ਪੀਐਮਟੀਸੀ ਤੇ ਅਵੀਵਾ ਵੱਲੋਂ ਪ੍ਰਾਈਵੇਟ ਫਲੀਟ ਸੇਫਟੀਲਈ ਐਵਾਰਡਜ਼ ਦਾ ਐਲਾਨ

9 ਸਤੰਬਰ ਨੂੰ ਪੀਐਮਟੀਸੀ ਦੀ ਹੋਈ ਸਾਲਾਨਾ ਕਾਨਫਰੰਸ ਦੌਰਾਨ ਪ੍ਰਾਈਵੇਟ ਮੋਟਰ ਟਰੱਕ ਕਾਉਂਸਲ
ਆਫ ਕੈਨੇਡਾ ਤੇ ਅਵੀਵਾ ਕੈਨੇਡਾ ਵੱਲੋਂ ਪ੍ਰਾਈਵੇਟ ਫਲੀਟ ਸੇਫਟੀ ਲਈ ਐਵਾਰਡਜ਼ ਦਾ ਐਲਾਨ ਕੀਤਾ
ਗਿਆ ਹੈ|
ਇਹ ਮੁਕਾਬਲਾ ਸਾਰੇ ਕੈਨੇਡੀਅਨ ਪ੍ਰਾਈਵੇਟ ਕੈਰੀਅਰਜ਼ ਲਈ ਖੁੱਲ੍ਹਾ ਹੈ, ਇਸ ਵਿੱਚ ਹਿੱਸਾ ਲੈਣ ਲਈ
ਪੀਐਮਟੀਸੀ ਦੀ ਮੈਂਬਰਸ਼ਿਪ ਦੀ ਲੋੜ ਨਹੀਂ ਹੋਵੇਗੀ| ਇਸ ਮੁਕਾਬਲੇ ਦਾ ਫੈਸਲਾ ਆਜ਼ਾਦਾਨਾ ਪੈਨਲ
ਵੱਲੋਂ ਕੀਤਾ ਜਾਵੇਗਾ ਤੇ ਸਬੰਧਤ ਕੰਪਨੀ ਦੀ ਸਮੁੱਚੀ ਸੇਫਟੀ ਵਿਵਸਥਾਂ ਤੇ ਰੋਡ ਰਿਕਾਰਡ ਦਾ
ਮੁਲਾਂਕਣ ਕੀਤਾ ਜਾਵੇਗਾ|
ਪੀਐਮਟੀਸੀ ਦੇ ਮੈਂਬਰਾਂ ਵੱਲੋਂ ਇਨ੍ਹਾਂ ਪ੍ਰਾਈਵੇਟ ਫਲੀਟ ਸੇਫਟੀ ਐਵਾਰਡਜ਼ ਲਈ ਅਵੀਵਾ ਦੇ ਸਹਿਯੋਗ
ਦੀ ਸ਼ਲਾਘਾ ਕੀਤੀ ਗਈ| 1977 ਤੋਂ ਪੀਐਮਟੀਸੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਹ ਐਵਾਰਡ
ਟਰੱਕ ਸੇਫਟੀ ਦੇ ਖੇਤਰ ਵਿੱਚ ਅਵੀਵਾ ਤੇ ਪੀਐਮਟੀਸੀ ਦੀ ਵਚਨਬੱਧਤਾ ਦਾ ਪ੍ਰਤੀਕ ਰਹੇ ਹਨ|
2020 ਐਵਾਰਡ ਜੇਤੂਆਂ ਵਿੱਚ ਵੈਲੈਨਸਟੀਨ ਫੀਡ ਐਂਡ ਸਪਲਾਈ ਅਤੇ ਪਰੈਕਸ਼ੇਅਰ ਕੈਨੇਡਾ
ਇਨਕਾਰਪੋਰੇਸ਼ਨ ਸਾਮਲ ਹਨ| ਪੀਐਮਟੀਸੀ ਦੇ ਪ੍ਰੈਜ਼ੀਡੈਂਟ ਮਾਈਕ ਮਿਲੀਅਨ ਨੇ ਆਖਿਆ ਕਿ ਇਨ੍ਹਾਂ
ਐਵਾਰਡਜ਼ ਲਈ ਅਪਲਾਈ ਕਰਨ ਨਾਲ ਫਲੀਟ ਮੈਨੇਜਰਜ਼ ਇਹ ਪਤਾ ਲਾ ਸਕਦੇ ਹਨ ਕਿ
ਬਿਹਤਰੀਨ ਫਲੀਟਜ਼ ਆਪਣੇ ਸੇਫਟੀ ਪ੍ਰੋਗਰਾਮਾਂ ਨੂੰ ਮੇਨਟੇਨ ਕਰਨ ਲਈ ਕੀ ਕਰਦੇ ਹਨ| ਭਾਵੇਂ
ਤੁਹਾਨੂੰ ਇਹ ਯਕੀਨ ਨਾ ਹੋਵੇ ਕਿ ਤੁਸੀਂ ਐਵਾਰਡ ਜਿੱਤੋਂਗੇ, ਪਰ ਇਸ ਪ੍ਰਕਿਰਿਆ ਵਿੱਚ ਦਾਖਲਾ ਲੈਣਾ
ਹੀ ਬਹੁਤ ਲਾਹੇਵੰਦ ਹੈ|
ਉਨ੍ਹਾਂ ਅੱਗੇ ਆਖਿਆ ਕਿ ਅਵੀਵਾ ਦੇ ਨਾਲ ਪੀਐਮਟੀਸੀ ਵੱਲੋਂ ਇਨ੍ਹਾਂ ਫਲੀਟਜ਼ ਦੀ ਮੈਨੇਜਮੈਂਟ ਤੇ
ਡਰਾਈਵਰਾਂ ਨੂੰ ਵੀ ਵਧਾਈ ਦਿੱਤੀ ਜਾਂਦੀ ਹੈ| ਇਨ੍ਹਾਂ ਫਲੀਟਜ਼ ਸਮੇਤ ਪੀਐਮਟੀਸੀ ਦੀ ਮੈਂਬਰਸ਼ਿਪ
ਵਿੱਚ ਸ਼ਾਮਲ ਕਈ ਹੋਰ ਫਲੀਟਜ਼ ਵੱਲੋਂ ਆਪਣੀਆਂ ਰੋਜ਼ਮਰਾ ਦੀਆਂ ਗਤੀਵਿਧੀਆਂ ਲਈ ਰੋਡ ਸੇਫਟੀ
ਨੂੰ ਮੁੱਖ ਤਰਜੀਹ ਦਿੱਤੀ ਜਾਂਦੀ ਹੈ| 2020 ਐਵਾਰਡ ਜੇਤੂਆਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ|