ਮਈ 2022 ਤੱਕ ਜੀਐਚਜੀ ਟਰੇਲਰ ਰੈਗੂਲੇਸ਼ਨਜ਼ ਇੰਪਲੀਮੈਂਟੇਸ਼ਨ ਨੂੰ ਸਸਪੈਂਡ ਕਰੇਗੀ ਈਸੀਸੀਸੀ

White Semi Trucks In a Row

ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ( ਈਸੀਸੀਸੀ) ਵੱਲੋਂ ਸੀਟੀਏ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਇੰਟੈਰਿਮ ਆਰਡਰ ਮੌਡੀਫਾਇੰਗ ਦ ਆਪਰੇਸ਼ਨ ਆਫ ਦ ਹੈਵੀ ਡਿਊਟੀ ਵ੍ਹੀਕਲ ਐਂਡ ਇੰਜਣ ਗ੍ਰੀਨਹਾਊਸ ਗੈਸ ਐਮਿਸ਼ਨ ਰੈਗੂਲੇਸ਼ਨਜ਼ 3 ਮਈ, 2022 ਤੱਕ ਕੈਨੇਡਾ ਵਿੱਚ ਟਰੇਲਰਜ਼ ਲਈ ਗ੍ਰੀਨਹਾਊਸ ਗੈਸ (ਜੀਐਚਜੀ) ਰਿਸਾਅ ਸਬੰਧੀ ਮਾਪਦੰਡਾਂ ਨੂੰ ਲਾਗੂ ਨਾ ਕਰਕੇ ਸਸਪੈਂਡ ਕਰਨ ਦੇ ਇਰਾਦੇ ਨਾਲ ਪਬਲਿਸ਼ ਕੀਤੇ ਜਾਣਗੇ।

ਇਸ ਅੰਤਰਿਮ ਆਰਡਰ ਨਾਲ ਐਕਸਪਲੇਨੇਟਰੀ ਨੋਟ, ਜਿਨ੍ਹਾਂ ਵਿੱਚ ਅੰਤਰਿਮ ਆਰਡਰਜ਼ ਬਾਰੇ ਹੋਰ ਵੇਰਵੇ ਮੁਹੱਈਆ ਕਰਵਾਏ ਹਨ, ਕੈਨੇਡਾ ਗੈਜੇਟ ਵੈੱਬਸਾਈਟ ਉੱਤੇ ਸਰਕਾਰੀ ਨੋਟਿਸਿਜ਼ ਤਹਿਤ ਉਪਲਬਧ ਹੈ। ਮੰਤਰੀ ਵੱਲੋਂ ਪ੍ਰਕਾਸਿ਼ਤ ਕਰਵਾਏ ਇਨ੍ਹਾਂ ਅੰਤਰਿਮ ਆਰਡਰਜ਼ ਕਾਰਨ ਅਗਲੇ ਨੋਟਿਸ ਤੱਕ ਟਰੇਲਰਜ਼ ਲਈ ਨੈਸ਼ਨਲ ਐਮਿਸ਼ਨਜ਼ ਮਾਰਕ ਐਂਡ ਕੈਨੇਡਾ-ਯੂਨੀਕ ਸਬਮਿਸ਼ਨਜ਼ ਦੀ ਵਰਤੋਂ ਲਈ ਅਰਜ਼ੀਆਂ ਦੀ ਪ੍ਰਕਿਰਿਆ ਉੱਤੇ ਈਸੀਸੀਸੀ ਰੋਕ ਲਾ ਰਹੀ ਹੈ।

ਅੰਤਰਿਮ ਆਰਡਰ ਨਾਲ ਹੈਵੀ ਡਿਊਟੀ ਵ੍ਹੀਕਲ ਤੇ ਰੈਗੂਲੇਸ਼ਨਜ਼ ਦੇ ਇੰਜਣ ਮਾਪਦੰਡਾਂ ਨਾਲ ਸਬੰਧਤ ਪ੍ਰਬੰਧਾਂ ਉੱਤੇ ਕੋਈ ਅਸਰ ਨਹੀਂ ਪਵੇਗਾ। ਇਸ ਪ੍ਰਕਿਰਿਆ ਵਿੱਚ ਸੀਟੀਏ, ਈਸੀਸੀਸੀ ਤੇ ਇਸ ਦੇ ਮੈਂਬਰਾਂ ਨਾਲ ਕੰਮ ਕਰਨਾ ਜਾਰੀ ਰੱਖੇਗੀ ਤੇ ਇਸ ਸਬੰਧ ਵਿੱਚ ਹੋਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਤਬਦੀਲੀਆਂ ਲਈ ਇੰਡਸਟਰੀ ਨੂੰ ਸਮੇਂ ਸਮੇਂ ਉੱਤੇ ਸੂਚਿਤ ਕੀਤਾ ਜਾਂਦਾ ਰਹੇਗਾ।