ਡਰਾਈਵ ਟੈਸਟ ਸੈਂਟਰ ਦੇ ਸਾਰੇ ਰੋਡ ਟੈਸਟ ਅੱਜ ਤੋਂ ਆਰਜ਼ੀ ਤੌਰ ਉੱਤੇ ਰੱਦ

ਬਰੈਂਪਟਨ, ਡਾਊਨਜ਼ਵਿਊ, ਇਟੋਬੀਕੋ, ਮੈਟਰੋ ਈਸਟ, ਮਿਸੀਸਾਗਾ ਤੇ ਪੋਰਟ ਯੂਨੀਅਨ ਦੇ ਡਰਾਈਵ ਟੈਸਟ ਸੈਂਟਰਜ਼ ਦੇ ਸਾਰੇ ਰੋਡ ਟੈਸਟ ਕੱਲ੍ਹ ( ਭਾਵ 23 ਨਵੰਬਰ, 2020) ਤੋਂ ਸ਼ੁਰੂ ਕਰਕੇ ਬਿਨਾਂ ਪੈਨਲਟੀ ਦੇ ਬੰਦ ਕੀਤੇ ਜਾ ਰਹੇ ਹਨ| ਲਾਕਡਾਊਨ ਦੇ ਗ੍ਰੇਅ ਪੱਧਰ ਕਾਰਨ ਇਨ੍ਹਾਂ ਸੈਂਟਰਾਂ ਉੱਤੇ ਰੋਡ ਟੈਸਟਿੰਗ ਉਪਲਬਧ ਨਹੀਂ ਹੋਵੇਗੀ|

ਓਨਟਾਰੀਓ ਵਿੱਚ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਤੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਦੀ ਸਲਾਹ ਉੱਤੇ ਸਾਰੇ ਸਟੇਕਹੋਲਡਰਜ਼ ਤੇ ਕਸਟਮਰਜ਼ ਜਿਹੜੇ ਇਸ ਫੈਸਲੇ ਤੋਂ ਪ੍ਰਭਾਵਿਤ ਹੋਣਗੇ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਥੋੜ੍ਹੀ ਉਡੀਕ ਕਰਨ ਤਾਂ ਕਿ ਉਨ੍ਹਾਂ ਦੇ ਟੈਸਟ ਨੂੰ ਮੁੜ ਸ਼ਡਿਊਲ ਕੀਤਾ ਜਾ ਸਕੇ ਤੇ ਉਹ ਰੈੱਡ, ਆਰੇਂਜ, ਯੈਲੋ ਜਾਂ ਗ੍ਰੀਨ ਪੱਧਰ ਵਿੱਚ ਆਪਣੀ ਡਰਾਈਵ ਟੈਸਟ ਲੋਕੇਸ਼ਨਜ਼ ਉੱਤੇ ਰੋਡ ਟੈਸਟ ਨੂੰ ਰੀਸ਼ਡਿਊਲ ਕਰਨ ਤੋਂ ਬਚਣ|

ਡਰਾਈਵਟੈਸਟ ਸੈਂਟਰਜ਼ ਜਿਹੜੇ ਗ੍ਰੇਅ(ਲਾਕਡਾਊਨ)ਲੈਵਲ ਵਿੱਚ ਸਥਿਤ ਹਨ, ਇਨਸਾਈਡ ਸਰਵਿਸਿਜ਼ ਲਈ ਖੁੱਲ੍ਹੇ ਰਹਿਣਗੇ, ਇਨ੍ਹਾਂ ਸਰਵਿਸਿਜ਼ ਵਿੱਚ :

 • ਜੀ1 ਤੇਐਮ1 ਨਾਲੇਜਤੇਵਿਜ਼ਨਟੈਸਟਸ
 • ਡਰਾਈਵਰਦੇਲਾਇਸੰਸਐਕਸਚੇਂਜ
 • ਪ੍ਰੋਵਿੰਸ ਤੋਂ ਬਾਹਰ ਵਾਸਤੇ ਲਾਇਸੰਸ
 • ਦੇਸ਼ ਤੋਂ ਬਾਹਰ ਵਾਸਤੇ ਲਾਇਸੰਸ (ਰੈਸੀਪਰੋਕਲ ਡਰਾਈਵਰਜ਼ ਲਾਇਸੰਸਿੰਗ ਵਾਲੀਆਂ ਜਿਊਰਿਸਡਿਕਸ਼ਨਜ਼)
 • ਦੇਸ਼ ਤੋਂ ਬਾਹਰ ਵਾਸਤੇ ਲਾਇਸੰਸ (ਗੈਰ ਰੈਸੀਪਰੋਕਲ ਡਰਾਈਵਰਜ਼ ਲਾਇਸੰਸਿੰਗ ਵਾਲੀਆਂ ਜਿਊਰਿਸਡਿਕਸ਼ਨਜ਼)
  ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਸਬੰਧੀ ਅਰਜ਼ੀਆਂ ਤੇ ਅਪਗ੍ਰੇਡਜ਼
 • ਨਾਲੇਜ ਤੇ ਵਿਜ਼ਨ ਟੈਸਟਸ
 • ਮੈਡੀਕਲ ਰਿਪੋਰਟ ਜਮ੍ਹਾਂ ਕਰਵਾਉਣਾ
 • ਕ੍ਰਿਮੀਨਲ ਰਿਕਾਰਡ ਐਂਡ ਜਿਊਡੀਸ਼ੀਅਲ ਮੈਟਰਜ਼ (ਸੀਆਰਜੇਐਮ) ਚੈੱਕ ਜਾਂ ਉਨ੍ਹਾਂ ਦੇ ਬਰਾਬਰ ਦਸਤਾਵੇਜ਼ ਜਮ੍ਹਾਂ ਕਰਵਾਉਣਾ
 • ਨਿਊ ਐਂਟਰੈਂਟ ਐਜੂਕੇਸ਼ਨ ਐਂਡ ਇਵੈਲੂਏਸ਼ਨ ਪ੍ਰੋਗਰਾਮ (ਐਨਈਈਈਪੀ) ਕਮਰਸ਼ੀਅਲ ਵ੍ਹੀਕਲ ਆਪਰੇਟਰਜ਼ ਰਜਿਸਟ੍ਰੇਸ਼ਨ (ਸੀਵੀਓਆਰ) ਟੈਸਟ
 • ਡਰਾਈਵਿੰਗ ਇੰਸਟ੍ਰਕਟਰ ਲਾਇਸੰਸ ਐਪਲੀਕੇਸ਼ਨਜ਼