ਟੀ ਐਫ ਆਈ ਇੰਟਰਨੈਸ਼ਨਲ ਨੂੰ ਕੈਨੇਡਾ ਦੇ ਟੋਪ 100 ਕੰਪਨੀਆਂ ਵਿਚੋਂ ਉਤੱਮ ਦਰਜਾ ਹਾਸਲ

Driving in a speeding car passing two large oncoming semi tractor trailer trucks at the apex of the Thousand Islands Bridge - a very tall and extremely narrow suspension bridge along the US Interstate Route 81 expressway. This bridge crosses the Saint Lawrence River in the Thousand Islands Region along the international border between Ontario, Canada and New York State, USA.

ਟੀ ਐਫ ਆਈ ਇੰਟਰਨੈਸ਼ਨਲ ਨੇ ਇੱਕ ਵਾਰ ਮੁੜ ਕੈਨੇਡਾ ਦੇ ਟੋਪ 100 ਵਿੱਚ ਆਪਣਾ ਮੁਕਾਮ ਹਾਸਲ ਕੀਤਾ ਹੈ ਅਤੇ ਇਸ ਵਾਰ ਉਹਨੇ ਪਹਿਲੇ ਪੰਜਾਂ ਵਿੱਚ ਆਪਣੇ ਆਪ ਨੂੰ ਸ਼ਾਮਿਲ ਕਰ ਲਿਆ ਹੈ। ਕੈਨੇਡੀਅਨ ਨੈਸ਼ਨਲ ਦੀ ਖ਼੍ਰੀਦ ਟਰਾਂਜੈਕਸ ਗਰੁੱਪ ਆਫ਼ ਕੰਪਨੀਜ਼ ਨੇ ਇਸ ਸੂਚੀ ਵਿੱਚ ਦੂਜਾ ਸਥਾਨ ਹਾਸਲ ਕੀਤਾ ਜਦ ਕਿ ਐਲਬਰਟਾ ਦੇ ਮੁਲੇਨ ਗਰੁੱਪ ਨੂੰ ਤੀਸਰੇ ਨੰਬਰ ਉੱਤੇ ਐਲਾਨਿਆ ਗਿਆ ਜਿਸ ਮਗਰੋਂ ਨਿਊਬਰੰਸਵਿੱਕ ਅਧਾਰਿਤ ਕੰਪਨੀ ਡੇਅ ਐਂਡ ਰਾਸ ਅਤੇ ਉਨਟੈਰੀਓ ਅਧਾਰਿਤ ਕੰਪਨੀ ਕੈਨੇਡਾ ਕਾਰਟੇਜ ਦੇ ਨੰਬਰ ਆਉਂਦੇ ਹਨ। ਇਹ ਰੈਂਕਿੰਗ ਸਟਰੇਟ ਟਰੱਕ, ਟਰੈਕਟਰ ਤੇ ਟਰੇਲਰਾਂ ਦੀ ਗਿਣਤੀ ਦੇ ਅਧਾਰ ਤੇ ਕੀਤੀ ਗਈ। ਹੇਠ ਲਿਖੀਆਂ ਕੰਪਨੀਆਂ ਟਾਪ ਪੰਜ ਲਿਸਟ ਵਿੱਚ ਸ਼ਾਮਿਲ ਹਨ:
1-2019 ਰੈਂਕਿੰਗ: ਟੀ ਐਫ ਆਈ ਇੰਟਰਨੈਸ਼ਨਲ, ਸੇਂਟ-ਲਾਓਰੇਂਟ, ਕਿਊਬੈੱਕ, 514-331-4000,
ਟਰੱਕ: 2,209,
ਟਰੈਕਟਰ: 6,578,
ਟਰੇਲਰ: 26, 581,
ਊਨੇਰ ਆਪਰੇਟਰ 8,568,
ਮੁਲਾਜ਼ਮ: 17,026,
ਰੇਟਿੰਗ ਸਮ: 35,368,
ਸੇਵਾਵਾਂ: ਟਰੱਕਲੋਡ, ਐਲ ਟੀ ਐਲ, ਡੈਡੀਕੇਟਡ ਕੰਟਰੈਕਟ, ਐਕਸਪੇਡੀਟਡ, ਇੰਟਰਮਾਡਲ, ਟੈਂਪਰੇਚਰ ਕੰਟਰੋਲਡ, ਬਲਕ ਟਂਕਰ, ਵੇਅਰਹਾਊਸ,
ਟੀ ਐਫ ਆਈ ਇੰਟਰਨੈਸ਼ਨਲ ਕੈਨੇਡਾ ਦੀ ਸਭ ਤੋਂ ਵੱਡੀ ਫਲੀਟ ਹੈ ਜਿਸ ਨੇ ਆਪਣੀ ਤਰੱਕੀ ਕਰਨੀ ਜਾਰੀ ਰੱਖੀ ਹੋਈ ਹੈ। ਕੰਪਨੀ ਦੇ ਚੇਅਰਮੈਨ, ਪ੍ਰੈਜੀਡੈਂਟ ਤੇ ਸੀ ਈ ਓ ਅਲੈਨ ਬੀਡਾਰਡ ਨੇ ਕਿਹਾ ਕਿ ਸਾਲ 2018 ਵਿੱਚ 150 ਮਿਲੀਅਨ ਡਾਲਰ ਦੇ ਅਸਾਸੇ ਖ੍ਰੀਦੇ ਸਨ ਜਦ ਕਿ 200 ਮਿਲੀਅਨ ਦੇ ਹੋਰ ਆਉਣੇ ਅਜੇ ਬਾਕੀ ਹਨ ਜਿੰਨਾਂ ਵਿੱਚ ਨੋਰਮੈਂਡਿਨ ਟਰਾਂਜ਼ਿਟ ਆਫ਼ ਨੈਪੀਰਵਿਲੇ, ਕਿਊਬੈੱਕ ਦੀ ਖ਼੍ਰੀਦ ਸਭ ਤੋਂ ਵੱਡੀ ਸੀ ਜਿਸ ਵਿੱਚ 300 ਟਰੈਕਟਰ ਅਤੇ 1,000 ਟਰੇਲਰ ਸਨ ਜਿਹੜੇ ਟਰੱਕਲੋਡ ਤੇ ਲੈੱਸ ਦੈਨ ਟਰੱਕਲੋਡ ਗਤੀਵਿਧੀਆਂ ਵਿੱਚ ਲੱਗੇ ਹੋਏ ਹਨ। ਕੰਪਨੀ ਵੱਲੋਂ ਪਿਛੇ ਜਿਹੇ ਖ਼੍ਰੀਦੀ ਗਈ ਕੰਪਨੀ ਸਚਿਲੀ ਕਾਰਪੋਰੇਸ਼ਨ ਹੈ ਜਿਹੜੀ ਯੂ ਐਸ ਮਿਡਵੈਸਟ, ਸਾਊਥਵੈਸਟ, ਅਤੇ ਗੁਲਪ ਕੋਸਟ ਖ਼ੇਤਰਾਂ ਵਿੱਚ ਬਲਕ ਲੋਡਜ਼ ਦੀ ਢੋਆ-ਢੋਆਈ ਕੀਤੀ ਜਾਦੀ ਹੈ। ਇਹਨਾਂ ਵਿੱਚ ਆਜ਼ਾਦ ਠੇਕੇਦਾਰ ਵੀ ਸ਼ਾਮਿਲ ਹਨ ਜਿਹੜੇ 340 ਟਰੈਕਟਰ ਤੇ 500 ਟਰੇਲਰਾਂ ਨੂੰ ਚਲਾਉਂਦੇ ਹਨ। ਇਸੇ ਤਰਾਂ ਉਨਟੈਰੀਓ ਅਧਾਰਿਤ ਗੋਰਸਕੀ ਬਲਕ ਟਰਾਂਸਪੋਰਟ ਅਤੇ ਟੋਰਾਂਟੋ ਟੈਂਕ ਲਾਈਨਜ਼ ਨੇ ਵੀ ਟੀ ਐਫ ਆਈ ਪਰਿਵਾਰ ਨੂੰ ਜੋਇਨ ਕਰ ਲਿਆ ਹੈ।
2(2) ਕੈਨੇਡੀਅਨ ਨੈਸ਼ਨਲ ਟਰਾਂਸਪੋਰਟੇਸ਼ਨ, ਮਾਂਟਰੀਅਲ, ਕਿਊਬੈੱਕ, 888-888-5909:
ਟਰੱਕ:0
ਟਰੈਕਟਰ: 1,150
ਟਰੇਲਰ: 7,500
ਓਨਰ ਓਪਰੇਟਰ: 1,150
ਮੁਲਾਜ਼ਮ: 100
ਰੇਟਿੰਗ ਸਮ: 8,650
ਟਰੱਕਲੋਡ, ਇੰਟਰਮਾਡਲ
7(6) ਟਰਾਂਜ਼ੈਕਸ ਗਰੁੱਪ ਆਫ਼ ਕੰਪਨੀਜ਼, ਵਿੰਨੀਪੈੱਗ, ਮੈਨੀਟੋਬਾ, 800-665-7598,
ਟਰੱਕ: 71
ਟਰੈਕਟਰ: 1,390
ਟਰੇਲਰ: 4,795
ਓਨਰ ਓਪਰੇਟਰ: 776
ਮੁਲਾਜ਼ਮ: 2,195
ਰੇਟਿੰਗ: 6,256
ਟਰੱਕਲੋਡ, ਐਲ ਟੀ ਐਲ, ਡੈਡੀਕੇਟਡ ਕੰਟਰੈਕਟ, ਇੰਟਰਮਾਡਲ, ਟੈਂਪਰੇਚਰ ਕੰਟਰੋਲਡ, ਬਲਕ।
ਇਹ ਇਸ ਸਾਲ ਦੀਆਂ ਸਿਖ਼ਰ ਦੀਆਂ 100 ਰੈਂਕਿੰਗ ਵਾਲੀਆਂ ਕੈਨੇਡੀਅਨ ਨੈਸ਼ਨਲ (ਸੀ ਐਨ) ਕੰਪਨੀਆਂ ਵਿੱਚ
ਸ਼ਾਮਿਲ ਹੈ ਜਿਸ ਨੇ ਟਰਾਂਜ਼ੈਕਸ ਗਰੁੱਪ ਆਫ਼ ਕੰਪਨੀਜ਼ ਨੂੰ ਆਪਣੇ ਵਿੱਚ ਸਮਾਇਆ। ਇਸ ਸੌਦੇ ਬਾਰੇ ਬੀਤੇ ਅਕਤੂਬਰ ਵਿੱਚ ਐਲਾਨ ਕੀਤਾ ਗਿਆ ਜਿਸ ਦੀ ਕਲੋਜ਼ਿੰਗ ਇਸ ਬਹਾਰ ਰੁੱਤੇ ਹੋਈ। ਸੀ ਐਨ ਦੇ ਖ਼ੱਪਤਕਾਰ ਉਤਪਾਦਨ ਸਪਲਾਈ ਚੇਨ ਗਰੋਥ ਦੇ ਸੀਨੀਅਰ ਵਾਈਸ-ਪ੍ਰੈਜ਼ੀਡੈਂਟ ਕੀਥ ਰੀਅਰਡਨ ਦਾ ਕਹਿਣਾ ਸੀ ਕਿ ਕੰਪਨੀ ਸਪਲਾਈ ਚੇਨ ਦੀ ਕਈ ਸਾਲਾਂ ਤੋਂ ਹਿੱਸਦਾਰ ਹੈ। ਸੀ ਐਨ ਦੇ ਪ੍ਰੈਜ਼ੀਡੈਂਟ ਤੇ ਸੀ ਈ ਓ ਜੇ ਜੇ ਰੁਏਸਟ ਨੇ ਕਿਹਾ ਕਿ ਅੱਜ ਦੀ ਤੇਜ਼ੀ ਨਾਲ ਉਭਰ ਰਹੀ ਖੱਪਤਕਾਰ ਆਰਥਿਕਤਾ ਵਿੱਚ ਇਹ ਸੌਦਾ ਸਾਡੇ ਵਸਤਾਂ ਨੂੰ ਗ੍ਰਾਹਕਾਂ ਤੱਕ ਸੁਰੱਖਿਅਤ ਤੇ ਸਮੇਂ ਸਿਰ ਪਹੁੰਚਾਉਣ ਵਿੱਚ ਸਹਾਈ ਸਿੱਧ ਹੋਵੇਗਾ। ਟਰਾਂਜ਼ੈਕਸ ਵਿੰਨੀਪੈੱਗ ਤੋਂ ਬਾਹਰ ਆਜ਼ਾਦਾਨਾਂ ਤੌਰ ਤੇ ਕੰਮ ਕਰਨਾ ਜਾਰੀ ਰੱਖੇਗੀ।
3 (3) ਮੁਲੇਨ ਗਰੁੱਪ, ਓਕੋਟੋਕਸ, ਐਲਬਰਟਾ, 866-995-7711
ਟਰੱਕ: 1,515
ਟਰੈਕਟਰ: 3,372
ਟਰੇਲਰ: 8,537
ਓਨਰ ਓਪਰੇਟਰ: 1,099
ਮੁਲਾਜ਼ਮ: 4,709
ਰੇਟਿੰਗ ਸਮ: 13,424
ਸੇਵਾਵਾਂ: ਟਰੱਕਲੋਡ, ਐਲ ਟੀ ਐਲ, ਡੈਡੀਕੇਟਡ ਕੰਟਰੈਕਟ, ਐਕਪੀਡੀਟਡ, ਇੰਟਰਮਾਡਲ, ਟੈਂਪਰੇਚਰ ਕੰਟਰੋਲਡ, ਬਲਕ ਟੈਂਕਰ, ਵੇਅਰਹਾਊਸਿੰਗ।
ਕੰਪਨੀ ਦੇ ਚੇਅਰਮੈਨ ਤੇ ਸੀ ਈ ਓ ਮਰੇ ਮੁਲੇਨ ਦਾ ਕਹਿਣਾ ਸੀ ਕਿ ਸਾਡੀ ਕੰਪਨੀ ਕੇਨੇਡਾ ਦੇ ਆਇਲ ਪੈਚ ਕੰਮ ਕਰਨ ਦੇ ਨਾਲ ਨਾਲ ਟਰੱਕਿੰਗ ਤੇ ਲੋਜਿਸਕਿਸ ਗਤੀਵਿਧੀ ਵਿੱਚ ਕਾਫ਼ੀ ਬੱਚਤ ਕਰਦੀ ਹੈ। ਕੰਪਨੀ ਦੀ ਇਕੱਲੀ ਟਰੱਕਲੋਡ ਸੈਗਮੈਂਟ ਦਾ ਮਾਮਲਾ 14.7 ਫੀਸਦੀ ਤੋਂ ਰਿਕਾਰਡ ਹੱਦ 873.3 ਮਿਲੀਅਨ ਡਾਲਰ ਤੱਕ ਪੁੱਜ ਗਿਆ ਸੀ। ਸਾਲ 2018 ਦੀ ਨੈੱਟ ਆਮਦਨ 46ਫੀਸਦੀ ਤੋਂ 62ਮਿਲੀਅਨ ਡਾਲਰ ਸੀ। ਕੰਪਨੀ ਵੱਲੋਂ ਪਿਛਲੇ ਸਾਲ ਆਪਣੇ ਨਾਲ ਰਲਾਈਆਂ ਗਈਆਂ ਕੰਪਨੀਆਂ ਵਿੱਚ ਜੀ ਟੀ ਏ ਵਿੱਚ ਥਰਡ-ਪਾਰਟੀ ਲੋਜਿਸਟਿਕਸ ਤੇ ਵੇਅਰਹਾਊਸਿੰਗ ਸਮੇਤ ਡਿਸਟਰੀਬਿਊਸ਼ਨ ਵਾਲੀ ਮਿਸੀਸਾਅਗਾ ਦੀ ਡੀ ਡਬਲਯੂ ਲੋਜਿਸਟਿਕਸ, ਅਤੇ ਬੀ ਸੀ ਦੀ ਲੋਅਰ ਮੇਨਲੈਂਡ ਸ਼ਮਿਲ ਹੈ। ਇਸ ਡੀਲ ਵਿੱਚ 500,000 ਵਰਗ ਫੁੱਟ ਵੇਅਰਹਾਊਸ ਦੀ ਥਾਂ ਵੀ ਸ਼ਾਮਿਲ ਹੈ। ਇਸ ਦਾ ਮਤਲਬ ਹੈ ਕਿ ਮੁਲੇਨ ਨੇ ਆਇਲ ਸੈਕਟਰ ਵਿੱਚ ਸੇਵਾਵਾਂ ਦੇਣ ਲਈ ਟਰੱਕਿੰਗ ਨਾਲ ਸੰਬੰਧਿਤ ਇਨਵੈਸਟਮੈਂਟਸ ਕੀਤੀਆਂ ਹਨ। ਕੰਪਨੀ ਵੱਲੋਂ ਕੈਨੇਡੀਅਨ ਹਾਈਡਰੋਵੈਕ ਨੂੰ ਵੀ ਆਪਣੇ ਵਿੱਚ ਰਲਾ ਲਿਆ ਗਿਆ ਜਿਹੜੀ ਕਿ ਮਿਡਸਟਰੀਮ, ਪਾਈਪਲਾਈਨ, ਕੰਸਟਰੱਕਸ਼ਨ, ਅਤੇ ਵੈਸਟਰਨ ਕੈਨੇਡਾ ਦੇ ਮਿਊਂਸਪਲ ਕਲਾਇੰਟਸ ਨੂੰ ਸੇਵਾਵਾਂ ਦਿੰਦੀ ਹੈ। ਇੱਕ ਹੋਰ ਡੀਲ ਵਿੱਚ ਏ ਈ ਸੀ ਓ ਐਮ ਦੀ ਕੈਨੇਡੀਅਨ, ਇੰਡਸਟਰੀਅਲ ਸਰਵਿਸਜ਼ ਡਵੀਜ਼ਨ ਜਿਸ ਵਿੱਚ ਪਰੈਸ਼ਰ ਟਰੱਕ, ਹਾਈਡਰੋਵੈਕਸ, ਵੈਕੁਅਮ ਟਰੱਕ, ਕੰਬੋ ਯੂਨਿਟ ਅਤੇ ਫਲਿਯੂਡ ਹਾਅਲਿੰਗ ਇਕੁਇਪਮੈਂਟ ਜਿਹੇ 250 ਤੋਂ ਵੱਧ ਸ਼ਾਮਿਲ ਹਨ।
4 (4) ਡੇਅ ਐਂਡ ਰੋਸ, ਹਾਰਟਲੈਂਡ (ਨਿਊਰੰਸ਼ਵਿੱਕ), 866-329-7677,
ਟਰੱਕ: 625
ਟਰੈਕਟਰ: 2,027
ਟਰੇਲਰ: 6,070
ਓਨਰ ਓਪਰੇਟਰ: 1,961
ਮੁਲਾਜ਼ਮ: 2,465
ਰੇਟਿੰਗ ਸਮ: 8,722
ਸੇਵਾਵਾਂ: ਟਰੱਕਲੋਡ, ਐਲ ਟੀ ਐਲ, ਡੈਡੀਕੇਟਡ ਕੰਟਰੈਕਟ, ਐਕਪੀਡੀਟਡ, ਇੰਟਰਮਾਡਲ, ਟੈਂਪਰੇਚਰ ਕੰਟਰੋਲਡ, ਬਲਕ ਟੈਂਕਰ, ਵੇਅਰਹਾਊਸਿੰਗ।
