ਟੈਕਸ ਮੁੱਦਿਆਂ ਤੇ ਡਰਾਈਵਰਾਂ ਦੀ ਘਾਟ ਨਾਲ ਇੰਡਸਟਰੀ ਪ੍ਰਭਾਵਿਤ

ਸੀ ਟੀ ਏ ਮੁੱਖੀ ਸਟੀਫ਼ਨ ਲਾਸਕੋਵਸਕੀ ਅਤੇ ਇਸ ਦੇ ਨੀਤੀ ਤੇ ਜਨਤਕ ਮਾਮਲਿਆਂ ਦੇ ਨਿਰਦੇਸ਼ਕ ਜੋਨੈਥਨ ਬਲੈਕਹੈਮ ਨੇ ਪਿਛਲੇ ਮਹੀਨੇ ਕੁਝ ਇਨਸਾਈਟ ਟੂ ਦਾ ਅਲਾਇੰਸਜ਼ ਸਿਰਲੇਖ ਤਹਿਤ ਕਮੇਟੀ ਨੂੰ ਟੈਕਸ ਸਾਫ਼ਗੋਈ ਤੇ ਡਰਾਈਵਰ ਘਾਟ ਮੁੱਦਿਆਂ ਸੰਬੰਧੀ ਬੱਜ਼ਟ ਤੋਂ ਪਹਿਲਾਂ ਭੇਜੇ ਜਾਂਦੇ ਵਿਚਾਰਾਂ ਵਿੱਚ ਲਿਖਿਆ ਸੀ। ਸੀ ਟੀ ਏ ਨੇ ਸਮੁੱਚੇ ਟਰੱਕ ਉਦਯੋਗ ਵਿੱਚ ਡਰਾਈਵਰ ਇੰਕ ਜਿਹੀਆਂ ਚੁਣੌਤੀਆਂ ਸੰਬੰਧੀ ਵਿਸਥਾਰ ਨਾਲ ਦੱਸ ਕੇ ਕਿਹਾ ਗਿਆ ਸੀ ਕਿ ਕੈਰੀਅਰਜ਼ ਤੇ ਸਰਕਾਰ ਦੋਹਾਂ ਵੱਲੋਂ ਇਸ ਕਿਸਮ ਦੀ ਰੁਜ਼ਗਾਰ ਸਕੀਮ ਉੱਤੇ ਇਤਰਾਜ਼ ਹੈ। ਸੀ ਟੀ ਏ  ਕੈਨੇਡਾ ਰੈਵੇਨਿਊ ਏਜੰਸੀ ਨੂੰ ਡਰਾਈਵਰ ਇੰਕ ਦੇ ਇੱਕ ਲੀਗਲ ਪੇਅਮੈਂਟ ਸਿਸਟਮ ਮੁੱਦੇ ਤੇ ਆਪਣੀ ਸਥਿੱਤੀ ਸਪੱਸ਼ਟ ਕਰ ਕੇ ਇਸ ਪ੍ਰੈਕਟਿਸ ਨੂੰ ਰੋਕਣ ਲਈ ਜ਼ੋਰ ਦੇ ਰਹੀ ਹੈ। ਸੀ ਟੀ ਏ ਨੇ ਕੈਨੇਡੀਅਨ ਤੇ ਅਮਰੀਕਣ ਕੰਪੀਟੀਟਰਜ਼ ਦਰਮਿਆਨ ਟੈਕਸ ਖੱਪੇ ਦੇ ਮੁੱਦਿਆਂ ਬਾਰੇ ਵੀ ਗੱਲਬਾਤ ਕੀਤੀ ਹੈ। ਅਮਰੀਕਣ ਕੰਪਨੀਆਂ ਕੈਨੇਡੀਅਨ ਕਾਊਂਟਰਪਾਰਟਸ ਤੇ ਟੈਕਸ ਲਾਭਾਂ ਤੋਂ ਫ਼ਾਇਦਾ ਚੁੱਕ ਰਹੀਆਂ ਹਨ। ਇਸ ਤੋਂ ਵੀ ਅੱਗੇ ਰਾਸ਼ਟਰਪਤੀ ਟਰੰਪ ਵੱਲੋਂ ਤਾਜ਼ਾ ਟੈਕਸ ਕਟੌਤੀਆਂ ਕਰਕੇ ਇਸ ਖ਼ੇਤਰ ਵਿੱਚ ਹੋਰ ਵੀ ਪਸਾਰ ਹੋ ਗਿਆ ਹੈ। ਉਹਨਾਂ ਕਿਹਾ ਕਿ ਕੈਨੇਡਾ ਨੂੰ ਮੁਕਾਬਲੇ ਤੇ ਲਿਆਉਣ ਲਈ ਟੈਕਸ ਦਰਾਂ ਤੇ ਵਧੀਆਂ ਸੀ ਸੀ ਏ ਦਰਾਂ ਨੂੰ ਮੁੜ ਘੋਖਣ ਦੀ ਲੋੜ ਹੈ। ਸੀ ਟੀ ਏ ਨੇ ਕੈਨੇਡੀਅਨ ਆਰਥਿਕਤਾ ਨੂੰ ਪ੍ਰਭਾਵਿਤ ਕਰਨ ਵਾਲੇ ਡਰਾਈਵਰ ਘਾਟ ਦੇ ਮੁੱਦੇ ਨੂੰ ਵੀ ਉਠਾਇਆ ਜਿਸ ਅਧੀਨ ਸੰਨ 2024 ਤੱਕ ਘੱਟੋ ਘੱਟ 34,000 ਡਰਾਈਵਰਾਂ ਦੀ ਘਾਟ ਹੋ ਜਾਵੇਗੀ ਕਿਉਂਕਿ ਹਜ਼ਾਰਾਂ ਹੀ ਡਰਾਈਵਰ ਆਉਂਦੇ ਸਾਲਾਂ ਵਿੱਚ ਰਿਟਾਇਰ ਹੋ ਰਹੇ ਹਨ ਤੇ ਨਵੇਂ ਭਰਤੀ ਕਰਨੇ ਔਖੇ ਹਨ। ਇਸ ਵੇਲੇ ਵੱਡੀ ਤਕਲੀਫ਼ ਕੈਨੇਡੀਅਨ ਫਲੀਟ ਮਾਲਿਕਾਂ ਲਈ ਹੈ ਜਿਹੜੇ ਆਪਣੀ ਖਿੜਕੀ ਰਾਹੀਂ ਡਰਾਈਵਰ ਦੀ ਉਡੀਕ ਵਿੱਚ ਫੈਂਸ ਕੋਲ ਖੜੇ ਟਰੱਕ ਦੀ ਤਰਸਯੋਗ ਹਾਲਤ ਨੂੰ ਵੇਖ ਰਹੇ ਹਨ। ਇਹ ਬਹੁਤ ਜਲਦ ਕੈਨੇਡੀਅਨ ਆਰਥਿਕਤਾ ਲਈ ਵੀ ਬਹੁਤ ਵੱਡਾ ਮੁੱਦਾ ਬਣਨ ਜਾ ਰਿਹਾ ਹੈ ਜਦ ਸ਼ਿਪਰਜ਼ ਟਰੱਕਿੰਗ ਸਮਰੱਥਾ ਨੂੰ ਸੁਰੱਖਿਅਤ ਕਰਨ ਲਈ