ਨੈਵੀਸਟਾਰ ,ਐਲਟੇਕ,ਟ੍ਰਾਇਲ ਕਿੰਗ ਨੇ ਮਾਰਕੀਟ ਵਿਚੋਂ ਵਾਪਸ ਬੁਲਾਏ ਕੁਝ ਵਾਹਨ ਅਤੇ ਹੋਰ ਮਸ਼ੀਨਾਂ !

343

ਵਾਸ਼ਿੰਗਟਨ ਡੀ.ਸੀ.-ਅਮਰੀਕਾ ਦੇ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਆਫ਼ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ
ਅਡਮਿਨਿਸਟ੍ਰੇਸ਼ਨ ਦੀ ਤਾਜ਼ਾ ਰਿਪੋਰਟ ਵਿਚ ਵਾਪਸ ਬੁਲਾਏ ਗਏ ਅਸੁਰੱਖਿਅਤ ਵਾਹਨ ਅਤੇ ਹੋਰ ਮਸ਼ੀਨਾਂ ਦੀ ਲਿਸਟ ਵਿਚ Navistar’s 2016-2017 International ProStar models, 2017-2018 International LT and RH models, and 2017 International LoneStar ਮਾਡਲਜ਼ ਦੀ ਸੂਚੀ ਸ਼ਾਮਿਲ ਹੈ I ਇਹ ਸਾਰੇ ਵਾਪਿਸ ਬੁਲਾਏ ਗਏ ਵਾਹਨਾਂ ਵਿਚ air dryer mounting bracket ਦੀ ਸਮਸਿਆ ਆ ਰਹੀ ਹੈ ਜਿਸ ਨਾਲ ਸਿਸਟਮ ਵਿਚ fracture ਹੋਣ ਦੀ ਸੰਭਾਵਨਾ ਹੋ ਸਕਦੀ ਹੈ ਅਤੇ ਹਵਾ ਦਾ ਦਵਾਬ ਘਟਣ ਨਾਲ ਲੋੜ ਪੈਣ ਤੇ ਬ੍ਰੇਕ ਲਗਾਉਣ ਵਿਚ ਜ਼ਿਆਦਾ ਸਮਾਂ ਲਗੇਗਾ ਅਤੇ ਵਾਹਨ ਦੇ ਅਗੇ ਜਾ ਰਹੇ ਹੋਰ ਵਾਹਨਾਂ ਨਾਲ ਟਕਰਾਉਣ ਦਾ ਖ਼ਤਰਾ ਬਣ ਸਕਦਾ ਹੈ ਅਤੇ ਨਤੀਜੇ ਭਿਆਨਕ ਹੋ ਸਕਦੇ ਹਨ I
ਵਾਪਿਸ ਬੁਲਾਏ ਗਏ ਵਾਹਨ ਮਈ 12 , 2017 ਤਕ ਵਾਪਿਸ ਬੁਲਾਏ ਜਾਣਗੇ ਅਤੇ ਨੈਵੀਸਟਾਰ (Navistar) ਇਸ air dryer mounting bracket ਨੂੰ ਤੁਹਾਡੀ ਬਿਨਾ ਕਿਸੇ ਹੋਰ ਵਾਧੂ ਲਾਗਤ ਤੇ ਬਾਦਲ ਕੇ ਦੇਵੇਗਾ I
ਐਲਟੇਕ ਇੰਡਸਟਰੀਜ਼ 2015 -2016 ਏਰੀਅਲ devices ਅਤੇ ਸਰਵਿਸ ਬੋਡੀਜ਼ ਜਿਹੜੀਆਂ ਕੇ ਇਕ ਖਾਸ ਕਿਸਮ ਦੀ JEMS 4A or JEMS 4E4 idle mitigation systems (IMS) ਨਾਲ ਸੰਜੋਜਿਤ ਹਨ ਵਿਚ ਇਕ ਕੇਬਲ ਜੋ ਕੇ IMS ਦਾ ਹਿਸਾ ਹੈ ਕੁਝ ਗ਼ਲਤ ਤਰੀਕੇ ਲੱਗੀ ਹੋਣ ਕਰਕੇ ਇਹ ਇਕ ਕੰਪੋਨੈਂਟ ਨਾਲ ਵਾਰ ਵਾਰ ਟਕਰਾਉਣ ਨਾਲ ਤਾਰਾਂ ਵਿਚ ਸਪਾਰ੍ਕ ਪੈਦਾ ਹੋ ਸਕਦਾ ਹੈ ਅਤੇ ਸ਼ੋਰਟ ਸਰਕਿਟ ਹੋਣ ਦਾ ਖ਼ਤਰਾ ਬਣ ਸਕਦਾ ਹੈ
ਇਸ ਪ੍ਰੋਬਲਮ ਨੂੰ ਨਜਿੱਠਣ ਲਈ ਅਲਟੇਕ ਵਲੋਂ ਮਈ 10,2017 ਤੋਂ ਵਾਹਨਾਂ ਨੂੰ ਬੁਲਾਇਆ ਜਾਵੇਗਾ ਅਤੇ ਸਾਰੇ ਹੀ ਡੀਲਰਾਂ ਅਤੇ ਟਰੱਕ ਮਾਲਕਾਂ ਨੂੰ ਇਹ ਆਗਾਹ ਕੀਤਾ ਜਾਵੇਗਾ ਕੇ ਆਪਣੇ ਵਾਹਨ ਵਿਚ ਲੱਗੀ IMS ਇਸ ਕੇਬਲ ਨੂੰ ਠੀਕ ਕਰਕੇ ਲਗਵਾ ਲਿਆ ਜਾਵੇ ਜਾ ਫਿਰ ਬਿਲਕੁਲ ਨਵੀ ਕੇਬਲ ਲਗਵਾਉਣ ਲਈ ਸੂਚਨਾ ਵਿਚ ਦੱਸੀ ਜਗਾਹ ਤੇ ਟਰੱਕ ਲਿਆਂਦਾ ਜਾਵੇ ਜਿਸ ਤੇ ਟਰੱਕ ਮਾਲਕ ਜਾਂ ਡੀਲਰਸ਼ਿਪ ਨੂੰ ਕੋਈ ਵਾਧੂ ਖਰਚਾ ਨਹੀਂ ਪਵੇਗਾ I
ਟ੍ਰਾਇਲ ਕਿੰਗ ਇੰਡਸਟਰੀਜ਼ (Trail King industries ) ਵਲੋਂ ਵੀ 2016 -2017 ACS ਅਤੇ ਵਾਪਿਸ ਬੁਲਾਏ ਗਏ AACS drop deck ਫਿਫਥ ਵਹੀਲ ਟ੍ਰੇਲਰਜ ਵਿਚ ਫਿਫਥ ਵਹੀਲ ਕਪਲਰ ਵਿਚ ਤ੍ਰੇੜ ਪੈਣ ਦੀ ਸੰਭਾਵਨਾ ਹੈ ਅਤੇ ਨਤੀਜੇ ਵਜੋਂ ਚਲਦੇ ਹੋਏ ਟਰੱਕ ਟ੍ਰੇਲਰ ਦੇ ਖੁਲ ਜਾਣ ਦਾ ਖਦਸਾ ਹੈ I
ਖ਼ਰਾਬੀ ਵਾਲੇ ਟ੍ਰਾਇਲ ਕਿੰਗ ਟ੍ਰੇਲਰਜ ਨੂੰ ਮਾਰਕੀਟ ਵਿਚੋਂ ਵਾਪਿਸ ਬੁਲਾ ਕੇ ਮੁਰੰਮਤ ਕਰਨ ਦੀ ਤਾਰੀਖ ਅਪ੍ਰੈਲ 2017 ਨਾਮਜ਼ਦ ਕੀਤੀ ਗਈ ਹੈ I ਟ੍ਰਾਇਲ ਕਿੰਗ ਇਨ੍ਹਾਂ ਕਪਲਰ ਦੀ ਖ਼ਰਾਬੀ ਵਾਲੇ ਟ੍ਰੇਲਰਾਂ ਦੇ ਮਾਲਕਾਂ ਨੂੰ ਆਗਾਹ ਕਰਕੇ ਇਹ ਸਾਰੀ ਮੁਰੰਮਤ ਬਿਨਾ ਕਿਸੇ ਖਰਚੇ ਤੇ ਕਰੇਗਾ I