ਪਿਛਲੇ ਡੇਅ ਐਂਡ ਰੋਸ ਸਾਲ ਦੀ ਐਮ ਐਂਡ ਏ ਗਤੀਵਿਧੀ ਦੌਰਾਨ ਇਸ ਨੇ ਐਲਬਰਟਾ ਅਧਾਰਿਤ ਸਟੋਨਹੈਮਰ ਟਰਾਂਸਪੋਰਟ ਦੀ ਖ਼੍ਰੀਦ ਕੀਤੀ ਗਈ ਸੀ। ਕੰਪਨੀ ਦੇ ਸੀ ਈ ਓ ਬਿੱਲ ਡੋਹੇਰਟੀ ਦਾ ਕਹਿਣਾ ਸੀ ਕਿ ਪੱਛਮੀ ਕੈਨੇਡਾ ਵਿੱਚ ਇਹ ਸੌਦਾ ਸਾਡੀ ਪੂਰਬੀ ਫਲੈਟਬੈੱਡ ਫਲੀਟ ਲਈ ਇੱਕ ਕੰਪਲੀਮੈਂਟ ਹੈ ਜਿਹੜਾ ਗ੍ਰਾਹਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਸਾਡੇ ਕੌਮੀ ਨੈਟਵਰਕ ਨੂੰ ਵਧੇਰੇ ਮਜ਼ਬੂਤ ਕਰੇਗਾ। ਸਟੋਨਹੈਮਰ ਮੈਨੋਟੋਬਾ, ਸਸਕੈਚਾਵੈਨ, ਐਲਬਰਟਾ, ਅਤੇ ਬੀ ਬੀ ਸੂਬਿਆਂ ਵਿੱਚ ਐਨਰਜੀ, ਕੰਸਟਰੱਕਸ਼ਨ, ਤੇ ਪਾਵਰ ਉਦਯੋਗ ਦੇ ਖ਼ੇਤਰਾਂ ‘ਚ ਸਟੈਪਡੈਕਸ, ਫਲੈਟਬੈੱਡ ਟਰੱਕ, ਕਾਰਗੋ ਟਰੱਕ, ਤੇ ਵੰਨ ਟਨ ਟਰੱਕ ਨਾਲ ਆਪਣੀਆਂ ਸੇਵਾਵਾਂ ਦੇ ਰਹੀ ਕੰਪਨੀ ਵੱਲੋਂ ਰੀਅਲ ਇਸਟੇਟ ਵਿੱਚ ਵੀ ਨਿਵੇਸ਼ ਕੀਤਾ ਗਿਆ ਹੈ। ਇਸ ਵੱਲੋਂ ਅੋਟਾਵਾ 5,000 ਵਰਗਫੁੱਟ ਦਾ ਇਲਾਕੇ ਵਿੱਚ ਦੂਸਰਾ ਟਰਮੀਨਲ ਵੀ ਖੋਲ੍ਹਿਆ ਜਿਹੜਾ ਆਸ ਪਾਸ ਦੇ ਰੂਰਲ ਇਲਾਕਿਆਂ ਅਤੇ ਟੋਰਾਂਟੋ, ਮਾਂਟਰੀਅਲ, ਅਤੇ ਵੁੱਡਸਟਾਕ ਨੂੰ ਸੇਵਾਵਾਂ ਦੇ ਰਿਹਾ ਹੈ। ਕੰਪਨੀ ਦੇ ਪ੍ਰੈਜ਼ੀਡੈਂਟ ਡਗ ਟਿੰਗਨਲੀ ਨੇ ਕਿਹਾ ਕਿ ਅਸੀਂ ਆਪਣੀ ਕੈਪੇਬਿਲੀਟੀਜ਼ ਵਿੱਚ ਨਿਵੇਸ਼ ਜਾਰੀ ਰੱਖੇਗੀ ਜਿਸ ਨਾਲ ਇੱਕ ਸੁਰੱਖਿਅਤ ਮਾਹੌਲ ਵਿੱਚ ਵਧੀਆ ਕਸਟਮਰ ਸੇਵਾਵਾਂ ਜਾਰੀ ਰੱਖ ਸਕੇਗੀ। ਯਾਦ ਰਹੇ ਕਿ ਕੰਪਨੀ ਦੇ ਕੋਸਟ ਤੋਂ ਕੋਸਟ 40 ਟਰਮੀਨਲ ਹਨ।
5 (10) ਕੈਨੇਡਾ ਕਾਰਟੇਜ ਮਿਸੀਸਾਅਗਾ (ਉਨਟੈਰੀਓ), 800-268-2228
