ ਜਾਰੀ ਹੈ। ਟਰੱਕਾਂ ਤੇ ਮਾਲ
ਦਰਮਿਆਨ ਸਪਲਾਈ ਅਤੇ ਡਿਮਾਂਡ ਵਿੱਚ ਜਿਹੜਾ ਅਸੰਤੁਲਨ ਪੈਦਾ ਹੋਇਆ ਹੈ ਅਤੇ ਜਿਹੜਾ ਕਰੀਅਰ
ਦੇ ਮੁਨਾਫੇ ਉੱਤੇ ਨਿਰਭਰ ਕਰਦਾ ਹੈ, ਉਸ ਦੇ 2020 ਵਿੱਚ ਹੋਰ ਜਿ਼ਆਦਾ ਡੂੰਘਾ ਹੋਣ ਦਾ ਖਤਰਾ ਹੈ।

ਐਕਟ ਰਿਸਰਚ ਨੇ ਆਪਣੀ ਤਾਜ਼ਾ ਸਟੇਟ ਆਫ ਦ ਇੰਡਸਟਰੀ : ਐਨਏ ਕਲਾਸਿਜ਼ 5-8 ਰਿਪੋਰਟ ਵਿੱਚ
ਇਹ ਪੇਸ਼ੀਨਿਗੋਈ ਕੀਤੀ ਹੈ ਕਿ 2020 ਵਿੱਚ ਅਮਰੀਕਾ ਦਾ ਅਰਥਚਾਰਾ 1.8 ਫੀ ਸਦੀ ਦੇ ਹਿਸਾਬ ਨਾਲ
ਵਿਕਾਸ ਕਰੇਗਾ। ਕਲਾਸ 8 ਮਾਰਕਿਟ ਬਾਰੇ ਗੱਲ ਕਰਦਿਆਂ ਵੀਥ ਨੇ ਆਖਿਆ ਕਿ ਜਿਹੜੇ ਇਨ੍ਹਾਂ
ਸਾਰੀਆਂ ਗੱਲਾਂ ਦਾ ਰਿਕਾਰਡ ਰੱਖ ਰਹੇ ਹਨ ਉਨ੍ਹਾਂ ਲਈ ਇਹ ਦੱਸਣਾ ਬਣਦਾ ਹੈ ਕਿ 2019 ਕਲਾਸ 8
ਪ੍ਰੋਡਕਸ਼ਨ ਦੇ ਲਿਹਾਜ ਨਾਲ ਇਤਿਹਾਸ ਦਾ ਦੂਜਾ ਸੱਭ ਤੋਂ ਬਿਹਤਰ ਸਾਲ ਰਿਹਾ, ਇਹ 2006 ਦੇ
ਈਪੀਏ07 ਪ੍ਰੀ ਡ੍ਰਿਵਨ ਵੌਲਿਊਮਜ਼ ਨਾਲੋਂ ਹੀ ਪਿੱਛੇ ਰਿਹਾ। ਹਾਲਾਂਕਿ ਇਸ ਸਾਲ ਇਸ ਵਿੱਚ ਮੋੜ ਆਉਣ
ਦੀ ਸੰਭਾਵਨਾ ਹੈ ਪਰ ਚੰਗੀ ਗੱਲ ਇਹ ਹੈ ਕਿ ਉਤਪਾਦਨ ਵਿੱਚ ਜਿਸ ਗਿਰਾਵਟ ਦੇ ਕਿਆਫੇ ਲਾਏ ਜਾ
ਰਹੇ ਹਨ ਉਹ 2007 ਵਿਚ ਦਰਜ ਕੀਤੀ ਗਈ 42 ਫੀ ਸਦੀ ਗਿਰਾਵਟ ਦੇ ਮੁਕਾਬਲੇ ਕਾਫੀ ਘੱਟ
ਰਹੇਗੀ।