ਮੌਜੂਦਾ ਟਰੱਕਿੰਗ ਹਾਲਾਤ 15 ਸਾਲਾਂ ਵਿੱਚ ਸਭ ਤੋਂ ਉੱਤਮ

ਐਫ਼ ਟੀ ਆਰ ਟਰੱਕਿੰਗ ਹਾਲਾਤ ਇੰਡੈਕਸ (ਟੀ ਸੀ ਆਈ) ਅਨੁਸਾਰ ਮੌਜੂਦਾ ਟਰੱਕਿੰਗ ਹਾਲਾਤ 2004 ਤੋਂ ਬਾਅਦ ਸਭ ਤੋਂ ਉੱਤਮ ਹਨ। ਐਫ਼ ਟੀ ਆਰ ਅਨੁਸਾਰ ਜੁਲਾਈ ਮਹੀਨੇ ਦੀ 14.4 ਪੜਤ ਇਹ ਦਰਸਾਉਂਦੀ ਹੈ ਕਿ ਸੰਨ 2004 ਤੋਂ ਬਾਅਦ ਮੌਜੂਦਾ ਸਾਈਕਲ ਦੀ ਉਭਾਰ ਦਰ ਸਭ ਤੋਂ ਉਪਰ ਹੈ। ਇਹ ਪੇਸ਼ਨਗੋਈ ਕੀਤੀ ਜਾ ਰਹੀ ਹੈ ਕਿ ਮੌਜੂਦਾ ਇੰਡੈਕਸ ਸਿਖ਼ਰ ਤੇ ਹੈ ਅਤੇ ਸਾਲ ਦੇ ਬਾਕੀ ਸਮੇਂ ਦੌਰਾਨ ਉਪਰ ਰਹੇਗਾ। ਕੁਝ ਵੀ ਹੋਵੇ ਇੰਡਸਟਰੀ ਪੰਡਤਾਂ ਅਨੁਸਾਰ ਉਤਪਾਦਨ, ਉਸਾਰੀ, ਪ੍ਰਚੂਨ ਵਿਕਰੀ ਵਿੱਚ ਮਜ਼ਬੂਤੀ ਆਉਂਦੇ ਮਹੀਨਿਆਂ ਤੱਕ ਬਣੀ ਰਹੇਗੀ। ਐਫ ਟੀ ਆਰ ਦੇ ਟਰੱਕਿੰਗ ਦੇ ਉਪ-ਮੁੱਖੀ ਐਵੇਰੀ ਵਾਈਸ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਕਿ ਕੈਰੀਅਰਜ਼ ਨੇ ਮੌਜੂਦਾ ਸਾਈਕਲ ਵਿੱਚ ਮਜ਼ਬੂਤ ਹਾਲਾਤ ਨੂੰ ਨੋਟ ਨਾ ਕੀਤਾ ਹੋਵੇ ਪਰ ਉਹਨਾਂ ਨੂੰ ਨੀਂਦ ‘ਚੋਂ ਜਾਗਣਾ ਪਵੇਗਾ। ਉਹਦਾ ਕਹਿਣਾ ਸੀ ਕਿ ਸਾਲ 2019 ਦੌਰਾਨ ਅਸੀਂ ਟੀ ਸੀ ਆਈ ਦੇ ਦੋ ਅੰਕਾਂ ਵਿੱਚ ਜਾਣ ਦੀ ਆਸ ਕਰ ਰਹੇ ਹਾਂ। ਉਤਪਾਦਨ ਅਤੇ ਉਸਾਰੀ ਕਾਰਜਾਂ ਵਿੱਚ ਤੇਜੀ ਅਤੇ ਲੇਬਰ ਮਾਰਕੀਟ ਦੇ ਸੁੰਗੜਨ ਕਰਕੇ ਕੁਝ ਸਮੇਂ ਲਈ ਸਮਰੱਥਾ ਵਾਧੇ ਵਿੱਚ ਕੁਝ ਸਮੇਂ ਲਈ ਖੜੋਤ ਆ ਸਕਦੀ ਹੈ।