ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਡਰਾਈਵਰਾਂ ਦੇ ਕੋਵਿਡ-19 ਸਬੰਧੀ ਟੈਸਟ ਦਾ ਪ੍ਰੋਗਰਾਮ

ਓਨਟਾਰੀਓ ਵਿੱਚ ਕਮਰਸ਼ੀਅਲ ਟਰੱਕ ਡਰਾਈਵਰਾਂ ਤੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਰਨਾਂ ਕਾਮਿਆਂ ਦੇ ਕੋਵਿਡ-19 ਸਬੰਧੀ
ਟੈਸਟ ਦਾ ਪਾਇਲਟ ਪ੍ਰੋਗਰਾਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ|
ਓਟੀਏ ਦੇ ਸੀਨੀਅਰ ਵੀਪੀ ਜੈਫਰੀ ਵੁੱਡ ਨੇ ਆਖਿਆ ਕਿ ਟੈਸਟਿੰਗ ਫੈਸਿਲਿਟੀਜ਼ ਤੱਕ ਸਿੱਧੀ ਪਹੁੰਚ ਰਾਹੀਂ ਓਨਟਾਰੀਓ ਟਰੱਕਿੰਗ
ਐਸੋਸਿਏਸ਼ਨ (ਓਟੀਏ) ਆਪਣੇ ਮੈਂਬਰਾਂ ਨੂੰ ਡਰਾਈਵਰਚੈੱਕ ਨਾਲ ਰਲ ਕੇ ਕੰਮ ਕਰਨ ਲਈ ਹੱਲਾਸ਼ੇਰੀ ਦੇ ਰਹੀ ਹੈ ਤਾਂ ਕਿ ਕੋਵਿਡ-19
ਮਹਾਂਮਾਰੀ ਦੇ ਪਸਾਰ ਨੂੰ ਰੋਕਿਆ ਜਾ ਸਕੇ ਅਤੇ ਉਨ੍ਹਾਂ ਦੀਆਂ ਵਿਆਪਕ ਮੈਨੇਜਮੈਂਟ ਪ੍ਰੈਕਟਿਸਿਜ਼ ਵਿੱਚ ਵਾਧਾ ਕੀਤਾ ਜਾ ਸਕੇ|
ਕੋਵਿਡ-19 ਟੈਸਟਿੰਗ ਲਈ ਡਰਾਈਵਰਚੈੱਕ ਰਾਹੀਂ ਹੇਠ ਲਿਖੇ ਬਦਲ ਉਪਲਬਧ ਹਨ:
• ਕਮਰਸ਼ੀਅਲ ਡਰਾਈਵਰ ਤੇ ਟਰੱਕਿੰਗ ਇੰਡਸਟਰੀ ਨਾਲ ਕੰਮ ਕਰਨ ਵਾਲੇ ਹੋਰ ਮੁਲਾਜ਼ਮ ਏਆਰ ਡਰਾਈਵਰਚੈੱਕ ਕਲੀਨਿਕ
(ਏਆਰ, ਓਨਟਾਰੀਓ ਵਿੱਚ ਫਲਾਇੰਗ ਜੇ ਟਰੱਕ ਸਟੌਪ) ਵਿਖੇ ਟੈਸਟ ਕਰਵਾ ਸਕਦੇ ਹਨ, ਇਹ 5 ਕੋਚਰੇਨ ਡਰਾਈਵ, ਯੂਨਿਟ 5ਏ,
ਏਆਰ, ਓਨਟਾਰੀਓ, ਐਨਓਬੀ 1ਈਓ-ਹਾਈਵੇਅ 401 ਐਗਜ਼ਿਟ 268 ਉੱਤੇ ਸਥਿਤ ਹੈ, ਇੱਥੇ ਸੋਮਵਾਰ ਤੋਂ ਵੀਰਵਾਰ ਸਵੇਰੇ 8:30 ਤੋਂ
ਸ਼ਾਮੀਂ 5:00 ਵਜੇ ਤੱਕ ਅਤੇ ਸੁæੱਕਰਵਾਰ ਨੂੰ ਸਵੇਰੇ 8:30 ਵਜੇ ਤੋਂ ਦੁਪਹਿਰ ਦੇ 4:00 ਵਜੇ ਤੱਕ ਟੈਸਟ ਕੀਤੇ ਜਾਂਦੇ ਹਨ| ਵਾਕ ਇੰਨਜ਼
ਟੈਸਟ ਵੀ ਉਪਲਬਧ ਹਨ|
• ਕਮਰਸ਼ੀਅਲ ਡਰਾਈਵਰ ਤੇ ਟਰੱਕਿੰਗ ਇੰਡਸਟਰੀ ਨਾਲ ਕੰਮ ਕਰਨ ਵਾਲੇ ਹੋਰ ਮੁਲਾਜ਼ਮ ਕਿਚਨਰ ਡਰਾਈਵਰਚੈੱਕ ਕਲੀਨਿਕ, ਜੋ
ਕਿ 31 ਮੈਕਬ੍ਰਾਇਨ ਡਰੇਲ, ਯੂਨਿਟ 8, ਕਿਚਨਰ, ਓਨਟਾਰੀਓ, ਐਨ2ਆਰ 1ਜੇ1 ਉੱਤੇ ਸਥਿਤ ਹੈ, ਵਿਖੇ ਸੋਮਵਾਰ ਤੋਂ ਸੁæੱਕਰਵਾਰ
ਸਵੇਰੇ 8:30 ਤੋਂ ਸ਼ਾਮ ਦੇ 5:00 ਵਜੇ ਤੱਕ ਕਰਵਾ ਸਕਦੇ ਹਨ| ਵਾਕ ਇੰਨਜ਼ ਟੈਸਟ ਵੀ ਉਪਲਬਧ ਹਨ|
• ਮੋਬਾਈਲ ਟੈਸਟਿੰਗ ਬਦਲ ਵੀ ਉਪਲਬਧ ਹਨ| ਡਰਾਈਵਰਚੈੱਕ ਵਿਅਕਤੀਗਤ ਕੈਰੀਅਰਜ਼ ਜਾਂ ਉਸੇ ਇਲਾਕੇ ਵਿੱਚ ਮੌਜੂਦ ਕਈ
ਆਰਗੇਨਾਈਜ਼ੇਸ਼ਨਜ਼ ਨਾਲ ਜੁੜੇ ਡਰਾਈਵਰਾਂ ਤੇ ਹੋਰ ਵਰਕਰਜ਼ ਲਈ ਮੋਬਾਈਲ ਟੈਸਟਿੰਗ ਵੀ ਮੁਹੱਈਆ ਕਰਵਾ ਸਕਦੀ ਹੈ| ਇਸ
ਬਦਲ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ProgramConsultant@DriverCheck.ca ਉੱਤੇ ਸੰਪਰਕ ਕਰੋ|
ਵੁੱਡ ਨੇ ਆਖਿਆ ਕਿ ਓਟੀਏ ਆਪਣੇ ਫਲੀਟਸ ਨੂੰ ਇਹ ਵੀ ਚੇਤੇ ਕਰਵਾਉਣਾ ਚਾਹੁੰਦੀ ਹੈ ਕਿ ਜਿਹੜੇ ਡਰਾਈਵਰ ਜਾਂ ਮੁਲਾਜ਼ਮ ਆਪਣੇ
ਕੋਵਿਡ-19 ਟੈਸਟ ਕਰਵਾਉਂਦੇ ਹਨ, ਉਨ੍ਹਾਂ ਨੂੰ ਆਪਣੇ ਨਤੀਜਿਆਂ ਦੀ ਉਡੀਕ ਕਰਦੇ ਸਮੇਂ ਖੁਦ ਨੂੰ ਸੈਲਫ ਆਈਸੋਲੇਟ ਕਰਨ ਦੀ ਲੋੜ
ਨਹੀਂ ਹੈ ਕਿਉਂਕਿ ਡਰਾਈਵਰਚੈੱਕ ਤੇਜ਼ੀ ਨਾਲ ਇਨ੍ਹਾਂ ਟੈਸਟਸ ਦੀ ਰਿਪੋਰਟ ਦੇ ਰਿਹਾ ਹੈ ਤੇ ਲੋੜ ਪੈਣ ਉੱਤੇ ਸਬੰਧਤ ਡਰਾਈਵਰ ਨੂੰ ਸਖ਼ਤ
ਪ੍ਰਾਈਵੇਸੀ ਪ੍ਰੋਟੋਕਾਲਜ਼ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ|

ਡਰਾਈਵਰਚੈੱਕ ਰਾਹੀਂ ਓਨਟਾਰੀਓ ਪ੍ਰੋਵਿੰਸ ਕੋਵਿਡ-19 ਟੈਸਟਾਂ ਦਾ ਖਰਚਾ ਬਰਦਾਸ਼ਤ ਕਰ ਰਿਹਾ ਹੈ| ਇਸ ਲਈ ਕਿਸੇ ਵੀ ਡਰਾਈਵਰ,
ਵਿਅਕਤੀ ਜਾਂ ਕੰਪਨੀਆਂ ਨੂੰ ਇਸ ਦਾ ਕੋਈ ਖਰਚਾ ਬਰਦਾਸ਼ਤ ਨਹੀਂ ਕਰਨਾ ਹੋਵੇਗਾ|