ਬੇਰੋਜ਼ਗਾਰੀ ਵਿਚ ਲਗਾਤਾਰ ਤੀਜੇ ਮਹੀਨੇ ਹੋਰ ਵਾਧਾ

239

ਸਸਕਾਟੂਨ ਦੇ ਸਰਕਾਰੀ ਸੂਤਰਾਂ ਅਨੁਸਾਰ ਜਨਵਰੀ 2017 ਦੇ ਵਿਚ , ਸਸਕਾਟੂਨ ਖੇਤਰ ਵਿਚ ਬੇਰੋਜ਼ਗਾਰੀ ਅੰਕ ਹੋਰ ਨੀਚੇ ਡਿਗ ਪਿਆ ਅਤੇ ਇਹ ਦਸੰਬਰ ਮਹੀਨੇ ਵਿਚ 6.6 ਤੋਂ ਜਨਵਰੀ 2017 ਵਿਚ 6.4 ਤੇ ਪਹੁੰਚ ਗਿਆ I
ਸਸਕਾਟੂਨ ਬਾਕੀ ਸਾਰੇ ਰਾਜਾਂ ਦੇ ਮੁਕਾਬਲੇ ਬੇਰੋਜ਼ਗਾਰ ਰੇਟ ਚਾਰਟ ਤੇ ਚੌਥੇ ਨੰਬਰ ਤੇ ਆਉਂਦਾ ਹੈ I
ਜਨਵਰੀ 2017 ਵਿਚ ਕੁਲ ਮਿਲਾ ਕਿ ਸਸਕਾਟੂਨ ਵਿਚ 558,600 ਲੋਕ ਰੋਜ਼ਗਾਰ ਸਨ ਜੋ ਕਿ ਜਨਵਰੀ 2016 ਦੇ ਮੁਕਾਬਲੇ ਇਹ 4800 ਨੰਬਰ ਘਟ ਸਨ I
ਵਿਤ ਮੰਤਰੀ ਜੇਰੇਮੀ ਹੈਰਿਸਨ ਨੇ ਕਿਹਾ ਕਿ ਬੇਸ਼ੱਕ ਲਗਾਤਾਰ ਤੀਜੇ ਮਹੀਨੇ ਸਾਡੀ ਬੇਰੁਜ਼ਗਾਰੀ ਦੀ ਦਰ ਵੱਧ ਰਹੀ ਅਤੇ ਆਮ ਨਾਗਰਿਕ ਇਸ ਨੂੰ ਮਹਿਸੂਸ ਵੀ ਕਰ ਰਿਹਾ ਹੈ “ਪਿੱਛਲੇ ਸਾਲ ਦੇ ਮੁਕਾਬਲੇ ਰੋਜ਼ਗਾਰ ਲੋਕਾਂ ਦੀਂ ਦਰ ਕਾਫੀ ਘਟੀ ਹੈ ਪਰ ਫਿਰ ਵੀ ਅਸੀਂ ਇਕ ਸਾਰਥਿਕ ਵਾਤਾਵਰਨ ਮਹਿਸੂਸ ਕਰ ਰਹੇ ਹੈ ਖਾਸ ਕਰਕੇ off-reserve aboriginals ਲਈ ,ਟੈਕਨੋਲੋਜੀ ਅਤੇ ਟਰਾਂਸਪੋਰਟੇਸ਼ਨ ਵਿਓਪਾਰ ਖੇਤਰ ਵਿਚ ਵੀ ਥੋੜ੍ਹਾ ਵਾਧਾ ਹੋਇਆ ਨਜ਼ਰ ਆਉਂਦਾ ਹੈ I
ਜਨਵਰੀ 2017 ਦੇ ਕੁਝ ਹੋਰ ਵੇਰਵੇ ਇਸ ਤਰਾਂ ਹਨ :
ਕੁਝ ਇਕ ਸਾਲਾਂ ਤੋਂ ਵਪਾਰ ਵਿਚ ਲਗਾਤਾਰ ਵਾਧਾ ,ਲਗਭਗ 6000 ਦਾ ਵਾਧਾ ਰਿਕਾਰਡ ਕੀਤਾ ਗਿਆ ,ਪ੍ਰੋਫੈਸ਼ਨਲ, ਵਿਗਿਆਨੀ ਅਤੇ ਟੈਕਨੀਕਲ ਸੇਵਾਵਾਂ ਵਿਚ 4800 ਦਾ ਵਾਧਾ,ਟਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ਨੌਕਰੀਆਂ ਵਿਚ 1300 ਦਾ ਵਾਧਾ ਹੋਇਆ ਹੈ ਅਤੇ ਲਗਾਤਾਰ ਸੱਤ ਮਹੀਨਿਆਂ ਤੋਂ ਅਬ ਓਰਿਜਿਨਲ ਰੋਜ਼ਗਾਰਾਂ ਦੀਂ ਗਿਣਤੀ ਵੀ ਵੱਧ ਕਿ 4300 ਤਕ ਪਹੁੰਚ ਗਈ ਹੈ ਅਤੇ ਪਿੱਛਲੇ 9 ਮਹੀਨਿਆਂ ਤੋਂ ਲਗਾਤਾਰ 1100 aboriginal ਨੌਜਵਾਨਾਂ ਲਈ ਨੌਕਰੀਆਂ ਦਾ ਇਜ਼ਾਫਾ ਹੋਇਆ ਹੈ Iਨੌਜਵਾਨ ਰੋਜ਼ਗਾਰ ਦੀਂ ਦਰ 1.% ਹੀ ਹੈ ਜੋ ਕਿ ਬਾਕੀ ਰਾਜਾਂ ਦੇ ਮੁਕਾਬਲੇ ਤੀਜੇ ਨੰਬਰ ਤੇ ਹੈ I