ਨਹੀਂ ਰਹੇ ਡੀਨ ਪੈਸਲੇਅ

bouquet of white flowers on a coffin in the cemetery

ਲੈੱਥਬ੍ਰਿੱਜ ਟਰੱਕ ਟਰਮਿਨਲਜ਼ ਦੇ ਡਾਇਰੈਕਟਰ ਡੀਨ ਪੈਸਲੇਅ ਦਾ 13 ਅਕਤੂਬਰ, 2022 ਨੂੰ ਦੇਹਾਂਤ ਹੋ ਗਿਆ। ਉਹ 77 ਸਾਲਾਂ ਦੇ ਸਨ। ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਸੰਘਰਸ਼ ਕਰਨ ਤੋਂ ਬਾਅਦ ਉਨ੍ਹਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ। ਇਨ੍ਹਾਂ ਆਖਰੀ ਪਲਾਂ ਵਿੱਚ ਪੂਰਾ ਪਰਿਵਾਰ ਉਨ੍ਹਾਂ ਦੇ ਨੇੜੇ ਹੀ ਸੀ।

ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਏਐਮਟੀਏ ਬੋਰਡ ਵਿੱਚ ਪੈਸਲੇਅ ਕਈ ਅਹਿਮ ਅਹੁਦਿਆਂ ਉੱਤੇ ਰਹੇ।ਉਨ੍ਹਾਂ ਕਈ ਬੋਰਡ ਮੈਂਬਰਾਂ ਨੂੰ ਵੀ ਸੇਧ ਦਿੱਤੀ ਤੇ ਕੰਮ ਦੀਆਂ ਬਾਰੀਕੀਆਂ ਸਿਖਾਈਆਂ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਪੈਟ੍ਰੀਸ਼ੀਆ ਨੀਅ ਫਾਸੈੱਟ, ਕੈਲਗਰੀ ਰਹਿਣ ਵਾਲੀ ਉਨ੍ਹਾਂ ਦੀ ਧੀ ਡੀਆਨਾ (ਕਰਬੀ) ਨਿਸ਼ੀਕਾਵਾ, ਲੈੱਥਬ੍ਰਿੱਜ ਤੋਂ ਉਨ੍ਹਾਂ ਦਾ ਬੇਟਾ ਡੱਗ (ਟੈਮੀ) ਪੈਸਲੇਅ, ਉਨ੍ਹਾਂ ਦਾ ਭਰਾ ਡੇਲ ਪੈਸਲੇਅ, ਜੋ ਰੇਜਾਈਨਾ (ਸਸਕੈਚਵਨ) ਰਹਿੰਦਾ ਹੈ, ਗ੍ਰੈਂਡਚਿਲਡਰਨ ਕਿਮਿਕੋ ਨਿਸ਼ੀਕਾਵਾ, ਤਕਾਰਾ ਨਿਸ਼ੀਕਾਵਾ, ਲੋਗਨ ਪੈਸਲੇਅ, ਬਰੁੱਕਲਿਨ ਪੈਸਲੇਅ ਰਹਿ ਗਏ ਹਨ।  

ਡੀਨ ਦੀ ਜਿ਼ੰਦਗੀ ਸਬੰਧੀ ਜਸ਼ਨ 29 ਅਕਤੂਬਰ, 2022 ਦਿਨ ਸ਼ਨਿੱਚਰਵਾਰ ਨੂੰ ਦੁਪਹਿਰੇ 1:30 ਵਜੇ ਤੋਂ ਸੈਂਡਮੈਨ ਸਿਗਨੇਚਰ ਹੋਟਲ ਐਂਡ ਕਾਨਫਰੰਸ ਸੈਂਟਰ (ਸਾਬਕਾ ਲੈੱਥਬ੍ਰਿੱਜ ਲੌਜ) 320 ਸੈਨਿਕ ਡਰਾਈਵ ਸਾਊਥ, ਲੈੱਥਬ੍ਰਿੱਜ, ਅਲਬਰਟਾ ਵਿੱਚ ਮਨਾਏ ਜਾਣਗੇ।