ਮੈਰਵਾਨਾ, ਈਐਲਡੀਜ਼, ਅਤੇ ਨੈਫ਼ਟਾ ਟਰਾਂਪੋਰਟ ਨੂੰ ਪ੍ਰਭਾਵਤ ਕਰ ਰਹੇ ਹਨ-ਸੀਟੀਏ

178
ਮੈਰਵਾਨਾ, ਈਐਲਡੀਜ਼, ਅਤੇ ਨੈਫ਼ਟਾ ਟਰਾਂਪੋਰਟ ਨੂੰ ਪ੍ਰਭਾਵਤ ਕਰ ਰਹੇ ਹਨ-ਸੀਟੀਏ
ਮੈਰਵਾਨਾ, ਈਐਲਡੀਜ਼, ਅਤੇ ਨੈਫ਼ਟਾ ਟਰਾਂਪੋਰਟ ਨੂੰ ਪ੍ਰਭਾਵਤ ਕਰ ਰਹੇ ਹਨ-ਸੀਟੀਏ

ਕੈਨੇਡੀਅਨ ਟਰੱਕਿੰਗ ਅਲਾਇੰਸ ਤੇ ਉਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੇ ਮੁੱਖੀ ਸਟੀਫ਼ਨ ਲਾਸਕੋਵਸਕੀ ਦਾ ਕਹਿਣਾ ਹੈ ਕਿ ਮੈਰਵਾਨਾ ਦਾ ਕਾਨੂੰਨੀਕਰਨ, ਇਲੈਕਟਰੋਨਿਕ ਲੋਗਿੰਗ ਡੀਵਾਈਸ (ਈਐਲਡੀ) ਨਿਯਮ, ਅਤੇ ਨੈਫ਼ਟਾ ਸੰਬੰਧੀ ਹੋ ਰਹੇ ਮਸ਼ਵਰੇ ਤਿੰਨ ਵੱਡੇ ਮੁੱਦੇ ਹਨ ਜਿੰਨਾਂ ਨਾਲ ਕੈਨੇਡੀਅਨ ਟਰੱਕਿੰਗ ਇੰਡਸਟਰੀ ਪ੍ਰਭਾਵਿਤ ਹੋ ਰਹੀ ਹੈ। ਉਸ ਨੇ ਸਰਫੇਸ ਟਰਾਂਸਪੋਰਟੇਸ਼ਨ ਸੁਮਿਟ ਦੇ ਪੈਨਲ ਵਿੱਚ ਬੋਲਦਿਆਂ ਕਿਹਾ ਕਿ ਅਗਲੇ ਸਾਲ ਮਰਵਾਨਾ ਦੇ ਕਾਨੂੰਨੀ ਹੋਣ ਮਗਰੋਂ ਜਦ ਇੰਪਲੋਇਰਜ਼ ਦੇ ਬਚਾਅ ਦਾ ਸਵਾਲ ਆਉਂਦਾ ਹੈ ਤਾਂ ਕੈਨੇਡਾ ਹੱਥੋਂ ਗੇਂਦ ਡਿੱਗਣ ਦਾ ਖ਼ਤਰਾ ਬਣ ਜਾਂਦਾ ਹੈ। ਮੈਰਵਾਨਾ ਦੇ ਕਾਨੂੰਨੀ ਹੋਣ ਮਗਰੋਂ ਸੇਫ਼ਟੀ ਸੈਂਸਟਿਵ ਨੌਕਰੀਆਂ ਲਈ ਸਰਕਾਰ ਵੱਲੋਂ ਡਰੱਗ ਤੇ ਐਲਕੋਹਲ ਟੈਸਟਿੰਗ ਲਾਗੂ ਕਰਨਾ ਅਤੀ ਜਰੂਰੀ ਹੋ ਜਾਂਦਾ ਹੈ। ਮੌਜੂਦਾ ਸਮੇਂ ਕਿਸੇ ਟੈਸਟ ਦੇ ਨਾ ਹੋਣ ਕਰਕੇ ਕਿਸੇ ਵੀ ਮੁਲਾਜ਼ਮ ਦੇ ਨਸ਼ੇ ਦੇ ਪ੍ਰਭਾਵ ਹੇਠ ਹੋਣ ਬਾਰੇ ਨਿਸ਼ਚਤ ਕਰਨਾ ਔਖਾ ਹੈ ਅਤੇ ਇਹ ਬੜਾ ਪੇਚੀਦਾ ਮਸਲਾ ਹੈ।

