ਪ੍ਰੋਵਿੰਸ਼ੀਅਲ ਟਰੱਕ ਪਾਰਕਿੰਗ ਵਿੱਚ ਨਿਵੇਸ਼ ਕਰਨਾ ਜਾਰੀ ਰੱਖੇਗੀ ਐਮਟੀਓ

Many coins are stacked in a graph shape with family icons for money saving ideas and financial planning insurance.

ਓਨਟਾਰੀਓ ਸਰਕਾਰ ਵੱਲੋਂ ਬੀਤੇ ਦਿਨੀਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਪ੍ਰੋਵਿੰਸ ਭਰ ਵਿੱਚ ਟਰੱਕਾਂ ਦੀ ਪਾਰਕਿੰਗ ਵਿੱਚ ਸੁਧਾਰ ਕਰਨ ਲਈ ਟਰੱਕਿੰਗ ਇੰਡਸਟਰੀ ਵਿੱਚ ਨਿਵੇਸ਼ ਕਰਨਾ ਜਾਰੀ ਰੱਖੇਗੀ। 

ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਨੇ ਆਖਿਆ ਕਿ ਟਰੱਕ ਡਰਾਈਵਰਾਂ ਨੂੰ ਸਾਡੀਆਂ ਸੜਕਾਂ ਉੱਤੇ ਹਰ ਕਿਸਮ ਦੀਆਂ ਵਸਤਾਂ ਦੀ ਢੋਆ ਢੁਆਈ ਲਈ ਘੰਟਿਆਂ ਬੱਧੀ ਸਫਰ ਕਰਨਾ ਪੈਂਦਾ ਹੈ ਤੇ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦੇ ਠਹਿਰਣ ਤੇ ਆਰਾਮ ਕਰਨ ਲਈ ਆਧੁਨਿਕ, ਸੇਫ ਤੇ ਖੁਸ਼ਮਾਹੌਲ ਵਾਲੀ ਥਾਂ ਹੋਵੇ। ਮਹਾਂਮਾਰੀ ਦੌਰਾਨ ਸਾਡੇ ਕੈਰੀਅਰਜ਼ ਤੇ ਡਰਾਈਵਰ ਮਾਰਕਿਟ ਤੱਕ ਹਰ ਲੋੜੀਂਦੀ ਵਸਤੂ ਪਹੁੰਚਾਉਣ ਲਈ ਦਿਨ ਰਾਤ ਅਣਥੱਕ ਮਿਹਨਤ ਕਰ ਰਹੇ ਹਨ ਤੇ ਅਸੀਂ ਉਨ੍ਹਾਂ ਦੀਆਂ ਅਜਿਹੀਆਂ ਕੋਸਿ਼ਸ਼ਾਂ ਦੀ ਸ਼ਲਾਘਾ ਕਰਦੇ ਹਾਂ। ਅਸੀਂ ਤਹੇ ਦਿਲ ਤੋਂ ਉਨ੍ਹਾਂ ਦੀਆਂ ਅਜਿਹੀਆਂ ਕੋਸਿ਼ਸ਼ਾਂ, ਖਾਸਤੌਰ ਉੱਤੇ ਅਜਿਹੇ ਰੁਝੇਵਿਆਂ ਭਰੇ ਛੁੱਟੀਆਂ ਵਾਲੇ ਸੀਜ਼ਨ ਵਿੱਚ, ਦੀ ਸ਼ਲਾਘਾ ਕਰਦੇ ਹਾਂ। 

