ਫਿਲਿਪਸ ਤੇ ਟੇਮਰੋ ਨੇ ਆਈਡਲ ਫ੍ਰੀ ਸੀਰੀਜ਼ ਏ ਸੀ ਯੂਨਿਟ ਜਾਰੀ ਕੀਤਾ

ਫਿਲਿਪਸ ਤੇ ਟੇਮਰੋ ਇੰਡਸਟਰੀਜ਼ (ਪੀ ਟੀ ਆਈ) ਨੇ ਆਈਡਲ ਫ੍ਰੀ ਸੀਰੀਜ਼ 5000 ਈ ਏ ਪੀ ਯੂ, ਇੱਕ ਵੱਡੀ ਸਮਰੱਥਾ ਵਾਲਾ ਕੂਲਿੰਗ ਇਲੈਕਟ੍ਰਿਕ ਐਗਜ਼ਿਲਰੀ ਪਾਵਰ ਯੂਨਿਟ ਜਾਰੀ ਕੀਤਾ ਹੈ ਜਿਹੜਾ ਕਿ ਇੱਕ ਐਲਾਨ ਮੁਤਾਬਿਕ ਟਰੱਕਰਜ਼ ਨੂੰ ਗਰਮ ਮੌਸਮ ਵਿੱਚ ਆਰਾਮ ਪਹੁੰਚਾਉਣ ਦੇ ਮਕਸਦ ਨਾਲ ਡੀਜ਼ਾਈਨ ਕੀਤਾ ਗਿਆ ਹੈ। ਪੀ ਟੀ ਆਈ ਨੇ ਨਵੀਨਤਮ ਤੇ ਪਰਖੀ ਹੋਈ ਕੰਪਰੈਸਰ ਤਕਨਾਲੋਜੀ ਦੀ ਵਰਤੋਂ ਕਰ ਕੇ ਆਈਡਲ ਮੁਕਤ ਸੀਰੀਜ਼ 5000 ਦਾ ਨਿਰਮਾਨ ਕੀਤਾ ਹੈ ਜਿਹੜੀ ਕਿ ਵਾਲ ਤੇ ਮਾਊਂਟ ਕਰਨ ਮਗਰੋਂ 300 ਸੀ ਐਫ ਐਮ ਤੋਂ ਵੱਧ ਏਅਰ ਫਲੋਅ ਡਿਲਿਵਰ ਕਰਦਾ ਹੈ ਅਤੇ 100 ਡਿਗਰੀ ਤਾਪਮਾਨ ਵਾਲੀਆਂ ਹਾਲਤਾਂ ਵਿੱਚ ਕੈਬਿਨ ਦਾ ਤਾਪਮਾਨ 68 ਡਿਗਰੀ ਬਣਾਈ ਰੱਖਦਾ ਹੈ। ਇਹ ਸਿਸਟਮ ਆਟੋਮੈਟਿਕ ਸਟਾਰਟ-ਸਟਾਪ ਤਕਨਾਲੋਜੀ ਨਾਲ ਬਣਿਆ ਹੈ ਜਿਹੜਾ ਏ ਪੀ ਯੂ ਬੈਟਰੀਜ਼ ਨੂੰ ਚਾਰਜ ਕਰਨ ਦੀ ਜਰੂਰਤ ਵੇਲੇ ਇੰਜਨ ਨੂੰ ਸਟਾਰਟ ਕਰਦਾ ਹੈ ਅਤੇ ਆਲ ਇਲੈਕਟ੍ਰਿਕ ਏ ਪੀ ਯੂ ਨਾਲ 34 ਰੀਸੈੱਟ ਪੀਰੀਅਡ ਬਨਾਉਂਦਾ ਹੈ। ਇਸ ਆਈਡਲ ਮੁਕਤ 5000 ਛੋਟੇ ਸਾਈਜ਼ ਵਿੱਚ, ਲੋਅ ਪ੍ਰੋਫਾਈਲ ਯੂਨਿਟ ਵਿੱਚ ਇੱਕ ਕੰਪਰੇਸਰ ਅਤੇ ਕੰਡੇਂਸਰ ਹੁੰਦਾ ਹੇ ਜਿਹੜਾ ਕੈਬ ਦੇ ਪਿਛਲੇ ਪਾਸੇ ਪਰੈਸਰਵਿੰਗ ਰੇਲ ਤੇ ਬੰਕ ਸਪੇਸ ਦੇ ਹੇਠਾਂ ਲਗਾਇਆ ਜਾਂਦਾ ਹੈ। ਪੀ ਟੀ ਆਈ ਦੇ ਮੁਖੀ ਟਾਮ ਮੋਸਰ ਅਨੁਸਾਰ ਟਰੱਕਰਜ਼ ਦੇ ਸਲੀਪਲੈੱਸ ਰੈਸਟ ਮੌਕੇ ਕੈਬ ਦਾ ਵਧੇਰੇ ਤਾਪਮਾਨ ਹੋਣਾ ਮੁੱਖ ਕਾਰਣ ਹੁੰਦਾ ਹੈ ਜਿਸ ਦਾ ਮਤਲਬ ਵਧੇਰੇ ਤਾਪਮਾਨ ਵਾਲੇ ਇਲਾਕਿਆਂ ਵਿੱਚ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਵਧੇਰੇ ਠੰਡਕ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਫਲੀਟ ਮੈਨੇਜਰਾਂ ਅਤੇ ਡਰਾਈਵਰਾਂ ਵੱਲੋਂ ਮਿਲੀ ਫੀਡ ਬੈਕ ਦੇ ਆਧਾਰ ਤੇ ਅਸੀਂ ਅਜਿਹਾ ਏ ਪੀ ਯੂ ਬਨਾਉਣ ਵਿੱਚ ਸਫ਼ਲ ਹੋਏ ਹਾਂ ਜਿਹੜਾ ਘੱਟ ਮੇਨਟੀਨੈਂਸ ਤੇ ਵਧੇਰੇ ਕਾਰਗੁਜ਼ਾਰੀ ਕਰਦਾ ਹੈ। ਫੀਲਡ ਵਿੱਚ 50,000 ਤੋਂ ਵੱਧ ਘੰਟਿਆਂ ਅਤੇ ਲੈਬ ਟੈਸਟਿੰਗ ਨੇ ਇਹ ਦਰਸਾਇਆ ਹੈ ਕਿ ਵਾਅਦੇ ਮੁਤਾਬਿਕ 5000 ਈ ਏ ਪੀ ਯੂ ਦੇਣ ਵਿੱਚ ਸਫ਼ਲ ਹੋਏ ਹਾਂ। ਆਈਡਲ ਮੁਕਤ ਸੀਰੀਜ਼ 5000 ਈ ਏ ਪੀ ਯੂ ਨੂੰ 80 ਇੰਚ ਸਲੀਪਰ ਵਿੱਚ ਆਰ-2 ਇੰਸੂਲੇਸ਼ਨ ਨਾਲ ਪੁੱਲਡਾਊਨ ਅਤੇ ਰਨਡਾਊਨ ਲਈ ਟੈਸਟ ਕੀਤਾ ਗਿਆ ਸੀ। ਇਸ ਨੇ ਸਲੀਪਰ ਨੂੰ ਪੰਜ ਮਿੰਟ ਤੋਂ ਵੀ ਪਹਿਲਾਂ ਸਲੀਪਰ ਨੂੰ 73 ਡਿਗਰੀ ਤੱਕ ਠੰਡਾ ਕਰ ਦਿੱਤਾ ਸੀ ਜਿਥੇ ਕਿ 95 ਡਿਗਰੀ ਤਾਪਮਾਨ ਸੀ ਅਤੇ ਇਸ ਸਮੇਂ ਦੌਰਾਨ ਟਰੱਕ ਕੇਵਲ ਇੱਕ ਵਾਰ ਹੀ ਸਟਾਰਟ ਹੋਇਆ ਸੀ