ਨਾਫਟਾ ਬਾਰੇ ਵੇਖੋ ਅਤੇ ਇੰਤਜ਼ਾਰ ਕਰੋ ਦੀ ਨੀਤੀ ਤੇ ਚੱਲ ਰਹੇ ਹਾਂ- ਮੈਕਸੀਕੋ ਟਰੱਕਿੰਗ ਐਸੋਸੀਏਸ਼ਨ ਪ੍ਰਧਾਨ

404

ਬਾਨਿਫ, ਅਲਬਰਟਾ- ਕੈਨੇਡਾ ਅਤੇ ਮੈਕਸੀਕੋ ਵਿਚ ਵਪਾਰ ਵਧਾਉਣ ਦੀ ਗੱਲਬਾਤ ਦਰਮਿਆਨ ਕੈਨਾਕਾਰ, ਮਕਸੀਕੋ ਟਰੱਕਿੰਗ ਐਸੋਸੀਏਸ਼ਨ ਦੇ ਪ੍ਰਧਾਨ ਰੌਜਲਿਓ ਐਫੀ ਮੋਟਟੈਮੇਅਰ ਮੋਰਿਨ ਦਾ ਕਹਿਣਾ ਹੈ ਕਿ ਉਹ ਨੌਰਥ ਅਮੈਰਿਕਨ ਫ੍ਰੀ ਟ੍ਰੇਡ ਐਗਰੀਮੈਂਟ (ਨਾਫਟਾ) ਦੇ ਭਵਿੱਖ ਬਾਰੇ ਫਿਲਹਾਲ ਵੇਖੋ ਅਤੇ ਇੰਤਜ਼ਾਰ ਕਰੋ ਦੀ ਨੀਤੀ ਤੇ ਚੱਲ ਰਹੇ ਹਾਂ।

ਉਹਨਾਂ ਦਾ ਕਹਿਣਾ ਹੈ ਕਿ ਭਵਿੱਖ ਵਿਚ ਕੀ ਹੋਵੇਗਾ, ਸਾਨੂੰ ਫਿਲਹਾਲ ਇਸ ਬਾਰੇ ਨਹੀਂ ਪਤਾ। ਨਾਫਟਾ ਦੁਆਲੇ ਅਨਿਸਚਿਤਤਾ ਦੇ ਬੱਦਲਾਂ ਵਿਚਕਾਰ ਟਰੰਪ ਪ੍ਰਸ਼ਾਸਨ ਨੇ ਇਸ ਸਮਝੌਤੇ ਦੀ ਪੜਚੋਲ ਆਰੰ ਭ ਕਰ ਦਿੱਤੀ ਹੈ। ਪਰ ਸਾਨੂੰ ਆਸ ਹੈ ਕਿ ਇਹ ਤਿੰਨੇ ਮੁਲਕਾਂ ਲਈ ਬਿਹਤਰ ਹੋਵੇਗਾ। ਉਹਨਾਂ ਕਿਹਾ ਕਿ ਨਾਫਟਾ ਵਿਚ ਤਬਦੀਲੀਆਂ ਦੇ ਕਾਰਨ ਅਮਰੀਕਾ-ਮੈਕਸੀਕੋ ਬਾਰਡਰ ਤੇ ਇੰਤਜ਼ਾਰ ਦਾ ਸਮਾਂ ਪਹਿਲਾਂ ਹੀ ਵੱਧ ਗਿਆ ਹੈ ਅਤੇ ਇਸ ਦੇ ਕਾਰਨ ਵਸਤਾਂ ਦੀਆਂ ਕੀਮਤਾਂ ਵਿਚ ਵੀ ਫਰਕ ਪੈਂਦਾ ਹੈ, ਕਿਉਂਕਿ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚ ਕੀਮਤਾਂ ਵੱਖ ਹਨ।

ਉਹਨਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕੀ ਹੋਣ ਵਾਲਾ ਹੈ, ਇਸ ਕਰਕੇ ਫਿਲਹਾਲ ਅਸੀਂ ਇੰਤਜ਼ਾਰ ਕਰਦੇ ਹਾਂ। ਉਹਨਾਂ ਕਿਹਾ ਕਿ ਅਸੀਂ 29 ਅਪ੍ਰੈਲ ਦੀ ਅਲਬਰਟਾ ਮੋਟਰ ਟਰਾਂਸਪੋਰਟ ਐਸਸੀਏਸ਼ਨ ਦੇ ਬਾਨਿਫ ਵਿਚ ਹੋਣ ਵਾਲੀ ਮੀਟਿੰਗ ਵੀ ਅਟੈਂਡ ਕੀਤੀ ਹੈ, ਜਿਸ ਵਿਚ ਹੋਈਆਂ ਵਿਚਾਰਾਂ ਸਾਡੇ ਅਰਥਚਾਰੇ ਦੀ ਭਲਾਈ ਲਈ ਹਨ।

