ਭੁੱਖ ਦੇ ਸਿ਼ਕਾਰ ਬੱਚਿਆਂ ਦੀ ਮਦਦ ਲਈ ਕੈਨੇਡੀਅਨਟਰੱਕਿੰਗ ਕੰਪਨੀਆਂ ਨੇ ਨਿਭਾਈ ਅਹਿਮ ਭੂਮਿਕਾ

ਬੱਚਿਆਂ ਵਿੱਚ ਭੁੱਖਮਰੀ ਨੂੰ ਖ਼ਤਮ ਕਰਨ ਲਈ ਦੋ ਦਰਜਨ ਤੋਂ ਵੀ ਵੱਧ ਕੈਨੇਡੀਅਨ ਟਰੱਕਿੰਗ ਕੰਪਨੀਆਂ ਇਨ੍ਹਾਂ ਗਰਮੀਆਂ ਵਿੱਚ ਸੜਕਾਂ ਉੱਤੇ ਨਿੱਤਰੀਆਂ।

ਬੈੱਲ ਪ੍ਰੋਗਰਾਮ ਤੋਂ ਬਾਅਦ ਆਰਗੇਨਾਈਜ਼ੇਸ਼ਨਜ਼ ਰਾਹੀਂ ਫੂਡ ਬੈਂਕਸ ਕੈਨੇਡਾ ਨੇ ਇਨ੍ਹਾਂ ਗਰਮੀਆਂ ਵਿੱਚ ਬੱਚਿਆਂ ਦੀ ਭੁੱਖ ਮਿਟਾਉਣ ਲਈ 150000 ਹੈਲਦੀ ਫੂਡ ਪੈਕਸ ਦੀ ਡਲਿਵਰੀ ਯਕੀਨੀ ਬਣਾਉਣ ਲਈ ਕੈਨੇਡੀਅਨ ਟਰੱਕਰਜ਼ ਦੀ ਮਦਦ ਲਈ।ਫੂਡ ਬੈਂਕਸ ਆਫ ਕੈਨੇਡਾ ਦੀ ਰਿਪੋਰਟ ਮੁਤਾਬਕ ਦੇਸ਼ ਵਿੱਚ ਫੂਡ ਬੈਂਕਸ ਉੱਤੇ ਨਿਰਭਰ ਰਹਿਣ ਵਾਲੇ 34 ਫੀ ਸਦੀ ਲੋਕ ਅਸਲ ਵਿੱਚ ਬੱਚੇ ਹਨ।

ਭੁੱਖਮਰੀ ਦਾ ਸਿ਼ਕਾਰ ਬੱਚਿਆਂ ਦੀ ਮਦਦ ਕਰਨ ਲਈ ਦੇਸ਼ ਭਰ ਵਿੱਚ ਫੂਡ ਬੈਂਕ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਫੂਡ ਬੈਂਕਸ ਨੂੰ ਫੂਡ ਪੈਕਸ ਭੇਜੇ ਗਏ ਹਨ। ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਫੂਡ ਬੈਂਕਸ ਵੱਲੋਂ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ।ਆਰਗੇਨਾਈਜ਼ੇਸ਼ਨ ਦਾ ਕਹਿਣਾ ਹੈ ਕਿ ਇਹ ਸੰਭਾਵਨਾ ਵੀ ਨਜ਼ਰ ਆ ਰਹੀ ਹੈ ਕਿ ਕੈਨੇਡਾ ਰਿਕਵਰੀ ਬੈਨੇਫਿਟਸ ਵਰਗੇ ਸੋਸ਼ਲ ਸਪੋਰਟ ਪ੍ਰੋਗਰਾਮ ਦੇ ਖ਼ਤਮ ਹੋਣ ਵੱਲ ਵਧਣ ਨਾਲ ਉਨ੍ਹਾਂ ਦੀਆਂ ਸੇਵਾਵਾਂ ਦੇ ਚਾਹਵਾਨਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਵੇਗਾ।

