ਪੀਲ ਰੀਜਨ ਵੱਲੋਂ ਟਰੱਕ ਡਰਾਈਵਰਾਂ ਨੂੰ ਵੀਕੈਂਡ ਉੱਤੇ ਵੈਕਸੀਨੇਸ਼ਨ ਕਰਵਾਉਣ ਦਾ ਦਿੱਤਾ ਜਾ ਰਿਹਾ ਹੈ ਸੱਦਾ

ਪੀਲ ਰੀਜਨ ਵੱਲੋਂ ਟਰੱਕ ਡਰਾਈਵਰਾਂ ਨੂੰ ਵੀਕੈਂਡ ਉੱਤੇ ਲਾਏ ਜਾ ਰਹੇ ਟਰਾਂਸਪੋਰਟੇਸ਼ਨ ਕਲੀਨਿਕ ਰਾਹੀਂ ਵੈਕਸੀਨੇਸ਼ਨ ਕਰਵਾਏ ਜਾਣ ਲਈ ਆਖਿਆ ਜਾ ਰਿਹਾ ਹੈ। ਇਹ ਟਰਾਂਸਪੋਰਟੇਸ਼ਨ ਕਲੀਨਿਕ 17 ਜੁਲਾਈ ਤੇ 18 ਜੁਲਾਈ ਨੂੰ ਇੰਟਰਨੈਸ਼ਨਲ ਸੈਂਟਰ ( 6900 ਏਅਰਪੋਰਟ ਰੋਡ) ਉੱਤੇ ਦੁਪਹਿਰੇ 1:00 ਵਜੇ ਤੋਂ ਰਾਤੀਂ 8:00 ਵਜੇ ਤੱਕ ਲਗਾਇਆ ਜਾਵੇਗਾ।
ਇਸ ਲਈ ਅਪੁਆਇੰਟਮੈਂਟਸ ਪੀਲ ਵੈੱਬਸਾਈਨਟ ਰਾਹੀਂ ਜਾਂ ਹਫਤੇ ਦੇ ਸੱਤੇ ਦਿਨ ਸਵੇਰੇ 8:00 ਵਜੇ ਤੋਂ ਰਾਤ ਦੇ 8:00 ਵਜੇ ਤੱਕ ਪੀਲ ਰੀਜਨ ਨੂੰ 905-791-5202 ਉੱਤੇ ਕਾਲ ਕਰਕੇ ਬੁੱਕ ਕਰਵਾਈਆਂ ਜਾ ਸਕਦੀਆਂ ਹਨ। ਸਿਹਤ ਅਧਿਕਾਰੀਆਂ ਵੱਲੋਂ ਟਰੱਕ ਡਰਾਈਵਰਾਂ ਨੂੰ ਜਲਦ ਤੋਂ ਜਲਦ ਪਹਿਲੀ ਡੋਜ਼ ਲਈ ਅਪੁਆਇੰਟਮੈਂਟਸ ਬੁੱਕ ਕਰਵਾਉਣ ਲਈ ਹੱਲਾਸੇ਼ਰੀ ਦਿੱਤੀ ਜਾ ਰਹੀ ਹੈ ਕਿਉਂਕਿ ਹੁਣ ਵਾਕ ਇਨ ਸਪੌਟਸ ਬਹੁਤ ਹੀ ਸੀਮਤ ਰਹਿ ਗਏ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਆਸ ਕਰ ਰਹੇ ਹਨ ਕਿ ਜਿਸ ਕਿਸੇ ਨੇ ਵੀ ਪਹਿਲੀ ਤੇ ਦੂਜੀ ਡੋਜ਼ ਨਹੀਂ ਲਵਾਈ ਉਹ ਇਸ ਮੌਕੇ ਦਾ ਫਾਇਦਾ ਉਠਾਵੇ ਤੇ ਖੁਦ ਨੂੰ ਵੈਕਸੀਨੇਟ ਕਰਾਵੇ। ਉਨ੍ਹਾਂ ਆਖਿਆ ਕਿ ਅਸੀਂ ਇਸ ਸਮੇਂ ਕੋਵਿਡ-19 ਤੋਂ ਬਚਣ ਲਈ ਤੁਹਾਡੀ ਸੱਭਨਾਂ ਦੀ ਤੇ ਸਾਰਿਆਂ ਦੇ ਪਰਿਵਾਰਾਂ ਦੀ ਵੈਕਸੀਨੇਸ਼ਨ ਕਰਵਾਏ ਜਾਣ ਦੀ ਅਹਿਮੀਅਤ ਬਾਰੇ ਜਾਣਕਾਰੀ ਨਹੀਂ ਦੇ ਸਕਦੇ।
ਇਸ ਦੇ ਨਾਲ ਹੀ ਰੀਜਨ ਵੱਲੋਂ ਹੋਰਨਾਂ ਟਰਾਂਸਪੋਰਟੇਸ਼ਨ ਵਰਕਰਜ਼ ਨੂੰ ਵੀ ਇੰਟਰਨੈਸ਼ਨਲ ਸੈਂਟਰ ਉੱਤੇ 17 ਜੁਲਾਈ ਤੇ 18 ਜੁਲਾਈ ਨੂੰ ਵੈਕਸੀਨੇਸ਼ਨ ਲਈ ਸਵੀਕਾਰਿਆ ਜਾ ਰਿਹਾ ਹੈ। ਅਧਿਕਾਰੀਆਂ ਵੱਲੋਂ ਕਲੀਨਿਕ ਉੱਤੇ ਟਰੱਕਿੰਗ, ਟੈਕਸੀ, ਬੱਸ ਇੰਡਸਟਰੀਜ਼, ਕੁਰੀਅਰ ਸਰਵਿਸਿਜ਼ ਤੇ ਇਸ ਦੇ ਨਾਲ ਹੀ ਊਬਰ ਡਰਾਈਵਰਾਂ, ਜੋ ਕਿ ਕੋਵਿਡ-19 ਵੈਕਸੀਨ ਦੀ ਪਹਿਲੀ ਜਾਂ ਦੂਜੀ ਡੋਜ਼ ਲਈ ਯੋਗ ਹਨ, ਨੂੰ ਵੀ ਵੈਕਸੀਨੇਸ਼ਨ ਕਰਵਾਉਣ ਦਾ ਸੱਦਾ ਦਿੱਤਾ ਗਿਆ ਹੈ।
ਇਹ ਅਪੁਆਇੰਟਮੈਂਟਸ ਪੀਲ ਵੈੱਬਸਾਈਟ ਜਾਂ ਰੀਜਨ ਆਫ ਪੀਲ ਨੂੰ 905-791-5202 ਉੱਤੇ ਹਫਤੇ ਦੇ 7 ਦਿਨ ਸਵੇਰੇ 8:00 ਵਜੇ ਤੋਂ ਰਾਤ ਦੇ 8:00 ਵਜੇ ਤੱਕ ਕਾਲ ਕਰਕੇ ਬੁੱਕ ਕੀਤੀਆਂ ਜਾ ਸਕਦੀਆਂ ਹਨ।