ਬੱਚਿਆਂ ਦੀ ਭੁੱਖ ਮਿਟਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ ਸੀਟੀਏ ਤੇ ਟੀ4ਸੀ

A Boy sitting at the kitchen table with empty plate

ਸਕੂਲ ਵਰ੍ਹੇ ਦੇ ਮੁੱਕਣ ਉੱਤੇ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਤੇ ਟਰੱਕਸ ਫੌਰ ਚੇਂਜ (ਟੀ4ਸੀ) ਨਾਲ ਜੁੜੇ ਦਰਜਨਾਂ ਕੈਨੇਡੀਅਨ ਕੈਰੀਅਰਜ਼ ਵੱਲੋਂ ਮਈ ਤੇ ਜੂਨ ਦੇ ਮਹੀਨੇ ਕੈਨੇਡਾ ਭਰ ਵਿੱਚ ਲੱਗਭਗ 80 ਫੂਡ ਬੈਂਕਜ਼ ਨੂੰ ਪੌਸ਼ਟਿਕ ਫੂਡ ਪੈਕ ਡਲਿਵਰ ਕਰਨ ਦਾ ਟੀਚਾ ਪੂਰਾ ਕਰਨ ਲਈ ਹੱਥ ਅੱਗੇ ਵਧਾਇਆ ਗਿਆ। 

ਬੈੱਲ ਪ੍ਰੋਗਰਾਮ ਤੋਂ ਬਾਅਦ ਫੂਡ ਬੈਂਕਸ ਕੈਨੇਡਾ ਦੇ ਹਿੱਸੇ ਵਜੋਂ ਕੈਨੇਡੀਅਨ ਟਰੱਕਿੰਗ ਇੰਡਸਟਰੀ ਨੇ ਲੋੜਵੰਦ ਕਮਿਊਨਿਟੀਜ਼ ਵਿੱਚ ਰਹਿਣ ਵਾਲੇ ਅਸੁਰੱਖਿਅਤ ਬੱਚਿਆਂ ਨੂੰ ਫੂਡ ਮੁਹੱਈਆ ਕਰਵਾਉਣ ਲਈ 175,000 ਫੂਡ ਪੈਕਸ ਵੰਡੇ ਗਏ।ਫੂਡ ਬੈਂਕ ਕੈਨੇਡਾ ਦੇ ਹੰਗਰਕਾਊਂਟ 2021 ਦੀ ਰਿਪੋਰਟ ਵਿੱਚ ਆਖਿਆ ਗਿਆ ਕਿ ਕੈਨੇਡਾ ਵਿੱਚ ਫੂਡ ਬੈਂਕ ਦੀ ਵਰਤੋਂ ਕਰਨ ਵਾਲਿਆਂ ਵਿੱਚ 33 ਫੀ ਸਦੀ ਬੱਚੇ ਹਨ। ਆਫਟਰ ਬੈੱਲ ਪ੍ਰੋਗਰਾਮ ਗਰਮੀਆਂ ਦੇ ਸਮੇਂ ਦੌਰਾਨ ਬੱਚਿਆਂ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਤਿਆਰ ਕੀਤਾ ਗਿਆ, ਇਸ ਸਮੇਂ ਸਕੂਲ ਮੀਲ ਪ੍ਰੋਗਰਾਮ ਬੰਦ ਹੋ ਜਾਂਦੇ ਹਨ। 

ਟੀ4ਸੀ ਦੇ ਚੇਅਰ ਸਕੌਟ ਸਮਿੱਥ ਨੇ ਆਖਿਆ ਕਿ ਪਿਛਲੇ ਸਾਲ ਦੀ ਸਫਲ ਕੈਂਪੇਨ ਤੋਂ ਬਾਅਦ ਅਸੀਂ 2022 ਵਿੱਚ ਵੀ ਕੈਨੇਡੀਅਨ ਟਰੱਕਿੰਗ ਅਲਾਇੰਸ ਨਾਲ ਰਲ ਕੇ ਆਪਣੀਆਂ ਸਾਂਝੀਆਂ ਕੋਸਿ਼ਸ਼ਾਂ ਜਾਰੀ ਰੱਖੀਆਂ। ਉਨ੍ਹਾਂ ਆਖਿਆ ਕਿ ਸਾਨੂੰ ਇਸ ਗੱਲ ਉੱਤੇ ਮਾਣ ਹੈ ਕਿ ਹੋਰ ਫੂਡ ਬੈਂਕਸ ਤੱਕ ਹੋਰ ਖਾਣਾ ਪਹੁੰਚਾ ਕੇ ਅਸੀਂ ਆਪਣੇ ਭੂਗੋਲਿਕ ਦਾਇਰੇ ਨੂੰ ਹੀ ਵੱਡਾ ਕੀਤਾ ਹੈ ਤੇ ਇਹ ਸੱਭ ਅਸੀਂ ਆਪਣੇ ਤਜਰਬੇ ਦੇ ਆਧਾਰ ਉੱਤੇ ਕਰਨ ਵਿੱਚ ਕਾਮਯਾਬ ਹੋਏ ਹਾਂ।

ਨੈੱਟਵਰਕ ਦੀ ਐਗਜ਼ੈਕਟਿਵ ਡਾਇਰੈਕਟਰ ਬੈਟਸੀ ਸ਼ਾਰਪਲਜ਼ ਨੇ ਆਖਿਆ ਕਿ ਇਸ ਸਾਲ ਦੇ ਆਫਟਰ ਦਾ ਬੈੱਲ ਪ੍ਰੋਗਰਾਮ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ। ਪਰ ਇਸ ਨਾਲ ਕੈਨੇਡੀਅਨ ਟਰੱਕਿੰਗ ਕੰਪਨੀਆਂ ਉਹ ਕੰਮ ਕਰਨਾ ਛੱਡ ਨਹੀਂ ਸਕਦੀਆਂ ਜਿਹੜਾ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਪਹਿਲਕਦਮੀ ਲਈ ਖਾਸ ਅਹਿਮੀਅਤ ਰੱਖਦਾ ਹੋਵੇ। ਸਗੋਂ 2021 ਦੇ ਮੁਕਾਬਲੇ ਫੂਡ ਪੈਕਸ ਨੂੰ ਕੈਨੇਡਾ ਦੇ ਫੂਡ ਬੈਂਕਸ ਤੱਕ ਪਹੁੰਚਾਉਣ ਦੇ ਮਾਮਲੇ ਵਿੱਚ ਇਨ੍ਹਾਂ ਟਰੱਕਿੰਗ ਕੰਪਨੀਆਂ ਵੱਲੋਂ 20 ਫੀ ਸਦੀ ਵੱਧ ਕੰਮ ਕੀਤਾ ਗਿਆ।   

ਸੀਟੀਏ ਦੇ ਸੀਈਓ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਸਾਲਾਨਾ ਆਫਟਰ ਬੈੱਲ ਪ੍ਰੋਗਰਾਮ ਸਾਡੇ ਮੈਂਬਰਾਂ ਨੂੰ ਸਾਹਮਣਿਓਂ ਕੈਨੇਡੀਅਨ ਕਮਿਊਨਿਟੀ ਦੀ ਮਦਦ ਕਰਨ ਦਾ ਮੌਕਾ ਮੁਹੱਈਆ ਕਰਵਾਉਂਦਾ ਹੈ। ਸਾਡੀ ਇੰਡਸਟਰੀ ਫਰਾਖ਼ਦਿਲ ਲੋਕਾਂ ਨਾਲ ਭਰੀ ਹੋਈ ਹੈ ਜਿਹੜੇ ਇਸ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਰਹਿੰਦੇ, ਕੰਮ ਕਰਦੇ ਹਨ। ਆਪਣੀ ਕਮਿਊਨਿਟੀ ਦੇ ਯੋਗਦਾਨ ਨੂੰ ਸਵੀਕਾਰਨ ਦਾ ਇਹ ਵਿਸ਼ੇਸ਼ ਅਧਿਕਾਰ ਕਿਸੇ ਵਿਰਲੇ ਨੂੰ ਹੀ ਮਿਲਦਾ ਹੈ। 

ਫੂਡ ਬੈਂਕਸ ਕੈਨੇਡਾ ਦੀ ਸੀਈਓ ਕਰਸਟਿਨ ਬਰਡਸਲੇਅ ਨੇ ਆਖਿਆ ਕਿ ਉਹ ਸੀਟੀਏ ਤੇ ਟੀ4ਸੀ ਦੀ ਮਦਦ ਲਈ ਕਾਫੀ ਸ਼ੁਕਰਗੁਜ਼ਾਰ ਹੈ। ਉਨ੍ਹਾਂ ਆਖਿਆ ਕਿ ਸਾਡੇ 41 ਸਾਲਾਂ ਦੇ ਇਤਿਹਾਸ ਵਿੱਚ ਕੈਨੇਡਾ ਫੂਡ ਬੈਂਕਸ ਲਈ ਇਹ ਗਰਮੀਆਂ ਸੱਭ ਤੋਂ ਸਖ਼ਤ ਰਹੀਆਂ। ਕਈ ਬੱਚਿਆਂ ਵਾਲੇ ਪਰਿਵਾਰਾਂ ਨੂੰ ਪਹਿਲੀ ਵਾਰੀ ਫੂਡ ਬੈਂਕ ਦਾ ਸਹਾਰਾ ਲੈਣਾ ਪੈ ਰਿਹਾ ਹੈ ਤੇ ਉਨ੍ਹਾਂ ਦੇ ਜੂਨ ਗੁਜ਼ਾਰੇ ਦੇ ਖਰਚੇ ਹੀ ਪੂਰੇ ਨਹੀਂ ਹੋ ਰਹੇ ਤੇ ਦੂਜੇ ਪਾਸੇ ਮਦਦ ਮੰਗਣਾਂ ਉਨ੍ਹਾਂ ਨੂੰ ਔਖਾ ਲੱਗ ਰਿਹਾ ਹੈ। ਇਸੇ ਲਈ ਫੂਡ ਬੈਂਕ ਕੈਨੇਡਾ ਦੇ ਆਫਟਰ ਬੈੱਲ ਪ੍ਰੋਗਰਾਮ ਦੀ ਪਹਿਲਾਂ ਨਾਲੋਂ ਹੁਣ ਜਿ਼ਆਦਾ ਲੋੜ ਹੈ। ਅਸੀਂ ਆਪਣੇ ਭਾਈਵਾਲਾਂ ਕੈਨੇਡੀਅਨ ਟਰੱਕਿੰਗ ਅਲਾਇੰਸ ਤੇ ਟਰੱਕਸ ਫੌਰ ਚੇਂਜ ਦੇ ਕਾਫੀ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਉਨ੍ਹਾਂ ਸਭਨਾਂ ਦੀ ਮਦਦ ਕਰ ਪਾ ਰਹੇ ਹਾਂ ਜਿਨ੍ਹਾਂ ਨੂੰ ਇਨ੍ਹਾਂ ਗਰਮੀਆਂ ਵਿੱਚ ਖਾਣੇ ਦੀ ਸੱਭ ਤੋਂ ਜਿ਼ਆਦਾ ਲੋੜ ਹੈ। 

ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਕੈਰੀਅਰਜ਼ ਦੇ ਨਾਂ ਹੇਠ ਲਿਖੇ ਅਨੁਸਾਰ ਹਨ :L

 

B & R Eckel’s Transport Ltd.

Bandstra Transportation Systems Ltd.

Berry & Smith Trucking Ltd.

Bison Transport

ColdStar Solutions Inc.

Eassons Transportation Group

Erb Transport Limited

GX Transportation Solutions Inc.

J & R Hall Transport Inc.

JBC Transport Inc.

Kriska Transportation Group

Transport Guilbault

Champion Express Ltd.

LTT Logistics

Manitoulin Transport

Minimax Express

Onfreight Logistics

PNW Group of Companies

Mountain Transport Institute Ltd.

Rosenau Transport Ltd.

Spring Creek Carriers Inc.

TST-CF Express

Willy’s Trucking Service

XTL Transport Inc.