ਫੂਡ ਬੈਂਕਸ ਦੀ ਇਸ ਨਵੀਂ ਮੰਗ ਨੂੰ ਪੂਰਾ ਕਰਨ ਲਈ 25 ਕੈਨੇਡੀਅਨ ਕੈਰੀਅਰਜ਼, ਜੋ ਕਿ ਕੈਨੇਡੀਅਨ ਟਰੱਕਿੰਗ ਅਲਾਇੰਸ ਤੇ ਟਰੱਕਸ ਫੌਰ ਚੇਂਜ ਨੈੱਟਵਰਕ ਦਾ ਹਿੱਸਾ ਹਨ, ਨੇ ਦੇਸ਼ ਭਰ ਵਿੱਚ ਖਾਣਾ ਪਹੁੰਚਾਉਣ ਲਈ ਆਪਣੀਆਂ ਸੇਵਾਵਾਂ ਵਾਲੰਟੀਅਰ ਤੌਰ ਉੱਤੇ ਮੁਹੱਈਆ ਕਰਵਾਉਣ ਵਰਗਾ ਕਦਮ ਚੁੱਕਿਆ ਹੈ। ਸੀਟੀਏ/ਟੀ4ਸੀ ਕੈਰੀਅਰਜ਼ ਵੱਲੋਂ ਕੈਨੇਡਾ ਵਿੱਚ 52 ਲੋਕਲ ਫੂਡ ਬੈਂਕਸ ਨੂੰ ਕੁੱਲ 227 ਪੈਲੈਟਸ ਮੁਹੱਈਆ ਕਰਵਾਏ ਜਾ ਚੁੱਕੇ ਹਨ।

ਟੀ4ਸੀ ਦੇ ਚੇਅਰ ਸਕੌਟ ਸਮਿੱਥ ਨੇ ਆਖਿਆ ਕਿ ਪਿਛਲੇ ਸਾਲਾਂ ਵਿੱਚ ਬੈਲ ਕੈਂਪੇਨਜ਼ ਚਲਾਉਣ ਤੋਂ ਬਾਅਦ ਫੂਡ ਬੈਂਕਸ ਕੈਨੇਡਾ ਦੀ ਮਦਦ ਲਈ ਅੱਗੇ ਆਏ ਕੈਨੇਡੀਅਨ ਟਰੱਕਿੰਗ ਅਲਾਇੰਸ ਤੇ ਇਸ ਦੇ ਮੈਂਬਰਾਂ ਦਾ ਟਰੱਕਸ ਫੌਰ ਚੇਂਜ ਸਵਾਗਤ ਕਰਦਾ ਹੈ। ਉਨ੍ਹਾਂ ਆਖਿਆ ਕਿ ਸਾਨੂੰ ਖੁਸ਼ੀ ਹੈ ਕਿ ਦੇਸ਼ ਭਰ ਵਿੱਚ ਭੁੱਖ ਦੇ ਸਿ਼ਕਾਰ ਬੱਚਿਆਂ ਦੀ ਮਦਦ ਲਈ, ਉਨ੍ਹਾਂ ਤੱਕ ਖਾਣਾ ਪਹੁੰਚਾਉਣ ਲਈ ਸਾਰੀ ਟਰੱਕਿੰਗ ਕਮਿਊਨਿਟੀ ਅੱਗੇ ਆਈ।