ਉਹਨਾਂ ਨੇ ਇਸ ਬਾਰੇ ਮੌਕਸੀਕੋ ਦੀ ਆਪਣੀ ਸੰਸਥਾ ਵੱਲੋਂ ਦੋਵੇਂ ਮੁਲਕਾਂ ਅਮਰੀਕਾ ਅਤੇ ਕੈਨੇਡਾ ਬਾਰੇ ਆਪਣੇ ਵਿਚਾਰ ਰੱਖਦਿਆਂ ਕਿਹਾ ਸੀ ਕਿ ਨਾਫਟਾ 1994 ਵਿਚ ਲਾਗੂ ਹੋਇਆ ਸੀ, ਹਾਲਾਂਕਿ ਮੈਕਸੀਕੋ ਦੀਆਂ ਕੁਝ ਦਿੱਕਤਾਂ ਸਨ ਪਰ ਇਹ ਸਮਝੌਤਾ ਮੈਕਸੀਕੋ ਲਈ ਵਧੀਆ ਰਿਹਾ ਹੈ।

ਕੈਨੇਡਾ ਅਤੇ ਮੈਕਸੀਕੋ ਵਿਚ ਕੁੱਲ ਵਪਾਰ ਵੱਧ ਕੇ 2006 ਵਿਚ 12.5 ਬਿਲੀਅਨ ਡਾਲਰ ਤੇ ਪਹੰਚ ਗਿਆ ਸੀ ਅਤੇ ਇਕੱਲੇ 2016 ਵਿਚ ਇਸ ਵਿਚ 20 ਫੀਸਦੀ ਵਾਧਾ ਦਰਜ ਕੀਤਾ ਗਿਆ, ਹਾਲਾਂਕਿ ਇਸ ਤੋਂ ਪਹਿਲਾਂ 2012 ਵਿਚ ਇਹ 29.8 ਬਿਲੀਅਨ ਤੱਕ ਪਹੁੰਚ ਗਿਆ ਸੀ।

ਮੈਕਸੀਕੋ ਦਾ ਅਮਰੀਕਾ ਨਾਲ ਵਪਾਰ 2016 ਵਿਚ 482 ਬਿਲੀਅਨ ਡਾਲਰ ਰਿਹਾ, ਜਦਕਿ 2014 ਵਿਚ ਇਹ 513.6 ਬਿਲੀਅਨ ਡਾਲਰ ਰਿਕਾਰਡ ਕੀਤਾ ਗਿਆ ਸੀ।

ਮੈਕਸੀਕੋ ਤੋਂ 49 ਥਾਵਾਂ ਤੇ ਐਂਟਰੀ ਹੁੰਦੀ ਹੈ, ਜਿਹਨਾਂ ਵਿਚੋਂ 5 ਪ੍ਰਾਇਮਰੀ ਐਂਟਰੀ ਪੁਆਇੰਟ ਅਮਰੀਕਾ ਨਾਲ ਹਨ ਜੋ ਟਿਜਾਨਾ, ਕਲਾਡਡ ਜੁਆਰੇਜ਼, ਕੋਲੰਬੀਆ, ਨੂਵੋ ਲਾਰਡੋ ਅਤੇ ਕਲਾਡਡ ਰੇਅਲੋਸਾ ਹਨ। ਨੌਵੋ ਲਾਰਡੋ ਤੋਂ ਅਮਰੀਕਾ ਵਿਚ 34.25 ਫੀਸਦੀ (2.33 ਮਿਲੀਅਨ) ਵਪਾਰਕ ਵਹੀਕਲ ਪਾਰ ਕਰਦੇ ਹਨ ਅਤੇ ਟਿਜਾਨਾ ਤੋਂ 16.2 ਫੀਸਦੀ।

ਅਮਰੀਕਾ ਅਤੇ ਮੈਕਸੀਕੋ ਵਿਚਕਾਰ 19 ਬੰਦਰਗਾਹਾਂ ਹਨ, ਜਿੱਥੋਂ ਮਾਲ ਸਪਲਾਈ ਹੁੰਦਾ ਹੈ। ਪਰ ਇਹਨਾਂ ਪੁਆਇੰਟਾਂ ਤੇ ਟਰੱਕਾਂ ਲਈ ਐਂਟਰੀ ਦਾ ਇੰਤਜ਼ਾਰ ਸਮਾਂ 4 ਤੋਂ 6 ਘੰਟੇ ਲੱਗ ਜਾਂਦਾ ਹੈ।

ਜਦੋਂ ਮੈਕਸੀਕੋ ਦੇ ਡਰਾਈਵਰ ਅਮਰੀਕਾ ਵਿਚ ਐਂਟਰ ਕਰ ਜਾਂਦੇ ਹਨ, ਉਹਨ ਨੂੰ ਸਿਰਫ 20 ਕਿਲੋਮੀਟਰ ਦੇ ਦਾਇਰੇ ਤੱਕ ਹੀ ਮਾਲ ਖਾਲੀ ਕਰਨਾ ਪੈਂਦਾ ਹੈ, ਇਸ ਤੋਂ ਅੱਗੇ ਅਮਰੀਕੀ ਵਹੀਕਲਾਂ ਵਿਚ ਮਾਲ ਲੱਦਿਆ ਜਾਂਦਾ ਹੈ, ਜੋ ਅਮਰੀਕਾ ਅਤੇ ਕੈਨੇਡਾ ਦੇ ਠਿਕਾਣਿਆਂ ਤੱਕ ਮਾਲ ਪਹੁੰਚਾਉਂਦੇ ਹਨ। ਇਹ ਮਸਲਾ ਮੈਕਸੀਕੋ ਵਿਚ ਕਈ ਟਰੱਕ ਕੰਪਨੀਆਂ ਉਠਾ ਚੁੱਕੀਆਂ ਹਨ।

ਸ੍ਰੀ ਮੋਰਿਨ ਦਾ ਕਹਿਣਾ ਹੈ ਕਿ ਔਸਤਨ 80 ਫੀਸਦੀ ਸਮਾਨ ਮੈਕਸੀਕੋ ਵਿਚ ਟਰੱਕਾਂ ਰਾਹੀਂ ਪਹੁੰਚਦਾ ਹੈ, ਬਾਕੀ ਮਾਲ ਰੇਲ ਮਾਰਗ ਰਾਹੀਂ ਪਹੁੰਚਦਾ ਹੈ। ਅਮਰੀਕਾ ਅਤੇ ਕੈਨੇਡਾ ਵਾਂਗ ਮੈਕਸੀਕੋ ਵਿਚ ਵੀ ਡਰਾਈਵਰਾਂ ਦੀ ਘਾਟ ਹੈ।

ਵਹੀਕਲਾਂ ਦਾ ਨਿਰਮਾਣ ਮੈਕਸੀਕੋ ਦੇ ਅਰਥਚਾਰੇ ਦਾ ਅਹਿਮ ਹਿੱਸਾ ਹੈ ਅਤੇ ਇਹ 7ਵਾਂ ਵੱਡਾ ਵਹੀਕਲ ਉਤਪਾਦਨ ਮੁਲਕ ਵਿਸ਼ਵ ਵਿਚ ਹੈ। ਵੱਡੇ ਵਾਹਨਾਂ ਦਾ ਮੈਕਸੀਕੋ 6 ਫੀਸਦੀ ਤਿਆਰ ਕਰਦਾ ਹੈ। ਉਹਨਾਂ ਕਿਹਾ ਕਿ ਜੇਕਰ ਟੈਕਸਾਂ ਵਿਚ ਵਾਧਾ ਹੁੰਦਾ ਹੈ ਤਾਂ ਇਸ ਨਾਲ ਟਰੱਕਿੰਗ ਉਦਯੋਗ ਦੀਆਂ ਮੁਸ਼ਕਿਲਾਂ ਵਧਣਗੀਆਂ ਹੀ।

ਸ੍ਰੀ ਮੋਰਿਊ ਦਾ ਕਹਿਣਾ ਹੈ ਕਿ 2018 ਤੱਕ ਮੈਕਸੀਕੋ ਵਿਚ ਘੱਟ-ਸਲਫਰ ਵਾਲਾ ਡੀਜ਼ਲ ਉਪਲਬਧ ਹੋ ਜਾਵੇਗਾ। ਇਸ ਨਾਲ ਪ੍ਰਦੂਸ਼ਣ ਵੀ ਘਟੇਗਾ ਅਤੇ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਘਟਣ ਵਿਚ ਮਦਦ ਮਿਲੇਗਾ। ਵਹੀਕਲਾਂ ਉਤੇ ਨਵੀਂ ਤਕਨੀਕ ਨਾਲ ਇਲੈਕਟ੍ਰਿਕ ਲਾਡਿੰਗ ਡਿਵਾਈਸਾਂ ਵੀ ਲੱਗ ਜਾਣਗੀਆਂ। ਵਰਣਨਯੋਗ ਹੈ ਕਿ ਸ੍ਰੀ ਮੋਰਿਊ ਇਸ ਸੰਸਥਾ ਦੇ 2015 ਤੋਂ ਪ੍ਰਧਾਨ ਹਨ, ਜਿਹਨਾਂ ਦਾ ਕਾਰਜਕਾਲ 3 ਸਾਲ ਦਾ ਹੈ।