ਫੈਡਰਲ ਵਰਕਫੋਰਸ ਤੇ ਸਰਕਾਰ ਵੱਲੋਂ ਨਿਯੰਤਰਣ ਪ੍ਰਾਪਤ ਟਰਾਂਸਪੋਰਟੇਸ਼ਨ ਸੈਕਟਰ ਲਈ ਵੈਕਸੀਨੇਸ਼ਨ ਯਕੀਨੀ ਬਣਾਉਣ ਦਾ ਸੱਦਾ

ਬੀਤੇ ਦਿਨੀਂ ਇੰਟਰਗਵਰਮੈਂਟਲ ਅਫੇਅਰਜ਼ ਮੰਤਰੀ ਡੌਮੀਨੀਕ ਲੀਬਲਾਂਕ ਤੇ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਇਸ ਪ੍ਰੈੱਸ ਰਲੀਜ਼ ਵਿੱਚ ਆਖਿਆ ਕਿ ਵੈਕਸੀਨੇਸ਼ਨ ਹੀ ਕੈਨੇੇਡੀਅਨਜ਼ ਲਈ ਤੇ ਪਬਲਿਕ ਹੈਲਥ ਦੀ ਹਿਫਾਜ਼ਤ ਲਈ ਕੋਵਿਡ-19 ਦੇ ਖਤਰੇ ਨੂੰ ਘੱਟ ਕਰਨ ਦਾ ਪ੍ਰਭਾਵਸ਼ਾਲੀ ਟੂਲ ਹੈ। ਇਹ ਸਾਡਾ ਸੱਭ ਤੋਂ ਅਹਿਮ ਸੰਦ ਹੈ ਤੇ ਇਸ ਲਈ ਅਸੀਂ ਜਿੰਨੇ ਵੱਧ ਤੋਂ ਵੱਧ ਕੈਨੇਡੀਅਨਾਂ ਨੂੰ ਵੈਕਸੀਨੇਟ ਕਰਨ ਵਿੱਚ ਕਾਮਯਾਬ ਹੋ ਸਕੀਏ ਓਨਾ ਘੱਟ ਹੈ।

ਕੈਨੇਡਾ ਸਰਕਾਰ ਵੱਲੋਂ ਕੀਤੇ ਗਏ ਐਲਾਨ ਵਿੱਚ ਆਖਿਆ ਗਿਆ ਕਿ ਫੈਡਰਲ ਪਬਲਿਕ ਸਰਵਿਸ ਰਾਹੀਂ ਇਸ ਸਾਲ ਸਤੰਬਰ ਦੇ ਅੰਤ ਤੱਕ ਉਹ ਚਾਹੁੰਦੀ ਹੈ ਕਿ ਸੱਭ ਦੀ ਵੈਕਸੀਨੇਸ਼ਨ ਮੁਕੰਮਲ ਹੋ ਜਾਵੇ। ਸਰਕਾਰ ਦਾ ਕਹਿਣਾ ਹੈ ਕਿ ਵੈਕਸੀਨੇਸ਼ਨ ਹੀ ਸਾਡੀ ਰੱਖਿਆ ਦਾ ਇੱਕ ਮਾਤਰ ਸਾਧਨ ਹੈ ਤੇ ਜਿਹੜੇ ਲੋਕ ਅਜੇ ਤੱਕ ਵੈਕਸੀਨੇਟ ਨਹੀਂ ਹੋ ਸਕੇ ਹਨ ਉਨ੍ਹਾਂ ਲਈ ਹਰੇਕ ਸਥਿਤੀ ਵਿੱਚ ਬਦਲਵੇਂ ਮਾਪਦੰਡ ਜਿਵੇਂ ਕਿ ਟੈਸਟਿੰਗ ਤੇ ਸਕਰੀਨਿੰਗ ਅਪਣਾਇਆ ਜਾਣਾ ਜ਼ਰੂਰੀ ਹੈ। ਇਸ ਨਾਲ ਹੀ ਅਸੀਂ ਕੋਵਿਡ-19 ਦੇ ਖਤਰੇ ਨੂੰ ਖ਼ਤਮ ਕਰਨ ਵਿੱਚ ਕਾਮਯਾਬੀ ਹਾਸਲ ਕਰ ਸਕਦੇ ਹਾਂ।