ਨੈੱਟਵਰਕ ਦੇ ਐਗਜ਼ੈਕਟਿਵ ਡਾਇਰੈਕਟਰ ਬੈਟਸੀ ਸ਼ਾਰਪਲਜ਼ ਨੇ ਆਖਿਆ ਕਿ ਇਸ ਸਾਲਾਨਾ ਪ੍ਰੋਗਰਾਮ ਰਾਹੀਂ ਆਪਣੇ ਸਾਥੀ ਕੈਨੇਡੀਅਨਜ਼ ਦੀ ਮਦਦ ਕਰਨ ਦੀ ਇਸ ਜਿੰ਼ਮੇਵਾਰੀ ਨੂੰ ਕੈਰੀਅਰਜ਼ ਤੇ ਡਰਾਈਵਰਾਂ ਵੱਲੋਂ ਪੂਰੀ ਸਿ਼ੱਦਤ ਨਾਲ ਨਿਭਾਇਆ ਗਿਆ।ਆਫਟਰ ਦ ਬੈੱਲ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਾਡੀਆਂ ਮੈਂਬਰ ਕੰਪਨੀਆਂ ਅਹਿਮ ਭੂਮਿਕਾ ਨਿਭਾਉਣ ਉੱਤੇ ਮਾਣ ਮਹਿਸੂਸ ਕਰਦੀਆਂ ਹਨ। ਅਸੀਂ ਆਪਣੇ ਕੈਰੀਅਰਜ਼ ਦੇ ਨੈੱਟਵਰਕ ਦੇ ਪਸਾਰ ਲਈ ਸੀਟੀਏ ਨਾਲ ਰਲ ਕੇ ਕੰਮ ਕਰਨ ਦੀ ਤਾਂਘ ਰੱਖਦੇ ਹਾਂ ਤਾਂ ਕਿ ਅਸੀਂ ਭਵਿੱਖ ਵਿੱਚ ਅਜਿਹੀਆਂ ਹੋਰ ਪਹਿਲਕਦਮੀਆਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾ ਸਕੀਏ।

ਸੀਟੀਏ ਦੇ ਸੀਈਓ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੈਨੇਡੀਅਨ ਕੈਰੀਅਰਜ਼ ਤੇ ਟਰੱਕ ਡਰਾਈਵਰਾਂ ਨੇ ਲੋੜੀਂਦੀਆਂ ਵਸਤਾਂ, ਫੂਡ ਤੇ ਮੈਡੀਕਲ ਸਪਲਾਈਜ਼ ਕੈਨੇਡੀਅਨਜ਼ ਤੱਕ ਪਹੁੰਚਾਉਣ ਲਈ ਕਮਰ ਕੱਸੀ ਹੋਈ ਹੈ। ਇਸ ਔਖੀ ਘੜੀ ਵਿੱਚ ਕੈਨੇਡੀਅਨਜ਼ ਵੱਲੋਂ ਸਾਨੂੰ ਜੋ ਪਿਆਰ ਤੇ ਆਦਰ ਮਾਣ ਦਿੱਤਾ ਹੈ ਉਸ ਲਈ ਅਸੀਂ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਕੈਨੇਡੀਅਨਜ਼ ਦੇ ਕੰਮ ਆਉਣ ਦੀ ਕੋਸਿ਼ਸ਼ ਹਮੇਸ਼ਾਂ ਕਰਦੇ ਰਹਾਂਗੇ।ਫੂਡ ਬੈਂਕਸ ਕੈਨੇਡਾ ਦੇ ਸੀਈਓ ਕ੍ਰਿਸ ਹੈਚ ਵੱਲੋਂ ਸੀਟੀਏ ਤੇ ਟੀ4ਸੀ ਦੇ ਸਹਿਯੋਗ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਗਿਆ।

ਉਨ੍ਹਾਂ ਆਖਿਆ ਕਿ ਫੂਡ ਬੈਂਕਸ ਆਫ ਕੈਨੇਡਾ ਵੱਲੋਂ ਸਮਾਨਤਾ, ਵੰਨ-ਸੁਵੰਨਤਾ ਦੇ ਸਿਧਾਂਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਮਿਊਨਿਟੀ ਰਿਸਰਚ ਨੂੰ ਆਪਣੇ ਇਸ ਸਫਰ ਦਾ ਹਿੱਸਾ ਬਣਾਇਆ ਗਿਆ ਤੇ ਇਸ ਨੂੰ ਹੀ ਆਪਣੇ ਫੈਸਲਿਆਂ ਦਾ ਆਧਾਰ ਬਣਾਇਆ ਗਿਆ ਤਾਂ ਕਿ ਅਸੀਂ ਆਫਟਰ ਦ ਬੈੱਲ ਹੈਲਦੀ ਫੂਡ ਪੈਕਸ ਸਾਰੇ ਲੋੜਵੰਦਾਂ ਵਿੱਚ ਬਰਾਬਰ ਵੰਡ ਸਕੀਏ।ਅਸੀਂ ਸੀਟੀਏ ਤੇ ਟਰੱਕਸ ਫੌਰ ਚੇਂਜ ਵਰਗੇ ਭਾਈਵਾਲਾਂ ਦੇ ਧੰਨਵਾਦੀ ਹਾਂ ਕਿ ਅਸੀਂ ਇਹ ਯਕੀਨੀ ਬਣਾ ਸਕੇ ਕਿ ਫੂਡ ਪੈਕਸ ਦੂਰ ਦਰਾਜ ਦੀਆਂ ਕਮਿਊਨਿਟੀਜ਼ ਦੇ ਬੱਚਿਆਂ ਵਿੱਚ ਵੀ ਸਾਰੇ ਬੱਚਿਆਂ ਵਾਂਗ ਬਰਾਬਰ ਵੰਡੇ ਜਾ ਸਕੇ।

ਸੀਟੀਏ/ਟੀ4ਸੀ ਦੇ ਜਿਨ੍ਹਾਂ ਕੈਰੀਅਰਜ਼ ਨੇ ਫੂਡ ਡਲਿਵਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਉਨ੍ਹਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ:

 

∙ Apps Cargo Terminals

∙ Atlas Logistics

∙ B & R Eckels

∙ Bandstra Transportation

∙ Brian Kurtz Trucking

∙ Centurion

∙ Chariot Express

∙ Cold Star Solutions

∙ Erb Group

∙ Gordon Food Service

∙ Guilbault

∙ GX Transportation

∙ Hartrans Cartage

∙ J.D. Smith & Sons

∙ JBC Transport

∙ Jete’s MTB

∙ JR Hall

∙ Laidlaw Van

∙ Manitoulin Transport

∙ ONE For Freight

∙ Onfreight Logistics

∙ Reilly Transfer

∙ Rosenau Transport

∙ Thomson Terminals

∙ XTL Transport

ਸ਼ਾਰਪਲਜ਼ ਨੇ ਆਖਿਆ ਕਿ ਆਪਣੇ ਟਰੱਕ ਦੀ ਥੋੜ੍ਹੀ ਜਿਹੀ ਥਾਂ ਫੂਡ ਤੇ ਹੋਰ ਸਮੱਗਰੀ ਵੰਡਣ ਲਈ ਚੈਰਿਟੀਜ਼ ਨੂੰ ਦੇ ਕੇ, ਲੀਡਿੰਗ ਟਰੱਕਿੰਗ ਕੰਪਨੀਆਂ ਤੇ ਇੰਡਸਟਰੀ ਸਪਲਾਇਰਜ਼, ਜੋ ਕਿ ਟੀ4ਸੀ ਨੈੱਟਵਰਕ ਦਾ ਹਿੱਸਾ ਹਨ, ਵੱਲੋਂ ਕੈਨੇਡਾ ਭਰ ਦੀਆਂ ਕਮਿਊਨਿਟੀਜ਼ ਨੂੰ ਤੇ ਸਮੁੱਚੇ ਤੌਰ ਉੱਤੇ ਕੈਨੇਡਾ ਨੂੰ ਰਹਿਣ ਲਈ ਬਿਹਤਰ ਥਾਂ ਬਣਾਇਆ ਜਾ ਰਿਹਾ ਹੈ।