ਡਰਾਈਵਰ ਨੂੰ ਕੱਢਣ ਵਾਲੀ ਟਰੱਕਿੰਗ ਆਰਗੇਨਾਈਜੇ਼ਸ਼ਨ ਨੂੰ ਹਰਜਾਨੇ ਵਜੋਂ ਦੇਣੇ ਹੋਣਗੇ 200,000 ਡਾਲਰ

ਖਰਾਬ ਮੌਸਮ ਵਿੱਚ ਟਰੱਕ ਡਰਾਈਵ ਨਾ ਕਰ ਸਕਣ ਵਾਲੇ ਡਰਾਈਵਰ ਨੂੰ ਕੱਢਣ ਵਾਲੀ ਕੈਨਟਕੀ
ਸਥਿਤ ਟਰੱਕਿੰਗ ਆਰਗੇਨਾਈਜ਼ੇਸ਼ਨ ਨੂੰ ਹੁਣ ਇਸ ਕੰਟੇਨਰ ਟਰੱਕ ਡਰਾਈਵਰ ਨੂੰ 200,000 ਡਾਲਰ
ਦੇਣੇ ਹੋਣਗੇ।
ਡਿਪਾਰਟਮੈਂਟ ਆਫ ਲੇਬਰ ਵੱਲੋਂ ਜਾਰੀ ਕੀਤੇ ਗਏ ਪਬਲਿਕ ਬਿਆਨ ਅਨੁਸਾਰ ਓਕਿਊਪੇਸ਼ਨਲ ਸੇਫਟੀ
ਐਂਡ ਹੈਲਥ ਐਡਮਨਿਸਟ੍ਰੇਸ਼ਨ (ਓਸ਼ਾ) ਨੇ ਫਲੋਰੈਂਸ, ਕੈਨਟਕੀ ਸਥਿਤ ਫਰੇਟ ਰਾਈਟ ਨੂੰ ਇਸ

ਡਰਾਈਵਰ, ਜਿਸ ਦਾ ਨਾਂ ਗੁਪਤ ਰੱਖਿਆ ਜਾ ਰਿਹਾ ਹੈ, ਨੂੰ ਬਹਾਲ ਕਰਨ ਦਾ ਹੁਕਮ ਦਿੱਤਾ ਹੈ। ਇਸ
ਡਰਾਈਵਰ ਨੂੰ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਠੰਢ ਵੱਧ ਜਾਣ ਕਾਰਨ ਖਤਰਨਾਕ
ਹੋਏ ਹਾਲਾਤ ਕਾਰਨ ਇਸ ਡਰਾਈਵਰ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਓਸ਼ਾ ਨੇ ਆਰਗੇਨਾਈਜ਼ੇਸ਼ਨ ਨੂੰ ਇਹ ਗੁਜ਼ਾਰਿਸ਼ ਵੀ ਕੀਤੀ ਕਿ ਡਰਾਈਵਰ ਨੂੰ 31,569 ਡਾਲਰ ਦੇ
ਬਕਾਇਆ ਭੱਤੇ ਦਿੱਤੇ ਜਾਣ ਤੇ ਇਸ ਦੇ ਨਾਲ ਹੀ ਡਰਾਈਵਰ ਨੂੰ ਹੋਏ ਨੁਕਸਾਨ ਦੀ ਪੂਰਤੀ ਲਈ ਉਸ ਨੂੰ
100,000 ਡਾਲਰ ਅਦਾ ਕੀਤੇ ਜਾਣ। ਇਸ ਤੋਂ ਇਲਾਵਾ ਕੰਪਨਸੇਟਰੀ ਨੁਕਸਾਨ ਤੇ ਵਕੀਲ ਦੀ ਫੀਸ
ਉੱਤੇ ਆਏ ਖਰਚ ਲਈ ਉਸ ਨੂੰ 50,000 ਡਾਲਰ ਵੱਖਰੇ ਤੌਰ ਉੱਤੇ ਅਦਾ ਕਰਨ ਲਈ ਆਖਿਆ ਗਿਆ।
ਓਸ਼ਾ ਦੇ ਨਿਗਰਾਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਡਰਾਈਵਰ ਵੱਲੋਂ ਆਰਗੇਨਾਈਜ਼ੇਸ਼ਨ ਦੇ
ਪ੍ਰਸ਼ਾਸਕੀ ਅਧਿਕਾਰੀਆਂ ਨੂੰ ਖਰਾਬ ਮੌਸਮ ਕਾਰਨ ਸੜਕ ਦੀ ਖਰਾਬ ਹਾਲਤ ਬਾਰੇ ਤੇ ਉਸ ਕਾਰਨ ਉਸ
ਨੂੰ ਖੁਦ ਨੂੰ ਜਾਂ ਜਨਤਾ ਨੂੰ ਨੁਕਸਾਨ ਪਹੁੰਚਣ ਬਾਰੇ ਜਾਣੂ ਕਰਵਾਇਆ ਸੀ। ਓਸ਼ਾ ਨੇ ਆਖਿਆ ਕਿ ਇਸ
ਸੱਭ ਦੇ ਬਾਵਜੂਦ ਡਰਾਈਵਰ ਨੂੰ ਕੱਢ ਦੇਣਾ ਸਰਫੇਸ ਟਰਾਂਸਪੋਰਟੇਸ਼ਨ ਅਸਿਸਟੈਂਸ ਐਕਟ ਦੀ ਉਲੰਘਣਾ
ਹੈ।