ਦੋਵਾਂ ਆਗੂਆਂ ਨੇ ਆਖਿਆ ਕਿ ਦੇਸ਼ ਦੀ ਸੱਭ ਤੋਂ ਵੱਡੀ ਇੰਪਲੌਇਰ ਹੋਣ ਨਾਤੇ ਕੈਨੇਡਾ ਸਰਕਾਰ ਨੇ, ਪਬਲਿਕ ਸਰਵੈਂਟਸ ਤੇ ਸਾਡੀਆਂ ਕਮਿਊਨੀਟੀਜ਼, ਕੈਨੇਡਾ ਭਰ ਤੇ ਦੁਨੀਆ ਭਰ ਵਿੱਚ ਜਿੱਥੇ ਵੀ ਰਹਿੰਦੀਆਂ ਹਨ ਤੇ ਕੰਮ ਕਰਦੀਆਂ ਹਨ, ਦੀ ਸਿਹਤ ਤੇ ਸੇਫਟੀ ਦੀ ਹਿਫਾਜ਼ਤ ਕਰਕੇ ਲੀਡਰਸਿ਼ਪ ਵਾਲੀ ਭੂਮਿਕਾ ਨਿਭਾਉਣ ਦੀ ਵਚਨਬੱਧਤਾ ਪ੍ਰਗਟਾਈ ਹੈ।

ਇਸ ਤੋਂ ਇਲਾਵਾ ਇਸ ਸਾਲ ਦੇ ਅੰਤ ਜਾਂ ਹੱਦ ਅਕਤੂਬਰ ਦੇ ਖ਼ਤਮ ਹੋਣ ਤੋਂ ਪਹਿਲਾਂ ਕੈਨੇਡਾ ਸਰਕਾਰ ਫੈਡਰਲ ਪੱਧਰ ਉੱਤੇ ਨਿਯੰਤਰਿਤ ਏਅਰ, ਰੇਲ ਤੇ ਮਰੀਨ ਟਰਾਂਸਪੋਰਟੇਸ਼ਨ ਸੈਕਟਰਜ਼ ਵਿਚਲੇ ਕਰਮਚਾਰੀਆਂ ਲਈ ਵੈਕਸੀਨੇਸ਼ਨ ਜ਼ਰੂਰੀ ਕਰ ਰਹੀ ਹੈ। ਵੈਕਸੀਨੇਸ਼ਨ ਦੀ ਇਹ ਸ਼ਰਤ ਕੁੱਝ ਟਰੈਵਲਰਜ਼ ਲਈ ਵੀ ਰੱਖੀ ਗਈ ਹੈ, ਜਿਸ ਵਿੱਚ ਸਾਰੇ ਕਮਰਸ਼ੀਅਲ ਏਅਰ ਟਰੈਵਲਰਜ਼, ਇੰਟਰਪ੍ਰੋਵਿੰਸ਼ੀਅਲ ਟਰੇਨਜ਼ ਦੇ ਪੈਸੈਂਜਰਜ਼ ਤੇ ਵੱਡੇ ਮਰੀਨ ਵੈਸਲਜ਼-ਜਿਨ੍ਹਾਂ ਵਿੱਚ ਰਾਤ ਠਹਿਰਣ ਦਾ ਪ੍ਰਬੰਧ ਹੁੰਦਾ ਹੈ, ਜਿਵੇਂ ਕਿ ਕਰੂਜ਼ ਸਿ਼ੱਪਜ਼- ਦੇ ਪੈਸੈਂਜਰਜ਼ ਆਦਿ ਸ਼ਾਮਲ ਹਨ।

ਇਸ ਦੇ ਨਾਲ ਹੀ ਬਾਰਗੇਨਿੰਗ ਏਜੰਟਸ ਤੇ ਟਰਾਂਸਪੋਰਟੇਸ਼ਨ ਸੈਕਟਰ ਆਪਰੇਟਰਜ਼ ਸਮੇਂ ਕਈ ਸਟੇਕਹੋਲਡਰਜ਼ ਲਈ ਵੀ ਵੈਕਸੀਨੇਸ਼ਨ ਲਾਜ਼ਮੀ ਕੀਤੀ ਗਈ ਹੈ।ਇਸ ਸਬੰਧ ਵਿੱਚ ਪੇਸ਼ਕਦਮੀਆਂ ਸ਼ੁਰੂ ਕਰਨ ਦੇ ਨਾਲ ਹੀ ਹਰ ਵੇਰਵੇ ਵੀ ਸਾਂਝੇ ਕੀਤੇ ਜਾਣਗੇ। ਕੈਨੇਡਾ ਸਰਕਾਰ ਇਹ ਵੀ ਚਾਹੁੰਦੀ ਹੈ ਕਿ ਕ੍ਰਾਊਨ ਕਾਰਪੋਰੇਸ਼ਨਜ਼ ਤੇ ਫੈਡਰਲ ਸਰਕਾਰ ਵੱਲੋਂ ਨਿਯੰਤਰਿਤ ਸੈਕਟਰ ਦੇ ਇੰਪਲੌਇਰਜ਼ ਵੀ ਆਪਣੇ ਮੁਲਾਜ਼ਮਾਂ ਦੀ ਵੈਕਸੀਨੇਸ਼ਨ ਯਕੀਨੀ ਬਣਾਉਣ। ਇਸ ਸਬੰਧੀ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਸਰਕਾਰ ਇਨ੍ਹਾਂ ਇੰਪਲੌਇਰਜ਼ ਨਾਲ ਵੀ ਰਲ ਕੇ ਕੰਮ ਕਰੇਗੀ।

