ਪੀਟਰਬਿਲਟ ਨੇ ਮਾਡਲ 579 ਅਲਟਰਾਲੌਫਟ 10,000ਵੇਂ ਮਾਡਲਦੀ ਡਲਿਵਰੀ ਲਾਂਗ ਹਾਲ ਟਰੱਕਿੰਗ ਨੂੰ ਕੀਤੀ

ਪੀਟਰਬਿਲਟ ਮੋਟਰਜ਼ ਕੰਪਨੀ ਵੱਲੋਂ ਆਪਣੇ 10,000ਵੇਂ ਪੀਟਰਬਿਲਟ ਮਾਡਲ 579 ਅਲਟਰਾਲੌਫਟ ਦੀ ਡਲਿਵਰੀ ਲਾਂਗ ਹਾਲ ਟਰੱਕਿੰਗ ਨੂੰ ਕਰਦਿਆਂ ਹੋਇਆਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ|

ਐਲਬਰਟਵਿੱਲ, ਮੈਨੀਟੋਬਾ ਵਿੱਚ ਸਥਿਤ ਲਾਂਗ ਹਾਲ ਟਰੱਕਿੰਗ ਦੀ ਬਿਹਤਰੀਨ ਕਰ ਗੁਜ਼ਰਨ ਦੀ ਰਵਾਇਤ ਹੀ ਅੱਜ ਉਨ੍ਹਾਂ ਦੇ ਬੁਲੰਦੀ ਉੱਤੇ ਪਹੁੰਚਣ ਦੇ ਮੁਕਾਮ ਦੀ ਸਫਲਤਾ ਤੇ ਵਿਕਾਸ ਦੀ ਪੌੜੀ ਹੈ ਤੇ ਇਸੇ ਸਦਕਾ ਇਹ ਇੰਡਸਟਰੀ ਦੇ ਸੱਭ ਤੋਂ ਭਰੋਸੇਯੋਗ ਤੇ ਪ੍ਰੋਫੈਸ਼ਨਲ ਫਲੀਟਸ ਵਿੱਚੋਂ ਇੱਕ ਹੈ|ਲਾਂਗ ਹਾਲ ਟਰੱਕਿੰਗ ਦੇ ਵਾਈਸ ਪ੍ਰੈਜ਼ੀਡੈਂਟ ਆਫ ਫਲੀਟ ਆਪਰੇਸ਼ਨਜ਼ ਜੋਸ਼ ਹੇਨਸਟਾਕ ਨੇ ਆਖਿਆ ਕਿ 579 ਅਲਟਰਾਲੌਫਟ ਦਾ 10,000ਵਾਂ ਮਾਡਲ ਹਾਸਲ ਕਰਨਾ ਲਾਂਗ ਹਾਲ ਟਰੱਕਿੰਗ ਲਈ ਬਹੁਤ ਮਾਣ ਵਾਲੀ ਗੱਲ ਹੈ| ਉਨ੍ਹਾਂ ਆਖਿਆ ਕਿ ਇਹੋ ਕਾਰਨ ਹੈ ਕਿ ਸਾਡੇ ਫਲੀਟ ਵਿੱਚ 140 ਪੀਟਰਬਿਲਟ ਹਨ|

ਪੀਟਰਬਿਲਟ ਦੇ ਅਸਿਸਟੈਂਟ ਜਨਰਲ ਮੈਨੇਜਰ ਸੇਲਜ਼ ਐਂਡ ਮਾਰਕਿਟਿੰਗ ਰੌਬਰਟ ਵੁੱਡਾਲ ਨੇ ਆਖਿਆ ਕਿ ਸਾਨੂੰ ਲਾਂਗ ਹਾਲ ਟਰੱਕਿੰਗ ਨੂੰ ਪੀਟਰਬਿਲਟ ਦੇ 579 ਅਲਟਰਾਲੌਫਟ ਦਾ 10,000ਵਾਂ ਮਾਡਲ ਪੇਸ਼ ਕਰਦਿਆਂ ਹੋਇਆ ਕਾਫੀ ਖੁਸ਼ੀ ਹੋ ਰਹੀ ਹੈ| ਲਾਂਗ ਹਾਲ ਟਰੱਕਿੰਗ ਦਾ ਪੀਟਰਬਿਲਟ ਬਰੈਂਡ ਨਾਲ ਲੰਮਾਂ ਇਤਿਹਾਸ ਹੈ| ਅਸੀਂ ਲੰਮੇਂ ਸਮੇਂ ਤੋਂ ਚੱਲ ਰਹੀ ਇਸ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ ਤੇ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਫਲੀਟ ਵਿੱਚ ਪੀਟਰਬਿਲਟ ਦੀਆਂ ਵੱਧ ਤੋਂ ਵੱਧ ਗੱਡੀਆਂ ਹੋਣ|

