ਪੀਟਰਬਿਲਟ ਮੈਨੀਟੋਬਾ ਆਪਣੀਆਂ ਵਧੀਆਂ ਸੇਵਾਵਾਂ ਲਈ ਕੈਨੇਡਾ ਭਰ ਵਿੱਚੋਂ ਸਬ ਤੋਂ ਸਰਬੋਤਮ ਡੀਲਰ ਐਵਾਰਡ ਨਾਲ ਸਨਮਾਨਤ

295

ਡੈਨਟਨ ,ਟੈਕਸਸ –ਪੀਟਰਬਿਲਟ ਮੈਨੀਟੋਬਾ ਡੀਲਰਸ਼ਿਪ ਨੂੰ ਆਪਣੀਆਂ ਵਧੀਆਂ ਸੇਵਾਵਾਂ ਲਈ ਸਾਲ 2016 ਦਾ ਸਰਵਿਸ ਆਫ ਐਕਸੀਲੈਂਸ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ I
ਮਾਈਕ Conroy, ਪੀਟਰਬਿਲਟ ਦੇ ਡਾਇਰੈਕਟਰ ਨੇ ਕਿਹਾ – ਸਾਡੀ ਸਰਵਿਸ ਦੀ ਵਚਨਵੱਧਤਾ ਅਤੇ ਗਾਹਕ ਸੰਤੁਸ਼ਟੀ ਹੀ ਡੀਲਰਸ਼ਿਪ ਦੀ “true testament” ਦੇ ਤੌਰ ਤੇ ਪਹਿਚਾਣੀ ਗਈ ਹੈ ਅਤੇ ਇਹ ਮਾਨ ਮਿਲਿਆ ਹੈ I
ਪੀਟਰਬਿਲਟ ਮੈਨੀਟੋਬਾ ਦਾ ਆਪਣੀਆਂ ਵਧੀਆਂ ਸੇਵਾਵਾਂ ਲਈ ਇਸ ਮੁਕਾਬਲੇ ਵਿਚ ਸਭ ਤੋਂ ਜ਼ਿਆਦਾ ਸਕੋਰ ਰਿਹਾ ਹੈ I
ਉਨ੍ਹਾਂ ਕਿਹਾ ਕੇ “ਸਾਡੀ ਸਰਵਿਸ ਟੀਮ ਨੇ ਇਸ ਗੱਲ ਦੀ ਮਹੱਤਤਾ ਨੂੰ ਪੂਰੇ ਧਿਆਨ ਵਿਚ ਰੱਖਿਆ ਕੇ ਡੀਲਰਸ਼ਿਪ ਤੇ ਆਏ ਹਰ ਇਕ ਗ੍ਰਾਹਕ ਦਾ ਪੂਰਾ ਧਿਆਨ ਰੱਖਿਆ ਜਾਵੇ ਤੇ PACCAR MX ਇੰਜਣ ਲਈ ਉੱਚ ਪੱਧਰੀ ਸਰਵਿਸ ਪ੍ਰਦਾਨ ਕੀਤੀ ਜਾਵੇ I ਸਾਲਾਨਾ ਐਵਾਰਡ ਸਮਾਰੋਹ ਦੇ ਇਸ ਮੌਕੇ ਤੇ ਐਵਾਰਡ ਹਾਸਲ ਕਰਦੇ ਹੋਏ ਡੀਲਰਸ਼ਿਪ ਦੇ ਮੁਖੀ Doug Danyichuk ਨੇ ਕਿਹਾ ਕੇ ਸਾਨੂ ਪੀਟਰਬਿਲਟ ਡੀਲਰਸ਼ਿਪਸ ਦੇ ਕੈਨੇਡਾ ਭਰ ਦੇ ਨੈੱਟਵਰਕ ਵਿੱਚੋਂ ਸੱਭ ਤੋਂ ਵਧੀਆ ਪਰਫਾਰਮੈਂਸ ਲਈ ਇਹ ਐਵਾਰਡ ਮਿਲਿਆ ਹੈ ਤੇ ਨਾਲ ਹੀ ਭਿਵਿੱਖ ਲਈ ਵੀ ਉਤਸਾਹਿਤਤਾ ਮਿਲੀ ਹੈ ਕੇ ਅਸੀਂ ਆਪਣੀ ਗ੍ਰਾਹਕ ਸੇਵਾ ਨੂੰ ਹੋਰ ਵੀ ਵਧੀਆ ਬਣਾਈਏ I