ਰੇਲ ਕੈਰੀਅਰਜ਼ ਐਸੋਸੀਏਸ਼ਨ ਆਫ਼ ਕੈਨੇਡਾ ਦੇ ਪਬਲਿਕ ਤੇ ਕਾਰਪੋਰੇਟ ਮਾਮਲਿਆਂ ਦੇ ਪ੍ਰਧਾਨ ਜੇਰਾਲਡ ਗਾਓਥੀਅਰ ਅਨੁਸਾਰ ਇਸ ਮਸਲੇ ਨਾਲ ਰੇਲ ਇੰਡਸਟਰੀ ਵੀ ਉਨੀ ਹੀ ਸੰਬੰਧਿਤ ਹੈ ਕਿਉਂਕਿ ਮਰਵਾਨਾ ਇੱਕ ਨਸ਼ਾ ਹੈ ਜਿਸ ਦਾ ਸੇਫ਼ਟੀ ਸੈਂਸਟਿਵ ਪੋਜ਼ੀਸ਼ਨਾਂ ਤੇ ਪ੍ਰਭਾਵ ਪੈਣਾ ਹੀ ਹੈ।

ਲਾਸਕੋਵਸਕੀ ਨੇ ਕਿਹਾ ਕਿ ਇਸੇ ਸਮੇਂ ਯੂਐਸ ਈਐਲਡੀ ਨਿਯਮ ਦਾ ਕੈਨੇਡੀਅਨ ਵਰਜਨ ਜਲਦੀ ਹੀ ਕੈਨੇਡਾ ਗੱਜ਼ਟ ਵਿੱਚ ਛਪ ਜਾਵੇਗਾ ਅਤੇ ਸਪਲਾਈ ਚੇਨ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਸ਼ਿਪਰਜ਼ ਨੂੰ ਕੈਰੀਅਰਜ਼ ਨਾਲ ਮਿਲ ਕੇ ਚੱਲਣ ਦੀ ਲੋੜ ਹੈ। ਫਰੇਟ ਮੈਨੇਜਮੈਂਟ ਐਸੋਸੀਏਸ਼ਨ ਆਫ਼ ਕੈਨੇਡਾ ਦੇ ਮੁੱਖੀ ਬੋਬ ਬੈਲੈਟੀਨ ਦਾ ਕਹਿਣਾ ਸੀ ਕਿ ਉਹਨਾਂ ਦੇ ਮੈਂਬਰ ਇਸ ਤਰਾਂ ਕਰਨ ਲਈ ਉਤਸਕ ਹਨ ਅਤੇ ਇਸ ਲਈ ਬਹੁਤ ਜ਼ਿਆਦਾ ਆਪਸੀ ਸਹਿਯੋਗ ਦੀ ਲੋੜ ਹੈ।

ਲਾਸਕੋਵਸਕੀ ਨੇ ਕਿਹਾ ਕਿ ਇਸ ਵੇਲੇ 30-40% ਕੈਰੀਅਰਜ਼ ਈਐਲਡੀ ਇਸਤੇਮਾਲ ਰਹੇ ਹਨ ਅਤੇ ਇਸ ਨੂੰ ਲਾਗੂ ਕਰਨ ਲਈ 12 ਤੋਂ 18 ਮਹੀਨਿਆਂ ਦਾ ਸਮਾਂ ਲੋੜੀਂਦਾ ਹੈ। ਜਦ ਉਸ ਨੂੰ ਪੁਛਿਆ ਗਿਆ ਕਿ ਜੇ ਈਐਲਡੀ ਨੂੰ ਅਪਨਾਉਣ ਨਾਲੋਂ ਓਨਰ ਓਪਰੇਟਰ ਬਿਜਨੈਸ ਹੀ ਛੱਡ ਗਏ ਤਾਂ ਉਹਦਾ ਜੁਆਬ ਸੀ ਕਿ ਬਹੁਤ ਸਾਰੇ ਫਲੀਟਾਂ ਦੀਆਂ ਰਿਪੋਰਟਾਂ ਅਨੁਸਾਰ ਡਰਾਈਵਰ ਇਸ ਨੂੰ ਪਸੰਦ ਕਰ ਰਹੇ ਹਨ। ਲਾਸਕੋਵਸਕੀ ਨੇ ਕਿਹਾ ਕਿ ਵਕਤ ਹੀ ਪੈਸਾ ਹੈ ਤੇ ਡਰਾਈਵਰਾਂ ਨੂੰ ਹੁਣ ਕਾਗਜ਼ੀ ਕੰਮ ਕਰਨ ਦੀ ਲੋੜ ਨਹੀਂ ਰਹੀ ਅਤੇ ਇਸ ਦਾ ਆਡਿਟ ਕਰਨਾ ਵੀ ਸੌਖਾ ਹੈ। ਇਸ ਨਾਲ ਸਮੇਂ ਦੀ ਬਹੁਤ ਜ਼ਿਆਦਾ ਬੱਚਤ ਹੁੰਦੀ ਹੈ ਜਿਹੜੀ ਆਖ਼ਿਰ ਪੈਸੇ ਦੇ ਬਰਾਬਰ ਹੀ ਤਾਂ ਹੈ।

