ਡੈਟਾ ਦਰਸਾਉਂਦਾ ਹੈ ਕਿ ਕਿੰਨੇ ਕੂ ਨੌਜਵਾਨ ਵਰਕਰ ਟਰੱਕਿੰਗ ਇੰਡਸਟਰੀ ਲਈ ਤਿਆਰ ਹਨ

Truck Driving and Radio Chat with Other Drivers in Convoy.

ਮੈ ਨੀਟੋਬਾ ਟਰੱਕਿੰਗ ਐਸੋਸੀਏਸ਼ਨ (ਐਮ ਟੀ ਏ) ਦੀ ਵਿੰਨੀਪੈਗ ਵਿੱਚ ਹੋਈ ਏ ਜੀ ਐਮ ਵਿੱਚ ਐਬਾਕਸ ਡੈਟਾ ਦੇ ਸੀ ਈ ਓ ਡੈਵਿਡ ਨੇ ਕਿਹਾ ਕਿ ਟਰੱਕਿੰਗ ਬਿਜ਼ਨੈਸ ਵਿੱਚ ਨੌਜਵਾਨ ਕਾਮਿਆਂ ਦੀ ਅਗਲੀ ਪੀੜ੍ਹੀ ਨੂੰ ਲਿਆਉਣਾ ਸਮੇਂ ਦੀ ਲੋੜ ਹੈ। ਟਰੱਕਿੰਗ ਇੰਡਸਟਰੀ ਵਿੱਚ ਆਉਣ ਲਈ ਉਹਨਾਂ ਲਈ ਕੁਝ ਮੁਸ਼ਕਲਾਂ ਵੀ ਪੇਸ਼ ਆਉਂਦੀਆਂ ਹਨ ਜਿੰਨਾਂ ਵਿੱਚ ਸਭ ਤੋਂ ਵੱਡੀ ਇਹ ਹੈ ਕਿ ਉਹਨਾਂ ਦੀ ਟਰੱਕਿੰਗ ਵਿੱਚ ਰੁਚੀ ਕਿਵੇਂ ਬਣਾਈ ਜਾਵੇ? ਐਬਾਕਸ ਰੀਸਰਚ ਵਿੱਚ ਇਹ ਵੇਖਿਆ ਗਿਆ ਹੈ ਕਿ 16% ਮਰਦ ਅਤੇ 7% ਔਰਤਾਂ ਟਰੱਕਿੰਗ ਕੈਰੀਅਰ ਵਿੱਚ ਜਾਣ ਲਈ ਦ੍ਰਿੜ ਹਨ ਜਦ ਕਿ 29% ਮਰਦ ਅਤੇ 62% ਔਰਤਾਂ ਇਸ ਬਾਰੇ ਸੋਚਣਾ ਹੀ ਨਹੀਂ ਚਾਹੁੰਦੇ।

ਕੋਲੇਟੋ ਨੇ ਕਿਹਾ ਕਿ ਮੈਨੀਟੋਬਾ ਵਿੱਚ 14% ਯੁਵਕ ਲਾਂਗਹਾਅਲ ਉੱਤੇ ਟਰੱਕ ਚਲਾਉਣ ਵਿੱਚ ਰੁਚੀ ਰੱਖਦੇ ਹਨ ਜਦ ਕਿ 48% ਬਿਲੂਯ-ਕਾਲਰ ਜਾਬ ਚਾਹੁੰਦੇ ਸਨ ਅਤੇ 38% ਵਾਈਟ-ਕਾਲਰ ਜਾਬ ਦੇ ਹੱਕ ਵਿੱਚ ਸਨ। ਕੋਲੇਟੋ ਭਾਵੇਂ ਇਹ ਅੰਕੜੇ ਵੇਖਣ ਵਿੱਚ ਥੋੜੇ ਹਨ ਪਰ 2015 ਦੇ ਬੇਬੀ ਬੂਮਿੰਗ ਅਨੁਸਾਰ ਮੌਜੂਦਾ ਪੀੜ੍ਹੀ ਲਈ ਇਹ ਕਾਫੀ ਹਨ ਅਤੇ ਇਕੱਲੇ ਮੈਨੀਟੋਬਾ ਵਿੱਚ ਇਹ ਗਿਣਤੀ 9.5 ਮਿਲੀਅਨ ਹੈ ਜਿਹੜੇ ਇੰਡਸਟਰੀ ਵਿੱਚ ਕਾਮੇ ਵਜੋਂ ਆਉਣ ਲਈ ਪੈਰ ਪੁੱਟ ਸਕਦੇ ਹਨ। ਕੋਲੇਟੋ ਦਾ ਕਹਿਣਾ ਸੀ ਕਿ ਇਹ ਇੱਕ ਐਥੀਕਲੀ ਅਤੇ ਸਭਿਆਚਾਰ ਭਿੰਨਤਾ ਵਾਲੀ ਪੀੜੀ ਹੈ ਅਤੇ ਇਹਨਾਂ ਵਿੱਚੋਂ ਬਹੁਤੇ 25 ਸਾਲ ਦੀ ਉਮਰ ਤੋਂ ਉਪਰ ਹਨ ਜਿਹੜੇ ਆਪਣੇ ਜੀਵਨ ਦਾ ਫੈਸਲਾ ਕਰਨਗੇ। ਮੌਜੂਦਾ ਸਮੇਂ ਟਰੱਕਿੰਗ ਇੰਡਸਟਰੀ ਵਿੱਚ ਕੰਮ ਕਰਨ ਵਾਲਿਆਂ ਦੀ ਔਸਤਨ ਉਮਰ 55 ਸਾਲ ਹੈ ਅਤੇ ਕੇਵਲ 15% ਲੋਕ 30 ਸਾਲ ਤੋਂ ਹੇਠਾਂ ਹਨ। ਅੱਜ ਸਮੇਂ ਦੀ ਲੋੜ ਹੈ ਕਿ ਨੌਜਵਾਨ ਵਰਕਰਾਂ ਨੂੰ ਇੰਡਸਟਰੀ ਵਿੱਚ ਲਿਆਉਣ ਲਈ ਪਹੁੰਚ ਬਦਲੀ ਜਾਵੇ। ਉਹਨੇ ਕਿਹਾ ਕਿ ਲੰਬੇ ਸਮੇਂ ਤੱਕ ਇੱਕੋ ਰਸਤਾ ਅਖ਼ਤਿਆਰ ਕਰਨਾ ਵੀ ਠੀਕ ਨਹੀਂ।