ਜਦੋਂ ਪੀਟਰਬਿਲਟ ਮਾਡਲ 579 ਅਲਟਰਾਲੌਫਟ ਪੇਸ਼ ਕੀਤਾ ਗਿਆ ਸੀ ਤਾਂ ਅਸੀਂ ਟਰੱਕ ਡਰਾਈਵਰਾਂ ਲਈ ਮਾਣ ਤੇ ਕਲਾਸ ਲਿਆਉਣਾ ਚਾਹੁੰਦੇ ਸਾਂ| ਇਸ ਦੇ ਇੰਟੀਰੀਅਰ ਦੀ ਸਮਰੱਥਾ ਇੰਡਸਟਰੀ ਜੋ ਸੱਭ ਤੋਂ ਜ਼ਿਆਦਾ ਹੈ| ਇਹ ਕਈ ਕੰਪਾਰਟਮੈਂਟਸ ਵਾਲੀ 70 ਕਿਊਬਿਕ ਫੀਟ ਤੋਂ ਵੀ ਜ਼ਿਆਦਾ ਥਾਂ ਹੈ, ਇਸ ਵਿੱਚ ਵਾਰਡਰੋਬ ਕਲੋਸੈੱਟ ਤੇ ਕਈ ਕੱਬੀਜ਼ ਹਨ| ਬੜੇ ਹੀ ਸੁਚੱਜੇ ਢੰਗ ਨਾਲ ਲੁਕੋਈ ਗਈ ਫੋਲਡ ਕੀਤੀ ਹੋਈ ਪੌੜੀ ਵੀ ਹੈ ਜਿਸ ਨਾਲ ਉੱਪਰ ਵਾਲੇ ਬੰਕ ਤੱਕ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ਤੇ ਜਦੋਂ ਲੋੜ ਨਾ ਹੋਵੇ ਤਾਂ ਉਸ ਨੂੰ ਲੁਕੋਇਆ ਜਾ ਸਕਦਾ ਹੈ|

ਇਸ ਦੀ ਬਾਹਰੀ ਲੁੱਕ ਐਨੀ ਸੋਹਣੀ ਹੈ ਕਿ 80″ ਅਲਟਰਾਲੌਫਟ ਹਾਈ ਰੂਫ ਇੰਟੈਗਰਲ ਸਲੀਪਰ ਇਸ ਦੀ ਬੋਲਡ, ਆਈਕੌਨਿਕ ਪੀਟਰਬਿਲਟ ਲੁੱਕ ਨੂੰ ਹੋਰ ਵਧਾਉਂਦੇ ਹਨ ਤੇ ਇਸ ਦੇ ਐਰੋਡਾਇਨੈਮਿਕਸ ਨੂੰ ਸੋਧਣ ਦੇ ਨਾਲ ਨਾਲ ਇਸ ਦੇ ਵਜ਼ਨ ਨੂੰ ਵੀ ਦਰੁਸਤ ਰੱਖਦੇ ਹਨ| ਲਾਂਗ ਹਾਲ ਟਰੱਕਿੰਗ ਦੇ ਸੀਈਓ ਜੇਸਨ ਮਾਈਕਲਜ਼ ਨੇ ਆਖਿਆ ਕਿ ਅਸੀਂ ਜਿਨ੍ਹਾਂ ਲੋਕਾਂ ਨਾਲ ਕੰਮ ਕਰਦੇ ਹਾਂ ਤੇ ਸਾਡੇ ਸਾਜ਼ੋ ਸਮਾਨ ਉੱਤੇ ਪੂਰੀ ਤਰ੍ਹਾਂ ਮਾਣ ਕਰਦੇ ਹਾਂ ਤੇ ਸਾਨੂੰ ਪੀਟਰਬਿਲਟ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਦਾ ਹੈ|ਅਸੀਂ ਇਸ ਭਾਈਵਾਲੀ ਨੂੰ ਅੱਗੇ ਵੀ ਤੋਰਨਾ ਚਾਹੁੰਦੇ ਹਾਂ ਕਿਉਂਕਿ ਸਾਡੀਆਂ ਕਦਰਾਂ ਕੀਮਤਾਂ ਸਾਂਝੀਆਂ ਹਨ|ਇਸ ਤੋਂ ਇਲਾਵਾ ਅਸੀਂ ਉੱਚ ਮਿਆਰੀ ਟਰੱਕਾਂ ਨਾਲ ਆਪਣੇ ਕਸਟਮਰਜ਼ ਦੀ ਸੇਵਾ ਜਾਰੀ ਰੱਖਾਂਗੇ|

ਪੀਟਰਬਿਲਟ ਦੇ ਜਨਰਲ ਮੈਨੇਜਰ ਤੇ ਪੀਏਸੀਸੀਏਆਰ ਦੇ ਵਾਈਸ ਪ੍ਰੈਜ਼ੀਡੈਂਟ ਜੇਸਨ ਸਕੂਗ ਨੇ ਆਖਿਆ ਕਿ ਪੀਟਰਬਿਲਟ ਮਾਡਲ 579 ਅਲਟਰਾਲੌਫਟ ਦੇ ਬੇਹੱਦ ਖੂਬਸੂਰਤ ਫੀਚਰ ਤੇ ਇਸ ਦੀ ਉਮਦਾ ਕੁਆਲਿਟੀ ਨੇ ਇਸ ਟਰੱਕ ਨੂੰ ਐਨਾ ਬਿਹਤਰ ਬਣਾ ਦਿੱਤਾ ਹੈ ਕਿ ਡਰਾਈਵਰ ਇਸ ਨੂੰ ਚਲਾਉਣ ਦੀ ਤਾਂਘ ਰੱਖਦੇ ਹਨ ਤੇ ਟਰੱਕ ਕੰਪਨੀਆਂ ਇਨ੍ਹਾਂ ਨੂੰ ਆਪਣੇ ਫਲੀਟ ਵਿੱਚ ਸ਼ਾਮਲ ਕਰਨਾ ਚਾਹੁੰਦੀਆਂ ਹਨ|