ਟਰੱਕ ਅਸਾਸਿਆਂ ਦਾ ਰਲੇਵਾਂ ਹੀ ਨਵੀਂ ਪੀੜ੍ਹੀ ਦੀ ਸ਼ੁਰੂਆਤ

ਅੱਜ ਦੇ ਟਰੱਕ ਬਿਜ਼ਨੈਸ ਵਿਚਲੀ ਤਕਨੀਕੀ ਹੁਸ਼ਿਆਰੀ ਨੇ ਬਹੁਤ ਸਾਰੇ ਸਟੈਕਹੋਲਡਰਾਂ, ਸਪਲਾਇਰਾਂ, ਅਤੇ ਓ ਈ ਐਮਜ਼ ਨੂੰ ਮਾਰਕੀਟ ਵਿੱਚ ਬਣੇ ਰਹਿਣ ਲਈ ਮੁੜ ਸੋਚਣ ਲਾ ਦਿੱਤਾ ਹੈ। ਬਹੁਤ ਸਾਲਾਂ ਤੋਂ ਟਰੱਕਿੰਗ ਵਿੱਚ ਵਰਟੀਕਲ ਇੰਟੈਗਰੇਸ਼ਨ ਬਣੀ ਰਹੀ ਹੈ ਪਰ ਇਲੈਕਟਰੀਫਿਕੇਸ਼ਨ ਤੇ ਸਵੈ-ਚਾਲਿਤ ਨੇ ਮਿਲ ਬਹੁਤ ਕੁਝ ਬਦਲ ਦਿੱਤਾ ਹੈ। ਸਾਲ 2017 ਵਿੱਚ ਕਿਊਮਨ ਅਤੇ ਈਟਨ ਨੇ ਇਕੱਠੇ ਹੋ ਕੇ ਸਾਂਝਾ ਉਤਪਾਦਨ ਸ਼ੁਰੂ ਕੀਤਾ ਸੀ। ਕਿਊਮੈਨ ਦੇ ਚੇਅਰਮੈਨ ਅਤੇ ਸੀ ਈ ਓ ਟੋਮ ਲਾਈਬਾਰਗਰ ਦਾ ਕਹਿਣਾ ਸੀ ਕਿ ਉਹਨਾਂ ਨੇ ਨਾ ਕੇਵਲ ਐਡਵਾਂਸਡ ਆਟੋਮੇਟਡ ਟਰਾਂਸਮਿਸ਼ਨ ਹੀ ਡਿਲਿਵਰ ਕੀਤੇ ਸਗੋਂ ਇਸ ਰਾਹੀਂ ਪਾਵਰਟਰੇਨ ਅਤੇ ਸਰਵਿਸ ਨੈਟਵਰਕ ਵੀ ਸਥਾਪਿਤ ਕੀਤਾ ਸੀ। ਇਹ ਦੋਵੇਂ ਕੰਪਨੀਆਂ ਦਹਾਕਿਆਂ ਤੋਂ ਇਕੱਠੀਆਂ ਕੰਮ ਕਰ ਰਹੀਆਂ ਹਨ। ਤੁਸੀਂ ਕੋਈ ਕਿਊਮਿਨ ਇੰਜਨ ਈਟਨ ਟਰਾਂਸਮਿਸ਼ਨ ਤੋਂ ਬਿਨਾਂ ਸ਼ਾਇਦ ਹੀ ਵੇਖਿਆ ਹੋਵੇ। ਸੋ ਈਟਨ-ਕਿਊਮਿਨਜ਼ ਭਾਗੇਦਾਰੀ ਨੇ ਸੰਸਾਰ ਪੱਧਰ ਤੇ ਇੰਜੀਨੀਅਰਿੰਗ ਤੇ ਤਕਨਾਲੋਜੀ ਮੁਹਾਰਤ ਦੀ ਨਵੀਂ ਮਿਸਾਲ ਪੈਦਾ ਕੀਤੀ ਸੀ। ਇਸੇ ਤਰਾਂ ਪਿਛਲੇ ਹਫ਼ਤੇ ਡਬਲਯੂ ਏ ਬੀ ਸੀ ਓ ਨੇ ਜ਼ੈਡ ਐਫ਼ ਨਾਲ ਰਲੇਵੇਂ ਦੇ ਸਮਜੌਤੇ ਦਾ ਐਲਾਨ ਕੀਤਾ ਸੀ। ਡਬਲਯੂ ਏ ਬੀ ਸੀ ਦੇ ਚੇਅਰਮੈਨ ਤੇ ਸੀ ਈ ਓ ਜੈਕੁਏਸ ਈਸੂਲੀਅਰ ਨੇ ਕਿਹਾ ਕਿ ਕਮਰਸ਼ੀਅਲ ਗੱਡੀਆਂ ਵਿੱਚ ਤਕਨੀਕੀ ਇਨਕਲਾਬ ਨੇ ਬਹੁਤ ਕੁਝ ਬਦਲ ਦਿੱਤਾ ਹੈ। ਉਹਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਡਬਲਯੂ ਏ ਬੀ ਸੀ ਓ ਆਪਣੀ ਨੀਤੀ ਤਹਿਤ ਜ਼ੈਡ ਐਫ਼ ਨਾਲ ਹੱਥ ਮਿਲਾਵੇ ਅਤੇ ਉਪਲੱਬਧ ਤਕਨਾਲੋਜੀ ਨੂੰ ਸੰਸਾਰ ਪੱਧਰ ਦੇ ਹਾਣ ਦਾ ਬਣਾ ਕੇ ਫਾਇਦਾ ਚੁੱਕੇ। ਉਹਨੇ ਕਿਹਾ ਕਿ ਮੈਂ ਨਹੀਂ ਸੀ ਸਮਝਦਾ ਕਿ ਡਬਲਯੂ ਏ ਬੀ ਸੀ ਓ/ਜ਼ੈੱਡ ਐਫ਼ ਰਲੇਵੇਂ ਨੂੰ ਬਹੁਤ ਵੱਡੀ ਖ਼ਬਰ ਬਣਾ ਕੇ ਪੇਸ਼ ਕੀਤਾ ਜਾਵੇ। ਉਹਨੇ ਕਿਹਾ ਕਿ ਦੋਵੇਂ ਕੰਪਨੀਆਂ ਆਪਣੇ ਡਈਨਾਮਿਕ ਵਹੀਕਲ ਕੰਟਰੋਲ ਕੈਪੇਬਿਲਿਟੀਜ਼ ਵਿੱਚ ਪਸਾਰ ਦੇ ਕਾਬਿਲ ਹਨ ਅਤੇ ਜ਼ੈੱਡ ਐਫ਼ ਦੇ ਸੀ ਈ ਓ ਵੋਲਫ਼-ਹੈਨਿੰਗ ਸ਼ਈਡਰ ਦਾ ਕਹਿਣਾ ਸੀ ਕਿ ਇਹ ਰਲੇਵਾਂ ਸੁਰੱਖਿਅਤ ਅਤੇ ਸਵੈ-ਚਾਲਿਤ ਮੋਬਿਲਿਟੀ ਸਲਿਯੂਸ਼ਨਜ਼ ਵਿੱਚ ਜ਼ੈੱਡ ਐਫ਼ ਲਈ ਇੱਕ ਨੀਂਹ ਦਾ ਕੰਮ ਕਰੇਗਾ। ਉਹਨੇ ਕਿਹਾ ਕਿ ਮੇਰਾ ਯਕੀਨ ਹੈ ਕਿ ਡਬਲਯੂ ਏ ਬੀ ਸੀ ਓ ਦੇ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ ਤਕਨਾਲੋਜੀ ਅਤੇ ਜ਼ੈੱਡ ਐਫ ਦੇ ਡਰਾਈਵਲਾਈਨ ਚੈਸਿਸ ਟੈਕ ਦਾ ਸੁਮੇਲ ਸਵੈਚਾਲਿਤ ਖ਼ੇਤਰ ਵਿੱਚ ਨਵੇਂ ਦਿੱਸਹੱਦੇ ਸਿਰਜੇਗਾ। ਰਲੇਵੇਂ ਦਾ ਐਲਾਨ ਕਰਦਿਆਂ ਏਸਕੁਲਿਅਰ ਨੇ ਕਿਹਾ ਕਿ ਇਸ ਨਵੇਂ ਪੱਧਰ ਦੀ ਸਟਰੈਟੇਜਿਕ ਕੰਪਲੈਕਸਿਟੀ ਨਵੇਂ ਮੁਕਾਬਲੇ ਨੂੰ ਆਕਰਸ਼ਿਤ ਕਰੇਗੀ ਜਿਸ ਵਿੱਚ ਬਾਹਰ ਵਾਲੇ ਟਰੱਕਿੰਗ ਦਾ ਦਾਖ਼ਲਾ ਸ਼ਾਮਿਲ ਹੈ ਅਤੇ ਅਜਿਹੀ ਪ੍ਰਕਿਰਿਆ ਕਈ ਸ੍ਰੋਤਾਂ ਨੂੰ ਜਨਮ ਦੇਵੇਗੀ।

ਡੈਮਲੇਰ ਟਰੱਕਸ ਨੇ ਐਲਾਨ ਕੀਤਾ ਕਿ ਉਹ ਸਵੈ-ਚਾਲਿਤ ਰੱਕਾਂ ਲਈ ਤਕਨਾਲੋਜੀ ਪਾਵਰਹਾਊਸ ਬਨਾਉਣ ਲਈ ਟੋਰਕ ਰੋਬੋਟਿਕਸ ਦੇ ਬਹੁਤੇ ਸਟੇਕ ਲੈਣ ਲਈ ਰਾਜ਼ੀ ਹੈ। ਫਰੇਟਲਾਈਨਰ ਪਹਿਲਾਂ ਹੀ ਸਵੈ-ਚਾਲਿਤ ਕਲੱਬਹਾਊਸ ਵਿੱਚ ਲੀਡਰ ਹੈ ਅਤੇ ਉਹ 2020 ਕੈਸਕੈਡੀਆ ਵਿੱਚ ਲੈਵਲ 2 ਦੀਆਂ ਕੈਪੇਬਿਲੀਟੀਜ਼ ਪੇਸ਼ ਕਰ ਰਿਹਾ ਹੈ। ਡੈਮਲੇਰ ਟਰੱਕਸ ਬੌਸ ਮਾਰਟਿਨ ਡੈਓਮ ਦਾ ਕਹਿਣਾ ਸੀ ਕਿ ਭਾਵੇਂ ਕਿ ਕੰਪਨੀ ਨੇ ਪਹਿਲਾਂ ਹੀ ਆਪਣਾ ਨਿਸ਼ਾਨਾ ਲੈਵਲ ਮਿਥਿਆ ਹੋਇਆ ਹੈ ਪਰ ਅਧਿਕਾਰਿਤ ਤੌਰ ਤੇ ਨਵਾਂ ਕੈਸਕਾਡੀਆ ਜਨਵਰੀ ਵਿੱਚ ਜਾਰੀ ਕੀਤਾ ਜਾਵੇਗਾ। ਟੋਰਕ ਨਾਲ ਸਾਂਝ ਇਸ ਦਿਸ਼ਾ ਵੱਲ ਇੱਕ ਵੱਡਾ ਕਦਮ ਹੈ ਜਿਹੜਾ ਡੀਟਰੋਇਟ ਇੰਨਜੀਨੀਅਰਾਂ ਨੂੰ ਪਲੇਟਫਾਰਮ ਸਾਈਡ ਤੇ ਕੇਂਦਰਿਤ ਕਰਨ ਲਈ ਅਗਵਾਈ ਦੇਵੇਗਾ। ਡੀਟਰੋਇਟ ਕੋਨੈਕਟ ਸਿਸਟਮ ਪਹਿਲਾਂ ਹੀ ਲੈਵਲ 2 ਡਰਾਈਵਿੰਗ ਨਾਲ ਉਪਲੱਬਧ ਹੈ ਜਦ ਕਿ ਟੋਰਕ ਦੇ ਮਾਹਿਰ ਇਸ ਵਿਚਲੇ ਖੱਪਿਆਂ ਨੂੰ ਪੂਰਨਗੇ।

ਐਸ ਯੂ ਵੀ ਤੋਂ ਲੈ ਕੇ 300 ਟਰੱਕ ਮਾਈਨਿੰਗ ਟਰੱਕਾਂ ਤੱਕ ਸਾਰੇ ਹੀ ਮੌਸਮਾਂ ਵਿੱਚ ਅਰਬਨ ਅਤੇ ਹਾਈਵੇਅ ਡਰਾਈਵਿੰਗ ਉੱਤੇ ਟੋਰਕ ਦਾ ਲੈਵਲ 4 ਸਿਸਟਮ ਪਹਿਲਾਂ ਹੀ ਸਵੈ-ਡਰਾਈਵਿੰਗ ਦੇ ਆਪਣੇ ਜਲਵੇ ਵਿਖਾ ਚੁੱਕਾ ਹੈ। ਟੋਰਕ ਰੋਬੋਟਿਕਸ ਦੇ ਕੋ-ਫ਼ਾਊਂਡਰ ਅਤੇ ਸੀ ਈ ਓ ਮਾਈਕਲ ਫਲੇਮਿੰਗ ਦਾ ਕਹਿਣਾ ਸੀ ਕਿ ਉਹਦਾ ਵਿਸਵਾਸ਼ ਹੈ ਕਿ ਇਸ ਕ੍ਰਾਂਤੀਕਾਰੀ ਤਕਨਾਲੋਜੀ ਨੂੰ ਕਮਰਸ਼ਲਾਈਜ਼ ਕਰਨ ਦਾ ਸਭ ਤੋਂ ਉਤਮ ਤਰੀਕਾ ਓ ਈ ਐਮਜ਼ ਨਾਲ ਹਿੱਸੇਦਾਰੀ ਕਰਨਾ ਹੋਵੇਗਾ ਅਤੇ ਮੇਰਾ ਖ਼ਿਆਲ ਹੈ ਕਿ ਇੰਡਸਟਰੀ ਨੂੰ ਇਸ ਉੱਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਉਸ ਕਿਹਾ ਕਿ ਅਸੀਂ ਮਾਰਚ ਮਹੀਨੇ ਦੌਰਾਨ ਮਾਰਕੀਟ ਸ਼ਿਫਟਿੰਗ ਨੂੰ ਵੇਖਿਆ ਸੀ ਅਤੇ ਇਹ ਸਵੈ-ਚਾਲਨਾ ਅਤੇ ਇਲੈਕਟ੍ਰੀਫਿਕੇਸ਼ਨ ਵੱਲ ਯਾਤਰਾ ਦਾ ਇੱਕ ਹੋਰ ਕਦਮ ਹੋਵੇਗਾ.