ਪੇਡ ਮੈਡੀਕਲ ਲੀਵ ਬਾਰੇ ਪ੍ਰਸਤਾਵਿਤ ਰੈਗੂਲੇਸ਼ਨਜ਼ ਨੂੰ ਈਐਸਡੀਸੀ ਨੇ ਕੀਤਾ ਪਬਲਿਸ਼

Close up on a file tab with the word employees plus a note with the text sick leaves, blur effect at the background. Concept image for illustration of sick leave entilement.

ਇੰਪਲੌਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ਈਐਸਡੀਸੀ) ਵੱਲੋਂ ਕੈਨੇਡਾ ਗੈਜ਼ੇਟ ਪਾਰਟ 1 ਵਿੱਚ ਪੇਡ ਮੈਡੀਕਲ ਲੀਵ (10 ਪੇਡ ਸਿੱਕ ਡੇਅਜ਼) ਲਈ ਪ੍ਰਸਤਾਵਿਤ ਰੈਗੂਲੇਸ਼ਨਜ਼ ਨੂੰ ਪਬਲਿਸ਼ ਕੀਤਾ ਗਿਆ ਹੈ। 

ਗੈਜ਼ੇਟ 1 ਤੱਕ ਪਹੁੰਚਦਿਆਂ ਪਹੁੰਚਦਿਆਂ ਚੱਲੇ ਸਲਾਹ ਮਸ਼ਵਰੇ ਦੇ ਦੌਰ ਵਿੱਚ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਨੇ ਕਈ ਮੁੱਦੇ ਉਠਾਏ। ਇਨ੍ਹਾਂ ਵਿੱਚ ਇਸ ਪ੍ਰਸਤਾਵ ਦੇ ਟਰੱਕਿੰਗ ਸੈਕਟਰ ਉੱਤੇ ਪੈਣ ਵਾਲੇ ਅਸਮਾਨ ਵਿੱਤੀ ਪ੍ਰਭਾਵ ਦੇ ਮੁੱਦੇ ਦੇ ਨਾਲ ਨਾਲ ਲੇਬਰ ਦੀ ਘਾਟ ਕਾਰਨ ਕੈਨੇਡੀਅਨ ਸਪਲਾਈ ਚੇਨ ਉੱਤੇ ਵਧਣ ਵਾਲੇ ਇਸ ਦੇ ਪ੍ਰਭਾਵ ਦਾ ਮੁੱਦਾ ਵੀ ਉਠਾਇਆ ਗਿਆ। 

ਇਸ ਪ੍ਰਸਤਾਵ ਰਾਹੀਂ ਜਿਹੜੀਆਂ ਹੋਰ ਤਕਨੀਕੀ ਚੁਣੌਤੀਆਂ ਖੜ੍ਹੀਆਂ ਹੋਣਗੀਆਂ ਉਨ੍ਹਾਂ ਦਾ ਮੁੱਦਾ ਵੀ ਸੀਟੀਏ ਵੱਲੋਂ ਉਠਾਇਆ ਗਿਆ ਜਿਵੇਂ ਕਿ ਡਰਾਈਵਰ ਇੰਕ·ਆਰਗੇਨਾਈਜੇ਼ਸ਼ਨਜ਼, ਜਿਨ੍ਹਾਂ ਦੇ ਕੰਮਕਾਜ ਦਾ ਢੰਗ ਹੀ ਅਸਿਹਯੋਗ ਉੱਤੇ ਟਿਕਿਆ ਹੁੰਦਾ ਹੈ, ਸਹਿਜੇ ਹੀ ਇਨ੍ਹਾਂ ਨਿਯਮਾਂ ਨੂੰ ਅੱਖੋਂ ਪਰੋਖੇ ਕਰ ਦੇਣਗੀਆਂ। ਗੈਜ਼ੇਟ 1 ਵਿੱਚ ਦਰਜ ਪ੍ਰਸਤਾਵ ਵਿੱਚ ਇਨ੍ਹਾਂ ਚਿੰਤਾਵਾਂ ਦਾ ਜਿ਼ਕਰ ਨਹੀਂ ਕੀਤਾ ਗਿਆ।

ਅਗਲੇ ਹਫਤੇ ਸੀਟੀਏ ਵੱਲੋਂ ਆਪਣੇ ਬੋਰਡ ਆਫ ਡਾਇਰੈਕਟਰਜ਼ ਨਾਲ ਮੀਟਿੰਗ ਕੀਤੀ ਜਾਵੇਗੀ ਤੇ ਉਸ ਮੀਟਿੰਗ ਵਿੱਚ ਇਹ ਮੁੱਦੇ ਵਿਚਾਰੇ ਜਾਣਗੇ। ਸੀਟੀਏ 30 ਦਿਨਾਂ ਵਿੱਚ ਟਿੱਪਣੀ ਕਰਨ ਦੇ ਅਰਸੇ ਦੌਰਾਨ ਇਨ੍ਹਾਂ ਮੁੱਦਿਆਂ ਬਾਰੇ ਅਲਾਇੰਸ ਦੀ ਪ੍ਰਤੀਕਿਰਿਆ ਈਐਸਡੀਸੀ ਨੂੰ ਮੁਹੱਈਆ ਕਰਾਵੇਗੀ।

ਿਵੇਂ ਗੈਜ਼ੇਟ ਦੀ ਪ੍ਰਕਿਰਿਆ ਜਾਰੀ ਰਹੇਗੀ, ਸੀਟੀਏ ਆਪਣੇ ਮੈਂਬਰਾਂ ਨੂੰ ਇਸ ਬਾਰੇ ਅਪਡੇਟ ਕਰਦੀ ਰਹੇਗੀ। ਜਿਵੇਂ ਕਿ ਦੱਸਿਆ ਗਿਆ ਹੈ ਪੇਡ ਮੈਡੀਕਲ ਲੀਵ ਪਹਿਲੀ ਦਸੰਬਰ, 2022 ਤੋਂ ਪ੍ਰਭਾਵੀ ਹੋ ਜਾਵੇਗੀ।