ਟਰੱਕ: 444
ਟਰੈਕਟਰ: 2,313
ਟਰੇਲਰ: 4,386
ਓਨਰ ਓਪਰੇਟਰ: 857
ਮੁਲਾਜ਼ਮ: 3,160
ਰੇਟਿੰਗ ਸਮ: 7,143
ਸੇਵਾਵਾਂ: ਟਰੱਕਲੋਡ, ਐਲ ਟੀ ਐਲ, ਡੈਡੀਕੇਟਡ ਕੰਟਰੈਕਟ, ਐਕਪੀਡੀਟਡ, ਇੰਟਰਮਾਡਲ, ਟੈਂਪਰੇਚਰ ਕੰਟਰੋਲਡ, ਬਲਕ ਟੈਂਕਰ, ਵੇਅਰਹਾਊਸਿੰਗ।
ਕੈਨੇਡਾ ਕਾਰਟੀਜ਼ ਨੈਸ਼ਨਲ ਪੱਧਰ ਦਾ ਇੱਕ ਡੈਡੀਕੇਟਡ ਕੰਟਰੈਕਟ ਕੈਰੀਅਰ ਹੈ ਜਿਹੜਾ ਟਾਪ ਦੇ ਪੰਜ ਵਿੱਚੋਂ ਇੱਕ ਹੈ ਜਿਸ ਦਾ ਇੱਕ ਘਰ ਮਿਸੀਸਆਗਾ (ਉਨਟੈਰੀਓ) ਵਿੱਚ ਵੀ ਹੈ। ਫਲੀਟ ਵੱਲੋਂ ਆਪਣਾ ਇੱਕ ਨਵਾਂ ਟਰਮੀਨਲ 6767 ਡੈਵੰਡ ਡਰਾਈਵ ਉੱਤੇ ਖੋਲ੍ਹਿਆ ਗਿਆ ਹੈ ਜਿਥੇ 24,000 ਵਰਗ ਦਾ ਦਫ਼ਤਰ ਅਤੇ 50,000 ਵਰਗ ਫੁੱਟ ਦਾ 66 ਦਰਵਾਜ਼ਿਆਂ ਵਾਲੇ ਕਰਾਸ ਡੋਕ ਬਣਾਇਆ ਗਿਆ ਹੈ ਜਿਹੜਾ 18 ਮਹੀਨਿਆਂ ਵਿੱਚ ਖੋਲ੍ਹਿਆ ਗਿਆ ਤੀਸਰਾ ਟਰਮੀਨਲ ਹੈ। ਕੰਪਨੀ ਦੇ ਪ੍ਰੈਜ਼ੀਡੈਂਟ ਤੇ ਸੀ ਈ ਓ ਜੇਫ਼ ਲਿੰਡਸੇ ਦਾ ਕਹਿਣਾ ਸੀ ਕਿ ਇੰਡਸਟਰੀ ਵਿੱਚ ਵੱਖ ਵੱਖ ਚੁਣੌਤੀਆਂ ਦੇ ਬਾਵਜੂਦ ਕੈਨੇਡਾ ਕਾਰਟੇਜ ਨੇ ਤਰੱਕੀ ਕਰਨੀ ਜਾਰੀ ਰੱਖੀ ਹੋਈ ਹੈ ਜਿਸ ਦਾ ਸਿਹਰਾ ਸਾਡੇ ਸਟਾਫ ਅਤੇ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਟਰਾਂਸਪੋਰਟੇਸ਼ਨ ਸੇਵਾਵਾਂ ਨੂੰ ਜਾਂਦਾ ਹੈ। ਉਹਨਾਂ ਕਿਹਾ ਕਿ ਸਾਡੇ ਫਲੀਟ ਕੋਲ ਇਸ ਵਕਤ 18 ਟਰਮੀਨਲ ਅਤੇ 6 ਡਿਸਟਰੀਬਿਊਸ਼ਨ ਸੈਂਟਰ ਦੇ ਨਾਲ ਨਾਲ ਇੱਕ ਕਰਾਸ-ਬਾਰਡਰ ਫਰੇਟ ਕੰਸੋਲੀਡੇਸ਼ਨ ਪਾਰਟਨਰ ਹਨ।