ਪਹਿਲੀ ਅਪਰੈਲ ਤੋਂ ਟਰੈਵਲਰਜ਼ ਨੂੰ ਨਹੀਂ ਵਿਖਾਉਣੇ ਹੋਣਗੇ ਪ੍ਰੀ ਐਂਟਰੀ ਕੋਵਿਡ-19 ਟੈਸਟ ਰਿਜ਼ਲਟ

International Travel Entry Requirements
"Toronto,Canada-Pearson International Airport. One of largest and busiest airport in the world. About 1100 planes take off or land in a day."

ਕੈਨੇਡਾ ਸਰਕਾਰ ਵੱਲੋਂ ਪਿੱਛੇ ਜਿਹੇ ਇਹ ਐਲਾਨ ਕੀਤਾ ਗਿਆ ਹੈ ਕਿ ਪਹਿਲੀ ਅਪਰੈਲ 2022 ਤੋਂ ਰਾਤੀਂ 12:01 ਵਜੇ ਤੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਨੂੰ ਹਵਾਈ, ਜ਼ਮੀਨੀ ਜਾਂ ਪਾਣੀ ਦੇ ਰਸਤੇ ਕੈਨੇਡਾ ਵਿੱਚ ਦਾਖਲ ਹੋਣ ਸਮੇਂ ਪ੍ਰੀ ਐਂਟਰੀ ਕੋਵਿਡ-19 ਟੈਸਟ ਰਿਜ਼ਲਟ ਨਹੀਂ ਵਿਖਾਉਣੇ ਹੋਣਗੇ। ਅੰਸ਼ਕ ਤੌਰ ਉੱਤੇ ਵੈਕਸੀਨ ਕਰਵਾਉਣ ਵਾਲਿਆਂ ਜਾਂ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਟਰੈਵਲਰਜ਼, ਜਿਨ੍ਹਾਂ ਨੂੰ ਹੁਣ ਕੈਨੇਡਾ ਟਰੈਵਲ ਕਰਨ ਦੀ ਇਜਾਜ਼ਤ ਹੈ, ਉਨ੍ਹਾਂ ਲਈ ਪ੍ਰੀ ਐਂਟਰੀ ਟੈਸਟਿੰਗ ਦੇ ਨਿਯਮ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ। 

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਵੱਲੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਕੋਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਯਾਤਰੀਆਂ/ਪਤੀ ਪਤਨੀ ਨੂੰ ਉਸ ਸਮੇਂ ਤੱਕ ਕਮਰਸ਼ੀਅਲ ਵ੍ਹੀਕਲ ਵਿੱਚ ਕੈਨੇਡਾ ਵਿੱਚ ਸਫਰ ਕਰਨ ਦੀ ਇਜਾਜ਼ਤ ਓਨਾ ਚਿਰ ਹੀ ਹੋਵੇਗੀ ਜਦੋਂ ਤੱਕ ਉਹ ਪਹਿਲੀ ਅਪਰੈਲ,2022 ਤੱਕ ਕੈਨੇਡਾ ਵਿੱਚ ਦਾਖਲ ਹੋਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਲੈਂਦੇ।

ਸਾਰੇ ਟਰੈਵਲਰਜ਼ ਨੂੰ ਕੈਨੇਡਾ ਪਹੁੰਚਣ ਤੋਂ ਪਹਿਲਾਂ ਐਰਾਈਵਕੈਨ ਉੱਤੇ ਆਪਣੀ ਲਾਜ਼ਮੀ ਜਾਣਕਾਰੀ ਜਮ੍ਹਾਂ ਕਰਵਾਉਣੀ ਹੋਵੇਗੀ। ਜਿਹੜੇ ਟਰੈਵਲਰਜ਼ ਐਰਾਈਵਕੈਨ ਵਿੱਚ ਆਪਣੀ ਜਾਣਕਾਰੀ ਜਮ੍ਹਾਂ ਕਰਵਾਏ ਬਿਨਾਂ ਕੈਨੇਡਾ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਇੱਥੇ ਪਹੁੰਚਣ ਉੱਤੇ ਟੈਸਟ ਵੀ ਕਰਵਾਉਣਾ ਹੋਵੇਗਾ ਤੇ 14 ਦਿਨਾਂ ਲਈ ਕੁਆਰਨਟੀਨ ਵੀ ਹੋਣਾ ਹੋਵੇਗਾ, ਫਿਰ ਭਾਵੇਂ ਉਨ੍ਹਾਂ ਦੀ ਵੈਕਸੀਨੇਸ਼ਨ ਦਾ ਸਟੇਟਸ ਕੁੱਝ ਵੀ ਹੋਵੇ।ਕਰੂਜ਼ ਜਾਂ ਹਵਾਈ ਜਹਾਜ਼ ਰਾਹੀਂ ਕੈਨੇਡਾ ਰਹੇ ਟਰੈਵਲਰਜ਼ ਨੂੰ ਜਹਾਜ਼ ਚੜ੍ਹਨ ਤੋਂ 72 ਘੰਟੇ ਪਹਿਲਾਂ ਐਰਾਈਵਕੈਨ ਉੱਤੇ ਆਪਣੀ ਜਾਣਕਾਰੀ ਜਮ੍ਹਾਂ ਕਰਵਾਉਣੀ ਹੋਵੇਗੀ। 

ਸੀਟੀਏ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਐਰਾਈਵਕੈਨ ਦੀ ਲੋੜ ਖ਼ਤਮ ਕਰਨ ਲਈ ਗੱਲਬਾਤ ਚੱਲ ਰਹੀ ਹੈ ਜਾਂ ਨਹੀਂ।ਪਰ ਜਿਵੇਂ ਹੀ ਇਸ ਸਬੰਧ ਵਿੱਚ ਕਿਸੇ ਤਬਦੀਲੀ ਦਾ ਪਤਾ ਲੱਗੇਗਾ ਤਾਂ ਸੀਟੀਏ ਆਪਣੇ ਮੈਂਬਰਾਂ ਨੂੰ ਉਸ ਬਾਰੇ ਜਾਣਕਾਰੀ ਜ਼ਰੂਰ ਦੇਵੇਗੀ।