ਡਰਾਈਵਰ ਦੇ ਆਰਾਮ ਸਮੇਤ ਸਹੂਲਤਾਂ ਵਾਲਾ ਵਾਲਵੋ ਵੀਐਚਡੀ ਵੋਕੇਸ਼ਨਲ ਮਾਡਲ 2017 ਜਾਰੀ

149
ਡਰਾਈਵਰ ਦੇ ਆਰਾਮ ਸਮੇਤ ਸਹੂਲਤਾਂ ਵਾਲਾ ਵਾਲਵੋ ਵੀਐਚਡੀ ਵੋਕੇਸ਼ਨਲ ਮਾਡਲ 2017 ਜਾਰੀ
ਡਰਾਈਵਰ ਦੇ ਆਰਾਮ ਸਮੇਤ ਸਹੂਲਤਾਂ ਵਾਲਾ ਵਾਲਵੋ ਵੀਐਚਡੀ ਵੋਕੇਸ਼ਨਲ ਮਾਡਲ 2017 ਜਾਰੀ

ਐਟਲਾਂਟਾ-ਵੋਲਵੋ ਟਰੱਕਸ ਨਾਰਥ ਐਮੇਰਿਕਾ ਵੱਲੋਂ ਡਰਾਈਵਰ ਦੇ ਆਰਾਮ ਦੀ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਅਤੇ ਵਧੇਰੇ ਕਾਰਜ ਕਰਨ ਦੇ ਸਮਰੱਥ ਆਪਣਾ ਵਾਲਵੋ ਵੀਐਚਡੀ ਵੋਕੇਸ਼ਨਲ ਮਾਡਲ 2017 ਐਟਲਾਂਟਾ ਵਿੱਚ ਹੋਏ ਨਾਰਥ ਐਮੇਰਿਕਨ ਕਮਰਸ਼ੀਅਲ ਵਹੀਕਲ ਸ਼ੋਅ ਵਿੱਚ ਜਾਰੀ ਕੀਤਾ ਗਿਆ ਹੈ। ਵੋਲਵੋ ਵੀਐਚਡੀ 300 ਡੇਅਕੈਬ ਅਤੇ ਵੀਐਚਡੀ 400 ਰੀਜਨਲ ਸਲੀਪਰ ਮਾਡਲ ਦੀਆਂ ਵਿਸ਼ੇਸ਼ਤਾਈਆਂ ਵਿੱਚ ਐਈਡੀ ਲਾਈਟਾਂ, ਡਰਾਈਵਰ ਦੇ ਰੋਜ਼ਾਨਾ ਕੰਮ ਲਈ ਕੋਨੈਕਟੀਵਿਟੀ ਪੋਇੰਟਸ ਲਗਾਏ ਗਏ ਹਨ। ਚੋਣ ਅਨੁਸਾਰ ਨਵੀਂ ਨੁਹਾਰ ਵਾਲੀਆਂ ਸੀਟਾਂ, ਡਰਾਈਵਰ ਦੇ ਆਰਾਮ ਲਈ ਬਣੇ ਨਵੇਂ ਫੀਚਰ, ਸਮੇਤ ਡਰਾਈਵਰ-ਸੇਨਟਰਿੱਕ ਵੋਕੇਸ਼ਨਲ ਟਰੱਕ ਨਾਰਥ ਐਮੇਰਿਕਾ ਲਈ ਜਾਰੀ ਕੀਤਾ ਗਿਆ ਹੈ। ਵੋਲਵੋ ਨਾਰਥ ਐਮੇਰਿਕਾ ਦੇ ਡਾਇਰੈਕਟਰ ਆਫ਼ ਪ੍ਰੋਡਕਟ ਮਾਰਕੀਟਿੰਗ ਵੈਡੇ ਲਾਂਗ ਦਾ ਕਹਿਣਾ ਸੀ ਕਿ ਨਵੀਂ ਨੁਹਾਰ ਵਾਲੇ ਅੰਦਰ ਨਾਲ ਵੀਐਚਡੀ ਸੀਰੀਜ਼ ਮੁਸ਼ੱਕਤ ਵਾਲੇ ਕੰਮ ਨੂੰ ਵੀ ਸੌਖਾਲਾ ਬਣਾ ਦਿੰਦੀ ਹੈ ਜਿਸ ਨੂੰ 2000 ਤੋਂ ਵੱਧ ਪੇਸ਼ਾਵਰ ਡਰਾਈਵਰਾਂ ਦੀ ਰਾਇ ਲੈਣ ਤੋਂ ਬਾਅਦ ਡੀਜ਼ਾਈਨ ਕੀਤਾ ਗਿਆ ਸੀ ਅਤੇ ਸਾਡੇ ਇਸ ਮਾਡਲ ਨਾਲ ਉਹਨਾਂ ਨੂੰ ਬਹੁਤ ਹੀ ਸਹੂਲਤ ਮਹਿਸੂਸ ਹੋਵੇਗੀ। ਉਤਪਾਦਕਤਾ ਸਿੱਧੇ ਰੂਪ ਵਿੱਚ ਡਰਾਈਵਰ ਦੇ ਸੁਖ-ਆਰਾਮ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਕਾਰਣ ਹੀ ਅਸੀਂ ਡਰਾਈਵਰ ਦੀ ਸਹੂਲਤ ਲਈ ਡੈਸ਼ਬੋਰਡ ਤੇ ਕੰਟਰੌਲ ਬਟਨ ਲਗਾ ਦਿੱਤੇ ਹਨ। ਗੇਜ਼ ਕਲੱਸਟਰ ਵਿੱਚ ਲੱਗਾ ਇੱਕ ਪੰਜ ਇੰਚ ਰੰਗਦਾਰ ਡਰਾਈਵਰ ਇੰਨਫਾਰਮੇਸ਼ਨ ਡਿਸਪਲੇਅ ਟਰਿੱਪ ਅਤੇ ਇੰਜਨ ਵਿਚਲੀ ਕਿਸੇ ਵੀ ਗੜਬੜ ਸੰਬੰਧੀ ਡਰਾਈਵਰ ਨੂੰ ਤੁਰੰਤ ਜਾਣਕਾਰੀ ਦਿੰਦਾ ਹੈ ਜਿਹੜਾ ਕਿ ਕਸਟਮਾਈਜ਼ੇਬਲ ਹੈ।

ਇੱਕ ਡੈਸ਼-ਟੋਪ ਟਰੇਅ 12 ਵੋਲਟ ਪਾਵਰ ਅਤੇ ਯੂਐਸਬੀ ਲਗਾਉਣ ਲਈ ਬਣਾਈ ਗਈ ਹੈ ਜਿਸ ਨਾਲ ਡੀਵਾਈਸ ਜੋੜੀਆਂ ਜਾ ਸਕਦੀਆਂ ਹਨ। ਡਰਾਈਵਰ ਦੀ ਸਹੂਲਤ ਲਈ ਸਾਰੇ ਮੁੱਖ ਫੰਕਸ਼ਨ ਕੰਟਰੌਲ ਸਟੇਅਰਿੰਗ ਤੇ ਲਗਾ ਦਿੱਤੇ ਗਏ ਹਨ। ਇਸ ਦਾ ਸਟੀਅਰਿੰਗ ਵ੍ਹੀਲ ਪੂਰੀ ਤਰਾਂ ਏਅਰ ਅਸਿਸਟਡ ਹੈ ਜਿਹੜਾ ਪੂਰੀ ਤਰਾਂ ਐਡਜਸਟੇਬਲ ਹੈ ਅਤੇ ਹੇਠਾਂ ਉੱਤੇ ਕੀਤਾ ਜਾ ਸਕਦਾ ਹੈ। ਐਲਈਡ ਸਿਸਟਮ ਕਰਕੇ ਇਹ ਘੱਟ ਊਰਜਾ ਖਪਾਉਂਦਾ ਹੈ ਅਤੇ ਸਾਫ਼ਟ ਰੋਸ਼ਨੀ ਪ੍ਰਦਾਨ ਕਰਦਾ ਹੈ। ਨਾਰਥ ਐਮੇਰਿਕਾ ਦੇ ਪ੍ਰੋਡਕਟ ਮਾਰਕੀਟਿੰਗ ਮੈਨੇਜਰ-ਵੋਕੇਸ਼ਨਲਜੌਹਨ ਫੇਡਲਰ ਨੇ ਕਿਹਾ ਕਿ ਅਸੀਂ ਡਰਾਈਵਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਹੀ ਇਸ ਨਵੇਂ ਮਾਡਲ ਦਾ ਨਿਰਮਾਨ ਕੀਤਾ ਹੈ ਜਿਸ ਦੇ ਨਤੀਜੇ ਆਪਣੇ ਆਪ ਹੀ ਬੋਲਦੇ ਹਨ। ਇਸ ਦਾ ਨਵਾਂ ਡਰਾਈਵਰ ਫ਼ਰੈਂਡਲੀ ਅੰਦਰਲਾ ਪਾਸਾ ਬਹੁਤ ਜ਼ਿਆਦਾ ਹੀ ਅਰਾਮਦਾਇਕ ਹੈ ਜਿਹੜਾ ਵੋਕੇਸ਼ਨਲ ਮਾਰਕੀਟ ਦੇ ਐਨ ਅਨੁਕੂਲ ਹੈ। ਇਸ ਵਿੱਚ ਚੋਣ ਅਨੁਸਾਰ ਆਪਸ਼ਨਲ ਇਨਫ਼ੋਟੇਨਮੈਂਟ ਵੀ ਉਪਲੱਬਧ ਹੈ ਜਿਸ ਨਾਲ 7 ਇੰਚ ਰੰਗਦਾਰ ਸਕਰੀਨ ਆਉਂਦੀ ਹੈ, ਨੇਵੀਗੇਸ਼ਨ ਸਿਸਟਮ ਹੈ ਅਤੇ ਬੈਕ ਲਗਾਉਣ ਲਈ ਕੈਮਰਾ ਵੀ ਹੈ। ਇਸ ਦੇ ਨਾਲ ਬਲਿਯੂ ਟੁੱਥ ਅਤੇ ਐਪਲ ਕਾਰ ਪਲੇਅ ਜੁੜ ਸਕਦੇ ਹਨ। ਹੇਠਾਂ ਉਪਰ ਅਤੇ ਅੱਗੇ ਪਿੱਛੇ ਹੋਣ ਯੋਗ ਸੀਟਾਂ ਹਨ।  ਮੁਸਾਫ਼ਰ ਪਾਸੇ ਵੱਲ ਰੈਫ਼ਰੀਜਰੇਟਰ ਲੱਗਾ ਮਾਡਲ ਵੀ ਉਪਲੱਬਧ ਹੈ ਜਿਸ ਵਿੱਚ ਭੋਜਨ ਅਤੇ ਹੋਰ ਪੀਣ ਵਾਲੇ ਪਦਾਰਥ ਠੰਢੇ ਰੱਖੇ ਜਾ ਸਕਦੇ ਹਨ ਤਾਂ ਜੋ ਡਰਈਵਰ ਨੂੰ ਕੰਮ ਵੇਲੇ ਆਰਾਮ ਰਹੇ।

ਇਸ ਦੇ ਨਾਲ ਹੀ ਵਾਲਵੋ ਟਰੱਕਸ ਗ੍ਰਾਹਕਾਂ ਅਤੇ ਪੇਸ਼ਾਵਰਾਂ ਦੀ ਮੰਗ ‘ਤੇ ਮੀਡੀਅਮ ਤੋਂ ਹੈਵੀ ਡਿਊਟੀ ਟਰੱਕਾਂ ਦੀ ਪੂਰੀ ਰੇਂਜ਼ ਜਾਰੀ ਕਰ ਰਹੀ ਹੈ। ਕੰਪਨੀ ਵੱਲੋਂ 2200 ਡੀਲਰਾਂ ਦੇ ਗਲੋਬਲ ਨੈੱਟਵਰਕ ਅਤੇ 125 ਮੁਲਕਾਂ ਵਿੱਚ ਸਥਿੱਤ ਵਰਕਸ਼ਾਪਾਂ ਰਾਹੀਂ ਆਪਣੀਆਂ ਗ੍ਰਾਹਕ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਵਾਲਵੋ ਟਰੱਕ 15 ਦੇਸ਼ਾਂ ਵਿੱਚ ਅਸੈਂਬਲ ਕੀਤੀ ਜਾਂਦੇ ਹਨ ਅਤੇ ਕੰਪਨੀ ਵੱਲੋਂ ਸਾਲ 2015 ਦੌਰਾਨ ਸੰਸਾਰ ਭਰ ਵਿੱਚ 113,000 ਤੋਂ ਵੱਧ ਟਰੱਕ ਡਲਿਵਰ ਕੀਤੇ ਗਏ। ਵਾਲਵੋ ਟਰੱਕਸ ਦੁਨੀਆਂ ਦੇ ਸਭ ਤੋਂ ਵੱਧ ਟਰੱਕ, ਬੱਸਾਂ, ਉਸਾਰੀ ਦਾ ਸਾਜ਼ੋ ਸਾਮਾਨ, ਮੈਰੀਨ ਦਾ ਡਰਾਈਵ ਸਿਸਟਮ, ਅਤੇ ਉਦਯੋਗਿਕ ਮਸ਼ੀਨਾਂ ਦਾ ਨਿਰਮਾਣ ਕਰਨ ਵਾਲੇ ਵਾਲਵੋ ਗਰੁੱਪ ਦਾ ਹੀ ਇੱਕ ਹਿੱਸਾ ਹੈ। ਇਸ ਗਰੁੱਪ ਵੱਲੋਂ  ਵਿੱਤੀ ਖ਼ੇਤਰ ਵਿੱਚ ਵੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਵਾਲਵੋ ਦਾ ਕੰਮ ਵਾਤਾਵਰਣ ਸੰਭਾਲ, ਸੇਫ਼ਟੀ, ਅਤੇ ਉੱਤਮ ਦਰਜੇ ਦੀਆਂ ਸੇਵਾਵਾਂ ਦੇਣ ਵਾਲਾ ਹੈ ਜਿਸ ਵਿੱਚ 100,000 ਦੇ ਕਰੀਬ ਲੋਕ ਕੰਮ ਕਰਦੇ ਹਨ। ਦੁਨੀਆਂ ਭਰ ਵਿੱਚ ਪੱਸਰੀ ਇਸ ਕੰਪਨੀ ਦੇ 18 ਦੇਸ਼ਾਂ ਵਿੱਚ ਉਦਯੋਗ ਹਨ ਅਤੇ 190 ਮਾਰਕੀਟਾਂ ਵਿੱਚ ਉਦਪਾਦਨ ਨੂੰ ਵੇਚਿਆ ਜਾਂਦਾ ਹੈ। ਸਾਲ 2015 ਦੌਰਾਨ ਵਾਲਵੋ ਗਰੁੱਪ ਨੇ 37 ਬਿਲੀਅਨ ਡਾਲਰ ਦੀ ਵਿਕਰੀ ਕੀਤੀ ਸੀ। ਇਹ ਇੱਕ ਜਨਤਕ ਕੰਪਨੀ ਹੈ ਜਿਸ ਦਾ ਮੁੱਖ ਦਫ਼ਤਰ ਸਵੀਡਨ ਦੇ ਸ਼ਹਿਰ ਗੋਥੇਨਬਰਗ ਵਿੱਚ ਹੈ ਅਤੇ ਇਸ ਦੇ ਸ਼ੇਅਰ ਨਾਸਡੈਕ ਸਟਾਕਹੋਲਮ ਉੱਤੇ ਲਿਸਟ ਕੀਤੇ ਹੋਏ ਹਨ।

LEAVE A REPLY

Please enter your comment!
Please enter your name here