ਬੀ ਸੀ-ਐਲਬਰਟਾ ਦੀਆਂ ਡੂੰਘੀਆਂ ਆਰਥਿਕ ਸਾਂਝਾਂ

ਦੀ ਬਿਜਨੈਸ ਕੌਂਸਲ ਆਫ਼ ਬ੍ਰਿਟਿਸ਼ ਕੋਲੰਬੀਆ ਨੇ ਆਪਣੀ 2017 ਦੀ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਬੀ ਸੀ-ਐਲਬਰਟਾ ਦੀਆਂ ਆਰਥਿਕ ਟਾਈਜ਼ ਬਾਰੇ ਜਿਕਰ ਕਰਦਿਆਂ ਕਿਹਾ ਗਿਆ ਹੈ ਕਿ ਦੋਹਾਂ ਸੂਬਿਆ ਦਰਮਿਆਨ ਇਹਨਾਂ ਦੀ ਬਹੁਤ ਮਹੱਤਤਾ ਹੈ। ਦੀ ਬਿਜਨੈਸ ਕੌਂਸਲ ਆਫ਼ ਬ੍ਰਿਟਿਸ਼ ਕੋਲੰਬੀਆ (ਬੀ ਸੀ ਬੀ ਸੀ )ਦੇ ਪ੍ਰਧਾਨ ਤੇ ਸੀ ਈ ਓ ਗਰੈਗ ਡੀ’ਏਵੀਗੋਨ ਨੇ ਕਿਹਾ ਕਿ ਭਾਵੇਂ ਕਿ ਮੂਲ ਰੂਪ ਵਿੱਚ 2017 ਵਿੱਚ ਇਹ ਰਿਪੋਰਟ ਜਾਰੀ ਕੀਤੀ ਗਈ ਸੀ ਪਰ ਇਸ ਵਿਚਲਾ ਡੈਟਾ ਅਜੇ ਵੀ ਨਹੀਂ ਬਦਲਿਆ। ਦੇਸ਼ ਦੇ ਵਿੱਚ ਬੀ ਸੀ ਤੇ ਐਲਬਰਟਾ ਦਰਮਿਆਨ ਗੁਡਜ ਤੇ ਸਰਵਿਸਜ਼ ਸਮਝੌਤਾ ਇੱਕ ਮਜਬੂਤ ਦੋ ਧਿਰੀ ਵਪਾਰ ਰਿਸ਼ਤਿਆਂ ਦਾ ਪ੍ਰਮਾਣ ਹੈ ਅਤੇ ਇਹੀ ਲੋਕਾਂ ਦੀ ਦੋ ਤਰਫਾ ਸਮਝ ਦਾ ਸੱਚ ਹੈ।
ਇਸ ਅੱਪਡੇਟ ਕੀਤੀ ਰਿਪੋਰਟ ਵਿੱਚ ਹੇਠ ਲਿਖੇ ਪਹਿਲੂ ਸ਼ਾਮਿਲ ਹਨ:
• ਬੀ ਸੀ ਤੇ ਐਲਬਰਟਾ ਦਰਮਿਆਨ ਟਰੇਡ ਹੋਈਆਂ ਵਸਤਾਂ ਦੀ ਕੀਮਤ 30 ਬਿਲੀਅਨ ਡਾਲਰ ਤੋਂ ਵੱਧ।
• ਬੀ ਸੀ ਵੱਲੋਂ ਐਲਬਰਟਾ ਨੂੰ ਚੀਨ ਨਾਲੋਂ ਵੀ ਵੱਧ ਵਸਤਾਂ ਐਕਸਪੋਰਟ ਕੀਤੀਆਂ ਅਤੇ ਇਸੇ ਤਰਾਂ ਐਲਬਰਟਾ ਨੇ ਏਸ਼ੀਆ ਨੂੰ ਭੇਜੀਆਂ ਜਾਂਦੀਆਂ ਵਸਤਾਂ ਨਾਲੋਂ ਵੀ ਵੱਧ ਬੀ ਸੀ ਨੂੰ ਭੇਜੀਆਂ।
• ਦੋਹਾਂ ਸੂਬਿਆਂ ਦਰਮਿਆਨ ਐਕਸਪੋਰਟ ਕੀਤੀਆਂ ਸੇਵਾਵਾਂ ਵਸਤਾਂ ਦੀ ਕੀਮਤ ਨਾਲੋਂ ਵੱਧ।
• ਬੀ ਸੀ ਅਤੇ ਐਲਬਰਟਾ ਸੂਬਿਆਂ ਵਿੱਚ ਕੈਨੇਡਾ ਦੇ ਕਿਸੇ ਵੀ ਦੂਜੇ ਦੋ ਸੂਬਿਆਂ ਨਾਲੋਂ ਵੱਧ ਮਾਈਗਰੇਸ਼ਨ ਹੋਈ।
• ਦੋਹਾਂ ਸੂਬਿਆਂ ਦਰਮਿਆਨ ਟਰੇਡ, ਕੈਪੀਟਲ ਫਲੋਅ, ਮਾਈਗਰੇਸ਼ਨ, ਅਤੇ ਅੰਤਰਰਾਜੀ ਰੁਜ਼ਗਾਰ ਨੇ ਆਰਥਿਕ ਉਭਾਰ ਅਤੇ ਖੁਸ਼ਹਾਲੀ ਨੂੰ ਹੁਲਾਰਾ ਦਿੱਤਾ। ਇਹ ਸੰਬੰਧ ਅਤੇ ਆਰਥਿਕ ਲਾਭ ਨਿਊ ਵੈਸਟ ਪਾਰਟਨਰਸ਼ਿਪ ਐਗਰੀਮੈਂਟ ਤਹਿਤ ਵਧਾਏ ਗਏ।
ਇਸ ਰਿਪੋਰਟ ਦੇ ਲੇਖਕ ਅਤੇ ਬੀ ਸੀ ਬੀ ਸੀ ) ਦੇ ਉਪ-ਪ੍ਰਧਾਨ ਤੇ ਮੁੱਖ ਅਰਥਸ਼ਾਸ਼ਤਰੀ ਕੇਨ ਪੀਕੋਕ ਨੇ ਕਿਹਾ ਕਿ ਉਕਤ ਸੂਬਿਆਂ ਵਿੱਚ ਆਰਥਿਕ ਗਤੀਵਿਧੀਆਂ ਨਾਲ ਖੁਸ਼ਹਾਲੀ ਤੇ ਤਰੱਕੀ ਵਿੱਚ ਵਾਧਾ ਹੋਇਆ ਹੈ। ਦੋਹਾਂ ਸੂਬਿਆਂ ਦੇ 25 ਟੋਪ ਦੇ ਐਕਸਪੋਰਟ ਦਰਸਾਉਂਦੇ ਹਨ ਕਿ ਇਹਨਾਂ ਵਿੱਚ ਤੇਲ ਤੇ ਕੁਦਰਤੀ ਗੈਸ ਪ੍ਰਮੁੱਖ ਵਸਤਾਂ ਰਹੀਆਂ। ਬੀ ਸੀ ਵੱਲੋਂ ੨.6 ਬਿਲੀਅਨ ਅਤੇ ਐਲਬਰਟਾ ਵੱਲੋਂ ੨.2 ਬਿਲੀਅਨ ਮੁੱਲ ਦਾ ਰਿਫ਼ਾਇੰਡ ਪੈਟਰੋਲੀਅਮ ਅਤੇ ਕੁਦਰਤੀ ਗੈਸ ਕੀਤੀਆਂ ਜਾ ਰਹੀਆਂ ਹਨ। ਜਦ ਕਿ ਇਹਨਾਂ ਸੂਬਿਆਂ ਵੱਲੋਂ ਚੀਨ ਤੇ ਏਸ਼ੀਆਈ ਮੁਲਕਾਂ ਨੂੰ ਵਸਤਾਂ ਦਰਾਮਦ ਕਰਨ ਦੀ ਰਫਤਾਰ ਅੰਤਰਰਾਜੀ ਵਪਾਰ ਨਾਲੋਂ ਘੱਟ ਹੈ। ਪੀਕੋਕ ਨੇ ਕਿਹਾ ਕਿ ਬੀ ਸੀ ਏਸ਼ੀਆ ਨੂੰ ਵਸਤਾਂ ਦਰਾਮਦ ਕਰਨ ਦਾ ਗੇਟਵੇਅ ਹੋਣ ਕਰਕੇ 2 ਬਿਲੀਅਨ ਡਾਲਰ ਹਰ ਸਾਲ ਟਰਾਂਸਪੋਰਟ ਤੇ ਹੋਰ ਸੇਵਾਵਾਂ ਐਲਬਰਟਾ ਨੂੰ ਦੇਣ ਲਈ ਬਣਾਉਂਦਾ ਹੈ। ਬੀ ਸੀ ਤੇ ਐਲਬਰਟਾ ਵਾਹਿਦ ਅਜਿਹੇ ਸੂਬੇ ਹਨ ਜਿਨਾਂ ਦੀ ਜੀ ਡੀ ਪੀ ਗਰੋਥ ਕ੍ਰਮਵਾਰ ੨.5 ਤੇ ੨.2 ਹੈ ਜਿਹੜੀ ਪੂਰੇ ਕੈਨੇਡਾ ਨਾਲੋਂ ਵੱਧ ਹੈ। ਪਿਛਲੇ 10 ਸਾਲਾਂ ਵਿੱਚ 225,000 ਲੋਕਾਂ ਨੇ ਐਲਬਰਟਾ ਅਤੇ 253,000 ਲੋਕਾਂ ਨੇ ਬੀ ਸੀ ਵਿੱਚ ਮਾਈਗਰੇਸ਼ਨ ਕੀਤੀ। ਦੀ ਬਿਜਨੈਸ ਕੌਂਸਲ ਆਫ਼ ਬ੍ਰਿਟਿਸ਼ ਕੋਲੰਬੀਆ (ਬੀ ਸੀ ਬੀ ਸੀ )ਦੇ ਪ੍ਰਧਾਨ ਤੇ ਸੀ ਈ ਓ ਗਰੈਗ ਡੀ’ਏਵੀਗੋਨ ਨੇ ਕਿਹਾ ਕਿ ਆਰਥਿਕ, ਜਨਤਕ, ਤੇ ਬਿਜਨੈਸ ਅਜਿਹੀਆਂ ਟਾਈਜ਼ ਹਨ ਜਿਹੜੀਆਂ ਪਰਿਵਾਰ, ਭਾਈਚਾਰੇ ਤੇ ਉਦਯੋਗ ਨੂੰ ਬੰਨ ਕੇ ਰੱਖਦੀਆਂ ਹਨ। ਉਹਨਾਂ ਕਿਹਾ ਕਿ ਸਾਡੇ ਸਾਂਝੇ ਯਤਨਾਂ ਸਦਕਾ ਹੀ ਦੋਹਾਂ ਸੂਬਿਆਂ ਦੀ ਆਰਥਿਕ ਤਰੱਕੀ ਹੋਈ ਹੈ। ਪਾਈਪਲਾਈਨ ਦੇ ਪਸਾਰ ਦੇ ਮੁੱਦੇ ਤੇ ਦੀ ਬਿਜਨੈਸ ਕੌਂਸਲ ਆਫ਼ ਬ੍ਰਿਟਿਸ਼ ਕੋਲੰਬੀਆ ਨੇ ਰਾਜਨੀਤੀਵਾਨਾਂ ਨੂੰ ਕਿਹਾ ਹੈ ਕਿ ਅਜਿਹਾ ਕੋਈ ਕਦਮ ਨਾ ਚੁੱਕਿਆ ਜਾਵੇ ਜਿਸ ਨਾਲ ਦੋਹਾਂ ਸੂਬਿਆਂ ਦਾ ਵਪਾਰ ਪ੍ਰਭਾਵਿਤ ਹੋਵੇ।