ਵੈਕਸੀਨੇਸ਼ਨ ਕੈਂਪੇਨ ਦੇ ਸ਼ੁਰੂ ਹੋਣ ਸਮੇਂ ਦਸੰਬਰ ਦੇ ਅੱਧ ਵਿੱਚ, ਕੋਵਿਡ-19 ਦੇ 1ਫੀ ਸਦੀ ਮਾਮਲੇ ਅਜਿਹੇ ਸਨ ਜਿਹੜੇ ਵੈਕਸੀਨ ਰਾਹੀਂ ਪੂਰੀ ਤਰ੍ਹਾਂ ਸੁਰੱਖਿਅਤ ਸਨ। ਕੋਵਿਡ-19 ਦੇ ਤੇਜ਼ੀ ਨਾਲ ਫੈਲਣ ਵਾਲੇ ਵੇਰੀਐਂਟਸ ਆਫ ਕਨਸਰਨ ਦੌਰਾਨ ਅਰਥਚਾਰੇ ਨੂੰ ਲੀਹ ਉੱਤੇ ਲੈ ਕੇ ਆਉਣ ਲਈ ਕੈਨੇਡਾ ਨੂੰ ਜਿਸ ਸਥਿਰਤਾ ਦੀ ਲੋੜ ਹੈ ਉਹ ਵੈਕਸੀਨੇਸ਼ਨ ਦਾ ਸਮੁੱਚਾ ਪੱਧਰ ਹੀ ਲੈ ਕੇ ਆ ਸਕਦਾ ਹੈ। ਕੈਨੇਡਾ ਵਿੱਚ 71 ਫੀ ਸਦੀ ਯੋਗ ਲੋਕਾਂ ਤੋਂ ਵੱਧ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਹਨ ਤੇ 82 ਫੀ ਸਦੀ ਤੋਂ ਵੱਧ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ੌਟ ਲੱਗ ਚੁੱਕਿਆ ਹੈ। ਪਰ ਇਸ ਦੇ ਬਾਵਜੂਦ ਅਜੇ ਵੀ ਕੈਨੇਡਾ ਵਿੱਚ 6 ਮਿਲੀਅਨ ਯੋਗ ਲੋਕ ਵੈਕਸੀਨੇਟਿਡ ਨਹੀਂ ਹਨ।ਸਰਕਾਰ ਵੱਲੋਂ ਸਾਰਿਆਂ ਨੂੰ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕੀਤੀ ਗਈ। ਅਜਿਹਾ ਕਰਨ ਨਾਲ ਸਾਡੀਆਂ ਕਮਿਊਨਿਟੀਜ਼ ਹੀ ਸੁਰੱਖਿਅਤ ਹੋਣਗੀਆਂ।

ਕੈਨੇਡਾ ਸਰਕਾਰ ਵੱਲੋਂ ਫੈਡਰਲ ਪੱਧਰ ਤੋਂ ਪਰ੍ਹਾਂ ਹਰਨਾਂ ਆਰਗੇਨਾਈਜ਼ੇਸ਼ਨਜ਼ ਨੂੰ ਵੀ ਸੱਦਾ ਦਿੱਤਾ ਗਿਆ ਹੈ ਕਿ ਉਹ ਵੀ ਆਪਣੀਆਂ ਕੰਮ ਵਾਲੀਆਂ ਥਾਂਵਾਂ ਲਈ ਵੈਕਸੀਨੇਸ਼ਨ ਸਟਰੈਟੇਜੀਜ਼ ਲੈ ਕੇ ਆਉਣ ਤੇ ਪਬਲਿਕ ਹੈਲਥ ਅਧਿਕਾਰੀਆਂ ਅਤੇ ਕੈਨੇਡੀਅਨ ਸੈਂਟਰ ਫੌਰ ਆਕਿਊਪੇਸ਼ਨਲ ਹੈਲਥ ਐਂਡ ਸੇਫਟੀ ਵੱਲੋਂ ਹਾਸਲ ਸਲਾਹ ਤੇ ਸੇਧ ਦੇ ਹਿਸਾਬ ਨਾਲ ਟੀਕਾਕਰਣ ਨੂੰ ਯਕੀਨੀ ਬਣਾਉਣ।