ਟਰੱਕ ਡਰਾਈਵਰਾਂ ਸਬੰਧੀ ਨਿਜੀ ਜਾਣਕਾਰੀ ਇੱਕਠੀ ਕਰਨ ਲਈ ਸੀਬੀਐਸਏ ਨਾਲ ਰਲ ਕੇ ਕੰਮ ਕਰ ਰਹੀ ਹੈ ਸੀਟੀਏ

ਕੈਨੇਡੀਅਨ ਪੋਰਟਸ ਆਫ ਐਂਟਰੀ (ਪੀਓਈ) ਤੋਂ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਟਰੱਕ ਡਰਾਈਵਰਾਂ ਸਬੰਧੀ ਨਿਜੀ ਜਾਣਕਾਰੀ ਇੱਕਠੀ
ਕਰਨ ਲਈ ਪਬਲਿਕ ਹੈਲਥ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਹੋਰ ਸ਼ਕਤੀਆਂ ਨੂੰ ਸਪਸ਼ਟ ਕਰਨ ਲਈ ਕੈਨੇਡੀਅਨ ਟਰੱਕਿੰਗ
ਅਲਾਇੰਸ (ਸੀਟੀਏ) ਵੱਲੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨਾਲ ਰਲ ਕੇ ਕੰਮ ਕੀਤਾ ਜਾ ਰਿਹਾ ਹੈ|
ਸੀਬੀਐਸਏ ਨੇ ਆਖਿਆ ਕਿ ਇਹ ਜਾਣਕਾਰੀ ਕੋਵਿਡ-19 ਦੇ ਪਸਾਰ ਨੂੰ ਘਟਾਉਣ ਲਈ ਇੱਕਠੀ ਕੀਤੀ ਜਾ ਰਹੀ ਹੈ| ਇਸ ਦੇ ਨਾਲ ਹੀ
ਸਰਹੱਦ ਪਾਰ ਕਰਨ ਵਾਲਿਆਂ ਕਾਰਨ ਕੈਨੇਡੀਅਨਾਂ ਨੂੰ ਦਰਪੇਸ਼ ਸਿਹਤ ਸਬੰਧੀ ਰਿਸਕ ਨੂੰ ਘਟਾਉਣ ਲਈ ਵੀ ਅਜਿਹਾ ਕੀਤਾ ਜਾ ਰਿਹਾ
ਹੈ| ਸੀਬੀਐਸਏ ਵੱਲੋਂ 31 ਮਾਰਚ ਤੋਂ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਸਾਰੇ ਟਰੈਵਲਰਜ਼ (ਫਿਰ ਭਾਵੇਂ ਉਹ ਸਿੰਪਟੋਮੈਟਿਕ ਹੋਣ ਜਾਂ
ਏਸਿੰਪਟੋਮੈਟਿਕ) ਦੀ ਕਾਂਟੈਕਟ ਸਬੰਧੀ ਜਾਣਕਾਰੀ ਇੱਕਠੀ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ| ਅਜਿਹਾ ਇਸ ਲਈ ਕੀਤਾ ਜਾ ਰਿਹਾ ਸੀ
ਤਾਂ ਕਿ ਅਜਿਹੇ ਵਿਅਕਤੀਆਂ ਨੂੰ ਲਾਜ਼ਮੀ ਤੌਰ ਉੱਤੇ ਕੁਆਰਨਟੀਨ ਜਾਂ ਆਈਸੋਲੇਟ ਕੀਤਾ ਜਾ ਸਕੇ|
ਕਈ ਰਾਹਾਂ ਤੋਂ ਅਜਿਹੀ ਜਾਣਕਾਰੀ ਇੱਕਠੀ ਨਹੀਂ ਸੀ ਕੀਤੀ ਜਾ ਰਹੀ ਪਰ ਪ੍ਰੋਵਿੰਸ ਤੇ ਟੈਰੇਟਰੀਜ਼ ਦੀਆਂ ਲੋੜਾਂ ਦੇ ਆਧਾਰ ਉੱਤੇ ਹੁਣ
ਪੀਐਚਏਸੀ ਹੀ ਉਨ੍ਹਾਂ ਵਿਅਕਤੀਆਂ ਦਾ ਫੌਲੋਅ-ਅੱਪ ਵੀ ਕਰੇਗੀ ਜਿਨ੍ਹਾਂ ਨੂੰ ਪਹਿਲਾਂ ਛੋਟ ਦਿੱਤੀ ਗਈ ਸੀ| ਕਾਂਟੈਕਟ ਸਬੰਧੀ ਜਾਣਕਾਰੀ
ਹਾਸਲ ਕੀਤੇ ਬਿਨਾਂ ਇਹ ਗਤੀਵਿਧੀ ਸੰਭਵ ਨਹੀਂ ਹੈ|
ਇਸ ਲਈ 30 ਜੂਨ ਨੂੰ ਸੀਬੀਐਸਏ ਨੇ ਸਾਰੇ ਟਰੈਵਲਰਜ਼, ਜਿਨ੍ਹਾਂ ਵਿੱਚ ਕਮਰਸ਼ੀਅਲ ਡਰਾਈਵਰ ਵੀ ਸ਼ਾਮਲ ਹਨ, ਤੋਂ ਜਾਣਕਾਰੀ
ਇੱਕਠੀ ਕਰਨੀ ਸੁæਰੂ ਕਰ ਦਿੱਤੀ ਸੀ| ਜਿਨ੍ਹਾਂ ਛੇ ਪੀਓਈਜ਼ ਨੂੰ ਕੁਆਰਨਟੀਨ ਤੋਂ ਪਹਿਲਾਂ ਛੋਟ ਦਿੱਤੀ ਗਈ ਸੀ, ਇਨ੍ਹਾਂ ਵਿੱਚ ਹੇਠ ਲਿਚੇ
ਪੀਓਈਜ਼ ਸ਼ਾਮਲ ਹਨ:
• ਸੇਂਟ ਸਟੀਫਨ 3ਰਡ (3ਰਦ) ਬਰਿਜ
• ਸੇਂਟ ਅਰਮਾਂਡ-ਫਿਲਿਪਸਬਰਗ
• ਲੈਂਸਡਾਉਨੇ
• ਕੁਈਨਸਟਨ-ਲੁਈਸਟਨ ਬ੍ਰਿਜ
• ਕੂਟਜ਼
• ਪੈਸੇਫਿਕ ਹਾਈਵੇਅ
ਇਸ ਜਾਣਕਾਰੀ ਨੂੰ ਇੱਕਠਾ ਕਰਨ ਦਾ ਅਧਿਕਾਰ ਕੁਆਰਨਟੀਨ ਐਕਟ ਦੀ ਧਾਰਾ 15(1) ਤਹਿਤ ਅਤੇ ਆਰਡਰ ਇਨ ਕਾਉਂਸਲ
2020-0524 ਤਹਿਤ ਦਿੱਤਾ ਗਿਆ ਹੈ|
ਬਾਰਡਰ ਸਰਵਿਸਿਜ਼ ਆਫੀਸਰਜ਼ (ਬੀਐਸਕਿਊ) ਵੱਲੋਂ ਕੁਆਰਨਟੀਨ ਤੋਂ ਛੋਟ ਹਾਸਲ ਕਰਨ ਵਾਲੇ ਵਿਅਕਤੀਆਂ ਸਬੰਧੀ ਸੰਪਰਕ

ਜਾਣਕਾਰੀ ਨੂੰ ਹੁਣ ਇੱਕਠਾ ਕੀਤਾ ਜਾਵੇਗਾ| ਇਸ ਜਾਣਕਾਰੀ ਵਿੱਚ ਸਬੰਧਤ ਵਿਅਕਤੀਆਂ ਦੇ ਈਮੇਲ ਐਡਰੈੱਸ, ਮੁੱਖ ਫੋਨ ਨੰਬਰ ਤੇ
ਸੈਕੰਡਰੀ ਫੋਨ ਨੰਬਰ ਡਾਟਾਬੇਸ ਉੱਤੇ ਚੜ੍ਹਾਏ ਜਾਣਗੇ| ਇਸ ਡਾਟਾਬੇਸ ਨੂੰ ਪੀਐਚਏਸੀ ਮੈਨੇਜ ਕਰੇਗੀ| ਇੱਕ ਵਾਰੀ ਇੱਕਠੇ ਕੀਤੇ ਜਾਣ
ਤੋਂ ਬਾਅਦ ਉਹ ਜਾਣਕਾਰੀ ਆਪਣੇ ਆਪ ਹੀ ਸਿਸਟਮ ਵਿੱਚ ਐਂਟਰ ਹੋ ਜਾਵੇਗੀ ਤੇ ਅਗਲੀ ਵਾਰੀ ਡਰਾਈਵਰ ਦੇ ਮੁੜ ਉਸੇ ਪੁਆਇੰਟ ਤੋਂ