ਸਰਕਾਰ ਵੱਲੋਂ ਹੁਣ ਤੱਕ ਪ੍ਰਗਟਾਈ ਗਈ ਵਚਨਬੱਧਤਾ ਵਿੱਚ ਮੌਜੂਦਾ 14 ਟਰੱਕ ਰੈਸਟ ਏਰੀਆਜ਼ ਵਿੱਚ ਸਰਕਾਰ ਵੱਲੋਂ ਸੁਧਾਰ ਕੀਤੇ ਜਾਣ, 10 ਨਵੇਂ ਰੈਸਟ ਏਰੀਆਜ਼ ਦਾ ਨਿਰਮਾਣ ਕਰਨ ਤੇ ਚਾਰ ਮੌਜੂਦਾ ਓਨਰੂਟ ਟਰੈਵਲ ਪਲਾਜ਼ਾਜ਼ ਵਿਖੇ 178 ਵਾਧੂ ਟਰੱਕ ਪਾਰਕਿੰਗ ਸਪੇਸਿਜ਼ ਹੋਰ ਜੋੜਨਾ ਸ਼ਾਮਲ ਹੈ।ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਦੇ ਸੀਈਓ ਤੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਮੰਤਰੀ ਮਲਰੋਨੀ ਵੱਲੋਂ ਕੀਤੇ ਗਏ ਇਸ ਐਲਾਨ ਦਾ ਓਟੀਏ ਵੱਲੋਂ ਸਵਾਗਤ ਕੀਤਾ ਜਾਂਦਾ ਹੈ। ਉੱਤਰੀ ਓਨਟਾਰੀਓ ਵਿੱਚ ਐਲਾਨੇ ਗਏ ਸ਼ੁਰੂਆਤੀ ਪ੍ਰੋਜੈਕਟਸ ਸਮੇਤ ਓਨਟਾਰੀਓ ਸਰਕਾਰ ਵੱਲੋਂ ਟਰੱਕ ਰੈਸਟ ਏਰੀਆਜ਼ ਵਰਗੇ ਅਹਿਮ ਮੁੱਦਿਆਂ ਵਿੱਚ ਹਮੇਸ਼ਾਂ ਮਦਦ ਕਰਨ ਦੀ ਵਚਨਬੱਧਤਾ ਪ੍ਰਗਟਾਈ ਗਈ ਹੈ।

ਬੁਨਿਆਦੀ ਢਾਂਚੇ ਵਿੱਚ ਸੁਧਾਰ ਤੋਂ ਇਲਾਵਾ ਸਰਕਾਰ ਤੇ ਇੰਡਸਟਰੀ ਨੇ ਮਨੁੱਖੀ ਸਮਗਲਿੰਗ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੀ ਵਾਅਦਾ ਕੀਤਾ ਹੈ।ਇਹ ਓਨਟਾਰੀਓ ਦੀ ਐਂਟੀ ਹਿਊਮਨ ਟਰੈਫਿਕਿੰਗ ਸਟਰੈਟੇਜੀ ਨਾਲ ਵੀ ਜਾਂਦਾ ਹੈ। ਲਾਸਕੋਵਸਕੀ ਨੇ ਆਖਿਆ ਕਿ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਦੇ ਮੈਂਬਰਜ਼ ਟਰੱਕਰਜ਼ ਅਗੇਂਸਟ ਟਰੈਫਿਕਿੰਗ ਰਾਹੀਂ ਮਨੁੱਖੀ ਸਮਗਲਿੰਗ ਦੇ ਖਿਲਾਫ ਲਾਅ ਐਨਫੋਰਸਮੈਂਟ ਦੀ ਮਦਦ ਕਰ ਰਹੇ ਹਨ। ਜਿਵੇਂ ਕਿ ਮੰਤਰੀ ਮਲਰੋਨੀ ਨੇ ਆਪਣੇ ਬਿਆਨ ਵਿੱਚ ਆਖਿਆ ਕਿ ਓਟੀਏ ਇਸ ਖੇਤਰ ਵਿੱਚ ਵੁਮਨਜ਼ ਟਰੱਕਿੰਗ ਫੈਡਰੇਸ਼ਨ ਦੇ ਕਮਾਲ ਦੇ ਕੰਮ ਤੇ ਲੀਡਰਸਿ਼ਪ ਦੇ ਕੰਮ ਨੂੰ ਮਾਨਤਾ ਦੇਣਾ ਚਾਹੁੰਦੀ ਹੈ।