ਪੈਨਲ ਵੱਲੋਂ ਇੱਕ ਹੋਰ ਮੁੱਦਾ ਨੈਫ਼ਟਾ ਉੱਤੇ ਮੁੜ ਵਿਚਾਰ ਦਾ ਸੀ ਜਿਸ ਤੇ ਲਾਸਕੋਵਸਕੀ ਨੇ ਕਿਹਾ ਕਿ ਇਸ ਗੱਲਬਾਤ ਨੇ ਘੱਟੋ ਘੱਟ ਟਰੱਕਿੰਗ ਮੁੱਦਿਆਂ ਨੂੰ ਸਰਕਾਰ ਨਾਲ ਟੇਬਲ ਤੇ ਲਿਆ ਕੇ ਗੱਲਬਾਤ ਦਾ ਮੌਕਾ ਤਾਂ ਪ੍ਰਦਾਨ ਕੀਤਾ। ਉਸ ਨੇ ਕਿਹਾ ਕਿ ਸੀਟੀਏ ਨੇ ਸਰਕਾਰ ਨੂੰ 13 ਤੋਂ ਵੱਧ ਅਜਿਹੇ ਮੁਦਿਆਂ ਦੀ ਲਿਸਟ ਭੇਜੀ ਹੈ ਜਿਹੜੇ ਬਾਰਡਰ ਉਪਰੇਸ਼ਨ ਵਿੱਚ ਸੁਧਾਰੇ ਜਾ ਸਕਦੇ ਹਨ। ਉਸ ਨੇ ਕਿਹਾ ਕਿ ਟਰਾਂਸਪੋਰਟੇਸ਼ਨ ਦੇ ਕੁਝ ਨਾਜ਼ੁਕ ਮੁੱਦਿਆਂ ‘ਤੇ ਸਰਕਾਰ ਦੀ ਨਜ਼ਰਸਾਨੀ ਮੁਸ਼ਕਲ ਹੈ। ਹੁਣ ਹੀ ਅਜਿਹਾ ਮੌਕਾ ਹੈ ਜਦ ਅਸੀਂ ਨੈਫ਼ਟਾ ਨੂੰ ਅਧੁਨਿਕ ਸਮੇਂ ਦੇ ਹਾਣ ਦਾ ਬਣਾ ਸਕਦੇ ਹਾਂ। ਟਰੱਕਿੰਗ ਇੰਡਸਟਰੀ ਦੇ ਅਨੇਕਾਂ ਅਜਿਹੇ ਮੁੱਦੇ ਹਨ ਜਿੰਨਾਂ ਤੇ ਕੰਮ ਕਰਨ ਦੀ ਲੋੜ ਹੈ ਅਤੇ ਸਾਨੂੰ ਆਸ ਹੈ ਕਿ ਸਾਨੂੰ ਉਹਨਾਂ ਤੇ ਵਿਚਾਰ ਕਰਨ ਦਾ ਮੌਕਾ ਮਿਲ ਜਾਵੇਗਾ।

LEAVE A REPLY

Please enter your comment!
Please enter your name here