ਟੀ4ਸੀ-ਸੀਟੀਏ ਵੱਲੋਂ ਬੀਸੀ ਵਿੱਚ ਆਏ ਹੜ੍ਹਾਂ ਦੌਰਾਨ ਇੰਡਸਟਰੀ ਨੂੰ ਲੋਕਾਂ ਦੀ ਮਦਦ ਕਰਨ ਦੀ ਅਪੀਲ

Truck on a flooding highway of BC
Photo by Wade Austin Ellis on Unsplash

ਬੀਤੇ ਦਿਨੀਂ ਬੀਸੀ ਵਿੱਚ ਆਏ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੀ ਜਿ਼ੰਦਗੀ ਕਾਫੀ ਪ੍ਰਭਾਵਤ ਹੋਈ ਹੈ। ਟਰੱਕਸ ਫੌਰ ਚੇਂਂਜ ਤੇ ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਟਰੱਕਿੰਗ ਇੰਡਸਟਰੀ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਤਬਾਹੀ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ, ਉਨ੍ਹਾਂ ਦੇ ਬਚਾਅ ਤੇ ਰਿਕਵਰੀ ਵਿੱਚ ਸਹਿਯੋਗ ਕੀਤਾ ਜਾਵੇ। 

ਹਾਲਾਂਕਿ ਜਿਹੜੇ ਲੋਕ ਪ੍ਰਭਾਵਿਤ ਇਲਾਕਿਆਂ ਵਿੱਚ ਫਸੇ ਹੋਏ ਸਨ ਉਹ ਬਾਹਰ ਗਏ ਹਨ ਜਾਂ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ।ਪਰ ਅਜਿਹੇ ਵੀ ਕਈ ਲੋਕ ਹਨ ਜਿਨ੍ਹਾਂ ਦੇ ਘਰ ਤੇ ਉਨ੍ਹਾਂ ਦਾ ਨਿਜੀ ਸਾਜ਼ੋ ਸਮਾਨ ਖੁੱਸ ਗਿਆ ਜਿਨ੍ਹਾਂ ਨੂੰ ਲਗਾਤਾਰ ਖਾਣੇ, ਸਪਲਾਈਜ਼ ਤੇ ਹੋਰ ਮਦਦ ਦੀ ਲੋੜ ਹੈ। ਕੈਨੇਡੀਅਨ ਰੈੱਡ ਕਰੌਸ ਜਿਊਂਦੇ ਬਚੇ ਲੋਕਾਂ ਨੂੰ ਅਣਥੱਕ ਢੰਗ ਨਾਲ ਸ਼ੈਲਟਰ, ਮੁੱਢਲੀਆਂ ਲੋੜਾਂ ਤੇ ਭਾਵਨਾਤਮਕ ਮਦਦ ਕਰ ਰਹੀ ਹੈ। ਰੈੱਡ ਕਰੌਸ ਦੀਆਂ ਲੋੜਵੰਦਾਂ ਤੇ ਰੈਸਕਿਊ ਵਰਕਰਜ਼ ਲਈ ਇਨ੍ਹਾਂ ਐਮਰਜੰਸੀ ਸੇਵਾਵਾਂ ਵਿੱਚ ਸਹਿਯੋਗ ਲਈ ਟਰੱਕਸ ਫੌਰ ਚੇਂਜ ਵੱਲੋਂ ਸੀਟੀਏ ਮੈਂਬਰਾਂ ਤੇ ਟਰੱਕਿੰਗ ਇੰਡਸਟਰੀ ਲਈ ਸਕਿਓਰ ਆਨਲਾਈਨ ਡੋਨੇਸ਼ਨ ਪੋਰਟਲ ਰਾਹੀਂ ਫੰਡਰੇਜਿ਼ੰਗ ਦਾ ਉਪਰਾਲਾ ਕਰ ਰਹੀ ਹੈ। 

ਟਰੱਕਿੰਗ ਲੀਡਰਜ਼ ਦੇ ਧਿਆਨ ਹਿੱਤ

ਜਦੋਂ ਕਦੇ ਵੀ ਕੈਨੇਡੀਅਨਜ਼ ਨੂੰ ਲੋੜ ਪਈ ਹੈ, ਮਦਦ ਲਈ ਟਰੱਕਿੰਗ ਇੰਡਸਟਰੀ ਹਮੇਸ਼ਾਂ ਮੂਹਰਲੀ ਕਤਾਰ ਵਿੱਚ ਰਹੀ ਹੈ।ਇਸ ਸਮੇਂ ਬੀਸੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੈਨੇਡੀਅਨਜ਼ ਨੂੰ ਮਦਦ ਦੀ ਸਖ਼ਤ ਲੋੜ ਹੈ। ਸੀਟੀਏ ਵੱਲੋਂ ਸਾਡੇ ਮੋਹਰੀ ਮੈਂਬਰਾਂ ਨੂੰ ਕਮਰ ਕੱਸਣ ਦੀ ਅਪੀਲ ਕੀਤੀ ਜਾ ਰਹੀ ਹੈ।  

