ਫਲੀਟਾਂ ਵੱਲੋਂ ਸੇਫ਼ਟੀ ਤਕਨੀਕਾਂ ਨੂੰ ਅਪਨਾਉਣ ਵਿੱਚ ਹੋਇਆ ਵਾਧਾ

ਫਲੀਟਾਂ ਵੱਲੋਂ ਸੇਫ਼ਟੀ ਤਕਨੀਕਾਂ ਨੂੰ ਅਪਨਾਉਣ ਵਿੱਚ ਹੋਇਆ ਵਾਧਾ
ਫਲੀਟਾਂ ਵੱਲੋਂ ਸੇਫ਼ਟੀ ਤਕਨੀਕਾਂ ਨੂੰ ਅਪਨਾਉਣ ਵਿੱਚ ਹੋਇਆ ਵਾਧਾ

ਵੱਖ ਵੱਖ ਸੁਰੱਖਿਆ ਸਾਜ਼ੋ-ਸਮਾਨ ਤੇ ਤਕਨਾਲੋਜੀ ਸਪਲਾਇਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਿਉਂ ਜਿਉਂ ਫਲੀਟਾਂ ਨੂੰ ਸੁਰੱਖਿਆ ਤਕਨੀਕਾਂ ਅਪਨਾਉਣ ਦੇ ਫਾਇਦਿਆਂ ਬਾਰੇ ਸਮਝ ਆ ਰਹੀ ਹੈ ਟਰੱਕਿੰਗ ਇੰਡਸਟਰੀ ਵਿੱਚ ਸੁਰੱਖਿਆ ਮਾਪਦੰਡ ਅਪਨਾਉਣ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਡਬਲਯੂ ਏ ਬੀ ਸੀ ਓ ਦੇ ਅਮਰੀਕਾ ਖਿੱਤੇ ਦੇ ਮੁੱਖੀ ਜੋਨ ਮੋਰੀਸਨ ਨੇ ਕਿਹਾ ਕਿ ਦਸ ਸਾਲ ਪਹਿਲਾਂ ਸਾਨੂੰ ਸੁਰੱਖਿਆ ਬਾਰੇ ਸਮਝਾਉਣ ਲਈ ਬਹੁਤ ਤਰੱਦਦ ਕਰਨਾ ਪੈਂਦਾ ਸੀ ਜਿਸ ਦਾ ਅਸਰ ਹੁਣ ਵੇਖਣ ਨੂੰ ਮਿਲ ਰਿਹਾ ਹੈ। ਹੁਣ ਤਾਂ ਟਰੱਕ ਨਿਰਮਾਤਾਵਾਂ ਨੇ ਵੀ ਕੁਝ ਵਿਸ਼ੇਸ਼ ਸੁਰੱਖਿਆ ਤਕਨੀਕਾਂ ਮੁਹੱਈਆ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਨੈਵੀਸਟਾਰ ਦੇ ਅੋਨ-ਹਾਈਵੇਅ ਹੈਵੀ ਮਾਰਕੀਟਿੰਗ ਡਾਇਰੈਕਟਰ ਜਿੰਮ ਨੈਚਟਮੈਨ ਨੇ ਕਿਹਾ ਕਿ ਬਹੁਗਿਣਤੀ ਗ੍ਰਾਹਕ ਹੁਣ ਪ੍ਰੀਮੀਅਮ ਸਿਸਟਮ ਲਗਵਾ ਕੇ ਅੱਪਗਰੇਡ ਕਰਵਾ ਰਹੇ ਹਨ। ਇੱਕ ਨਵੇਂ ਟਰੱਕ ‘ਤੇ ਕੋਲੀਜ਼ਨ ਮਿਟੀਗੇਸ਼ਨ ਸਿਸਟਮ ਲਗਵਾ ਕੇ ਹਾਦਸਾ ਰੋਕ ਕੇ ਵੱਡੀ ਬੱਚਤ ਕੀਤੀ ਜਾ ਸਕਦੀ ਹੈ। ਕੁਝ ਇਸੇ ਤਰਾਂ ਦੀ ਕਹਾਣੀ ਇੱਕ ਹੋਰ ਟਰੱਕ ਨਿਰਮਾਤਾ ਦੀ ਹੈ ਜੋ ਆਪਣੇ ਟਰੱਕ ਨਾਲ ਵੱਖ ਵੱਖ ਸੁਰੱਖਿਆ ਪੈਕੇਜ ਮੁਹੱਈਆ ਕਰਵਾ ਰਹੇ ਹਨ। ਇਹਨਾਂ ਸਪਲਾਇਰਾਂ ਦੇ ਪੈਕੇਜ਼ ਵਿੱਚ ਲੇਨ ਡੀਪਾਰਚਰ ਵਾਰਨਿੰਗ ਸਿਸਟਮ, ਸਟੇਬਿਲਿਟੀ ਕੰਟਰੌਲ, ਆਟੋਮੈਟਿਕ ਐਮਰਜੰਸੀ ਬਰੇਕਿੰਗ, ਬਲਾਈਂਡ ਸਪੌਟ ਅਸਿਸਟੈਂਸ, ਅੋਨ-ਬੋਰਡ ਵੀਡੀਓ, ਅਤੇ ਹੋਰ ਸੰਬੰਧਿਤ ਸਿਸਟਮ ਹੁੰਦੇ ਹਨ। ਡੀ ਟੀ ਐਨ ਏ ਦੇ ਆਟੋਮੈਟਿਕ ਟਰੱਕ ਰੀਸਰਚ ਤੇ ਡੀਵੈਲੋਪਮੈਂਟ ਸੈਂਟਰ ਦੇ ਜੂਨ ਵਿੱਚ ਬਣੇ ਮੈਨੇਜਰ ਨੇ ਕਿਹਾ ਕਿ ਇਹ ਤਕਨਾਲੋਜੀਆਂ ਹੁਣ ਹਰ ਥਾਂ ਮੌਜੂਦ ਹਨ ਜਿਨਾਂ ਨੂੰ ਵਰਤ ਕੇ ਫਲੀਟ ਇਹਨਾਂ ਦੇ ਫਾਇਦੇ ਵੇਖਣ ਲਈ ਰੀਸਰਚ ਕਰ ਸਕਦੇ ਹਨ। ਸਮਿੱਥ ਨੇ ਕਿਹਾ ਕਿ ਪੁਰਾਣੇ ਟਰੱਕਾਂ ਵਾਲੇ ਫਲੀਟ ਵੀ ਆਪਣੇ ਟਰੱਕਾਂ ਤੇ ਨਵੀਆਂ ਤਕਨੀਕਾਂ ਲਗਵਾ ਸਕਦੇ ਹਨ ਜਿਹੜੇ ਨਾ ਕੇਵਲ ਕਿਫ਼ਾਇਤੀ ਹੋਣਗੇ ਸਗੋਂ ਡਰਾਈਵਰਾਂ ਲਈ ਹਾਦਸੇ ਰੋਕਣ ਵਿੱਚ ਵਧੇਰੇ ਸਹਾਈ ਹੋਣਗੇ। ਅਜਿਹਾ ਹੋਣ ਨਾਲ ਇੰਡਸਟਰੀ ਅਤੇ ਡਰਾਈਵਰਾਂ ਨੂੰ ਬਹੁਤ ਵੱਡਾ ਲਾਭ ਹੋ ਸਕਦਾ ਹੈ।