ਦਾਖਲ ਹੋਣ ਸਮੇਂ ਇਹ ਜਾਣਕਾਰੀ ਦੁਬਾਰਾ ਹਾਸਲ ਕਰਨ ਦੀ ਲੋੜ ਨਹੀਂ ਹੋਵੇਗੀ|
ਜਿਹੜੇ ਟਰੈਵਲਰਜ਼ ਇਸ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰਨਗੇ ਉਨ੍ਹਾਂ ਨੂੰ ਬੀਐਸਓ ਵੱਲੋਂ ਹੋਰ ਵਾਧੂ ਮਾਪਦੰਡਾਂ ਵਿੱਚੋਂ ਲੰਘਣ
ਸਬੰਧੀ ਸਮਝਾਇਆ ਜਾਵੇਗਾ ਜਿਵੇਂ ਕਿ ਉਨ੍ਹਾਂ ਨੂੰ ਆਪਣੀ ਸਿਹਤ ਸੰਬਧੀ ਜਾਂਚ ਕਰਵਾਉਣੀ ਹੋਵੇਗੀ| ਉਨ੍ਹਾਂ ਨੂੰ ਕੁਆਰਨਟੀਨ ਐਕਟ
ਤਹਿਤ ਚਾਰਜ ਵੀ ਕੀਤਾ ਜਾ ਸਕਦਾ ਹੈ| ਇਸ ਤੋਂ ਇਲਾਵਾ ਸਬੰਧਤ ਜਿਊਜਿਰਸਡਿਕਸ਼ਨ ਦੀ ਪੁਲਿਸ ਵੱਲੋਂ ਕੌਂਟਰਾਵੈਨਸ਼ਨ ਐਕਟ
ਤਹਿਤ ਸਬੰਧਤ ਵਿਅਕਤੀ ਨੂੰ ਟਿਕਟ ਵੀ ਜਾਰੀ ਕੀਤੀ ਜਾ ਸਕੇਗੀ| ਜੇ ਛੋਟ ਹਾਸਲ ਕਰ ਚੁੱਕੇ ਟਰੈਵਲਰ ਵੱਲੋਂ ਆਪਣੇ ਨਾਲ ਸਬੰਧਤ
ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਜਾਵੇਗਾ ਤਾਂ ਉਨ੍ਹਾਂ ਨੂੰ ਪੀਐਚਏਸੀ ਤੇ ਕੁਆਰਨਟੀਨ ਆਫੀਸਰ ਦੇ ਹਵਾਲੇ ਕਰ ਦਿੱਤਾ ਜਾਵੇਗਾ|
ਇਨ੍ਹਾਂ ਛੇ ਪੀਓਈਜ਼ ਦੇ ਅਧਾਰ ਉੱਤੇ ਸੀਬੀਐਸਏ ਦਾ ਕਹਿਣਾ ਹੈ ਕਿ ਉਹ ਦੇਸ਼ ਭਰ ਦੇ ਹੋਰਨਾਂ ਲਾਂਘਿਆਂ ਉੱਤੇ ਵੀ ਇਸ ਤਰ੍ਹਾਂ ਹਰ ਆਉਣ
ਜਾਣ ਵਾਲੇ ਦੀ ਜਾਣਕਾਰੀ ਇੱਕਠੀ ਕਰਨ ਦੀ ਯੋਜਨਾ ਤਿਆਰ ਕਰ ਰਹੀ ਹੈ| ਏਜੰਸੀ ਨੇ ਆਖਿਆ ਕਿ ਅਗਲੇ ਕਈ ਹਫਤਿਆਂ ਵਿੱਚ
ਅਸੀਂ ਪੜਾਅ ਦਰ ਪੜਾਅ ਵਾਲੀ ਪਹੁੰਚ ਅਪਣਾਵਾਂਗੇ| ਇਹ ਵੀ ਆਖਿਆ ਗਿਆ ਕਿ ਸਾਰੇ ਟਰੱਕ ਡਰਾਈਵਰਾਂ ਨੂੰ ਆਪਣੀ ਨਿਜੀ
ਸੰਪਰਕ ਸਬੰਧੀ ਜਾਣਕਾਰੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ|