ਬੈਕਲਾਗ ਕਾਰਨ ਅਪਰੈਲ ਵਿੱਚ ਟਰੇਲਰ ਆਰਡਰਜ਼ ਘਟੇ

Commercial truck on highway

ਐਕਟ ਰਿਸਰਚ ਦੀਆਂ ਰਿਪੋਰਟਾਂ ਅਨੁਸਾਰ ਮਾਰਚ ਦੇ ਮੁਕਾਬਲੇ ਅਪਰੈਲ ਵਿੱਚ ਟਰੇਲਰ ਆਰਡਰ 58 ਫੀ ਸਦੀ ਤੇਜ਼ੀ ਨਾਲ ਡਿੱਗ ਕੇ 16,100 ਯੂਨਿਟ ਰਹਿ ਗਏ। 

ਐਕਟ ਦੇ ਕਮਰਸ਼ੀਅਲ ਵ੍ਹੀਕਲ ਟਰਾਂਸਪੋਰਟੇਸ਼ਨ ਅਨੈਲੇਸਿਸ ਐਂਡ ਰਿਸਰਚ ਡਾਇਰੈਕਟਰ ਫਰੈਂਕ ਮਾਲੀ ਨੇ ਆਖਿਆ ਕਿ ਸੀਜ਼ਨਲ ਰੁਝਾਨ ਅਪਰੈਲ ਵਿੱਚ ਕੁੱਲ ਆਰਡਰਜ਼ ਵਿੱਚ ਆਈ ਗਿਰਾਵਟ ਦੀ ਮੰਗ ਕਰਦੇ ਹਨ ਪਰ ਮੁੱਢਲੀਆਂ ਰਿਪੋਰਟਾਂ ਅਨੁਸਾਰ ਪਾਇਆ ਗਿਆ ਹੈ ਕਿ ਇਹ ਗਿਰਾਵਟ ਉਮੀਦ ਨਾਲੋਂ ਕਿਤੇ ਜਿ਼ਆਦਾ ਸੀ। 

ਿਵੇਂ ਕਿ ਮਾਰਚ ਦੇ ਮਹੀਨੇ ਡਰਾਇ ਵੈਨਜ਼ ਦੀ ਮੰਗ ਕਾਫੀ ਜਿ਼ਆਦਾ ਸੀ ਪਰ ਅਪਰੈਲ ਦੇ ਮਹੀਨੇ ਇਨ੍ਹਾਂ ਦੀ ਬੁਕਿੰਗ ਨਾਟਕੀ ਢੰਗ ਨਾਲ ਘੱਟ ਰਹੀ। ਹਾਲਾਂਕਿ ਕੁੱਝ ਮਾਹਿਰ ਇਹ ਸੋਚ ਸਕਦੇ ਹਨ ਕਿ ਇਸ ਤਰ੍ਹਾਂ ਦੀ ਗਿਰਾਵਟ ਲਈ ਤਾਜ਼ਾ ਆਰਥਿਕ ਚੁਣੌਤੀਆਂ ਜਿ਼ੰਮੇਵਾਰ ਹੋ ਸਕਦੀਆਂ ਹਨ ਪਰ ਅਜਿਹੀ ਸੰਭਾਵਨਾ ਵਧੇਰੇ ਹੈ ਕਿ ਆਰਡਰਜ਼ ਨੂੰ ਅਗਲੇ ਸਾਲ ਤੱਕ ਸੁੱਟਣ ਦੀ ਇੱਛਾ ਇਸ ਦਾ ਮੁੱਖ ਕਾਰਨ ਹੈ। ਇੱਥੇ ਦੱਸਣਾ ਬਣਦਾ ਹੈ ਕਿ ਓਈਐਮਜ਼ ਹੀ ਆਰਡਰਜ਼ ਨੂੰ ਮਨਜ਼ੂਰੀ ਦਿੰਦੇ ਹਨ। 

ਮਾਲੀ ਦੇ ਅੰਦਾਜ਼ੇ ਮੁਤਾਬਕ ਪਿਛਲੇ ਅੱਠ ਮਹੀਨਿਆਂ ਤੋਂ ਬੈਕਲਾਗ ਇੱਕਠਾ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਸਮੇਂ ਚੱਲ ਰਹੇ ਉਤਪਾਦਨ ਦੇ ਪੱਧਰ ਕਾਰਨ ਇਹ ਬੈਕਲਾਗ ਇਸ ਸਾਲ ਦੇ ਅੰਤ ਤੱਕ ਹੋਰ ਜਿ਼ਆਦਾ ਹੋ ਜਾਵੇਗਾ। ਉਨ੍ਹਾਂ ਅੱਗੇ ਆਖਿਆ ਕਿ ਫਲੀਟਸ ਵੱਲੋਂ 2023 ਦੇ ਉਤਪਾਦਨ ਲਈ ਵਚਨਬੱਧਤਾ ਕੀਤੇ ਜਾਣ ਦੀ ਤਿਆਰੀ ਕਰਨ ਕਰਕੇ ਸਾਡੀ ਗੱਲਬਾਤ ਓਈਐਮਜ਼ ਤੇ ਫਲੀਟਸ ਦਰਮਿਆਨ ਸਰਗਰਮ ਗੱਲਬਾਤ ਵੱਲ ਇਸ਼ਾਰਾ ਕਰਦੀ ਹੈ।