ਬੀ ਸੀ ਵੱਲੋਂ ਐਮ ਈ ਐਲ ਟੀ ਸਟੈਂਡਰਡ ਬਣਾਉਣੇ ਸ਼ੁਰੂ

ਬੀ ਸੀ ਛੇਤੀ ਹੀ ਲਾਜ਼ਮੀ ਐਂਟਰੀ-ਲੈਵਲ ਡਰਾਈਵਿੰਗ ਟਰੇਨਿੰਗ (ਐਮ ਈ ਐਲ ਟੀ) ਪ੍ਰੋਗਰਾਮ ਅਪਨਾਉਣ ਵਾਲਾ ਅਗਲਾ ਸੂਬਾ ਬਣਨ ਜਾ ਰਿਹਾ ਹੈ। ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਬੀ ਸੀ (ਆਈ ਸੀ ਬੀ ਸੀ) ਅਨੁਸਾਰ ਉਹ ਸੂਬੇ ਦੀ ਮਨਿਸਟਰੀ ਆਫ਼ ਟਰਾਂਸਪੋਰਟੇਸ਼ਨ ਤੇ ਇਨਫਰਾਸਟਰੱਕਚਰ ਅਤੇ ਸੋਲੀਸਾਈਟਰ ਜਨਰਲ ਨਾਲ ਮਿਲ ਕੇ ਕਲਾਸ 1 ਡਰਾਈਵਰਾਂ ਲਈ ਇੱਕ ਨਵੇਂ ਐਮ ਈ ਐਲ ਟੀ ਪ੍ਰੋਗਰਾਮ ਵਿੱਚ ਸਹਿਯੋਗ ਕਰਨ ਲਈ ਕੰਮ ਕਰ ਰਹੇ ਹਨ। ਆਈ ਸੀ ਬੀ ਸੀ ਵੱਲੋਂ ਜਾਰੀ ਇੱਕ ਰਿਲੀਜ਼ ਅਨੁਸਾਰ ਉਹ ਕਮਰਸ਼ੀਅਲ ਵਹੀਕਲ ਡਰਾਈਵਰ ਸੇਫ਼ਟੀ ਸੁਧਾਰਣ ਲਈ ਮੌਜੂਦਾ ਸਮੇਂ ਸਮੇਤ ਯੂ ਐਸ, ਉਨਟੈਰੀਓ ਅਤੇ ਐਲਬਰਟਾ ਸੂਬੇ ਵੱਲੋਂ ਜਾਰੀ ਕੀਤੇ ਐਮ ਈ ਐਲ ਟੀ ਪ੍ਰੋਗਰਾਮਾਂ ਦਾ ਅਧਿਐਨ ਕਰ ਰਹੇ ਹਨ ਜਿਸ ਤਹਿਤ ਡਰਾਈਵਰ ਟਰੇਨਿੰਗ ਅਧੀਨ ਕਲਾਸ ਰੂਮ, ਟਰੱਕ ਵਿੱਚ, ਅਤੇ ਯਾਰਡ ਵਿੱਚ ਲੋੜੀਂਦੀ ਟਰੇਨਿੰਗ ਦੇ ਘੰਟਿਆਂ ਦਾ ਪ੍ਰੋਗਰਾਮ ਸ਼ੁਰੂ ਕਰਨਗੇ। ਮਨਿਸਟਰੀ ਆਫ਼ ਟਰਾਂਸਪੋਰਟੇਸ਼ਨ ਤੇ ਇਨਫਰਾਸਟਰੱਕਚਰ ਨੇ ਕਿਹਾ ਕਿ ਮੌਜੂਦਾ ਸਮੇਂ ਕਲਾਸ 1 ਲਾਇਸੈਂਸ ਲੈਣ ਵਾਲਿਆਂ ਨੂੰ ਰੋਬੈਸਟ ਟੈਸਟਿੰਗ, ਲਾਜ਼ਮੀ ਏਅਰ ਬਰੇਕ ਟਰੇਨਿੰਗ, ਅਤੇ ਡਰਾਈਵਰ ਰਿਕਾਰਡ ਸਕਰੀਨਿੰਗ ਵਰਗੇ ਪੜਾਵਾਂ ਵਿੱਚ ਲੰਘਣਾ ਪਵੇਗਾ। ਮਨਿਸਟਰੀ ਅਨੁਸਾਰ ਸੂਬੇ ਦੇ ਕਲਾਸ 1 ਕਮਰਸ਼ੀਅਲ ਡਰਾਈਵਰ ਟਰੇਨਿੰਗ ਸਟੈਂਡਰਡਜ਼ ਦਾ ਨਿਰੀਖਣ ਕਰਕੇ ਇਸ ਵਿੱਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣਗੀਆਂ। ਸੂਬਾ ਸਰਕਾਰ ਵੱਲੋਂ ਵੀ ਇਹ ਕਿਹਾ ਗਿਆ ਕਿ ਉਹ ਟਰਾਂਸਪੋਰਟ ਕੈਨੇਡਾ ਦੇ ਐਲਾਨੇ ਗਏ ਐਮ ਈ ਐਲ ਟੀ ਦੇ ਨੈਸ਼ਨਲ ਸਟੈਂਡਰਡ ਦੀ ਹਮਾਇਤ ਕਰਦੀ ਹੈ ਅਤੇ ਅਗਲੇ ਸਾਲ ਦੇ ਸ਼ੁਰੂ ਵਿੱਚ ਕੈਨੇਡੀਅਨ ਕੌਂਸਲ ਆਫ਼ ਮੋਟਰ ਟਰਾਂਸਪੋਰਟ ਐਡਮਨਿਸਟਰੇਟਰਜ਼ ਸਮੇਤ ਪ੍ਰੋਵਿੰਸ਼ੀਅਲ ਜੁਰੀਸਡਿਕਸ਼ਨ ਨਾਲ ਭਾਗੇਦਾਰੀ ਕਰ ਕੇ ਪ੍ਰੋਗਰਾਮ ਉਲੀਕ ਲੈਣਗੇ। ਬੀ ਸੀ ਟਰੱਕਿੰਗ ਐਸੋਸੀਏਸ਼ਨ (ਬੀ ਸੀ ਟੀ ਏ) ਦੇ ਸੰਚਾਰ ਸਪੈਸ਼ਲਿਸਟ ਸ਼ੈਲੀ ਮਿਕਗਿੰਨੈੱਸ ਦਾ ਕਹਿਣਾ ਸੀ ਕਿ ਅਸਲੀਅਤ ਇਹ ਹੈ ਕਿ ਨੈਸ਼ਨਲ ਸਟੈਂਡਰਡ ਵਿੱਚ ਹਿੱਲ ਸਾਈਡ ਤੋਂ ਹੇਠਾਂ ਆਉਣ ਵਾਲੀ ਇੱਕ ਵੱਡੀ ਮੁਸ਼ਕਿਲ ਅੰਕਿਤ ਨਹੀਂ ਹੈ। ਉਹਨੇ ਸਵਾਲ ਕੀਤਾ ਕਿ ਕੀ ਤੁਸੀਂ ਇੱਕ ਕੌਮੀ ਪ੍ਰੋਗਰਾਮ ਵਿੱਚ ਬੀ ਸੀ ਦੀਆਂ ਸਾਰੀਆਂ ਲੋੜੀਂਦੀਆਂ ਮੱਦਾਂ ਕਵਰ ਕਰਦੇ ਹੋ, ਅਤੇ ਕੀ ਤੁਸੀਂ ਹਰੇਕ ਸੂਬੇ ਦੀ ਲੋੜਾਂ ਅਨੁਸਾਰ ਇਸ ਨੂੰ ਡੀਜ਼ਾਈਨ ਕੀਤਾ ਹੈ? ਬੇਸ਼ਕ ਇੱਕ ਸੂਬੇ ਦੇ ਮਿਆਰਾਂ ਅਨੁਸਾਰ ਸਿਖਿਅਤ ਡਰਾਈਵਰ ਕੈਨੇਡਾ ਭਰ ਵਿੱਚ ਟਰੱਕ ਚਲਾ ਸਕਦਾ ਹੈ ਪਰ ਮੈਨੀਟੋਬਾ ਜਾਂ ਸਸਕੈਚਾਵਿਨ ਸੂਬਿਆਂ ਵਿੱਚ ਟਰੇਨਿੰਗ ਲੈਣ ਵਾਲੇ ਡਰਾਈਵਰ ਨੇ ਪਹਾੜੀ ਰਸਤਿਆਂ ਉੱਤੇ ਟਰੇਨਿੰਗ ਨਹੀਂ ਲਈ ਹੁੰਦੀ। ਉਹਨੇ ਕਿਹਾ ਕਿ ਸਾਡਾ ਵਿਸ਼ਵਾਸ਼ ਹੈ ਕਿ ਡਰਾਈਵਰਾਂ ਲਈ ਪਹਾੜੀ ਰਾਹਾਂ ਦੀਆਂ ਤਿੱਖੀਆਂ ਢਲਾਣਾਂ ਅਤੇ ਬੇਯਕੀਨੀ ਵਾਲੇ ਮੌਸਮ ਕਰਕੇ ਬੀ ਸੀ ਨੂੰ ਆਪਣਾ ਐਮ ਈ ਐਲ ਟੀ ਪ੍ਰੋਗਰਾਮ ਬਨਾਉਣ ਦੀ ਲੋੜ ਹੈ। ਉਹਦਾ ਕਹਿਣਾ ਸੀ ਕਿ ਤਜਰਬੇ ਤੇ ਇੰਡਸਟਰੀ ਦੀਆਂ ਲੋੜਾਂ, ਟਰਾਂਸਪੋਰਟੇਸ਼ਨ ਪ੍ਰੋਫਾਈਲ ਅਤੇ ਸਾਡੇ ਸੂਬੇ ਦੇ ਡਰਾਈਵਰਾਂ ਅਨੁਸਾਰ ਸਾਨੂੰ ਬਹੁਤ ਵੱਡਾ ਧਰਾਤਲ ਕਵਰ ਕਰਨਾ ਪਵੇਗਾ। ਉਹਨੇ ਕਿਹਾ ਕਿ ਅਸੀਂ ਕੈਨੇਡਾ ਦਾ ਏਸ਼ੀਆ-ਪੈਸੇਫਿਕ ਗੇਟਵੇਅ ਹਾਂ ਜਿਥੇ ਬਹੁਤ ਸਾਰੀਆਂ ਬੰਦਰਗਾਹਾਂ ਦੇ ਪੋਰਟ, ਪਹਾੜੀ ਰਸਤੇ ਅਤੇ ਅਣ-ਕਿਆਸੇ ਮੌਸਮ ਸਮੇਤ ਸਮੁੰਦਰੀ ਰਾਹ ਤੇ ਇੰਨਲੈਂਡ ਫੈਰੀਜ਼ ਹਨ। ਇਸ ਲਈ ਕਲਾਸਰੂਮ ਜਾਂ ਕੈਬ ਵਿੱਚ ਅਸੀਂ ਅਜਿਹੀ ਟਰੇਨਿੰਗ ਦਿੰਦੇ ਹਾਂ ਜਿਸ ਦੇ ਸਕਿੱਲਜ਼ ਦੀ ਬੀ ਸੀ ਵਿੱਚ ਵਿਸ਼ੇਸ਼ ਕਰਕੇ ਲੋੜੀਂਦੀ ਹੈ। ਬੀ ਸੀ ਟੀ ਏ ਨੇ ਇਹ ਸਾਫ਼ ਕੀਤਾ ਕਿ ਉਹ ਸੂਬੇ ਦੇ ਐਮ ਈ ਐਲ ਟੀ ਸਟੈਂਡਰਡਜ਼ ਨਿਰਧਾਰਿਤ ਕਰਨ ਲਈ ਆਪਣੀ ਮੁਹਾਰਤ ਤੇ ਜਾਣਕਾਰੀ ਪੇਸ਼ ਕਰਨਾ ਚਾਹੁੰਦੇ ਹਨ ਜਿਸ ਦੀ ਪ੍ਰੋਗਰਾਮ ਵਿੱਚ ਲੋੜ ਲਈ ਉਹਨਾਂ ਨੇ ਸਰਕਾਰ ਅਤੇ ਆਈ ਸੀ ਬੀ ਸੀ ਕੋਲ

ਗੱਲ ਉਠਾਈ ਹੈ। ਐਸੋਸੀਏਸ਼ਨ ਨੇ ਜਨਵਰੀ 2020 ਵਿੱਚ ਆਉਣ ਵਾਲੇ ਨੈਸ਼ਨਲ ਐਮ ਈ ਐਲ ਟੀ ਸਟੈਂਡਰਡਜ਼ ਬਨਾਉਣ ਦਾ ਹਿੱਸਾ ਬਣਨ ਦਾ
ਸਵਾਗਤ ਕੀਤਾ ਹੈ।