ਮਿਸ਼ੇਲਿਨ ਆਨਕਾਲ ਐਮਰਜੰਸੀ ਰੋਡਸਾਈਡ ਸਰਵਿਸ ਨੇ 2 ਮਿਲੀਅਨ ਅਸਿਸਟੈਂਸ ਕਾਲਜ਼ ਦਾ ਮਾਅਰਕਾ ਕੀਤਾ ਪਾਰ

ਮਿਸ਼ੇਲਿਨ ਨੌਰਥ ਅਮੈਰਿਕਾ, ਇਨਕਾਰਪੋਰੇਸ਼ਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਮਿਸ਼ੇਲਿਨ ਆਨਕਾਲ ਐਮਰਜੰਸੀ ਰੋਡਸਾਈਡ ਸਰਵਿਸ ਨੇ 2 ਮਿਲੀਅਨ ਰੋਡਸਾਈਡ ਟਾਇਰ ਸਰਵਿਸ ਈਵੈਂਟਸ ਦਾ ਮਾਅਰਕਾ ਪਾਰ ਕਰ ਲਿਆ ਹੈ।

  • ਜ਼ੀਗਲਰ ਟਾਇਰ ਤੇ ਸਪਲਾਈ ਕੰਪਨੀ ਨੇ ਆਪਣੀ ਸਿਨਸਿਨਾਟੀ ਲੋਕੇਸ਼ਨ ਉੱਤੇ ਮਿਸ਼ੇਲਿਨ ਕਮਰਸ਼ੀਅਲ ਸਰਵਿਸ ਨੈੱਟਵਰਕ (ਐਮਸੀਐਸਐਨ) ਨਾਲ ਭਾਈਵਾਲੀ ਵਿੱਚ ਸਰਵਿਸ ਤੇ ਮੇਨਟੇਨੈਂਸ ਦਾ ਆਯੋਜਨ ਕੀਤਾ।
  • 2009 ਵਿੱਚ ਆਨਕਾਲ ਨੂੰ ਕਮਰਸ਼ੀਅਲ ਫਲੀਟਸ ਦੀ ਰੋਡਸਾਈਡ ਮਦਦ ਲਈ ਲਾਂਚ ਕੀਤਾ ਗਿਆ।
  • ਆਪਣੇ ਪਹਿਲੇ ਸਾਲ ਵਿੱਚ ਆਨਕਾਲ ਨੇ 63000 ਟਾਇਰ ਸਰਵਿਸ ਕਾਲਜ਼ ਤੋਂ ਵੱਧ ਮੁਕੰਮਲ ਕੀਤੀਆਂ ਤੇ 2020 ਵਿੱਚ 243,400 ਕਾਲਜ਼ ਹੈਂਡਲ ਕੀਤੀਆਂ।
  • ਐਮਸੀਐਸਐਨ ਦੇ ਥਾਪੜੇ ਨਾਲ ਪਿਛਲੇ ਬਾਰਾਂ ਮਹੀਨਿਆਂ ਵਿੱਚ 118 ਮਿੰਟ ਦੇ ਔਸਤਨ ਸਰਵਿਸ ਰੋਲ ਟਾਈਮਜ਼ ਨਾਲ ਆਨਕਾਲ ਵੱਲੋਂ ਅਮਰੀਕਾ ਤੇ ਕੈਨੇਡਾ ਭਰ ਵਿੱਚ ਮਿਸ਼ੇਲਿਨ ਦੇ ਭਾਈਵਾਲ ਫਲੀਟਸ ਨੂੰ ਮਿਆਰੀ ਸੇਵਾਵਾਂ ਮੁਹੱਈਆ ਕਰਵਾਉਣੀਆਂ ਜਾਰੀ ਰੱਖੀਆਂ ਹੋਈਆਂ ਹਨ।

ਜ਼ੀਗਲਰ ਟਾਇਰ ਤੇ ਸਪਲਾਈ ਕੰਪਨੀ ਦੇ ਚੀਫ ਆਪਰੇਸ਼ਨ ਆਫੀਸਰ ਨੇਟ ਕਲੀਮੈਂਟਸ ਨੇ ਆਖਿਆ ਕਿ ਐਮਸੀਐਸਐਨ ਦਾ ਅਸਲ ਮੈਂਬਰ ਹੋਣ ਨਾਤੇ ਨੈੱਟਵਰਕ ਨੇ ਜ਼ੀਗਲਰ ਟਾਇਰ ਨੂੰ ਦੇਸ਼ ਭਰ ਵਿੱਚ ਸਾਡੇ ਕਸਟਮਰਜ਼ ਨੂੰ ਮਿਆਰੀ ਐਮਰਜੰਸੀ ਰੋਡ ਸਰਵਿਸ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ। ਇਸ ਵਿਸ਼ਵਾਸ ਨੇ ਜ਼ੀਗਲਰ ਤੇ ਸਾਡੇ ਕਸਟਮਰ ਬੇਸ ਨੂੰ ਸਰਵਿਸ ਏਰੀਆ ਦਾ ਪਸਾਰ ਕਰਨ ਦੀ ਖੁੱਲ੍ਹ ਦਿੱਤੀ। ਅਸੀਂ ਆਪਣੇ ਸਾਰੇ ਸਰਵਿਸ ਟੈਕਨੀਸ਼ੀਅਨਜ਼ ਦੀਆਂ ਕੋਸਿ਼ਸ਼ਾਂ ਦੀ ਸ਼ਲਾਘਾ ਕਰਦੇ ਹਾਂ ਕਿਉਂਕਿ ਐਮਸੀਐਸਐਨ ਦੀ ਸਫਲਤਾ ਦੀ ਉਹ ਅਹਿਮ ਕੁੰਜੀ ਹਨ। ਸਾਡਾ ਟੀਚਾ ਇੱਕੋ ਹੈ ਤੇ ਉਹ ਹੈ ਨੈੱਟਵਰਕ ਰਾਹੀਂ ਬਿਹਤਰੀਨ ਸੇਵਾਵਾਂ ਮੁਹੱਈਆ ਕਰਵਾਉਣਾ।

ਜ਼ੀਗਲਰ ਟਾਇਰ ਅਤੇ ਸਪਲਾਈ ਕੰਪਨੀ ਨੇ 2019 ਵਿੱਚ ਆਪਣੀ 100ਵੀਂ ਵਰ੍ਹੇਗੰਢ ਮਨਾਈ ਤੇ ਓਹਾਇਓ, ਕੈਨਟਕੀ, ਪੈਨਿਨਸਿਲਵੇਨੀਆ ਤੇ ਇੰਡੀਆਨਾ ਵਰਗੀਆਂ 25 ਲੋਕੇਸ਼ਨਜ਼ ਆਪਰੇਟ ਕੀਤੀਆਂ, ਜਿਨ੍ਹਾਂ ਵਿੱਚ 20 ਕਮਰਸ਼ੀਅਲ ਸਰਵਿਸ ਲੋਕੇਸ਼ਨਜ਼ ਵੀ ਸਨ।

ਮਿਸ਼ੇਲਿਨ ਨੌਰਥ ਅਮੈਰਿਕਾ, ਇਨਕਾਰਪੋਰੇਸ਼ਨ ਦੇ ਈਆਰਐਸ ਆਪਰੇਸ਼ਨਜ਼ ਮੈਨੇਜਰ ਐਰਿਕ ਹੈਗਰਮੈਨ ਨੇ ਆਖਿਆ ਕਿ ਆਨਕਾਲ ਪ੍ਰੋਗਰਾਮ ਪਿਛਲੇ 10 ਸਾਲਾਂ ਵਿੱਚ ਕਾਫੀ ਸਫਲ ਪ੍ਰੋਗਰਾਮ ਰਿਹਾ ਹੈ। ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਹ ਇਸ ਤਰ੍ਹਾਂ ਅੱਗੇ ਵੱਧ ਰਿਹਾ ਹੈ ਕਿ ਸਾਡੇ ਫਲੀਟ ਕਸਟਮਰਜ਼ ਨੂੰ ਇਹ ਯਕੀਨ ਹੁੰਦਾ ਹੈ ਕਿ ਜੇ ਉਨ੍ਹਾਂ ਦੇ ਡਰਾਈਵਰਾਂ ਨੂੰ ਰਾਹ ਵਿੱਚ ਗੱਡੀ ਨਾਲ ਸਬੰਧਤ ਕੋਈ ਦਿੱਕਤ ਆਉਂਦੀ ਹੈ ਤਾਂ ਹਫਤੇ ਦੇ ਸੱਤੇ ਦਿਨ ਉਨ੍ਹਾਂ ਨੂੰ ਦਿਨ ਦੇ 24 ਘੰਟੇ ਜਲਦ ਤੋਂ ਜਲਦ ਸੁਰੱਖਿਅਤ ਢੰਗ ਨਾਲ ਮਦਦ ਹਾਸਲ ਹੋਵੇਗੀ।