ਜਦੋਂ ਗੱਲ ਚੈਰੀਟੀ ਵਾਲੇ ਕੰਮਾਂ ਦੀ ਆਉਂਦੀ ਹੈ ਤਾਂ ਸੀਟੀਏ ਦੇ ਬੋਰਡ ਨੇ ਅਕਸਰ ਮਿਸਾਲ ਕਾਇਮ ਕੀਤੀ ਹੈ। ਇਸ ਲਈ ਅਸੀਂ ਸਾਰੇ ਬੋਰਡ ਮੈਂਬਰਜ਼ ਤੇ ਮੈਂਬਰ ਕੰਪਨੀਆਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਸੋਸ਼ਲ ਮੀਡੀਆ ਰਾਹੀਂ ਹੋਰਨਾਂ ਮੈਂਬਰਾਂ ਤੇ ਇੰਡਸਟਰੀ ਨੂੰ ਇਸ ਕੰਮ ਵਿੱਚ ਮਦਦ ਕਰਨ ਲਈ ਰਾਜ਼ੀ ਕਰਨ। 

ਇਹ ਟਾਸਕ ਬਹੁਤ ਹੀ ਸਧਾਰਨ ਹੈ

ਿਰਫ 30 ਸੈਕਿੰਡ ਦੀ ਇੱਕ ਨਿੱਕੀ ਜਿਹੀ ਫਿਲਮ ਬਣਾਓ, ਜਿਸ ਵਿੱਚ ਆਪਣੀ ਸੈਲਫੀ ਵਾਲੀ ਵੀਡੀਓ ਰਾਹੀਂ ਇੰਡਸਟਰੀ ਨੂੰ ਮਦਦ ਲਈ ਅਪੀਲ ਕੀਤੀ ਗਈ ਹੋਵੇ। ਮਿਸਾਲ ਵਜੋਂ :

  • ਬੀਸੀ ਦੇ ਲੋਕਾਂ ਨਾਲ ਹਮਦਰਦੀ ਜਤਾਓ
  • ਇਸ ਤਰ੍ਹਾਂ ਦੇ ਔਖੇ ਵੇਲਿਆਂ ਵਿੱਚ ਕੈਨੇਡੀਅਨਜ਼ ਦੀ ਮਦਦ ਲਈ ਕਿਸ ਤਰ੍ਹਾਂ ਟਰੱਕਿੰਗ ਇੰਡਸਟਰੀ ਲੀਡਰ ਦੀ ਭੂਮਿਕਾ ਨਿਭਾਉਂਦੀ ਆਈ ਹੈ।
  • ਆਪਣੇ ਟਰੱਕਿੰਗ ਇੰਡਸਟਰੀ ਸਾਥੀਆਂ ਨੂੰ ਇਸ ਨੇਕ ਕੰਮ ਨਾਲ ਜੁੜਨ ਤੇ ਟਰੱਕਸ ਫੌਰ ਚੇਂਜ ਰਾਹੀਂ ਰੈੱਡ ਕਰੌਸ ਨੂੰ ਡੋਨੇਟ ਕਰਨ ਲਈ ਜੋੜੋ, ਉਨ੍ਹਾਂ ਨੂੰ ਦੱਸੋ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਮਦਦ ਨਾਲ ਕ੍ਰਿਸਮਸ ਤੋਂ ਪਹਿਲਾਂ ਇਸ ਔਕੜਾਂ ਭਰੇ ਸਮੇਂ ਵਿੱਚ ਲੋਕਾਂ ਦੀਆਂ ਜਿੰ਼ਦਗੀਆਂ ਵਿੱਚ ਮਾੜੀ ਮੋਟੀ ਹੀ ਸਹੀ, ਖੁਸ਼ੀ ਸਕਦੀ ਹੈ।
  • ਜੇ ਤੁਹਾਡਾ ਕੋਈ ਡਰਾਈਵਰ, ਸਟਾਫ ਮੈਂਬਰ ਸਿੱਧੇ ਤੌਰ ਉੱਤੇ ਉੱਥੇ ਫਸਿਆ ਹੋਇਆ ਹੈ ਤੇ ਇਸ ਤਬਾਹੀ ਤੋਂ ਪ੍ਰਭਾਵਿਤ ਹੋਇਆ ਹੈ ਤਾਂ ਉਨ੍ਹਾਂ ਨੂੰ ਆਪਣਾ ਵੀਡੀਓ ਬਣਾਉਣ ਤੇ ਫਿਰ ਆਪਣੀ ਇਸ ਸਟੋਰੀ ਨੂੰ ਸ਼ੇਅਰ ਕਰਨ ਲਈ ਆਖੋ ਤੇ ਇੰਡਸਟਰੀ ਨੂੰ ਡੋਨੇਟ ਕਰਨ ਲਈ ਅਪੀਲ ਕਰਨ ਲਈ ਵੀ ਆਖੋ।

ਅਗਲਾ ਕਦਮ

ਆਪ ਜਾਂ ਆਪਣੇ ਸਟਾਫ ਨੂੰ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਜ਼ ਉੱਤੇ ਅਪਲੋਡ ਕਰਨ ਲਈ ਆਖੋ। ਸਾਨੂੰ ਟਵਿੱਟਰ ਉੱਤੇ @Cantruck on Twitter  ਜਾਂ ਇਨਸਟਾਗ੍ਰਾਮ ਉੱਤੇ @cta_cantruck  ਟੈਗ ਕਰਨਾਂ ਯਕੀਨੀ ਬਣਾਓ ਤਾਂ ਕਿ ਸਾਨੂੰ ਪੋਸਟ ਦਾ ਪਤਾ ਲੱਗ ਸਕੇ ਤੇ ਅਸੀਂ ਉਸ ਨੂੰ ਮੁੜ ਸ਼ੇਅਰ ਕਰ ਸਕੀਏ।