ਉਨ੍ਹਾਂ ਆਖਿਆ ਕਿ ਇਹ ਸਪਸ਼ਟ ਹੈ ਕਿ ਅਸੀਂ ਮਿਸ਼ੇਲਿਨ, ਆਪਣੇ ਡੀਲਰ ਨੈੱਟਵਰਕ ਤੇ ਈਗਲ ਟੈਲੀਸਰਵਿਸਿਜ਼ ਦਰਮਿਆਨ ਪੱਕੇ ਇਰਾਦੇ ਤੇ ਸਾਂਝ ਤੋਂ ਬਗੈਰ ਆਨ ਕਾਲ ਪ੍ਰੋਗਰਾਮ ਨੂੰ ਜੋ ਸਫਲਤਾ ਮਿਲੀ ਹੈ ਤੇ ਜੋ ਅਸੀਂ ਇਸ ਪਾਸੇ ਤਰੱਕੀ ਕੀਤੀ ਹੈ ਉਹ ਨਹੀਂ ਸੀ ਕਰ ਸਕਦੇ। ਇਹ ਮੀਲਪੱਥਰ ਕਾਇਮ ਕਰਨ ਲਈ ਮੁਬਾਰਕਾਂ !

ਮਿਸ਼ੇਲਿਨ ਦੇ ਡਿਜੀਟਲ ਸਰਵਿਸਿਜ਼ ਪਲੇਟਫਾਰਮ ਮਾਏਸਤਰੋ ਵੱਲੋਂ ਆਯੋਜਿਤ ਆਨਕਾਲ ਨਿਵੇਕਲੀਆਂ ਕਾਢਾਂ ਜਿਵੇਂ ਕਿ ਇਲੈਕਟ੍ਰੌਨਿਕ ਸਰਵਿਸ ਡਿਸਪੈਚ ਤੇ ਇਲੈਕਟ੍ਰੌਨਿਕ ਵਰਕ ਆਰਡਰ ਕੇਪੇਬਿਲਿਟੀਜ਼ ਰਾਹੀਂ ਡਾਊਨਟਾਈਮ ਨੂੰ ਘਟਾਉਣ ਲਈ ਵਚਨਬੱਧ ਹੈ। ਆਨਕਾਲ ਦੀ ਵਰਤੋਂ ਕਰਨ ਵਾਲੇ ਫਲੀਟਸ ਲਾਈਵਟਰੈਕ ਸਿਸਟਮ ਰਾਹੀਂ ਮਾਮੂਲੀ ਸਮੇਂ ਵਿੱਚ ਡਿਸਪੈਚ ਈਵੈਂਟਸ ਦਾ ਟਰੈਕ ਰੱਖ ਸਕਦੇ ਹਨ ਤੇ ਮਿਸ਼ੇਲਿਨ ਫਿਕਸਪਿਕਸ ਪ੍ਰੋਗਰਾਮ ਰਾਹੀਂ ਈਵੈਂਟਸ ਦੇ ਪੂਰੇ ਵੇਰਵੇ ਜਿਨ੍ਹਾਂ ਵਿੱਚ ਤਸਵੀਰਾਂ ਆਦਿ ਵੀ ਸ਼ਾਮਲ ਹਨ, ਹਾਸਲ ਕਰ ਸਕਦੇ ਹਨ।ਮਿਸ਼ੇਲਿਨ ਆਨਕਾਲ ਪ੍ਰੋਗਰਾਮ ਬਾਰੇ ਹਰ ਜਾਣਕਾਰੀ ਹਾਸਲ ਕਰਨ ਲਈ <https://business.michelinman.com/oncall> ਉੱਤੇ ਵੀ ਜਾ ਸਕਦੇ ਹੋਂ।